قرآن کریم کے معانی کا ترجمہ - پنجابی ترجمہ - عارف حلیم

صفحہ نمبر:close

external-link copy
16 : 42

وَالَّذِیْنَ یُحَآجُّوْنَ فِی اللّٰهِ مِنْ بَعْدِ مَا اسْتُجِیْبَ لَهٗ حُجَّتُهُمْ دَاحِضَةٌ عِنْدَ رَبِّهِمْ وَعَلَیْهِمْ غَضَبٌ وَّلَهُمْ عَذَابٌ شَدِیْدٌ ۟

16਼ ਜਿਹੜੇ ਲੋਕ ਅੱਲਾਹ ਦੇ ਸੱਦੇ ਨੂੰ ਪਰਵਾਨ ਕਰ ਲੈਣ ਤੋਂ ਬਾਅਦ ਅੱਲਾਹ ਦੇ ਸੰਬੰਧ ਵਿਚ ਵਾਦ-ਵਿਵਾਦ ਕਰਦੇ ਹਨ, ਉਹਨਾਂ ਦੀਆਂ ਇਹ ਦਲੀਲਾਂ ਉਹਨਾਂ ਦੇ ਰੱਬ ਦੀਆਂ ਨਜ਼ਰਾਂ ਵਿਚ ਝੂਠੀਆਂ ਹਨ। (ਅੱਲਾਹ ਦਾ) ਉਹਨਾਂ ਉੱਤੇ ਕਰੋਪ ਹੈ ਅਤੇ ਉਹਨਾਂ ਲਈ ਕਰੜਾ ਅਜ਼ਾਬ ਹੈ।1 info

1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3

التفاسير:

external-link copy
17 : 42

اَللّٰهُ الَّذِیْۤ اَنْزَلَ الْكِتٰبَ بِالْحَقِّ وَالْمِیْزَانَ ؕ— وَمَا یُدْرِیْكَ لَعَلَّ السَّاعَةَ قَرِیْبٌ ۟

17਼ ਅੱਲਾਹ ਉਹ ਹੈ ਜਿਸ ਨੇ ਹੱਕ ਸੱਚ ਨਾਲ ਇਹ ਕਿਤਾਬ ਅਤੇ ਮੀਜ਼ਾਨ (ਇਨਸਾਫ਼ ਕਰਨ ਵਾਲੀ ਤਕੜੀ) ਨੂੰ ਉਤਾਰਿਆ। ਤੁਸੀਂ ਕੀ ਜਾਣੋ! ਹੋ ਸਕਦਾ ਹੈ ਕਿ ਕਿਆਮਤ ਨੇੜੇ ਹੀ ਹੋਵੇ। info
التفاسير:

external-link copy
18 : 42

یَسْتَعْجِلُ بِهَا الَّذِیْنَ لَا یُؤْمِنُوْنَ بِهَا ۚ— وَالَّذِیْنَ اٰمَنُوْا مُشْفِقُوْنَ مِنْهَا ۙ— وَیَعْلَمُوْنَ اَنَّهَا الْحَقُّ ؕ— اَلَاۤ اِنَّ الَّذِیْنَ یُمَارُوْنَ فِی السَّاعَةِ لَفِیْ ضَلٰلٍۢ بَعِیْدٍ ۟

18਼ ਜਿਹੜੇ ਲੋਕੀ ਉਸ (ਕਿਆਮਤ) ਉੱਤੇ ਵਿਸ਼ਵਾਸ ਨਹੀਂ ਰਖੱਦੇ, ਉਹ ਤਾਂ ਉਸ ਲਈ ਕਾਹਲੀਆਂ ਪਾ ਰਹੇ ਹਨ। ਪਰ ਜਿਨ੍ਹਾਂ ਦਾ ਉਸ ਉੱਤੇ ਈਮਾਨ ਹੈ ਉਹ ਉਸ ਤੋਂ ਡਰਦੇ ਹਨ ਕਿਉਂ ਜੋ ਉਹ ਜਾਣਦੇ ਹਨ ਕਿ ਉਸ ਦਾ ਆਉਣਾ ਅਟਲ ਸੱਚਾਈ ਹੈ। ਸਾਵਧਾਨ ਰਹੋ! ਜਿਹੜੇ ਲੋਕ ਕਿਆਮਤ ਦੇ ਬਾਰੇ ਝਗੜਦੇ ਹਨ ਉਹ ਗੁਮਰਾਹੀ ਵਿਚ ਬਹੁਤ ਦੂਰ ਨਿਕਲ ਗਏ ਹਨ। info
التفاسير:

external-link copy
19 : 42

اَللّٰهُ لَطِیْفٌ بِعِبَادِهٖ یَرْزُقُ مَنْ یَّشَآءُ ۚ— وَهُوَ الْقَوِیُّ الْعَزِیْزُ ۟۠

19਼ ਅੱਲਾਹ ਆਪਣੇ ਬੰਦਿਆਂ ਉੱਤੇ ਬਹੁਤ ਮਿਹਰਬਾਨ ਹੈ, ਉਹ ਜਿਸ ਨੂੰ ਚਾਹੁੰਦਾ ਹੈ ਰਿਜ਼ਕ ਦਿੰਦਾ ਹੈ। ਉਹ ਵੱਡਾ ਬਲਵਾਨ ਤੇ ਡਾਢਾ ਜ਼ੋਰਾਵਰ ਹੈ। info
التفاسير:

external-link copy
20 : 42

مَنْ كَانَ یُرِیْدُ حَرْثَ الْاٰخِرَةِ نَزِدْ لَهٗ فِیْ حَرْثِهٖ ۚ— وَمَنْ كَانَ یُرِیْدُ حَرْثَ الدُّنْیَا نُؤْتِهٖ مِنْهَا ۙ— وَمَا لَهٗ فِی الْاٰخِرَةِ مِنْ نَّصِیْبٍ ۟

20਼ ਜਿਹੜਾ ਵਿਅਕਤੀ ਆਖ਼ਿਰਤ ਦੀ ਖੇਤੀ ਦਾ ਚਾਹਵਾਨ ਹੈ ਅਸਾਂ ਉਸ ਲਈ ਉਸੇ ਖੇਤੀ ਵਿਚ ਵਾਧਾ ਕਰ ਦਿੰਦੇ ਹਾਂ ਅਤੇ ਜਿਹੜਾ ਵਿਅਕਤੀ ਸੰਸਾਰ ਦੀ ਖੇਤੀ ਚਾਹੁੰਦਾ ਹੈ ਅਸੀਂ ਉਸ ਨੂੰ ਉਸ ਵਿੱਚੋਂ ਹੀ ਕੁੱਝ ਦੇ ਦਿੰਦੇ ਹਾਂ। ਪਰ ਉਸ ਲਈ ਆਖ਼ਿਰਤ ਵਿਚ ਕੁੱਝ ਵੀ ਹਿੱਸਾ ਨਹੀਂ। info
التفاسير:

external-link copy
21 : 42

اَمْ لَهُمْ شُرَكٰٓؤُا شَرَعُوْا لَهُمْ مِّنَ الدِّیْنِ مَا لَمْ یَاْذَنْ بِهِ اللّٰهُ ؕ— وَلَوْلَا كَلِمَةُ الْفَصْلِ لَقُضِیَ بَیْنَهُمْ ؕ— وَاِنَّ الظّٰلِمِیْنَ لَهُمْ عَذَابٌ اَلِیْمٌ ۟

21਼ ਕੀ ਇਹਨਾਂ ਲਈ (ਅੱਲਾਹ ਤੋਂ ਛੁੱਟ) ਕੁੱਝ ਹੋਰ ਸ਼ਰੀਕ ਹਨ ਜਿਨ੍ਹਾਂ ਨੇ ਇਹਨਾਂ ਲਈ ਉਹ ਦੀਨ ਨੀਯਤ ਕੀਤਾ ਹੈ ਜਿਸ ਦਾ ਹੁਕਮ ਅੱਲਾਹ ਨੇ ਨਹੀਂ ਦਿੱਤਾ ? ਜੇਕਰ ਫ਼ੈਸਲੇ (ਕਿਆਮਤ) ਦੀ ਗੱਲ ਨਿਸ਼ਚਿਤ ਨਾ ਹੋ ਗਈ ਹੁੰਦੀ ਤਾਂ ਇਹਨਾਂ ਦਾ ਨਿਬੇੜਾ ਕਦੋਂ ਦਾ ਹੋ ਗਿਆ ਹੁੰਦਾ। ਬੇਸ਼ੱਕ ਇਹਨਾਂ ਜ਼ਾਲਮਾਂ ਲਈ ਦੁਖਦਾਈ ਅਜ਼ਾਬ ਹੈ। info
التفاسير:

external-link copy
22 : 42

تَرَی الظّٰلِمِیْنَ مُشْفِقِیْنَ مِمَّا كَسَبُوْا وَهُوَ وَاقِعٌ بِهِمْ ؕ— وَالَّذِیْنَ اٰمَنُوْا وَعَمِلُوا الصّٰلِحٰتِ فِیْ رَوْضٰتِ الْجَنّٰتِ ۚ— لَهُمْ مَّا یَشَآءُوْنَ عِنْدَ رَبِّهِمْ ؕ— ذٰلِكَ هُوَ الْفَضْلُ الْكَبِیْرُ ۟

22਼ ਤੁਸੀਂ ਇਹਨਾਂ ਜ਼ਾਲਮਾਂ ਨੂੰ (ਕਿਆਮਤ ਦਿਹਾੜੇ) ਵੇਖੋਗੇ ਕਿ ਉਹ ਆਪਣੀਆਂ ਕਰਣੀਆਂ ਦੀ ਸਜ਼ਾ ਤੋਂ ਡਰ ਰਹੇ ਹੋਣਗੇ, ਜਦੋਂ ਕਿ ਉਹ ਸਜ਼ਾ ਉਹਨਾਂ ਨੂੰ ਮਿਲ ਕੇ ਰਹੇਗੀ, ਅਤੇ ਜਿਹੜੇ ਲੋਕ ਈਮਾਨ ਲਿਆਏ ਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ ਉਹ ਲੋਕ ਜੰਨਤ ਦੇ ਬਾਗ਼ਾਂ ਵਿਚ ਹੋਣਗੇ। ਉਹਨਾਂ ਲਈ ਉਹਨਾਂ ਦੇ ਰੱਬ ਦੇ ਕੋਲ ਉਹ ਸਭ ਕੁੱਝ ਹੋਵੇਗਾ ਜੋ ਉਹ ਚਾਹੁਣਗੇ। ਇਹੋ ਸਭ ਤੋਂ ਵੱਡੀ ਕ੍ਰਿਪਾਲਤਾ ਹੈ। info
التفاسير: