1 ਇਸ ਤੋਂ ਭਾਵ ਕੁਰਆਨ ਹੈ। ਇਕ ਹਦੀਸ ਵਿਚ ਨਬੀ (ਸ:) ਨੇ ਇਸ ਕੁਰਆਨ ਨੂੰ ਆਪਣਾ ਸਭ ਤੋਂ ਵੱਡਾ ਮੋਅਜਜ਼ਾ ਆਖਿਆ ਹੈ, ਫਰਮਾਇਆ ਕਿ ਹਰ ਨਬੀ ਨੂੰ ਅਜਿਹੇ ਮੋਅਜਜ਼ੇ ਦਿੱਤੇ ਗਏ ਜਿਨ੍ਹਾਂ ਕਾਰਨ ਲੋਕਾਂ ਨੂੰ ਈਮਾਨ ਨਸੀਬ ਹੋਇਆ ਅਤੇ ਮੈਨੂੰ ਜਿਹੜਾ ਮੋਅਜਜ਼ਾ ਬਖ਼ਸ਼ਿਆ ਗਿਆ ਹੈ ਉਹ ਰੱਬੀ ਵਹੀ ਹੈ, ਜੋ ਅੱਲਾਹ ਨੇ ਮੇਰੇ ਉੱਤੇ ਉਤਾਰੀ ਹੈ। ਸੋ ਮੈਨੂੰ ਆਸ ਹੈ ਕਿ ਕਿਆਮਤ ਦਿਹਾੜੇ ਮੇਰੇ ਪੈਰੋਕਾਰ ਸਭ ਤੋਂ ਵੱਧ ਹੋਣਗੇ। (ਸਹੀ ਬੁਖ਼ਾਰੀ, ਹਦੀਸ: 7274)