Bản dịch ý nghĩa nội dung Qur'an - 旁遮普语翻译:阿里夫·哈利姆

Số trang:close

external-link copy
23 : 3

اَلَمْ تَرَ اِلَی الَّذِیْنَ اُوْتُوْا نَصِیْبًا مِّنَ الْكِتٰبِ یُدْعَوْنَ اِلٰی كِتٰبِ اللّٰهِ لِیَحْكُمَ بَیْنَهُمْ ثُمَّ یَتَوَلّٰی فَرِیْقٌ مِّنْهُمْ وَهُمْ مُّعْرِضُوْنَ ۟

23਼ ਕੀ ਤੁਸੀਂ ਉਹਨਾਂ ਲੋਕਾਂ (ਦੇ ਵਤੀਰੇ) ਨੂੰ ਨਹੀਂ ਵੇਖਿਆ, ਜਿਨ੍ਹਾਂ ਨੂੰ ਕਿਤਾਬ ਦੇ ਗਿਆਣ ਵਿੱਚੋਂ ਕੁੱਝ ਭਾਗ ਮਿਲਿਆ ਸੀ। ਉਹਨਾਂ ਨੂੰ ਕਿਤਾਬ ਵੱਲ ਬੁਲਾਇਆ ਜਾਂਦਾ ਹੇ ਤਾਂ ਜੋਂ ਉਹਨਾਂ ਦੇ ਵਿਚਾਲੇ (ਮਤਭੇਦਾਂ ਦਾ) ਫ਼ੈਸਲਾ ਕੀਤਾ ਜਾ ਸਕੇ ਤਾਂ ਇਕ ਧਿਰ ਇਸ ਤੋਂ ਕੰਨੀ ਕਤਰ੍ਹਾਂਉਂਦਾ ਹੇ, ਉਹ ਸੱਚਾਈ ਤੋਂ ਮੂੰਹ ਮੋੜ ਲੈਂਦੇ ਹਨ। info
التفاسير:

external-link copy
24 : 3

ذٰلِكَ بِاَنَّهُمْ قَالُوْا لَنْ تَمَسَّنَا النَّارُ اِلَّاۤ اَیَّامًا مَّعْدُوْدٰتٍ ۪— وَّغَرَّهُمْ فِیْ دِیْنِهِمْ مَّا كَانُوْا یَفْتَرُوْنَ ۟

24਼ ਇਸ ਦਾ ਕਾਰਨ ਇਹ ਹੇ ਕਿ ਉਹਨਾਂ ਦਾ ਇਹ ਕਹਿਣਾ ਹੇ ਕਿ (ਜੇਕਰ ਸਾਨੂੰ ਨਰਕ ਵਿਚ ਜਾਣਾ ਵੀ ਪਿਆ ਤਾਂ) ਸਾਨੂੰ ਨਰਕ ਦੀ ਅੱਗ ਕੁੱਝ ਦਿਨ ਹੀ ਛੂਹੇਗੀ। ਉਹਨਾਂ ਦੀਆਂ ਇਹੋ ਮਨਘੜ ਗੱਲਾਂ ਨੇ ਉਹਨਾਂ ਨੂੰ ਆਪਣੇ ਧਰਮ ਪ੍ਰਤੀ ਬਹੁਤ ਭੁਲੇਖਿਆਂ ਵਿਚ ਪਾ ਸੁੱਟਿਆ ਹੇ। info
التفاسير:

external-link copy
25 : 3

فَكَیْفَ اِذَا جَمَعْنٰهُمْ لِیَوْمٍ لَّا رَیْبَ فِیْهِ ۫— وَوُفِّیَتْ كُلُّ نَفْسٍ مَّا كَسَبَتْ وَهُمْ لَا یُظْلَمُوْنَ ۟

25਼ ਫੇਰ ਕੀ ਹਾਲ ਹੋਵੇਗਾ ਜਦੋਂ ਉਹਨਾਂ ਨੂੰ ਉਸ (ਕਿਆਮਤ ਵਾਲੇ) ਦਿਨ ਇਕੱਠਾ ਕਰਾਂਗੇ ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ ਅਤੇ (ਉਸ ਦਿਨ) ਹਰ ਵਿਅਕਤੀ ਨੂੰ ਉਹ ਦੇ ਕੀਤੇ ਅਮਲਾਂ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ ਅਤੇ ਉਹਨਾਂ ’ਤੇ ਉੱਕਾ ਹੀ ਵਧੀਕੀ ਨਹੀਂ ਕੀਤੀ ਜਾਵੇਗੀ। info
التفاسير:

external-link copy
26 : 3

قُلِ اللّٰهُمَّ مٰلِكَ الْمُلْكِ تُؤْتِی الْمُلْكَ مَنْ تَشَآءُ وَتَنْزِعُ الْمُلْكَ مِمَّنْ تَشَآءُ ؗ— وَتُعِزُّ مَنْ تَشَآءُ وَتُذِلُّ مَنْ تَشَآءُ ؕ— بِیَدِكَ الْخَیْرُ ؕ— اِنَّكَ عَلٰی كُلِّ شَیْءٍ قَدِیْرٌ ۟

26਼ ਹੇ ਨਬੀ! ਤੁਸੀਂ ਆਖੋ ਕਿ ਹੇ ਮੇਰੇ ਰੱਬਾ! ਤੂੰ ਜਿਸ ਨੂੰ ਚਾਹੇ ਬਾਦਸ਼ਾਹੀ ਦਿੰਦਾ ਹੇ ਅਤੇ ਜਿਸ ਤੋਂ ਚਾਹੇ ਖੋਹ ਲੈਂਦਾ ਹੇ ਅਤੇ ਤੂੰ ਜਿਸ ਨੂੰ ਚਾਹੇ ਇੱਜ਼ਤ ਦਿੰਦਾ ਹੇ ਅਤੇ ਜਿਸ ਨੂੰ ਚਾਹੇ ਰੁਸਵਾ ਕਰ ਦਿੰਦਾ ਹੇ। ਸਭ ਤਰ੍ਹਾਂ ਦੀਆਂ ਭਲਾਈਆਂ ਤੇਰੇ ਹੀ ਹੱਥ ਵਿਚ ਹਨ, ਬੇਸ਼ੱਕ ਹਰ ਚੀਜ਼ ਤੇਰੇ ਹੀ ਕਬਜ਼ੇ ਵਿਚ ਹੇ। info
التفاسير:

external-link copy
27 : 3

تُوْلِجُ الَّیْلَ فِی النَّهَارِ وَتُوْلِجُ النَّهَارَ فِی الَّیْلِ ؗ— وَتُخْرِجُ الْحَیَّ مِنَ الْمَیِّتِ وَتُخْرِجُ الْمَیِّتَ مِنَ الْحَیِّ ؗ— وَتَرْزُقُ مَنْ تَشَآءُ بِغَیْرِ حِسَابٍ ۟

27਼ ਤੂੰ ਹੀ ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਦਾਖ਼ਲ ਕਰਦਾ ਹੇ, ਤੂੰ ਹੀ ਬੇਜਾਨ ਚੀਜ਼ਾਂ ਵਿੱਚੋਂ ਜਾਨਦਾਰ ਚੀਜ਼ਾਂ ਨੂੰ ਅਤੇ ਜਾਨਦਾਰ ਚੀਜ਼ਾਂ ਵਿੱਚੋਂ ਬੇਜਾਨ ਚੀਜ਼ਾਂ ਕੱਢਦਾ ਹੇ। ਤੂੰ ਜਿਸ ਨੂੰ ਚਾਹੁੰਦਾ ਹੇ ਬੇ ਹਿਸਾਬ ਰਿਜ਼ਕ (ਧੰਨ ਦੋਲਤ, ਇੱਜ਼ਤ, ਆਬਰੂ, ਸੰਤਾਨ ਆਦਿ) ਦਿੰਦਾ ਹੇ। info
التفاسير:

external-link copy
28 : 3

لَا یَتَّخِذِ الْمُؤْمِنُوْنَ الْكٰفِرِیْنَ اَوْلِیَآءَ مِنْ دُوْنِ الْمُؤْمِنِیْنَ ۚ— وَمَنْ یَّفْعَلْ ذٰلِكَ فَلَیْسَ مِنَ اللّٰهِ فِیْ شَیْءٍ اِلَّاۤ اَنْ تَتَّقُوْا مِنْهُمْ تُقٰىةً ؕ— وَیُحَذِّرُكُمُ اللّٰهُ نَفْسَهٗ ؕ— وَاِلَی اللّٰهِ الْمَصِیْرُ ۟

28਼ ਮੋਮਿਨਾਂ ਨੂੰ ਚਾਹੀਦਾ ਹੇ ਕਿ ਈਮਾਨ ਵਾਲਿਆਂ ਨੂੰ ਛੱਡ ਕੇ ਕਾਫ਼ਿਰਾਂ ਨੂੰ ਆਪਣਾ ਦੋਸਤ (ਰਾਜ਼ਦਾਰ) ਨਾ ਬਣਾਉਣ ਅਤੇ ਜੋ ਵੀ ਇੰਜ ਕਰੇਗਾ ਫੇਰ ਅੱਲਾਹ ਦਾ ਉਸ ਨਾਲ ਕੋਈ ਸੰਬੰਧ ਨਹੀਂ। ਹਾਂ! ਉਸ ਸਮੇਂ ਮੁਆਫ਼ੀ ਹੇ ਜਦੋਂ ਤੁਹਾਨੂੰ ਉਹਨਾਂ ਦੀਆਂ ਸ਼ਰਾਰਤਾਂ ਤੋਂ ਬਚਾਓ ਕਰਨਾ ਹੋਵੇ (ਤਾਂ ਦੋਸਤੀ ਕਰ ਸਕਦੇ ਹੋ) ਅੱਲਾਹ ਤੁਹਾ` ਆਪਣੀ ਜ਼ਾਤ ਤੋਂ ਡਰਾ ਰਿਹਾ ਹੇ1 ਅਤੇ ਤੁਸੀਂ ਪਰਤ ਕੇ ਅੱਲਾਹ ਵੱਲ ਹੀ ਜਾਣਾ ਹੇ। info

1 ਅਤੇ ਅੱਲਾਹ ਦਾ ਇਹ ਬਿਆਨ ਹੇ ਕਿ ਉਹ ਤੁਹਾਨੂੰ ਆਪਣੀ ਜ਼ਾਤ ਤੋਂ ਡਰਾਉਂਦਾ ਹੇ ਭਾਵ ਆਪਣੀ ਸਜ਼ਾ ਤੋਂ, ਨਬੀ ਕਰੀਮ ਸ: ਨੇ ਫ਼ਰਮਾਇਆ ਅੱਲਾਹ ਤੋਂ ਵੱਧ ਕੇ ਕੋਈ ਗ਼ੈਰਤਮੰਦ ਨਹੀਂ ਹੇ ਇਸੇ ਲਈ ਉਸ ਨੇ ਅਸ਼ਲੀਲਤਾ ਵਾਲੇ ਸਾਰੇ ਕੰਮਾਂ ਨੂੰ ਹਰਾਮ ਕਿਹਾ ਹੇ ਅਤੇ ਅੱਲਾਹ ਤੋਂ ਵੱਧ ਕੇ ਕੋਈ ਅਜਿਹਾਂ ਵੀ ਨਹੀਂ ਜਿਹੜਾ ਇਹ ਪਸੰਦ ਕਰਦਾ ਹੋਵੇ ਕਿ ਉਸ ਦੀ ਸ਼ਲਾਘਾਂ ਕੀਤੀ ਜਾਵੇ ਭਾਵ ਅੱਲਾਹ ਇਸ ਨੂੰ ਬਹੁਤ ਪਸੰਦ ਕਰਦਾ ਹੇ ਕਿ ਵੱਧ ਤੋਂ ਵੱਧ ਉਸ ਦੀ ਪ੍ਰਸ਼ੰਸ਼ਾ ਕੀਤੀ ਜਾਵੇ। (ਸਹੀ ਬੁਖ਼ਾਰੀ, ਹਦੀਸ: 7403)

التفاسير:

external-link copy
29 : 3

قُلْ اِنْ تُخْفُوْا مَا فِیْ صُدُوْرِكُمْ اَوْ تُبْدُوْهُ یَعْلَمْهُ اللّٰهُ ؕ— وَیَعْلَمُ مَا فِی السَّمٰوٰتِ وَمَا فِی الْاَرْضِ ؕ— وَاللّٰهُ عَلٰی كُلِّ شَیْءٍ قَدِیْرٌ ۟

29਼ (ਹੇ ਨਬੀ!) ਤੁਸੀਂ ਕਹਿ ਦਿਓ ਕਿ ਭਾਵੇਂ ਤੁਸੀਂ ਆਪਣੇ ਦਿਲ ਦੀ ਗੱਲ ਨੂੰ ਲੁਕਾਵੋ ਭਾਵੇਂ ਜ਼ਾਹਰ ਕਰੋ, ਅੱਲਾਹ ਸਭ ਕੁੱਝ ਜਾਣਦਾ ਹੇ। ਅਕਾਸ਼ਾਂ ਤੇ ਧਰਤੀ ਵਿਚ ਜੋ ਕੁੱਝ ਹੇ ਉਹ ਉਸ ਨੂੰ ਵੀ ਜਾਣਦਾ ਹੇ ਅਤੇ ਹਰੇਕ ਚੀਜ਼ ਅੱਲਾਹ ਦੇ ਕਾਬੂ ਵਿਚ ਹੇ। info
التفاسير: