Bản dịch ý nghĩa nội dung Qur'an - 旁遮普语翻译:阿里夫·哈利姆

external-link copy
157 : 7

اَلَّذِیْنَ یَتَّبِعُوْنَ الرَّسُوْلَ النَّبِیَّ الْاُمِّیَّ الَّذِیْ یَجِدُوْنَهٗ مَكْتُوْبًا عِنْدَهُمْ فِی التَّوْرٰىةِ وَالْاِنْجِیْلِ ؗ— یَاْمُرُهُمْ بِالْمَعْرُوْفِ وَیَنْهٰىهُمْ عَنِ الْمُنْكَرِ وَیُحِلُّ لَهُمُ الطَّیِّبٰتِ وَیُحَرِّمُ عَلَیْهِمُ الْخَبٰٓىِٕثَ وَیَضَعُ عَنْهُمْ اِصْرَهُمْ وَالْاَغْلٰلَ الَّتِیْ كَانَتْ عَلَیْهِمْ ؕ— فَالَّذِیْنَ اٰمَنُوْا بِهٖ وَعَزَّرُوْهُ وَنَصَرُوْهُ وَاتَّبَعُوا النُّوْرَ الَّذِیْۤ اُنْزِلَ مَعَهٗۤ ۙ— اُولٰٓىِٕكَ هُمُ الْمُفْلِحُوْنَ ۟۠

157਼ ਜਿਹੜੇ ਲੋਕੀ ਅਜਿਹੇ ਉੱਮੀ ਪੈਗ਼ੰਬਰ (ਬੇ-ਪੜੇ ਲਿਖੇ ਨਬੀ) ਦੀ ਤਾਬੇਦਾਰੀ ਕਰਦੇ ਹਨ, ਜਿਸ ਦੇ ਬਾਰੇ ਉਹ ਤੌਰੈਤ ਤੇ ਇੰਜੀਲ ਵਿਚ ਲਿਖਿਆ ਹੋਇਆ ਵੇਖਦੇ ਹਾਂ,1 ਉਹ (ਨਬੀ) ਉਹਨਾਂ ਨੂੰ ਨੇਕੀਆਂ ਦਾ ਹੁਕਮ ਦਿੰਦਾ ਹੈ ਅਤੇ ਬੁਰਾਈਆਂ ਤੋਂ ਰੋਕਦਾ ਹੈ, ਪਾਕ ਚੀਜ਼ਾਂ ਨੂੰ ਹਲਾਲ (ਜਾਇਜ਼) ਕਰਦਾ ਹੈ ਅਤੇ ਨਾ-ਪਾਕ ਚੀਜ਼ਾਂ ਨੂੰ ਹਰਾਮ ਕਰਦਾ ਹੈ ਅਤੇ ਉਹਨਾਂ ਲੋਕਾਂ ਦਾ ਭਾਰ ਉਤਾਰਦਾ ਹੈ ਜਿਹੜੇ ਉਹਨਾਂ ਉੱਤੇ ਲੱਦੇ ਹੋਏ ਸਨ। ਸੋ ਜਿਹੜੇ ਲੋਕ ਇਸ ਨਬੀ (ਮੁਹੰਮਦ ਸ .) ’ਤੇ ਈਮਾਨ ਲਿਆਏ, ਉਸ ਦਾ ਸਤਿਕਾਰ ਅਤੇ ਉਸ ਦੀ ਮਦਦ ਕਰਦੇ ਹਨ ਅਤੇ ਉਸ ਨੂਰ (.ਕੁਰਆਨ) ਦੀ ਪੈਰਵੀ ਕਰਦੇ ਹਨ ਜਿਹੜਾ ਉਸ ਦੇ ਨਾਲ ਹੀ ਭੇਜਿਆ ਗਿਆ ਹੈ, ਅਜਿਹੇ ਲੋਕੀ ਹੀ ਪੂਰੀ ਤਰ੍ਹਾਂ ਕਾਮਯਾਬ ਹੁੰਦੇ ਹਨ। info

1 ਤੌਰੈਤ ਅਤੇ ਇੰਜੀਲ ਵਿਚ ਉਹਨਾਂ ਦੇ ਅਸਲ ਸ਼ਬਦ ਖ਼ਤਮ ਕਰਨ ਤੋਂ ਬਾਅਦ ਵੀ ਮੁਹੰਮਦ (ਸ:) ਦੀ ਨਬੂਵੱਤ ਪ੍ਰਤੀ ਬਹੁਤ ਹੀ ਸਪਸ਼ਟ ਭਵਿਸ਼ਵਾਣੀਆਂ ਮੌਜੂਦ ਹਨ ਜਿਵੇਂ ਅਸਤਸਨਾ 18:18-21, 21:21, ਜ਼ਬੂਰ 118:22, 23, ਯਸਏ ਹਾਂ 42:1-131 ਹਬਕੂਕ 3:3:4 ਇੰਜੀਲ ਮਤੀ 21:42 ਅਤੇ ਇਨਜ਼ੀਲ ਯੁਹਨਾਂ 14:12-17-26-27, 16:7:14) ਦੂਜੀ ਥਾਂ ਅੱਲਾਹ ਨੇ ਫ਼ਰਮਾਇਆ ਕਿ ਹੇ ਅਹਲੇ ਕਿਤਾਬ! ਈਮਾਨ ਲਿਆਓ ਉਸ .ਕੁਰਆਨ ’ਤੇ ਜਿਹੜਾ ਅਸੀਂ ਉਤਾਰਿਆ ਹੈ ਅਤੇ ਉਸ ਕਿਤਾਬ ਦੀ ਪੁਸ਼ਟੀ ਵੀ ਕਰਦਾ ਹੈ ਜਿਹੜੀ ਤੁਹਾਡੇ ਕੋਲ ਕਿਤਾਬ ਹੈ ਇਸ ਤੋਂ ਪਹਿਲਾਂ ਕਿ ਅਸੀਂ ਲੋਕਾਂ ਦੇ ਚਿਹਰੇ ਵਿਗਾੜ ਕੇ ਪਿੱਛੇ ਕਰ ਦਈਏ ਜਾਂ ਇੰਜ ਉਹਨਾਂ ’ਤੇ ਲਾਅਨਤਾਂ ਭੇਜੀਏ ਜਿੱਦਾਂ ਅਸੀਂ ਅਸਹਾਬੇ ਸਬਤ ’ਤੇ ਲਾਅਨਤ ਕੀਤੀ ਸੀ ਅਤੇ ਚੇਤੇ ਰੱਖੋ ਕਿ ਅੱਲਾਹ ਦਾ ਹੁਕਮ ਲਾਗੂ ਹੋ ਕੇ ਰਹਿੰਦਾ ਹੈ। (ਸੂਰਤ ਨਿਸਾ 47/4) (ਸੂਰਤ ਅਲ-ਹਦੀਦ 28/57)

التفاسير: