Bản dịch ý nghĩa nội dung Qur'an - 旁遮普语翻译:阿里夫·哈利姆

Số trang:close

external-link copy
179 : 7

وَلَقَدْ ذَرَاْنَا لِجَهَنَّمَ كَثِیْرًا مِّنَ الْجِنِّ وَالْاِنْسِ ۖؗ— لَهُمْ قُلُوْبٌ لَّا یَفْقَهُوْنَ بِهَا ؗ— وَلَهُمْ اَعْیُنٌ لَّا یُبْصِرُوْنَ بِهَا ؗ— وَلَهُمْ اٰذَانٌ لَّا یَسْمَعُوْنَ بِهَا ؕ— اُولٰٓىِٕكَ كَالْاَنْعَامِ بَلْ هُمْ اَضَلُّ ؕ— اُولٰٓىِٕكَ هُمُ الْغٰفِلُوْنَ ۟

179਼ ਅਸੀਂ ਕਿੰਨੇ ਹੀ ਜਿੰਨ ਤੇ ਮਨੁੱਖ ਨਰਕ ਲਈ ਪੈਦਾ ਕੀਤੇ ਹਨ, ਉਹਨਾਂ ਦੀਆਂ ਅਕਲਾਂ ਤਾਂ ਹਨ ਪਰ ਉਹਨਾਂ ਤੋਂ ਹੱਕ ਨੂੰ ਸਮਝਦੇ ਨਹੀਂ ਅਤੇ ਉਹਨਾਂ ਦੀਆਂ ਅੱਖਾਂ ਤਾਂ ਹਨ ਜਿਨ੍ਹਾਂ ਤੋਂ ਵੇਖਦੇ ਨਹੀਂ ਅਤੇ ਉਹਨਾਂ ਦੇ ਕੰਨ ਤਾਂ ਹਨ ਜਿਨ੍ਹਾਂ ਤੋਂ ਸੁਣਦੇ ਨਹੀਂ। ਇਹ ਲੋਕੀ ਜਾਨਵਰਾਂ ਵਾਂਗ ਹਨ ਸਗੋਂ ਉਹਨਾਂ ਤੋਂ ਵੀ ਵੱਧ ਗੁਮਰਾਹ ਹਨ, ਇਹੋ ਲੋਕੀ ਬੇਸੁਰਤ ਹਨ। info
التفاسير:

external-link copy
180 : 7

وَلِلّٰهِ الْاَسْمَآءُ الْحُسْنٰی فَادْعُوْهُ بِهَا ۪— وَذَرُوا الَّذِیْنَ یُلْحِدُوْنَ فِیْۤ اَسْمَآىِٕهٖ ؕ— سَیُجْزَوْنَ مَا كَانُوْا یَعْمَلُوْنَ ۟

180਼ ਸਾਰੇ ਹੀ ਸੋਹਣੇ ਨਾਂ ਅੱਲਾਹ ਦੇ ਲਈ ਹਨ ਸੋ ਤੁਸੀਂ ਉਸ ਨੂੰ1 ਇਹਨਾਂ ਨਾਵਾਂ ਨਾਲ ਹੀ ਸੱਦੋ। ਅਜਿਹੇ ਲੋਕਾਂ ਨਾਲ ਸੰਬੰਧ ਵੀ ਨਾ ਰੱਖੇ ਜਿਹੜੇ ਉਸ ਦੇ ਨਾਵਾਂ ਵਿਚ ਵਿੰਗ-ਵੱਲ ਪਾਉਂਦੇ ਹਨ। ਇਹਨਾਂ ਲੋਕਾਂ ਨੂੰ ਇਹਨਾਂ ਦੇ ਕੀਤੇ ਦੀ ਸਜ਼ਾ ਛੇਤੀ ਹੀ ਮਿਲੇਗੀ। info

1 ਅੱਲਾਹ ਦੇ ਨਿਨਾਨਵੇਂ ਨਾਂ ਹਨ। ਹਜ਼ਰਤ ਅਬੂ-ਹੁਰੈਰਾ ਦੱਸਦੇ ਹਨ ਕਿ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਅੱਲਾਹ ਦੇ ਨਿਨਾਨਵੇਂ ਨਾਂ ਹਨ ਜਿਹੜਾ ਵੀ ਇਹਨਾਂ ਨੂੰ ਯਾਦ ਕਰ ਲਵੇਗਾ, ਜੰਨਤ ਵਿਚ ਜਾਵੇਗਾ ਅਤੇ ਅੱਲਾਹ ਵਿਤਰ (ਟਾਕ) ਹੈ ਅਤੇ ਵਿਤਰ ਨੂੰ ਪਸੰਦ ਕਰਦਾ ਹੈ। (ਸਹੀ ਬੁਖ਼ਾਰੀ, ਹਦੀਸ: 6410)

التفاسير:

external-link copy
181 : 7

وَمِمَّنْ خَلَقْنَاۤ اُمَّةٌ یَّهْدُوْنَ بِالْحَقِّ وَبِهٖ یَعْدِلُوْنَ ۟۠

181਼ ਸਾਡੀ ਮਖ਼ਲੂਕ ਵਿਚ ਇਕ ਗਰੋਹ ਅਜਹਿਾ ਵੀ ਹੈ ਜਹਿੜਾ ਹੱਕ ਅਨੁਸਾਰ ਰਾਹ ਦਰਸਾਉਂਦਾ ਹੈ ਅਤੇ ਉਸੇ ਅਨੁਸਾਰ ਫ਼ੈਸਲੇ ਕਰਦਾ ਹੈ। info
التفاسير:

external-link copy
182 : 7

وَالَّذِیْنَ كَذَّبُوْا بِاٰیٰتِنَا سَنَسْتَدْرِجُهُمْ مِّنْ حَیْثُ لَا یَعْلَمُوْنَ ۟ۚ

182਼ ਜਿਹੜੇ ਲੋਕ ਸਾਡੀਆਂ ਆਇਤਾਂ ਨੂੰ ਝੁਠਲਾਉਂਦੇ ਹਨ ਅਸੀਂ ਜ਼ਰੂਰ ਹੀ ਉਹਨਾਂ ਨੂੰ ਹੌਲੀ-ਹੌਲੀ ਆਪਣੀ ਪਕੜ ਵਿਚ ਇੰਜ ਲਈ ਜਾਂਦੇ ਹਨ ਕਿ ਉਹਨਾਂ ਨੂੰ ਪਤਾ ਵੀ ਨਾ ਚਲੇ। info
التفاسير:

external-link copy
183 : 7

وَاُمْلِیْ لَهُمْ ؕ— اِنَّ كَیْدِیْ مَتِیْنٌ ۟

183਼ ਅਤੇ ਮੈਂ ਇਹਨਾਂ (ਇਨਕਾਰੀਆਂ) ਨੂੰ ਮੋਹਲਤ ਦਿੰਦਾ ਹਾਂ, ਬੇਸ਼ੱਕ ਮੇਰੀ ਤਦਬੀਰ ਬਹੁਤ ਹੀ ਮਜ਼ਬੂਤ ਹੁੰਦੀ ਹੈ। info
التفاسير:

external-link copy
184 : 7

اَوَلَمْ یَتَفَكَّرُوْا ٚ— مَا بِصَاحِبِهِمْ مِّنْ جِنَّةٍ ؕ— اِنْ هُوَ اِلَّا نَذِیْرٌ مُّبِیْنٌ ۟

184਼ ਕੀ ਉਹਨਾਂ (ਮੱਕੇ ਦੇ) ਲੋਕਾਂ ਨੇ ਇਸ ਗੱਲ ’ਤੇ ਉੱਕਾ ਹੀ ਵਿਚਾਰ ਨਹੀਂ ਕੀਤਾ ਕਿ ਉਹਨਾਂ ਦੇ ਸਾਥੀ (ਮੁਹੰਮਦ ਸ:) ਨੂੰ ਰਤਾ ਵੀ ਪਾਗਲਪਣ ਨਹੀਂ, ਉਹ ਤਾਂ ਕੇਵਲ (ਅੱਲਾਹ ਦੇ ਅਜ਼ਾਬ ਤੋਂ) ਸਾਫ਼-ਸਾਫ਼ ਡਰਾਉਣ ਵਾਲਾ ਹੈ। info
التفاسير:

external-link copy
185 : 7

اَوَلَمْ یَنْظُرُوْا فِیْ مَلَكُوْتِ السَّمٰوٰتِ وَالْاَرْضِ وَمَا خَلَقَ اللّٰهُ مِنْ شَیْءٍ ۙ— وَّاَنْ عَسٰۤی اَنْ یَّكُوْنَ قَدِ اقْتَرَبَ اَجَلُهُمْ ۚ— فَبِاَیِّ حَدِیْثٍ بَعْدَهٗ یُؤْمِنُوْنَ ۟

185਼ ਕੀ ਉਹਨਾਂ ਨੇ ਅਕਾਸ਼ ਤੇ ਧਰਤੀ ਦੀ ਪਾਤਸ਼ਾਹੀ ਅਤੇ ਦੂਜੀਆਂ ਚੀਜ਼ਾਂ ਨੂੰ ਜਿਹੜੀਆਂ ਅੱਲਾਹ ਨੇ ਪੈਦਾ ਕੀਤੀਆਂ ਹਨ, ਨਹੀਂ ਵੇਖਿਆ ਅਤੇ ਇਸ ਗੱਲ ਲਈ ਵਿਚਾਰ ਨਹੀਂ ਕੀਤਾ ਕਿ ਹੋ ਸਕਦਾ ਹੈ ਕਿ ਉਹਨਾਂ ਦੀ ਮੌਤ ਨੇੜੇ ਹੀ ਆ ਲੱਗੀ ਹੋਵੇ? ਫੇਰ ਇਸ .ਕੁਰਆਨ ਤੋਂ ਬਾਅਦ ਕਿਹੜੀ ਗੱਲ ਉੱਤੇ ਇਹ ਲੋਕ ਈਮਾਨ ਲਿਆਉਂਗੇ? info
التفاسير:

external-link copy
186 : 7

مَنْ یُّضْلِلِ اللّٰهُ فَلَا هَادِیَ لَهٗ ؕ— وَیَذَرُهُمْ فِیْ طُغْیَانِهِمْ یَعْمَهُوْنَ ۟

186਼ ਜਿਸ ਨੂੰ ਅੱਲਾਹ ਕੁਰਾਹੇ ਪਾ ਦੇਵੇ ਉਸ ਨੂੰ ਕੋਈ ਰਾਹ ’ਤੇ ਨਹੀਂ ਪਾ ਸਕਦਾ ਅਤੇ ਅੱਲਾਹ ਉਹਨਾਂ ਨੂੰ ਉਹਨਾਂ ਦੀ ਗੁਮਰਾਹੀ ਵਿਚ ਹੀ ਭਟਕਦਾ ਹੋਇਆ ਛੱਡ ਦਿੰਦਾ ਹੈ। info
التفاسير:

external-link copy
187 : 7

یَسْـَٔلُوْنَكَ عَنِ السَّاعَةِ اَیَّانَ مُرْسٰىهَا ؕ— قُلْ اِنَّمَا عِلْمُهَا عِنْدَ رَبِّیْ ۚ— لَا یُجَلِّیْهَا لِوَقْتِهَاۤ اِلَّا هُوَ ؔؕۘ— ثَقُلَتْ فِی السَّمٰوٰتِ وَالْاَرْضِ ؕ— لَا تَاْتِیْكُمْ اِلَّا بَغْتَةً ؕ— یَسْـَٔلُوْنَكَ كَاَنَّكَ حَفِیٌّ عَنْهَا ؕ— قُلْ اِنَّمَا عِلْمُهَا عِنْدَ اللّٰهِ وَلٰكِنَّ اَكْثَرَ النَّاسِ لَا یَعْلَمُوْنَ ۟

187਼ (ਹੇ ਨਬੀ ਸ.!) ਇਹ (ਕਾਫ਼ਿਰ) ਲੋਕ ਤੁਹਾਥੋਂ ਕਿਆਮਤ ਦੇ ਬਾਰੇ ਪੁੱਛਦੇ ਹਨ ਕਿ ਇਹ ਕਦੋਂ ਹੋਵੇਗੀ? ਤੁਸੀਂ ਆਖ ਦਿਓ ਕਿ ਇਸ ਦਾ ਗਿਆਨ ਤਾਂ ਕੇਵਲ ਮੇਰੇ ਰੱਬ ਦੇ ਕੋਲ ਹੀ ਹੈ। ਇਸ ਦੇ ਸਮੇਂ ’ਤੇ ਇਸ ਨੂੰ ਸਿਵਾਏ ਅੱਲਾਹ ਤੋਂ ਹੋਰ ਕੋਈ ਜ਼ਾਹਿਰ ਨਹੀਂ ਕਰੇਗਾ, ਉਹ (ਸਮਾਂ) ਅਕਾਸ਼ਾਂ ਤੇ ਧਰਤੀ ਵਿਚ ਬਹੁਤ ਵੱਡੀ (ਘਟਨਾ) ਹੋਵੇਗੀ। ਉਹ ਤੁਹਾਡੇ ’ਤੇ ਅਚਾਨਕ ਹੀ ਆ ਜਾਵੇਗੀ। ਉਹ (ਕਾਫ਼ਿਰ) (ਹੇ ਨਬੀ!) ਤੁਹਾਥੋਂ ਇਸ ਤਰ੍ਹਾਂ ਪੁੱਛਦੇ ਹਨ ਜਿਵੇਂ ਤੁਸੀਂ ਇਸ ਦੀ ਜਾਣਕਾਰੀ ਲੈ ਚੁੱਕੇ ਹੋ। ਤੁਸੀਂ ਆਖ ਦਿਓ ਕਿ ਇਸ ਦਾ ਗਿਆਨ ਤਾਂ ਅੱਲਾਹ ਦੇ ਕੋਲ ਹੀ ਹੈ ਪਰ ਬਥੇਰੇ ਲੋਕੀ ਨਹੀਂ ਜਾਣਦੇ। info
التفاسير: