Bản dịch ý nghĩa nội dung Qur'an - 旁遮普语翻译:阿里夫·哈利姆

Số trang:close

external-link copy
28 : 17

وَاِمَّا تُعْرِضَنَّ عَنْهُمُ ابْتِغَآءَ رَحْمَةٍ مِّنْ رَّبِّكَ تَرْجُوْهَا فَقُلْ لَّهُمْ قَوْلًا مَّیْسُوْرًا ۟

28਼ ਜੇ ਤੁਹਾਨੂੰ ਉਹਨਾਂ (ਲੋੜਵੰਦਾਂ ਦੇ ਸਵਾਲਾਂ) ਤੋਂ ਇਸ ਕਰਕੇ ਕੰਨੀ ਕਤਰਾਉਣੀ ਪਵੇ ਕਿ ਹਾਲੇ ਤੁਸੀਂ ਆਪ ਹੀ ਅੱਲਾਹ ਦੀ ਮਿਹਰਾਂ ਦੀ ਭਾਲ ਕਰ ਰਹੇ ਹੋ (ਭਾਵ ਕੁਝ ਦੇ ਨਹੀਂ ਸਕਦੇ) ਤਾਂ ਨਰਮਾਈ ਨਾਲ ਜਵਾਬ ਦਿਓ। info
التفاسير:

external-link copy
29 : 17

وَلَا تَجْعَلْ یَدَكَ مَغْلُوْلَةً اِلٰی عُنُقِكَ وَلَا تَبْسُطْهَا كُلَّ الْبَسْطِ فَتَقْعُدَ مَلُوْمًا مَّحْسُوْرًا ۟

29਼ ਨਾ ਹੀ ਤੁਸੀਂ ਆਪਣਾ ਹੱਥ ਗਰਦਨ ਨਾਲ ਬੰਨ੍ਹੀਂ ਰੱਖੋ (ਕਿ ਕੰਜੂਸੀ ਕਰੋ) ਅਤੇ ਨਾ ਹੀ ਉਸ ਨੂੰ ਉੱਕਾ ਹੀ ਖੁੱਲ੍ਹਾ ਛੱਡ ਦਿਓ (ਕਿ ਫਜ਼ੂਲ ਖ਼ਰਚੀ ਹੋਵੇ) ਕਿ ਭੰਡੀ ਕਰਵਾ ਕੇ ਤੇ ਬੇਬਸ ਹੋਕੇ ਬੈਠੇ ਰਹਿ ਜਾਓ। info
التفاسير:

external-link copy
30 : 17

اِنَّ رَبَّكَ یَبْسُطُ الرِّزْقَ لِمَنْ یَّشَآءُ وَیَقْدِرُ ؕ— اِنَّهٗ كَانَ بِعِبَادِهٖ خَبِیْرًا بَصِیْرًا ۟۠

30਼ ਬੇਸ਼ੱਕ ਤੇਰਾ ਰੱਬ ਜਿਸ ਲਈ ਚਾਹੁੰਦਾ ਹੈ ਉਸ ਲਈ ਖੁੱਲ੍ਹੀ-ਡੁੱਲ੍ਹੀ ਰੋਜ਼ੀ ਦਿੰਦਾ ਹੈ ਅਤੇ (ਜੇ ਚਾਹੇ) ਤੰਗ ਵੀ ਕਰ ਦਿੰਦਾ ਹੈ। ਬੇਸ਼ੱਕ ਉਹ ਆਪਣੇ ਬੰਦਿਆਂ (ਦੇ ਹਾਲਾਂ) ਤੋਂ ਭਲੀ-ਭਾਂਤ ਜਾਣੂ ਹੈ ਅਤੇ ਚੰਗੀ ਤਰ੍ਹਾਂ ਵੇਖ ਰਿਹਾ ਹੈ। info
التفاسير:

external-link copy
31 : 17

وَلَا تَقْتُلُوْۤا اَوْلَادَكُمْ خَشْیَةَ اِمْلَاقٍ ؕ— نَحْنُ نَرْزُقُهُمْ وَاِیَّاكُمْ ؕ— اِنَّ قَتْلَهُمْ كَانَ خِطْاً كَبِیْرًا ۟

31਼ ਤੁਸੀਂ ਗ਼ਰੀਬੀ ਦੇ ਡਰ ਤੋਂ ਆਪਣੀ ਔਲਾਦ ਦੀ ਹੱਤਿਆ ਨਾ ਕਰੋ, ਅਸੀਂ ਉਹਨਾਂ ਨੂੰ ਵੀ ਰਿਜ਼ਕ ਦਿੰਦੇ ਹਾਂ ਅਤੇ ਤੁਹਾਨੂੰ ਵੀ। ਬੇਸ਼ੱਕ ਉਹਨਾਂ (ਔਲਾਦ) ਦਾ ਕਤਲ ਮਹਾ ਪਾਪ ਹੈ। info
التفاسير:

external-link copy
32 : 17

وَلَا تَقْرَبُوا الزِّنٰۤی اِنَّهٗ كَانَ فَاحِشَةً ؕ— وَسَآءَ سَبِیْلًا ۟

32਼ (ਖ਼ਬਰਦਾਰ) ਜ਼ਨਾ ਦੇ ਨੇੜੇ ਵੀ ਨਾ ਜਾਓ, ਬੇਸ਼ੱਕ ਇਹ ਬਹੁਤ ਹੀ ਵੱਡੀ ਅਸ਼ਲੀਲਤਾ ਹੈ ਅਤੇ ਭੈੜੀ ਰਾਹ ਹੈ। info
التفاسير:

external-link copy
33 : 17

وَلَا تَقْتُلُوا النَّفْسَ الَّتِیْ حَرَّمَ اللّٰهُ اِلَّا بِالْحَقِّ ؕ— وَمَنْ قُتِلَ مَظْلُوْمًا فَقَدْ جَعَلْنَا لِوَلِیِّهٖ سُلْطٰنًا فَلَا یُسْرِفْ فِّی الْقَتْلِ ؕ— اِنَّهٗ كَانَ مَنْصُوْرًا ۟

33਼ ਤੁਸੀਂ ਉਸ ਜਾਨ ਨੂੰ, ਛੁੱਟ ਹੱਕ ਤੋਂ, ਕਤਲ ਨਾ ਕਰੋ ਜਿਸ ਨੂੰ ਅੱਲਾਹ ਨੇ ਹਰਾਮ ਕੀਤਾ ਹੈ। ਜਿਹੜਾ ਵਿਅਕਤੀ ਨਿਰਦੋਸ਼ ਮਾਰਿਆ ਜਾਵੇਗਾ ਅਸੀਂ ਉਸ ਦੇ ਵਾਰਸਾਂ ਨੂੰ (ਬਦਲਾ ਲੈਣ ਦਾ) ਹੱਕ ਦਿੱਤਾ ਹੈ। ਸੋ ਉਹ ਕਤਲ ਦਾ ਬਦਲਾ ਲੈਣ ਵਿਚ ਹੱਦੋਂ ਨਾ ਟੱਪੇ। ਹਾਂ! (ਬਦਲਾ ਲੈਣ ਵਿਚ) ਉਸ ਦੀ ਮਦਦ ਕੀਤੀ ਗਈ ਹੈ। info
التفاسير:

external-link copy
34 : 17

وَلَا تَقْرَبُوْا مَالَ الْیَتِیْمِ اِلَّا بِالَّتِیْ هِیَ اَحْسَنُ حَتّٰی یَبْلُغَ اَشُدَّهٗ ۪— وَاَوْفُوْا بِالْعَهْدِ ۚ— اِنَّ الْعَهْدَ كَانَ مَسْـُٔوْلًا ۟

34਼ ਤੁਸੀਂ ਯਤੀਮ ਦੇ ਮਾਲ ਦੇ ਨੇੜੇ ਵੀ ਨਾ ਜਾਓ (ਭਾਵ ਉਸ ਵਿੱਚੋਂ ਖ਼ਰਚ ਨਾ ਕਰੋ) ਪਰ ਸੁਚੱਜੇ ਢੰਗ ਨਾਲ (ਖ਼ਰਚ ਕਰੋ) ਇੱਥੋਂ ਤੀਕ ਕਿ ਉਹ (ਯਤੀਮ) ਆਪਣੀ ਜਵਾਨੀ ਨੂੰ ਪੁੱਜ ਜਾਵੇ। ਕੀਤੇ ਹੋਏ ਵਚਨਾਂ ਨੂੰ ਨਿਭਾਓ, ਕਿਉਂ ਜੋ ਵਚਨਾਂ ਸੰਬੰਧੀ ਪੁੱਛਿਆ ਜਾਵੇਗਾ। info
التفاسير:

external-link copy
35 : 17

وَاَوْفُوا الْكَیْلَ اِذَا كِلْتُمْ وَزِنُوْا بِالْقِسْطَاسِ الْمُسْتَقِیْمِ ؕ— ذٰلِكَ خَیْرٌ وَّاَحْسَنُ تَاْوِیْلًا ۟

35਼ ਜਦੋਂ ਮਿਣਨ ਲੱਗੋ ਤਾਂ ਮਿਣਤੀ ਪੂਰੀ ਕਰੋ ਅਤੇ ਸਿੱਧੀ ਤੱਕੜੀ ਨਾਲ ਪੂਰਾ ਤੋਲੋ (ਭਾਵ ਡੰਡੀ ਨਾ ਮਾਰੋ) ਇੰਜ ਕਰਨਾ ਹੀ ਠੀਕ ਹੈ ਅਤੇ ਸਿੱਟੇ ਪੱਖੋਂ ਵੀ ਇਹੋ ਠੀਕ ਹੈ। info
التفاسير:

external-link copy
36 : 17

وَلَا تَقْفُ مَا لَیْسَ لَكَ بِهٖ عِلْمٌ ؕ— اِنَّ السَّمْعَ وَالْبَصَرَ وَالْفُؤَادَ كُلُّ اُولٰٓىِٕكَ كَانَ عَنْهُ مَسْـُٔوْلًا ۟

36਼ ਜਿਸ ਗੱਲ ਦਾ ਤੁਹਾਨੂੰ ਗਿਆਨ ਹੀ ਨਾ ਹੋਵੇ ਉਸ ਦੇ ਪਿੱਛੇ ਨਾ ਪਵੋ (ਭਾਵ ਟੋਹ ਵਿਚ ਨਾ ਲੱਗੋ) ਕਿਉਂ ਜੋ ਕੰਨ ਅੱਖ ਅਤੇ ਦਿਲ ਇਹਨਾਂ ਸਭ ਤੋਂ (ਕਿਆਮਤ ਦਿਹਾੜੇ) ਪੁੱਛ-ਗਿੱਛ ਹੋਵੇਗੀ। info
التفاسير:

external-link copy
37 : 17

وَلَا تَمْشِ فِی الْاَرْضِ مَرَحًا ۚ— اِنَّكَ لَنْ تَخْرِقَ الْاَرْضَ وَلَنْ تَبْلُغَ الْجِبَالَ طُوْلًا ۟

37਼ ਧਰਤੀ ’ਤੇ ਆਕੜ ਕੇ ਨਾ ਤੁਰੋ। ਤੂੰ ਨਾ ਤਾਂ ਧਰਤੀ ਨੂੰ (ਆਪਣੀ ਚਾਲ ਨਾਲ) ਪਾੜ ਸਕਦਾ ਹੈਂ ਅਤੇ ਨਾ ਹੀ (ਆਕੜ ਨਾਲ) ਪਹਾੜਾਂ ਦੀਆਂ ਉੱਚਾਈਆਂ ਨੂੰ ਪੁੱਜ ਸਕਦਾ ਹੈਂ। info
التفاسير:

external-link copy
38 : 17

كُلُّ ذٰلِكَ كَانَ سَیِّئُهٗ عِنْدَ رَبِّكَ مَكْرُوْهًا ۟

38਼ ਇਹ ਸਾਰੇ ਕੰਮ ਅਤੇ ਇਹਨਾਂ ਦੀਆਂ ਬੁਰਾਈਆਂ ਤੁਹਾਡੇ ਰੱਬ ਨੂੰ ਸਖ਼ਤ ਨਾ-ਪਸੰਦ ਹਨ। info
التفاسير: