1 ਨਾ-ਹੱਕਾ ਕਤਲ ਦੇ ਸੰਬੰਧ ਵਿਚ ਅੱਲਾਹ ਦੇ ਰਸੂਲ (ਸ:) ਦਾ ਫ਼ਰਮਾਨ ਹੇ ਕਿ ਜਦੋਂ ਵੀ ਸੰਸਾਰ ਵਿਚ ਕਿਸੇ ਨੂੰ ਨਾ-ਹੱਕਾ ਕਤਲ ਕੀਤਾ ਜਾਂਦਾ ਹੇ ਤਾਂ ਉਸ ਦੇ ਕਤਲ ਕਰਨ ਦੇ ਗੁਨਾਹ ਦਾ ਇਕ ਹਿੱਸਾ ਹਜ਼ਰਤ ਆਦਮ ਦੇ ਪੁੱਤਰ ਕਾਬੀਲ ਨੂੰ ਜਾਂਦਾ ਹੇ ਕਿਉਂ ਜੋ ਪਹਿਲਾ ਨਾ-ਹੱਕਾ ਕਤਲ ਕਰਨ ਦੀ ਰਸਮ ਉਸੇ ਤੋਂ ਸ਼ੁਰੂ ਹੋਈ ਸੀ। (ਸਹੀ ਬੁਖ਼ਾਰੀ, ਹਦੀਸ: 3335)
* ਦੂਜੀ ਹਦੀਸ ਵਿਚ ਫ਼ਰਮਾਇਆ ਕਿ ਮੈਥੋਂ ਬਾਅਦ ਤੁਸੀਂ ਇਕ ਦੂਜੇ ਨੂੰ ਨਾ-ਹੱਕਾ ਕਤਲ ਕਰਕੇ ਕਾਫ਼ਿਰ ਨਾ ਬਣ ਜਾਣਾ। (ਸਹੀ ਬੁਖ਼ਾਰੀ, ਹਦੀਸ: 6868)