1 ਹਰ ਵਿਅਕਤੀ ਹਿਦਾਇਤ ਉੱਤੇ ਪੈਦਾ ਹੁੰਦਾ ਹੈ। ਭਾਵ ਸਾਰੇ ਹੀ ਇਕ ਉੱਮਤ ਹਨ, ਜਿਵੇਂ ਹਦੀਸ ਤੋਂ ਸਿੱਧ ਹੁੰਦਾ ਹੈ ਕਿ ਨਬੀ (ਸ:) ਨੇ ਫਰਮਾਇਆ ਕਿ ਹਰ ਬੱਚਾ ਫਿਤਰਤ (ਪ੍ਰਕਿਤੀ) ਉੱਤੇ ਪੈਦਾ ਹੁੰਦਾ ਹੈ, ਫਿਰ ਉਸ ਦੇ ਮਾਪੇ ਉਸ ਨੂੰ ਯਹੂਦੀ, ਨਸਰਾਨੀ ਜਾਂ ਮਜੂਸੀ ਬਣਾ ਦਿੰਦੇ ਹਨ। ਜਿਵੇਂ ਇਕ ਜਾਨਵਰ ਸਹੀ ਸਲਾਮਤ ਬੱਚਾ ਜਣਦਾ ਹੈ, ਕੀ ਤੁਸੀਂ ਉਸ ਦੇ ਕੰਨ ਵੱਡੇ ਹੋਏ ਵੇਖਦੇ ਹੋ? (ਸਹੀ ਬੁਖ਼ਾਰੀ, ਹਦੀਸ:1385)