Bản dịch ý nghĩa nội dung Qur'an - 旁遮普语翻译:阿里夫·哈利姆

Số trang:close

external-link copy
62 : 9

یَحْلِفُوْنَ بِاللّٰهِ لَكُمْ لِیُرْضُوْكُمْ ۚ— وَاللّٰهُ وَرَسُوْلُهٗۤ اَحَقُّ اَنْ یُّرْضُوْهُ اِنْ كَانُوْا مُؤْمِنِیْنَ ۟

62਼ (ਹੇ ਮੋਮਿਨੋ!) ਇਹ ਲੋਕ ਕੇਵਲ ਤੁਹਾਨੂੰ ਖ਼ੁਸ਼ ਕਰਨ ਲਈ ਤੁਹਾਡੇ ਸਾਹਮਣੇ ਅੱਲਾਹ ਦੀਆਂ ਸੁੰਹਾਂ ਖਾਂਦੇ ਹਨ ਜੇ ਇਹ ਮੋਮਿਨ ਹੁੰਦੇ ਤਾਂ ਅੱਲਾਹ ਅਤੇ ਉਸ ਦੇ ਰਸੂਲ ਨੂੰ ਖ਼ੁਸ਼ ਕਰਨ ਦਾ ਵੱਧ ਹੱਕ ਬਣਦਾ ਸੀ। info
التفاسير:

external-link copy
63 : 9

اَلَمْ یَعْلَمُوْۤا اَنَّهٗ مَنْ یُّحَادِدِ اللّٰهَ وَرَسُوْلَهٗ فَاَنَّ لَهٗ نَارَ جَهَنَّمَ خَالِدًا فِیْهَا ؕ— ذٰلِكَ الْخِزْیُ الْعَظِیْمُ ۟

63਼ ਕੀ ਇਹ ਨਹੀਂ ਜਾਣਦੇ ਕਿ ਜਿਹੜਾ ਵੀ ਅੱਲਾਹ ਅਤੇ ਉਸ ਦੇ ਰਸੂਲ ਦਾ ਵਿਰੋਧ ਕਰੇਗਾ ਉਸ ਲਈ ਨਰਕ ਦੀ ਅੱਗ ਹੈ ਜਿਸ ਵਿਚ ਉਹ ਸਦਾ ਰਹਿਣਗੇ, ਇਹੋ ਅਸਲੀ ਜ਼ਲਾਲਤ ਹੈ। info
التفاسير:

external-link copy
64 : 9

یَحْذَرُ الْمُنٰفِقُوْنَ اَنْ تُنَزَّلَ عَلَیْهِمْ سُوْرَةٌ تُنَبِّئُهُمْ بِمَا فِیْ قُلُوْبِهِمْ ؕ— قُلِ اسْتَهْزِءُوْا ۚ— اِنَّ اللّٰهَ مُخْرِجٌ مَّا تَحْذَرُوْنَ ۟

64਼ ਮੁਨਾਫ਼ਿਕਾਂ ਨੂੰ ਹਰ ਵੇਲੇ ਇਹੋ ਡਰ ਲੱਗਿਆ ਰਹਿੰਦਾ ਹੈ ਕਿ ਮੁਸਲਮਾਨਾਂ ਉੱਤੇ ਕੋਈ ਸੂਰਤ ਅਜਿਹੀ ਨਾ ਉੱਤਰ ਆਵੇ ਜਿਹੜੀ ਉਹਨਾਂ (ਮੁਸਲਮਾਨਾਂ) ਨੂੰ ਇਹਨਾਂ (ਮੁਨਾਫ਼ਿਕਾਂ) ਦੇ ਮਨ ਦੀਆਂ ਗੱਲਾਂ ਦੱਸ ਦੇਵੇ। (ਹੇ ਨਬੀ!) ਆਖ ਦਿਓ! ਕਿ ਤੁਸੀਂ ਮਖੌਲ ਕਰਦੇ ਰਹੋ, ਬੇਸ਼ੱਕ ਅੱਲਾਹ ਉਹ ਸਭ ਪ੍ਰਗਟ ਕਰਨ ਵਾਲਾ ਹੈ ਜਿਸ ਗੱਲ ਤੋਂ ਤੁਸੀਂ ਡਰਦੇ ਹੋ। info
التفاسير:

external-link copy
65 : 9

وَلَىِٕنْ سَاَلْتَهُمْ لَیَقُوْلُنَّ اِنَّمَا كُنَّا نَخُوْضُ وَنَلْعَبُ ؕ— قُلْ اَبِاللّٰهِ وَاٰیٰتِهٖ وَرَسُوْلِهٖ كُنْتُمْ تَسْتَهْزِءُوْنَ ۟

65਼ ਜੇ ਤੁਸੀਂ ਉਹਨਾਂ ਤੋਂ ਪੁੱਛੋ ਤਾਂ ਝਟ ਆਖ ਦੇਣਗੇ ਕਿ ਅਸੀਂ ਤਾਂ ਆਪੋ ਵਿਚ ਹਾਸਾ-ਮਖੌਲ ਤੇ ਦਿਲ-ਲਗੀ ਕਰਦੇ ਸੀ। (ਹੇ ਨਬੀ!) ਆਖ ਦਿਓ! (ਹੇ ਮੁਨਾਫ਼ਿਕੋ) ਕੀ ਅੱਲਾਹ ਉਸ ਦੀਆਂ ਆਇਤਾਂ ਅਤੇ ਉਸ ਦਾ ਰਸੂਲ ਹੀ ਤੁਹਾਡੇ ਮਖੌਲ ਕਰਨ ਲਈ ਰਹਿ ਗਏ ਹਨ? info
التفاسير:

external-link copy
66 : 9

لَا تَعْتَذِرُوْا قَدْ كَفَرْتُمْ بَعْدَ اِیْمَانِكُمْ ؕ— اِنْ نَّعْفُ عَنْ طَآىِٕفَةٍ مِّنْكُمْ نُعَذِّبْ طَآىِٕفَةًۢ بِاَنَّهُمْ كَانُوْا مُجْرِمِیْنَ ۟۠

66਼ ਤੁਸੀਂ ਬਹਾਨੇ ਨਾ ਬਣਾਓ ਤੁਸੀਂ ਤਾਂ ਈਮਾਨ ਲਿਆਉਣ ਮਗਰੋਂ ਵੀ ਕੁਫ਼ਰ ਕੀਤਾ ਹੈ। ਜੇ ਅਸੀਂ ਤੁਹਾਡੇ ਵਿੱਚੋਂ ਕੁੱਝ ਲੋਕਾਂ ਨੂੰ ਮੁਆਫ਼ ਵੀ ਕਰ ਦਈਏ ਤਾਂ ਕੁੱਝ ਨੂੰ ਤਾਂ ਉਹਨਾਂ ਦੇ ਜੁਰਮਾਂ ਦੀ ਸਜ਼ਾ ਦੇਵਾਂਗੇ ਹੀ। info
التفاسير:

external-link copy
67 : 9

اَلْمُنٰفِقُوْنَ وَالْمُنٰفِقٰتُ بَعْضُهُمْ مِّنْ بَعْضٍ ۘ— یَاْمُرُوْنَ بِالْمُنْكَرِ وَیَنْهَوْنَ عَنِ الْمَعْرُوْفِ وَیَقْبِضُوْنَ اَیْدِیَهُمْ ؕ— نَسُوا اللّٰهَ فَنَسِیَهُمْ ؕ— اِنَّ الْمُنٰفِقِیْنَ هُمُ الْفٰسِقُوْنَ ۟

67਼ ਸਾਰੇ ਹੀ ਮੁਨਾਫ਼ਿਕ ਮਰਦ ਅਤੇ ਮਨਾਫ਼ਿਕ ਔਰਤਾਂ ਇਕ ਦੂਜੇ ਨਾਲ ਸਮਾਨਤਾ ਰੱਖਦੇ ਹਨ, ਉਹ ਬੁਰਾਈ ਕਰਨ ਦਾ ਹੁਕਮ ਦਿੰਦੇ ਹਨ ਅਤੇ ਭਲੇ ਕੰਮਾਂ ਤੋਂ ਰੋਕਦੇ ਹਨ ਅਤੇ ਆਪਣੀਆਂ ਮੁੱਠੀਆਂ ਬੰਦ ਰੱਖਦੇ ਹਨ (ਭਾਵ ਖ਼ਰਚ ਨਹੀਂ ਕਰਦੇ) ਇਹ ਲੋਕ ਅੱਲਾਹ ਨੂੰ ਭੁੱਲ ਗਏ ਤਾਂ ਅੱਲਾਹ ਨੇ ਵੀ ਉਹਨਾਂ ਨੂੰ ਭੁਲਾ ਦਿੱਤਾ ਹੈ, ਅਸਲ ਵਿਚ ਮੁਨਾਫ਼ਿਕ ਲੋਕ ਹੀ ਝੂਠੇ ਤੇ ਭੈੜੀਆਂ ਹਰਕਤਾਂ ਕਰਦੇ ਹਨ। info
التفاسير:

external-link copy
68 : 9

وَعَدَ اللّٰهُ الْمُنٰفِقِیْنَ وَالْمُنٰفِقٰتِ وَالْكُفَّارَ نَارَ جَهَنَّمَ خٰلِدِیْنَ فِیْهَا ؕ— هِیَ حَسْبُهُمْ ۚ— وَلَعَنَهُمُ اللّٰهُ ۚ— وَلَهُمْ عَذَابٌ مُّقِیْمٌ ۟ۙ

68਼ ਅੱਲਾਹ ਇਹਨਾਂ ਮੁਨਾਫ਼ਿਕ ਮਰਦਾਂ ਅਤੇ ਮੁਨਾਫ਼ਿਕ ਔਰਤਾਂ ਨਾਲ ਅਤੇ ਕਾਫ਼ਿਰਾਂ ਨਾਲ ਨਰਕ ਦੀ ਅੱਗ ਦਾ ਵਾਅਦਾ ਕਰ ਚੁੱਕਿਆ ਹੈ, ਜਿੱਥੇ ਇਹ ਸਦਾ ਰਹਿਣਗੇ। ਉਹੀਓ (ਨਕਰ) ਇਹਨਾਂ ਲਈ ਬਥੇਰੀ ਹੈ। ਇਹਨਾਂ ’ਤੇ ਅੱਲਾਹ ਨੇ ਲਾਅਨਤ ਕੀਤੀ ਹੈ ਅਤੇ ਸਦੀਵੀ ਅਜ਼ਾਬ ਵੀ ਇਹਨਾਂ ਲਈ ਹੈ। info
التفاسير: