Qurani Kərimin mənaca tərcüməsi - Bencab dilinə tərcümə - Arif Həlim.

Səhifənin rəqəmi:close

external-link copy
24 : 5

قَالُوْا یٰمُوْسٰۤی اِنَّا لَنْ نَّدْخُلَهَاۤ اَبَدًا مَّا دَامُوْا فِیْهَا فَاذْهَبْ اَنْتَ وَرَبُّكَ فَقَاتِلَاۤ اِنَّا هٰهُنَا قٰعِدُوْنَ ۟

24਼ ਉਹ ਆਖਣ ਲੱਗੇ ਕਿ ਹੇ ਮੂਸਾ! ਜਦੋਂ ਤਕ ਉਹ ਉੱਥੇ ਹਨ ਉਦੋਂ ਤਕ ਅਸੀਂ ਉਸ ਧਰਤੀ ਵਿਚ ਨਹੀਂ ਦਾਖ਼ਲ ਹੋਵਾਂਗੇ, ਸੋ ਤੂੰ ਤੇ ਤੇਰਾ ਰੱਬ, ਦੋਵੇਂ ਹੀ ਜਾਓ ਤੇ ਉਹਨਾਂ ਨਾਲ ਲੜੋ, ਅਸੀਂ ਤਾਂ ਇੱਥੇ ਹੀ ਬੈਠੇ ਹਾਂ। info
التفاسير:

external-link copy
25 : 5

قَالَ رَبِّ اِنِّیْ لَاۤ اَمْلِكُ اِلَّا نَفْسِیْ وَاَخِیْ فَافْرُقْ بَیْنَنَا وَبَیْنَ الْقَوْمِ الْفٰسِقِیْنَ ۟

25਼ ਮੂਸਾ ਨੇ ਆਖਿਆ ਕਿ ਹੇ ਰੱਬਾ! ਮੈਨੂੰ ਤਾਂ ਛੁੱਟ ਆਪਣੇ ਆਪ ਤੋਂ ਅਤੇ ਆਪਣੇ ਭਰਾ (ਹਾਰੂਨ) ਤੋਂ ਹੋਰ ਕਿਸੇ ’ਤੇ ਕੋਈ ਜ਼ੋਰ ਨਹੀਂ, ਸੋ ਤੂੰ ਸਾਨੂੰ ਇਸ ਅਵਗਿਆਕਾਰੀ ਕੌਮ ਤੋਂ ਅੱਡ ਕਰਦੇ। info
التفاسير:

external-link copy
26 : 5

قَالَ فَاِنَّهَا مُحَرَّمَةٌ عَلَیْهِمْ اَرْبَعِیْنَ سَنَةً ۚ— یَتِیْهُوْنَ فِی الْاَرْضِ ؕ— فَلَا تَاْسَ عَلَی الْقَوْمِ الْفٰسِقِیْنَ ۟۠

26਼ ਅੱਲਾਹ ਨੇ ਫ਼ਰਮਾਇਆ ਕਿ ਹੁਣ ਇਹਨਾਂ ਲਈ ਇਹ ਪਵਿੱਤਰ ਧਰਤੀ ਚਾਲੀ ਸਾਲਾਂ ਤੀਕ ਹਰਾਮ ਕਰ ਦਿੱਤੀ ਗਈ। ਹੁਣ ਇਹ ਇੱਧਰ-ਉੱਧਰ ਭਟਕੇ ਹੋਏ ਫਿਰਦੇ ਰਹਿਣਗੇ ਸੋ ਤੁਸੀਂ ਇਹਨਾਂ ਨਾ-ਫ਼ਰਮਾਨ ਲੋਕਾਂ ਦੀ ਚਿੰਤਾ ਨਾ ਕਰੋ। info
التفاسير:

external-link copy
27 : 5

وَاتْلُ عَلَیْهِمْ نَبَاَ ابْنَیْ اٰدَمَ بِالْحَقِّ ۘ— اِذْ قَرَّبَا قُرْبَانًا فَتُقُبِّلَ مِنْ اَحَدِهِمَا وَلَمْ یُتَقَبَّلْ مِنَ الْاٰخَرِ ؕ— قَالَ لَاَقْتُلَنَّكَ ؕ— قَالَ اِنَّمَا یَتَقَبَّلُ اللّٰهُ مِنَ الْمُتَّقِیْنَ ۟

27਼ (ਹੇ ਨਬੀ!) ਤੁਸੀਂ ਇਹਨਾਂ (ਨਾ-ਫ਼ਰਮਾਨਾਂ) ਨੂੰ ਆਦਮ ਦੇ ਪੁੱਤਰਾਂ (ਹਾਬੀਲ ਤੇ ਕਾਬੀਲ) ਦਾ ਕਿੱਸਾ ਵੀ ਠੀਕ-ਠੀਕ ਸੁਣਾ ਦਿਓ। ਜਦੋਂ ਉਹਨਾਂ ਦੋਵਾਂ ਨੇ (ਰੱਬ ਦੇ ਹਜ਼ੂਰ) ਇਕ ਕੁਰਬਾਨੀ ਪੇਸ਼ ਕੀਤੀ ਤਾਂ ਇਹਨਾਂ ਵਿੱਚੋਂ ਇਕ (ਹਾਬੀਲ) ਦੀ ਕੁਰਬਾਨੀ ਕਬੂਲ ਹੋ ਗਈ ਅਤੇ ਦੂਜੇ (ਕਾਬੀਲ) ਦੀ ਕਬੂਲ ਨਾ ਹੋਈ ਤਾਂ ਉਹ (ਈਰਖਾ ਵਿਚ ਆ ਕੇ) ਕਹਿਣ ਲੱਗਾ ਕਿ ਮੈਂ ਤਾਂ ਤੈਨੂੰ ਮਾਰ ਦੇਵਾਂਗਾ1 ਤਾਂ ਉਸ ਨੇ (ਜਿਸ ਦੀ ਕੁਰਬਾਨੀ ਕਬੂਲ ਹੋਈ ਸੀ) ਕਿਹਾ ਕਿ ਅੱਲਾਹ ਤਾਂ ਉਸ ਤੋਂ ਡਰਨ ਵਾਲਿਆਂ ਦੀ ਹੀ ਕੁਰਬਾਨੀ ਕਬੂਲ ਕਰਦਾ ਹੇ। info

1 ਨਾ-ਹੱਕਾ ਕਤਲ ਦੇ ਸੰਬੰਧ ਵਿਚ ਅੱਲਾਹ ਦੇ ਰਸੂਲ (ਸ:) ਦਾ ਫ਼ਰਮਾਨ ਹੇ ਕਿ ਜਦੋਂ ਵੀ ਸੰਸਾਰ ਵਿਚ ਕਿਸੇ ਨੂੰ ਨਾ-ਹੱਕਾ ਕਤਲ ਕੀਤਾ ਜਾਂਦਾ ਹੇ ਤਾਂ ਉਸ ਦੇ ਕਤਲ ਕਰਨ ਦੇ ਗੁਨਾਹ ਦਾ ਇਕ ਹਿੱਸਾ ਹਜ਼ਰਤ ਆਦਮ ਦੇ ਪੁੱਤਰ ਕਾਬੀਲ ਨੂੰ ਜਾਂਦਾ ਹੇ ਕਿਉਂ ਜੋ ਪਹਿਲਾ ਨਾ-ਹੱਕਾ ਕਤਲ ਕਰਨ ਦੀ ਰਸਮ ਉਸੇ ਤੋਂ ਸ਼ੁਰੂ ਹੋਈ ਸੀ। (ਸਹੀ ਬੁਖ਼ਾਰੀ, ਹਦੀਸ: 3335)
* ਦੂਜੀ ਹਦੀਸ ਵਿਚ ਫ਼ਰਮਾਇਆ ਕਿ ਮੈਥੋਂ ਬਾਅਦ ਤੁਸੀਂ ਇਕ ਦੂਜੇ ਨੂੰ ਨਾ-ਹੱਕਾ ਕਤਲ ਕਰਕੇ ਕਾਫ਼ਿਰ ਨਾ ਬਣ ਜਾਣਾ। (ਸਹੀ ਬੁਖ਼ਾਰੀ, ਹਦੀਸ: 6868)

التفاسير:

external-link copy
28 : 5

لَىِٕنْۢ بَسَطْتَّ اِلَیَّ یَدَكَ لِتَقْتُلَنِیْ مَاۤ اَنَا بِبَاسِطٍ یَّدِیَ اِلَیْكَ لِاَقْتُلَكَ ۚ— اِنِّیْۤ اَخَافُ اللّٰهَ رَبَّ الْعٰلَمِیْنَ ۟

28਼ ਜੇ ਤੂੰ ਮੈਨੂੰ ਕਤਲ ਕਰਨ ਦੇ ਇਰਾਦੇ ਨਾਲ ਮੇਰੇ ਉੱਤੇ ਹੱਥ ਚੁੱਕੇਗਾਂ ਮੈਂ ਫੇਰ ਵੀ ਤੈਨੂੰ ਕਤਲ ਕਰਨ ਲਈ ਆਪਣਾ ਹੱਥ ਨਹੀਂ ਚੁੱਕਾਂਗਾ। ਬੇਸ਼ੱਕ ਮੈਂ ਤਾਂ ਅੱਲਾਹ ਤੋਂ, ਜੋ ਸਾਰੇ ਸੰਸਾਰ ਦਾ ਪਾਲਣਹਾਰ ਹੇ, ਡਰਦਾ ਹਾਂ। info
التفاسير:

external-link copy
29 : 5

اِنِّیْۤ اُرِیْدُ اَنْ تَبُوَْاَ بِاِثْمِیْ وَاِثْمِكَ فَتَكُوْنَ مِنْ اَصْحٰبِ النَّارِ ۚ— وَذٰلِكَ جَزٰٓؤُا الظّٰلِمِیْنَ ۟ۚ

29਼ ਮੈਂ ਚਾਹੁੰਦਾ ਹਾਂ ਕਿ ਤੂੰ ਮੇਰਾ ਗੁਨਾਹ ਅਤੇ ਆਪਣਾ ਗੁਨਾਹ, ਦੋਵੇਂ ਆਪਣੇ ਸਿਰ ਲੈ ਲਵੇਂ ਅਤੇ ਨਰਕੀਆਂ ਵਿਚ ਜਾ ਰਲੇਂ। ਜ਼ਾਲਮਾਂ ਦਾ ਇਹੋ ਬਦਲਾ ਹੇ। info
التفاسير:

external-link copy
30 : 5

فَطَوَّعَتْ لَهٗ نَفْسُهٗ قَتْلَ اَخِیْهِ فَقَتَلَهٗ فَاَصْبَحَ مِنَ الْخٰسِرِیْنَ ۟

30਼ ਇੰਜ ਉਸ ਦੇ ਜੀ ਨੇ ਉਸ ਨੂੰ ਆਪਣੇ ਭਰਾ ਨੂੰ ਕਤਲ ਕਰਨ ਲਈ ਤਿਆਰ ਕਰ ਲਿਆ, ਸੋ ਉਸ ਨੇ ਕਤਲ ਕਰ ਦਿੱਤਾ, ਜਿਸ ਨਾਲ ਉਹ ਘਾਟਾ ਉਠਾਉਣ ਵਾਲਿਆਂ ਵਿਚ ਜਾ ਰਲਿਆ। info
التفاسير:

external-link copy
31 : 5

فَبَعَثَ اللّٰهُ غُرَابًا یَّبْحَثُ فِی الْاَرْضِ لِیُرِیَهٗ كَیْفَ یُوَارِیْ سَوْءَةَ اَخِیْهِ ؕ— قَالَ یٰوَیْلَتٰۤی اَعَجَزْتُ اَنْ اَكُوْنَ مِثْلَ هٰذَا الْغُرَابِ فَاُوَارِیَ سَوْءَةَ اَخِیْ ۚ— فَاَصْبَحَ مِنَ النّٰدِمِیْنَ ۟

31਼ (ਜਦੋਂ ਉਸ ਨੂੰ ਲਾਸ਼ ਦੀ ਚਿੰਤਾ ਹੋਈ) ਫੇਰ ਅੱਲਾਹ ਨੇ ਉੱਥੇ ਇਕ ਕਾਂ ਭੇਜਿਆ, ਜੋ ਆਪਣੇ ਪੰਜਿਆਂ ਨਾਲ ਧਰਤੀ ਨੂੰ ਪੁੱਟ ਰਿਹਾ ਸੀ, ਤਾਂ ਜੋ ਉਸ ਨੂੰ ਵਿਖਾਏ ਕਿ ਉਹ ਆਪਣੇ ਭਰਾ ਦੀ ਲੋਥ (ਲਾਸ਼) ਨੂੰ ਕਿਵੇਂ ਲੁਕਾਵੇ। ਫੇਰ ਉਹ (ਕਾਬੀਲ) ਕਹਿਣ ਲੱਗਿਆ ਕਿ ਅਫ਼ਸੋਸ ਮੈਂ ਤਾਂ ਇਸ ਕਾਂ ਵਰਗਾ ਵੀ ਨਾ ਹੋ ਸਕਿਆ ਕਿ ਆਪਣੇ ਭਰਾ ਦੀ ਲੋਥ ਨੂੰ ਦਫ਼ਨਾ ਦਿੰਦਾ। ਸੋ ਉਹ ਪਛਤਾਉਣ ਵਾਲਿਆਂ ਵਿੱਚੋਂ ਹੋ ਗਿਆ। info
التفاسير: