قرآن کریم کے معانی کا ترجمہ - پنجابی ترجمہ - عارف حلیم

صفحہ نمبر:close

external-link copy
45 : 42

وَتَرٰىهُمْ یُعْرَضُوْنَ عَلَیْهَا خٰشِعِیْنَ مِنَ الذُّلِّ یَنْظُرُوْنَ مِنْ طَرْفٍ خَفِیٍّ ؕ— وَقَالَ الَّذِیْنَ اٰمَنُوْۤا اِنَّ الْخٰسِرِیْنَ الَّذِیْنَ خَسِرُوْۤا اَنْفُسَهُمْ وَاَهْلِیْهِمْ یَوْمَ الْقِیٰمَةِ ؕ— اَلَاۤ اِنَّ الظّٰلِمِیْنَ فِیْ عَذَابٍ مُّقِیْمٍ ۟

45਼ (ਹੇ ਨਬੀ!) ਤੁਸੀਂ ਉਹਨਾਂ ਨੂੰ ਵੇਖੋਗੇ ਕਿ ਜਦੋਂ ਉਹ ਨਰਕ ਦੇ ਸਾਹਮਣੇ ਹਾਜ਼ਰ ਕੀਤੇ ਜਾਣਗੇ ਤਾਂ ਹੀਣਤਾ ਕਾਰਨ ਝੁਕੇ ਜਾ ਰਹੇ ਹੋਣਗੇ ਅਤੇ ਨਜ਼ਰਾਂ ਬਚਾ ਬਚਾ ਕੇ ਕਨੱਖੀਆਂ ਨਾਲ ਵੇਖਦੇ ਹੋਣਗੇ। ਜਿਹੜੇ ਈਮਾਨ ਲਿਆਏ ਹਨ ਉਹ ਆਖਣਗੇ ਕਿ ਬੇਸ਼ੱਕ ਘਾਟੇ ਵਿਚ ਤਾਂ ਉਹੀਓ ਲੋਕ ਹਨ ਜਿਨ੍ਹਾਂ ਨੇ ਅੱਜ (ਕਿਆਮਤ ਦਿਹਾੜ) ਆਪਣੇ ਆਪ ਨੂੰ ਅਤੇ ਆਪਣੇ ਘਰ ਵਾਲਿਆਂ ਨੂੰ ਘਾਟੇ ਵਿਚ ਪਾਈਂ ਰੱਖਿਆ। ਖ਼ਬਰਦਾਰ! ਜ਼ਾਲਮ ਲੋਕ ਸਦੀਵੀ ਅਜ਼ਾਬ ਵਿਚ ਫਸੇ ਰਹਿਣਗੇ। info
التفاسير:

external-link copy
46 : 42

وَمَا كَانَ لَهُمْ مِّنْ اَوْلِیَآءَ یَنْصُرُوْنَهُمْ مِّنْ دُوْنِ اللّٰهِ ؕ— وَمَنْ یُّضْلِلِ اللّٰهُ فَمَا لَهٗ مِنْ سَبِیْلٍ ۟ؕ

46਼ ਅਤੇ ਉਹਨਾਂ ਲਈ ਛੁੱਟ ਅੱਲਾਹ ਤੋਂ ਕੋਈ ਵੀ ਅਜਿਹਾ ਮਿੱਤਰ ਨਹੀਂ ਹੋਵੇਗਾ ਜਿਹੜਾ ਉਹਨਾਂ ਦੀ ਸਹਾਇਤਾ ਕਰ ਸਕੇ। ਜਿਸ ਨੂੰ ਅੱਲਾਹ ਹੀ ਕੁਰਾਹੇ ਪਾ ਦੇਵੇ, ਫੇਰ ਉਸ ਲਈ (ਹਿਦਾਇਤ ਦਾ) ਕੋਈ ਰਾਹ ਨਹੀਂ। info
التفاسير:

external-link copy
47 : 42

اِسْتَجِیْبُوْا لِرَبِّكُمْ مِّنْ قَبْلِ اَنْ یَّاْتِیَ یَوْمٌ لَّا مَرَدَّ لَهٗ مِنَ اللّٰهِ ؕ— مَا لَكُمْ مِّنْ مَّلْجَاٍ یَّوْمَىِٕذٍ وَّمَا لَكُمْ مِّنْ نَّكِیْرٍ ۟

47਼ (ਹੇ ਲੋਕੋ) ਤੁਸੀਂ ਆਪਣੇ ਰੱਬ ਦਾ ਹੁਕਮ ਮੰਨ ਲਓ, ਇਸ ਤੋਂ ਪਹਿਲਾਂ ਕਿ ਅੱਲਾਹ ਵੱਲੋਂ ਉਹ ਦਿਨ ਆ ਜਾਵੇ ਜਿਹੜਾ (ਕਿਸੇ ਵੀ ਤਰ੍ਹਾਂ) ਟਲਣ ਵਾਲਾ ਨਹੀਂ। ਉਸ ਦਿਹਾੜੇ ਤੁਹਾਡੇ ਲਈ ਕੋਈ ਸ਼ਰਨ ਸਥਾਨ ਨਹੀਂ ਹੋਵੇਗਾ ਅਤੇ ਨਾ ਹੀ ਤੁਹਾਥੋਂ ਗੁਨਾਹਾਂ ਦਾ ਇਨਕਾਰ ਹੀ ਕੀਤਾ ਜਾਵੇਗਾ। info
التفاسير:

external-link copy
48 : 42

فَاِنْ اَعْرَضُوْا فَمَاۤ اَرْسَلْنٰكَ عَلَیْهِمْ حَفِیْظًا ؕ— اِنْ عَلَیْكَ اِلَّا الْبَلٰغُ ؕ— وَاِنَّاۤ اِذَاۤ اَذَقْنَا الْاِنْسَانَ مِنَّا رَحْمَةً فَرِحَ بِهَا ۚ— وَاِنْ تُصِبْهُمْ سَیِّئَةٌ بِمَا قَدَّمَتْ اَیْدِیْهِمْ فَاِنَّ الْاِنْسَانَ كَفُوْرٌ ۟

48਼ (ਹੇ ਨਬੀ!) ਜੇ ਉਹ ਮੂੰਹ ਮੋੜਦੇ ਹਨ ਤਾਂ ਮੋੜ ਲੈਣ ਅਸੀਂ ਤੁਹਾਨੂੰ ਉਹਨਾਂ ਉੱਤੇ ਕੋਈ ਨਿਗਰਾਨ ਬਣਾ ਕੇ ਨਹੀਂ ਭੇਜਿਆ ? ਤੁਹਾਡੇ ਜ਼ਿੰਮੇ ਤਾਂ (ਰੱਬੀ ਪੈਗ਼ਾਮ ਨੂੰ ਲੋਕਾਂ ਤੱਕ) ਪਹੁੰਚਾ ਦੇਣਾ ਹੀ ਹੈ। ਜਦੋਂ ਮਨੁੱਖ ਨੂੰ ਅਸੀਂ ਆਪਣੀਆਂ ਮਿਹਰਾਂ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਸੇਖ਼ੀਆਂ ਮਾਰਦਾ ਹੈ, ਜੇ ਉਸ ਨੂੰ ਆਪਣੀਆਂ ਕਰਤੂਤਾਂ ਕਾਰਨ ਕੋਈ ਬਿਪਤਾ ਆ ਪਹੁੰਚਦੀ ਹੈ ਤਾਂ (ਸਾਰੇ ਅਹਿਸਾਨ ਭੁੱਲ ਕੇ) ਵੱਡਾ ਨਾ-ਸ਼ੁਕਰਾ ਬਣ ਜਾਂਦਾ ਹੈ। info
التفاسير:

external-link copy
49 : 42

لِلّٰهِ مُلْكُ السَّمٰوٰتِ وَالْاَرْضِ ؕ— یَخْلُقُ مَا یَشَآءُ ؕ— یَهَبُ لِمَنْ یَّشَآءُ اِنَاثًا وَّیَهَبُ لِمَنْ یَّشَآءُ الذُّكُوْرَ ۟ۙ

49਼ ਅਕਾਸ਼ਾਂ ਤੇ ਧਰਤੀ ਦੀ ਪਾਤਸ਼ਾਹੀ ਦਾ ਮਾਲਿਕ ਅੱਲਾਹ ਹੀ ਹੈ। ਜੋ ਉਹ ਚਾਹੁੰਦਾ ਹੈ ਪੈਦਾ ਕਰਦਾ ਹੈ। ਜਿਸ ਨੂੰ ਚਾਹੁੰਦਾ ਹੈ (ਕੇਵਲ) ਧੀਆਂ ਹੀ ਬਖ਼ਸ਼ਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ (ਕੇਵਲ) ਪੁੱਤਰ ਦਿੰਦਾ ਹੈ। info
التفاسير:

external-link copy
50 : 42

اَوْ یُزَوِّجُهُمْ ذُكْرَانًا وَّاِنَاثًا ۚ— وَیَجْعَلُ مَنْ یَّشَآءُ عَقِیْمًا ؕ— اِنَّهٗ عَلِیْمٌ قَدِیْرٌ ۟

50਼ ਜਾਂ (ਜੇ ਚਾਹੁੰਦਾ ਹੈ ਤਾਂ) ਉਹਨਾਂ ਨੂੰ ਪੁੱਤਰ ਤੇ ਧੀਆਂ ਰਲਾ-ਮਲਾ ਕੇ (ਭਾਵ ਦੋਵੇਂ) ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਬੇ-ਔਲਾਦ ਰਖਦਾ ਹੈ। ਬੇਸ਼ੱਕ ਉਹ ਵੱਡਾ ਜਾਣਨਹਾਰ ਤੇ ਮਹਾਨ ਸਮਰਥਾ ਰੱਖਦਾ ਹੈ। info
التفاسير:

external-link copy
51 : 42

وَمَا كَانَ لِبَشَرٍ اَنْ یُّكَلِّمَهُ اللّٰهُ اِلَّا وَحْیًا اَوْ مِنْ وَّرَآئِ حِجَابٍ اَوْ یُرْسِلَ رَسُوْلًا فَیُوْحِیَ بِاِذْنِهٖ مَا یَشَآءُ ؕ— اِنَّهٗ عَلِیٌّ حَكِیْمٌ ۟

51਼ ਕੋਈ ਵੀ ਮਨੁੱਖ ਇਸ ਯੋਗ ਨਹੀਂ ਕਿ ਅੱਲਾਹ ਉਸ ਨਾਲ (ਸਿੱਧੀ) ਗੱਲ ਬਾਤ ਕਰੇ, ਪਰ ਇਲਹਾਮ ਰਾਹੀਂ (ਭਾਵ ਦਿਲ ਵਿਚ ਕੋਈ ਗੱਲ ਪਾ ਦੇਣਾ ਜਾਂ ਸੁਪਨੇ ਵਿਚ ਵਿਖਾ ਦੇਣਾ) ਜਾਂ ਪੜਦੇ ਦੇ ਪਿੱਛਿਓਂ ਜਾਂ ਫ਼ਰਿਸ਼ਤੇ ਭੇਜ ਕੇ, (ਗੱਲ ਕਰਦਾ ਹੈ) ਅਤੇ ਉਹ ਫ਼ਰਿਸ਼ਤੇ ਅੱਲਾਹ ਦੇ ਹੁਕਮ ਨਾਲ ਹੀ ਆਉਂਦੇ ਹਨ। ਅੱਲਾਹ ਜੋ ਚਾਹੁੰਦਾ ਹੈ ਉਹੀਓ ਕਰਦਾ ਹੈ।1 ਬੇਸ਼ੱਕ ਉਹ ਸਰਵਉੱਚ ਤੇ ਦਾਨਾਈ ਵਾਲਾ ਹੈ। info

1 ਵੇਖੋ ਸੂਰਤ ਅਨ-ਨਿਸਾ, ਹਾਸ਼ੀਆ ਆਇਤ 163/4

التفاسير: