Qurani Kərimin mənaca tərcüməsi - Bencab dilinə tərcümə - Arif Həlim.

ਅਲ-ਹ=ਜ

external-link copy
1 : 22

یٰۤاَیُّهَا النَّاسُ اتَّقُوْا رَبَّكُمْ ۚ— اِنَّ زَلْزَلَةَ السَّاعَةِ شَیْءٌ عَظِیْمٌ ۟

1਼ ਹੇ ਲੋਕੋ! ਆਪਣੇ ਰੱਬ ਤੋਂ ਡਰੋ। ਨਿਰਸੰਦੇਹ, ਕਿਆਮਤ ਦਾ ਭੁਚਾਲ ਬਹੁਤ ਹੀ ਵੱਡੀ (ਡਰਾਉਣ ਵਾਲੀ) ਚੀਜ਼ ਹੈ। info
التفاسير:

external-link copy
2 : 22

یَوْمَ تَرَوْنَهَا تَذْهَلُ كُلُّ مُرْضِعَةٍ عَمَّاۤ اَرْضَعَتْ وَتَضَعُ كُلُّ ذَاتِ حَمْلٍ حَمْلَهَا وَتَرَی النَّاسَ سُكٰرٰی وَمَا هُمْ بِسُكٰرٰی وَلٰكِنَّ عَذَابَ اللّٰهِ شَدِیْدٌ ۟

2਼ ਜਿਸ ਦਿਨ ਤੁਸੀਂ ਵੇਖੋਗੇ ਕਿ ਹਰ ਦੁੱਧ ਪਿਆਉਣ ਵਾਲੀ ਆਪਣੇ ਦੁੱਧ ਪੀਂਦੇ ਬੱਚੇ ਨੂੰ ਭੁੱਲ ਜਾਵੇਗੀ ਅਤੇ ਗਰਭਵਤੀਆਂ ਗਰਭਪਾਤ ਹੋ ਜਾਣਗੀਆਂ ਅਤੇ ਤੁਸੀਂ ਲੋਕਾਂ ਨੂੰ ਨਸ਼ੇ ਵਿਚ ਮਦਹੋਸ਼ ਵੇਖੋਗੇ ਜਦੋਂ ਕਿ ਉਹ ਨਸ਼ੇ ਵਿਚ ਨਹੀਂ ਹੋਣਗੇ, ਪਰੰਤੂ ਅੱਲਾਹ ਦਾ ਅਜ਼ਾਬ ਬੜਾ ਹੀ ਕਰੜਾ ਹੋਵੇਗਾ। info
التفاسير:

external-link copy
3 : 22

وَمِنَ النَّاسِ مَنْ یُّجَادِلُ فِی اللّٰهِ بِغَیْرِ عِلْمٍ وَّیَتَّبِعُ كُلَّ شَیْطٰنٍ مَّرِیْدٍ ۟ۙ

3਼ ਕੁੱਝ ਲੋਕੀ ਉਹ ਵੀ ਹਨ ਜਿਹੜੇ ਅੱਲਾਹ ਬਾਰੇ ਬਿਨਾਂ ਗਿਆਨ ਤੋਂ ਬਹਿਸਾਂ (ਵਾਦ-ਵਿਵਾਦ) ਕਰਦੇ ਹਨ ਅਤੇ ਹਰ ਬਾਗ਼ੀ ਸ਼ੈਤਾਨ ਦੇ ਪਿੱਛੇ ਲਗ ਜਾਂਦੇ ਹਨ। info
التفاسير:

external-link copy
4 : 22

كُتِبَ عَلَیْهِ اَنَّهٗ مَنْ تَوَلَّاهُ فَاَنَّهٗ یُضِلُّهٗ وَیَهْدِیْهِ اِلٰی عَذَابِ السَّعِیْرِ ۟

4਼ ਅਜਿਹੇ ਲੋਕਾਂ ਲਈ ਲਿਖ ਦਿੱਤਾ ਗਿਆ ਹੈ ਕਿ ਜੇ ਕੋਈ ਉਹਨਾਂ ਲੋਕਾਂ ਦਾ ਸਾਥ ਦੇਵੇਗਾ ਉਹ (ਸ਼ੈਤਾਨ) ਉਸ ਨੂੰ ਗੁਮਰਾਹ ਕਰ ਦੇਵੇਗਾ ਅਤੇ ਉਸ ਨੂੰ ਅੱਗ ਦੇ ਅਜ਼ਾਬ (ਨਰਕ) ਵੱਲ ਲੈ ਜਾਵੇਗਾ। info
التفاسير:

external-link copy
5 : 22

یٰۤاَیُّهَا النَّاسُ اِنْ كُنْتُمْ فِیْ رَیْبٍ مِّنَ الْبَعْثِ فَاِنَّا خَلَقْنٰكُمْ مِّنْ تُرَابٍ ثُمَّ مِنْ نُّطْفَةٍ ثُمَّ مِنْ عَلَقَةٍ ثُمَّ مِنْ مُّضْغَةٍ مُّخَلَّقَةٍ وَّغَیْرِ مُخَلَّقَةٍ لِّنُبَیِّنَ لَكُمْ ؕ— وَنُقِرُّ فِی الْاَرْحَامِ مَا نَشَآءُ اِلٰۤی اَجَلٍ مُّسَمًّی ثُمَّ نُخْرِجُكُمْ طِفْلًا ثُمَّ لِتَبْلُغُوْۤا اَشُدَّكُمْ ۚ— وَمِنْكُمْ مَّنْ یُّتَوَفّٰی وَمِنْكُمْ مَّنْ یُّرَدُّ اِلٰۤی اَرْذَلِ الْعُمُرِ لِكَیْلَا یَعْلَمَ مِنْ بَعْدِ عِلْمٍ شَیْـًٔا ؕ— وَتَرَی الْاَرْضَ هَامِدَةً فَاِذَاۤ اَنْزَلْنَا عَلَیْهَا الْمَآءَ اهْتَزَّتْ وَرَبَتْ وَاَنْۢبَتَتْ مِنْ كُلِّ زَوْجٍ بَهِیْجٍ ۟

5਼ ਹੇ ਲੋਕੋ! ਜੇ ਤੁਹਾਨੂੰ ਮਰਨ ਮਗਰੋਂ ਮੁੜ ਜੀਵਿਤ ਹੋਣ ਬਾਰੇ ਕੋਈ ਸ਼ੱਕ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੇਸ਼ੱਕ ਅਸੀਂ (ਆਰੰਭ ਵਿਚ) ਤੁਹਾਨੂੰ ਮਿੱਟੀ ਤੋਂ ਸਾਜਿਆ ਹੈ ਫੇਰ ਵੀਰਜ ਤੋਂ, ਫੇਰ ਜੱਮੇ ਹੋਏ ਖ਼ੂਨ ਤੋਂ, ਫੇਰ ਮਾਸ ਦੀ ਬੋਟੀ 1 ਤੋਂ ਜਿਹੜਾ ਰੂਪਮਾਨ ਵੀ ਹੁੰਦੀ ਹੈ ਤੇ ਰੂਪਹੀਣ ਵੀ (ਇਹ ਅਸੀਂ ਇਸ ਲਈ ਦੱਸ ਰਹੇ ਹਾਂ) ਤਾਂ ਜੋ ਅਸੀਂ ਤੁਹਾਡੇ ’ਤੇ (ਆਪਣੀ ਕੁਦਰਤ) ਸਪਸ਼ਟ ਕਰ ਦਈਏ। ਅਸੀਂ ਜਿਸ (ਵੀਰਜ) ਨੂੰ ਵੀ ਚਾਹੀਏ ਇਕ ਮਿਥੇ ਹੋਏ ਸਮੇਂ ਲਈ ਗਰਭਾਂ ਵਿਚ ਰੱਖਦੇ ਹਾਂ ਫੇਰ ਤੁਹਾਨੂੰ ਇਕ ਬੱਚੇ ਦੇ ਰੂਪ ਵਿਚ ਕੱਢ ਲਿਆਉਂਦੇ ਹਾਂ ਤਾਂ ਜੋ ਤੁਸੀਂ ਆਪਣੀ ਜਵਾਨੀ ਨੂੰ ਪੁੱਜੋ। ਤੁਹਾਡੇ ਵਿੱਚੋਂ ਕੁੱਝ ਨੂੰ (ਬੁਢਾਪੇ ਤੋਂ ਪਹਿਲਾਂ ਹੀ) ਵਾਪਸ ਬੁਲਾ ਲਿਆ ਜਾਂਦਾ ਹੈ ਅਤੇ ਕੁੱਝ ਅਤਿ ਭੈੜੀ ਉਮਰ (ਬੁਢਾਪੇ) ਵੱਲ ਫੇਰ ਦਿੱਤੇ ਜਾਂਦੇ ਹਨ ਕਿ ਉਹ ਜਾਣਦੇ ਹੋਏ ਵੀ ਕੁੱਝ ਨਹੀਂ ਜਾਣਦੇ ਹੁੰਦੇ। (ਇਸੇ ਪ੍ਰਕਾਰ) ਤੁਸੀਂ ਵੇਖਦੇ ਹੋ ਕਿ ਧਰਤੀ ਬੰਜਰ ਤੇ ਸੁੱਕੀ ਪਈ ਹੈ। ਫੇਰ ਜਦੋਂ ਅਸੀਂ ਉਸ (ਧਰਤੀ) ’ਤੇ ਮੀਂਹ ਬਰਸਾਉਂਦੇ ਹਾਂ ਤਾਂ ਉਹ ਉਪਜਾਊ ਹੋ ਜਾਂਦੀ ਰੁ ਅਤੇ ਉਸ ਵਿਚ ਹਰੇਕ ਤਰ੍ਹਾਂ ਦੀ ਸੋਹਣੀ ਦਿਸਣ ਵਾਲੀ ਬਨਸਪਤੀ ਕੱਢੀ ਜਾਂਦੀ ਹੈ। info

1 ਹਦੀਸ ਤੋਂ ਵੀ ਇਸ ਦੀ ਪੁਸ਼ਟੀ ਹੁੰਦੀ ਹੈ। ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਤੁਹਾਡੇ ਵਿੱਚੋਂ ਹਰ ਵਿਅਕਤੀ ਆਪਣੀ ਮਾਂ ਦੇ ਗਰਭ ਵਿਚ ਪਹਿਲਾਂ 40 ਦਿਨ ਤੱਕ ਵਿਰਜ ਦੇ ਰੂਪ ਵਿਚ ਰਹਿੰਦਾ ਹੈ ਫੇਰ ਉਹ 40 ਦਿਨ ਤੱਕ ਜੱਮੇ ਹੋਏ ਖ਼ੂਨ ਦਾ ਰੂਪ ਲੈ ਲਿੰਦਾ ਹੈ। ਫੇਰ ਉਹ 40 ਦਿਨ ਤੱਕ ਗੋਸ਼ਤ ਦਾ ਲੋਥੜਾ ਬਣ ਕੇ ਰਹਿੰਦਾ ਹੈ ਫੇਰ ਅੱਲਾਹ ਉਸ ਵਲ ਇਕ ਫ਼ਰਿਸ਼ਤਾ ਭੇਜਦਾ ਹੈ ਕਿ ਉਹ ਉਸ ਦੇ ਲਈ ਚਾਰ ਗੱਲਾਂ ਲਿਖ ਦੇਵੇ ਸੋ ਉਹ ਉਸ ਦੇ ਕਰਮ, ਉਸ ਦੀ ਮੌਤ ਦਾ ਸਮਾਂ, ਉਸ ਦਾ ਰਿਜ਼ਕ ਅਤੇ ਇਹ ਕਿ ਉਹ ਭਾਗਾਂਵਾਲਾ ਹੈ ਜਾਂ ਮੰਦਭਾਗਾ ਲਿਖ ਦਿੰਦਾ ਹੈ। ਫੇਰ ਉਸ ਦੇ ਸਰੀਰ ਵਿਚ ਆਤਮਾਂ ਪਾਈ ਜਾਂਦੀ ਹੈ, ਇਸੇ ਲਈ ਕੋਈ ਆਦਮੀ ਨਰਕੀਆਂ ਜਿਹੇ ਕੰਮ ਕਰਦਾ ਰਹਿੰਦਾ ਹੈ ਇਥੋਂ ਤੱਕ ਕਿ ਉਸ ਦੇ ਅਤੇ ਨਰਕ ਵਿਚਾਲੇ ਇਕ ਹੱਥ ਜਿੰਨ੍ਹੀ ਦੂਰੀ ਰਹਿ ਜਾਂਦੀ ਹੈ। ਪਰ ਉਸ ਦੇ ਮੁਕੱਦਰ ਵਿਚ ਲਿਖਿਆ ਹੋਇਆ ਭਾਰੂ ਹੋ ਜਾਂਦਾ ਹੈ ਅਤੇ ਉਹ ਜੰਨਤੀਆਂ ਵਰਗੇ ਕੰਮ ਕਰਕੇ ਜੰਨਤ ਵਿਚ ਚਲਿਆ ਜਾਂਦਾ ਹੈ। ਇੰਜ ਹੀ ਇਕ ਵਿਅਕਤੀ ਜੰਨਤੀ ਜਿਹੇ ਕੰਮ ਕਰਦਾ ਰਹਿੰਦਾ ਹੈ ਕਿ ਉਸ ਦੇ ਅਤੇ ਜੰਨਤ ਵਿਚਾਲੇ ਇਕ ਹੱਥ ਦੀ ਦੂਰੀ ਰਹਿ ਜਾਂਦੀ ਹੈ ਪਰ ਉਸ ਉੱਤੇ ਮੁਕੱਦਰ ਭਾਰੂ ਹੋ ਜਾਂਦਾ ਹੈ ਅਤੇ ਉਹ ਨਰਕੀਆਂ ਜਿਹੇ ਕੰਮ ਕਰਨ ਗਲ ਜਾਂਦਾ ਅਤੇ ਨਰਕ ਵਿਚ ਚਲਿਆ ਜਾਂਦਾ ਹੈ। (ਸਹੀ ਬੁਖ਼ਾਰੀ, ਹਦੀਸ: 3332)

التفاسير: