1 ਹਦੀਸ ਤੋਂ ਵੀ ਇਸ ਦੀ ਪੁਸ਼ਟੀ ਹੁੰਦੀ ਹੈ। ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਤੁਹਾਡੇ ਵਿੱਚੋਂ ਹਰ ਵਿਅਕਤੀ ਆਪਣੀ ਮਾਂ ਦੇ ਗਰਭ ਵਿਚ ਪਹਿਲਾਂ 40 ਦਿਨ ਤੱਕ ਵਿਰਜ ਦੇ ਰੂਪ ਵਿਚ ਰਹਿੰਦਾ ਹੈ ਫੇਰ ਉਹ 40 ਦਿਨ ਤੱਕ ਜੱਮੇ ਹੋਏ ਖ਼ੂਨ ਦਾ ਰੂਪ ਲੈ ਲਿੰਦਾ ਹੈ। ਫੇਰ ਉਹ 40 ਦਿਨ ਤੱਕ ਗੋਸ਼ਤ ਦਾ ਲੋਥੜਾ ਬਣ ਕੇ ਰਹਿੰਦਾ ਹੈ ਫੇਰ ਅੱਲਾਹ ਉਸ ਵਲ ਇਕ ਫ਼ਰਿਸ਼ਤਾ ਭੇਜਦਾ ਹੈ ਕਿ ਉਹ ਉਸ ਦੇ ਲਈ ਚਾਰ ਗੱਲਾਂ ਲਿਖ ਦੇਵੇ ਸੋ ਉਹ ਉਸ ਦੇ ਕਰਮ, ਉਸ ਦੀ ਮੌਤ ਦਾ ਸਮਾਂ, ਉਸ ਦਾ ਰਿਜ਼ਕ ਅਤੇ ਇਹ ਕਿ ਉਹ ਭਾਗਾਂਵਾਲਾ ਹੈ ਜਾਂ ਮੰਦਭਾਗਾ ਲਿਖ ਦਿੰਦਾ ਹੈ। ਫੇਰ ਉਸ ਦੇ ਸਰੀਰ ਵਿਚ ਆਤਮਾਂ ਪਾਈ ਜਾਂਦੀ ਹੈ, ਇਸੇ ਲਈ ਕੋਈ ਆਦਮੀ ਨਰਕੀਆਂ ਜਿਹੇ ਕੰਮ ਕਰਦਾ ਰਹਿੰਦਾ ਹੈ ਇਥੋਂ ਤੱਕ ਕਿ ਉਸ ਦੇ ਅਤੇ ਨਰਕ ਵਿਚਾਲੇ ਇਕ ਹੱਥ ਜਿੰਨ੍ਹੀ ਦੂਰੀ ਰਹਿ ਜਾਂਦੀ ਹੈ। ਪਰ ਉਸ ਦੇ ਮੁਕੱਦਰ ਵਿਚ ਲਿਖਿਆ ਹੋਇਆ ਭਾਰੂ ਹੋ ਜਾਂਦਾ ਹੈ ਅਤੇ ਉਹ ਜੰਨਤੀਆਂ ਵਰਗੇ ਕੰਮ ਕਰਕੇ ਜੰਨਤ ਵਿਚ ਚਲਿਆ ਜਾਂਦਾ ਹੈ। ਇੰਜ ਹੀ ਇਕ ਵਿਅਕਤੀ ਜੰਨਤੀ ਜਿਹੇ ਕੰਮ ਕਰਦਾ ਰਹਿੰਦਾ ਹੈ ਕਿ ਉਸ ਦੇ ਅਤੇ ਜੰਨਤ ਵਿਚਾਲੇ ਇਕ ਹੱਥ ਦੀ ਦੂਰੀ ਰਹਿ ਜਾਂਦੀ ਹੈ ਪਰ ਉਸ ਉੱਤੇ ਮੁਕੱਦਰ ਭਾਰੂ ਹੋ ਜਾਂਦਾ ਹੈ ਅਤੇ ਉਹ ਨਰਕੀਆਂ ਜਿਹੇ ਕੰਮ ਕਰਨ ਗਲ ਜਾਂਦਾ ਅਤੇ ਨਰਕ ਵਿਚ ਚਲਿਆ ਜਾਂਦਾ ਹੈ। (ਸਹੀ ਬੁਖ਼ਾਰੀ, ਹਦੀਸ: 3332)