Bản dịch ý nghĩa nội dung Qur'an - 旁遮普语翻译:阿里夫·哈利姆

Số trang:close

external-link copy
4 : 57

هُوَ الَّذِیْ خَلَقَ السَّمٰوٰتِ وَالْاَرْضَ فِیْ سِتَّةِ اَیَّامٍ ثُمَّ اسْتَوٰی عَلَی الْعَرْشِ ؕ— یَعْلَمُ مَا یَلِجُ فِی الْاَرْضِ وَمَا یَخْرُجُ مِنْهَا وَمَا یَنْزِلُ مِنَ السَّمَآءِ وَمَا یَعْرُجُ فِیْهَا ؕ— وَهُوَ مَعَكُمْ اَیْنَ مَا كُنْتُمْ ؕ— وَاللّٰهُ بِمَا تَعْمَلُوْنَ بَصِیْرٌ ۟

4਼ ਉਹੀ ਹੈ ਜਿਸ ਨੇ ਅਕਾਸ਼ਾਂ ਤੇ ਧਰਤੀ ਨੂੰ ਛੇ ਦਿਨਾਂ ਵਿਚ ਸਾਜਿਆ, ਫੇਰ ਅਰਸ਼ (ਰਾਜ ਸਿੰਘਾਸਨ) ਉੱਤੇ ਜਾ ਬੈਠਿਆ। ਉਹ ਜਾਣਦਾ ਹੈ, ਜੋ ਚੀਜ਼ ਧਰਤੀ ਵਿਚ ਜਾਂਦੀ ਹੈ ਅਤੇ ਜੋ ਇਸ ਵਿੱਚੋਂ ਨਿੱਕਲਦੀ ਹੈ ਅਤੇ ਜੋ ਚੀਜ਼ ਅਕਾਸ਼ ਵਿੱਚੋਂ ਉੱਤਰਦੀ ਹੈ ਤੇ ਜੋ ਉਸ ਵਿਚ ਚੜ੍ਹਦੀ ਹੈ। ਤੁਸੀਂ ਜਿੱਥੇ ਵੀ ਹੁੰਦੇ ਹੋ ਉਹ ਤੁਹਾਡੇ ਅੰਗ-ਸੰਗ ਹੁੰਦਾ ਹੈ। ਤੁਸੀਂ ਜੋ ਵੀ ਕਰਦੇ ਹੋ ਅੱਲਾਹ ਉਸ ਨੂੰ ਚੰਗੀ ਤਰ੍ਹਾਂ ਵੇਖਦਾ ਹੈ। info
التفاسير:

external-link copy
5 : 57

لَهٗ مُلْكُ السَّمٰوٰتِ وَالْاَرْضِ ؕ— وَاِلَی اللّٰهِ تُرْجَعُ الْاُمُوْرُ ۟

5਼ ਅੱਲਾਹ ਲਈ ਹੀ ਅਕਾਸ਼ ਅਤੇ ਧਰਤੀ ਦੀ ਪਾਤਸ਼ਾਹੀ ਹੈ ਅਤੇ ਸਾਰੇ ਮਾਮਲੇ (ਨਿਬੇੜਣ ਲਈ) ਉਸੇ ਵੱਲ ਪਰਤਾਏ ਜਾਂਦੇ ਹਨ। info
التفاسير:

external-link copy
6 : 57

یُوْلِجُ الَّیْلَ فِی النَّهَارِ وَیُوْلِجُ النَّهَارَ فِی الَّیْلِ ؕ— وَهُوَ عَلِیْمٌۢ بِذَاتِ الصُّدُوْرِ ۟

6਼ ਉਹੀਓ ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਦਾਖ਼ਲ ਕਰਦਾ ਹੈ। ਉਹ ਦਿਲਾਂ ਦੇ ਭੇਤਾਂ ਨੂੰ ਵੀ ਜਾਣਦਾ ਹੈ। info
التفاسير:

external-link copy
7 : 57

اٰمِنُوْا بِاللّٰهِ وَرَسُوْلِهٖ وَاَنْفِقُوْا مِمَّا جَعَلَكُمْ مُّسْتَخْلَفِیْنَ فِیْهِ ؕ— فَالَّذِیْنَ اٰمَنُوْا مِنْكُمْ وَاَنْفَقُوْا لَهُمْ اَجْرٌ كَبِیْرٌ ۟

7਼ (ਹੇ ਲੋਕੋ) ਅੱਲਾਹ ਅਤੇ ਉਸ ਦੇ ਰਸੂਲ ’ਤੇ ਈਮਾਨ ਲੈ ਆਓ ਅਤੇ ਉਸ ਮਾਲ ਵਿੱਚੋਂ ਖ਼ਰਚ ਕਰੋ ਜਿਸ ਦਾ ਉਸ (ਅੱਲਾਹ) ਨੇ ਤੁਹਾਨੂੰ ਜਾਨਸ਼ੀਨ ਬਣਾਇਆ ਹੈ। ਤੁਹਾਡੇ ਵਿੱਚੋਂ ਜੋ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ (ਅੱਲਾਹ ਦੀ ਰਾਹ ਵਿਚ) ਖ਼ਰਚ ਕੀਤਾ ਉਹਨਾਂ ਲਈ ਵੱਡਾ ਬਦਲਾ ਹੈ। info
التفاسير:

external-link copy
8 : 57

وَمَا لَكُمْ لَا تُؤْمِنُوْنَ بِاللّٰهِ ۚ— وَالرَّسُوْلُ یَدْعُوْكُمْ لِتُؤْمِنُوْا بِرَبِّكُمْ وَقَدْ اَخَذَ مِیْثَاقَكُمْ اِنْ كُنْتُمْ مُّؤْمِنِیْنَ ۟

8਼ ਤੁਹਾਨੂੰ ਕੀ ਹੋ ਗਿਆ ਕਿ ਤੁਸੀਂ ਅੱਲਾਹ ਉੱਤੇ ਈਮਾਨ ਨਹੀਂ ਲਿਆਉਂਦੇ? ਜਦੋਂ ਕਿ ਰਸੂਲ ਤੁਹਾਨੂੰ ਸੱਦਾ ਦੇ ਰਿਹਾ ਹੈ ਕਿ ਤੁਸੀਂ ਆਪਣੇ ਪਾਲਣਹਾਰ ’ਤੇ ਈਮਾਨ ਲੈ ਆਓ ਜਦ ਕਿ ਉਹ ਤੁਹਾਥੋਂ (ਪਹਿਲਾਂ ਹੀ) ਪੱਕਾ ਵਚਨ ਲੈ ਚੁੱਕਿਆ ਹੈ, ਜੇ ਤੁਸੀਂ ਈਮਾਨਦਾਰ ਹੋ। (ਤਾਂ ਮੰਨ ਲਓ) info
التفاسير:

external-link copy
9 : 57

هُوَ الَّذِیْ یُنَزِّلُ عَلٰی عَبْدِهٖۤ اٰیٰتٍۢ بَیِّنٰتٍ لِّیُخْرِجَكُمْ مِّنَ الظُّلُمٰتِ اِلَی النُّوْرِ ؕ— وَاِنَّ اللّٰهَ بِكُمْ لَرَءُوْفٌ رَّحِیْمٌ ۟

9਼ ਉਹੀ ਤਾਂ ਹੈ ਜਿਹੜਾ ਆਪਣੇ ਬੰਦੇ (ਮੁਹੰਮਦ ਸ:) ਉੱਤੇ ਸਪਸ਼ਟ ਆਇਤਾਂ (ਆਦੇਸ਼) ਉਤਾਰਦਾ ਹੈ ਤਾਂ ਜੋ ਉਹ (ਰਸੂਲ) ਤੁਹਾਨੂੰ ਹਨੇਰ੍ਹਿਆਂ ਤੋਂ ਉਜਾਲੇ ਵੱਲ ਕੱਢ ਲਿਆਵੇ। ਬੇਸ਼ੱਕ ਅੱਲਾਹ ਤੁਹਾਡੇ ’ਤੇ ਅਤਿਅੰਤ ਮਿਹਰਬਾਨ ਤੇ ਰਹਿਮ ਕਰਨ ਵਾਲਾ ਹੈ। info
التفاسير:

external-link copy
10 : 57

وَمَا لَكُمْ اَلَّا تُنْفِقُوْا فِیْ سَبِیْلِ اللّٰهِ وَلِلّٰهِ مِیْرَاثُ السَّمٰوٰتِ وَالْاَرْضِ ؕ— لَا یَسْتَوِیْ مِنْكُمْ مَّنْ اَنْفَقَ مِنْ قَبْلِ الْفَتْحِ وَقٰتَلَ ؕ— اُولٰٓىِٕكَ اَعْظَمُ دَرَجَةً مِّنَ الَّذِیْنَ اَنْفَقُوْا مِنْ بَعْدُ وَقَاتَلُوْاؕ— وَكُلًّا وَّعَدَ اللّٰهُ الْحُسْنٰی ؕ— وَاللّٰهُ بِمَا تَعْمَلُوْنَ خَبِیْرٌ ۟۠

10਼ ਤੁਹਾਨੂੰ ਕੀ ਹੋ ਗਿਆ ਕਿ ਤੁਸੀਂ ਅੱਲਾਹ ਦੀ ਰਾਹ ਵਿਚ ਖ਼ਰਚ ਨਹੀਂ ਕਰਦੇ? ਜਦੋਂ ਕਿ ਅਕਾਸ਼ਾਂ ਤੇ ਧਰਤੀ ਦੀ ਮਲਕੀਅਤ ਅੱਲਾਹ ਲਈ ਹੈ। ਤੁਹਾਡੇ ਵਿੱਚੋਂ ਜਿਨ੍ਹਾਂ ਲੋਕਾਂ ਨੇ ਮੱਕੇ ਦੀ ਫ਼ਤਿਹ ਤੋਂ ਪਹਿਲਾਂ ਖ਼ਰਚ ਕੀਤਾ ਤੇ ਜਿਹਾਦ ਕੀਤਾ, ਇਹ ਉਹਨਾਂ ਲੋਕਾਂ ਦੇ ਬਰਾਬਰ ਨਹੀਂ ਜਿਨ੍ਹਾਂ ਨੇ ਮੱਕਾ ਫ਼ਤਿਹ ਹੋਣ ਤੋਂ ਬਾਅਦ ਇਹੋ ਕੰਮ ਕੀਤਾ। ਉਹ (ਪਹਿਲਾਂ ਖ਼ਰਚ ਕਰਨ ਵਾਲੇ) ਲੋਕ ਦਰਜੇ ਵਿਚ ਉਹਨਾਂ ਲੋਕਾਂ ਤੋਂ ਉੱਚੇ ਹਨ, ਜਿਨ੍ਹਾਂ ਨੇ ਇਸ (ਫ਼ਤਿਹ) ਤੋਂ ਬਾਅਦ ਖ਼ਰਚ ਕੀਤਾ ਤੇ ਜਿਹਾਦ ਵੀ ਕੀਤਾ। ਅੱਲਾਹ ਨੇ ਹਰੇਕ ਨੂੰ ਵਧੀਆ ਬਦਲਾ ਦੇਣ ਦਾ ਵਾਅਦਾ ਕੀਤਾ ਹੈ। ਅੱਲਾਹ ਚੰਗੀ ਤਰ੍ਹਾਂ ਜਾਣਦਾ ਹੈ ਜੋ ਤੁਸੀਂ ਅਮਲ ਕਰਦੇ ਹੋ। info
التفاسير:

external-link copy
11 : 57

مَنْ ذَا الَّذِیْ یُقْرِضُ اللّٰهَ قَرْضًا حَسَنًا فَیُضٰعِفَهٗ لَهٗ وَلَهٗۤ اَجْرٌ كَرِیْمٌ ۟

11਼ ਉਹ ਕੌਣ ਹੈ ਜਿਹੜਾ ਅੱਲਾਹ ਨੂੰ ਸੋਹਣਾ ਕਰਜ਼ ਦੇਵੇ ਤਾਂ ਜੋ ਅੱਲਾਹ ਉਸ (ਦੇ ਧੰਨ) ਵਿੱਚ ਹੋਰ ਵਾਧਾ ਕਰੇ ਤੇ ਉਸ ਦੇ (ਕਰਜ਼ ਦੇਣ ਵਾਲੇ) ਲਈ ਇਹੋ ਵਧੀਆ ਬਦਲਾ ਹੈ। info
التفاسير: