ترجمة معاني القرآن الكريم - الترجمة البنجابية - عارف حليم

رقم الصفحة: 209:208 close

external-link copy
15 : 10

وَاِذَا تُتْلٰی عَلَیْهِمْ اٰیَاتُنَا بَیِّنٰتٍ ۙ— قَالَ الَّذِیْنَ لَا یَرْجُوْنَ لِقَآءَنَا ائْتِ بِقُرْاٰنٍ غَیْرِ هٰذَاۤ اَوْ بَدِّلْهُ ؕ— قُلْ مَا یَكُوْنُ لِیْۤ اَنْ اُبَدِّلَهٗ مِنْ تِلْقَآئِ نَفْسِیْ ۚ— اِنْ اَتَّبِعُ اِلَّا مَا یُوْحٰۤی اِلَیَّ ۚ— اِنِّیْۤ اَخَافُ اِنْ عَصَیْتُ رَبِّیْ عَذَابَ یَوْمٍ عَظِیْمٍ ۟

15਼ ਅਤੇ ਜਦੋਂ ਉਹਨਾਂ ਦੇ ਸਾਹਮਣੇ ਸਾਡੀਆਂ ਸਪਸ਼ਟ (.ਕੁਰਆਨ ਦੀਆਂ) ਆਇਤਾਂ ਪੜ੍ਹੀਆਂ ਜਾਂਦੀਆਂ ਹਨ ਤਾਂ ਉਹ ਲੋਕੀ ਜਿਨ੍ਹਾਂ ਨੂੰ (ਮਰਨ ਮਗਰੋਂ) ਸਾਡੇ ਨਾਲ ਮਿਲਣ ਦੀ ਆਸ ਨਹੀਂ ਉਹ ਆਖਦੇ ਹਨ ਕਿ ਇਸ .ਕੁਰਆਨ ਨੂੰ ਛੱਡ ਕੇ ਕੋਈ ਹੋਰ .ਕੁਰਆਨ ਲਿਆਓ ਜਾਂ ਇਸ ਵਿਚ ਕੁੱਝ ਬਦਲਾਓ ਕਰੋ। (ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਮੈਨੂੰ ਇਹ ਅਧਿਕਾਰ ਨਹੀਂ ਕਿ ਮੈਂ ਇਸ (.ਕੁਰਆਨ) ਵਿਚ ਆਪਣੇ ਵੱਲੋਂ ਕੋਈ ਤਬਦੀਲੀ ਕਰ ਸਕਾਂ, ਮੈਂ ਤਾਂ ਉਸ (.ਕੁਰਆਨ) ਦੀ ਪੈਰਵੀ ਕਰਦਾ ਹਾਂ ਜਿਹੜੀ ਵਹੀ ਮੇਰੇ ਵੱਲ ਭੇਜੀ ਜਾਂਦੀ ਹੈ। ਜੇ ਮੈਂ (ਭਾਵ ਮੁਹੰਮਦ:) ਆਪਣੇ ਰੱਬ ਦੀ ਨਾ-ਫ਼ਰਮਾਨੀ ਕਰਾਂਗਾ ਤਾਂ ਮੈਨੂੰ ਉਸ ਵੱਡੇ (ਕਿਆਮਤ) ਦਿਹਾੜੇ ਦੇ ਅਜ਼ਾਬ ਤੋਂ ਡਰ ਲੱਗਦਾ ਹੈ। info
التفاسير:

external-link copy
16 : 10

قُلْ لَّوْ شَآءَ اللّٰهُ مَا تَلَوْتُهٗ عَلَیْكُمْ وَلَاۤ اَدْرٰىكُمْ بِهٖ ۖؗۗ— فَقَدْ لَبِثْتُ فِیْكُمْ عُمُرًا مِّنْ قَبْلِهٖ ؕ— اَفَلَا تَعْقِلُوْنَ ۟

16਼ (ਹੇ ਨਬੀ!) ਤੁਸੀਂ ਆਖੋ ਕਿ ਜੇ ਅੱਲਾਹ ਦੀ ਇੱਛਾ ਇਹੋ ਹੁੰਦੀ ਤਾਂ ਨਾ ਮੈਂ ਤੁਹਾਨੂੰ ਇਹ (.ਕੁਰਆਨ) ਪੜ੍ਹ ਕੇ ਸੁਣਾਉਂਦਾ ਅਤੇ ਨਾ ਹੀ ਅੱਲਾਹ ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਦਿੰਦਾ। ਮੈਂ ਤਾਂ (ਇਸ .ਕੁਰਆਨ ਸੁਣਾਉਣ ਤੋਂ ਪਹਿਲਾਂ ਵੀ) ਤੁਹਾਡੇ ਵਿਚ ਇਕ ਉਮਰ ਬਿਤਾ ਚੁੱਕਿਆ ਹਾਂ। ਕੀ ਤੁਸੀਂ ਅਕਲ ਤੋਂ ਕੰਮ ਨਹੀਂ ਲੈਂਦੇ? info
التفاسير:

external-link copy
17 : 10

فَمَنْ اَظْلَمُ مِمَّنِ افْتَرٰی عَلَی اللّٰهِ كَذِبًا اَوْ كَذَّبَ بِاٰیٰتِهٖ ؕ— اِنَّهٗ لَا یُفْلِحُ الْمُجْرِمُوْنَ ۟

17਼ ਉਸ ਵਿਅਕਤੀ ਤੋਂ ਵੱਡਾ ਜ਼ਾਲਮ ਹੋਰ ਕੌਣ ਹੋਵੇਗਾ ਜਿਹੜਾ ਅੱਲਾਹ ’ਤੇ ਝੂਠ ਘੜੇ ਜਾਂ ਉਸ ਦੀਆਂ ਆਇਤਾਂ (.ਕੁਰਆਨ) ਨੂੰ ਝੂਠ ਦੱਸੇ ? ਬੇਸ਼ੱਕ ਅਪਰਾਧੀਆਂ ਨੂੰ ਕਦੇ ਵੀ ਸਫ਼ਲਤਾ ਨਹੀਂ ਮਿਲਦੀ। info
التفاسير:

external-link copy
18 : 10

وَیَعْبُدُوْنَ مِنْ دُوْنِ اللّٰهِ مَا لَا یَضُرُّهُمْ وَلَا یَنْفَعُهُمْ وَیَقُوْلُوْنَ هٰۤؤُلَآءِ شُفَعَآؤُنَا عِنْدَ اللّٰهِ ؕ— قُلْ اَتُنَبِّـُٔوْنَ اللّٰهَ بِمَا لَا یَعْلَمُ فِی السَّمٰوٰتِ وَلَا فِی الْاَرْضِ ؕ— سُبْحٰنَهٗ وَتَعٰلٰی عَمَّا یُشْرِكُوْنَ ۟

18਼ ਅਤੇ ਇਹ (ਮੁਸ਼ਰਿਕ) ਅੱਲਾਹ ਨੂੰ ਛੱਡ ਕੇ ਉਹਨਾਂ ਦੀ ਪੂਜਾ ਕਰਦੇ ਹਨ ਜਿਹੜੇ ਨਾ ਇਹਨਾਂ ਨੂੰ ਕੋਈ ਹਾਨੀ ਪਹੁੰਚਾ ਸਕਦੇ ਹਨ ਤੇ ਨਾ ਹੀ ਕੋਈ ਲਾਭ ਪੁਹੰਚਾ ਸਕਣ, ਅਤੇ ਆਖਦੇ ਇਹ ਹਨ ਕਿ ਇਹ (ਸਾਡੇ ਇਸ਼ਟ) ਅੱਲਾਹ ਕੋਲ ਸਾਡੀ ਸ਼ਿਫਾਰਸ਼ ਕਰਨਗੇ। (ਹੇ ਨਬੀ!) ਤੁਸੀਂ ਕਹਿ ਦਿਓ, ਕੀ ਤੁਸੀਂ ਅੱਲਾਹ ਨੂੰ ਉਹ ਗੱਲਾਂ ਦਸ ਰਹੇ ਹੋ ਜਿਨ੍ਹਾਂ ਨੂੰ ਉਹ ਨਾ ਅਕਾਸ਼ਾਂ ਵਿਚ ਜਾਣਦਾ ਹੈ ਤੇ ਨਾ ਹੀ ਧਰਤੀ ਵਿਚ? ਉਹ (ਅੱਲਾਹ) ਪਾਕ ਤੇ ਉੱਚਾ ਹੈ, ਉਹਨਾਂ ਤੋਂ ਜਿਨ੍ਹਾਂ ਨੂੰ ਉਸ ਦਾ ਸ਼ਰੀਕ ਬਣਾਉਂਦੇ ਹਨ। info
التفاسير:

external-link copy
19 : 10

وَمَا كَانَ النَّاسُ اِلَّاۤ اُمَّةً وَّاحِدَةً فَاخْتَلَفُوْا ؕ— وَلَوْلَا كَلِمَةٌ سَبَقَتْ مِنْ رَّبِّكَ لَقُضِیَ بَیْنَهُمْ فِیْمَا فِیْهِ یَخْتَلِفُوْنَ ۟

19਼ ਪਹਿਲਾਂ ਸਾਰੇ ਹੀ ਲੋਕੀ ਇਕ ਹੀ ਉੱਮਤ (ਗਰੋਹ) ਸੀ1 ਫੇਰ ਇਹਨਾਂ ਵਿਚ ਮਤਭੇਦ ਹੋ ਗਏ। ਜੇ ਤੁਹਾਡੇ ਰੱਬ ਵੱਲੋਂ ਪਹਿਲਾਂ ਹੀ ਇਕ ਗੱਲ ਨਿਸ਼ਚਿਤ ਨਾ ਕੀਤੀ ਹੁੰਦੀ ਤਾਂ ਜਿਨ੍ਹਾਂ ਗੱਲਾਂ ਵਿਚ (ਭਾਵ ਇਕ ਰੱਬ ਦੀ ਹੋਂਦ ਵਿਚ, ਰਸੂਲਾਂ ਵਿਚ ਤੇ ਕਿਆਮਤ ਦੇ ਦਿਹਾੜੇ ਵਿਚ) ਇਹ ਮਤੱਭੇਦ ਕਰ ਰਹੇ ਹਨ, ਉਸ ਦਾ ਫ਼ੈਸਲਾ ਕਦੋਂ ਦਾ ਹੋ ਗਿਆ ਹੁੰਦਾ। info

1 ਹਰ ਵਿਅਕਤੀ ਹਿਦਾਇਤ ਉੱਤੇ ਪੈਦਾ ਹੁੰਦਾ ਹੈ। ਭਾਵ ਸਾਰੇ ਹੀ ਇਕ ਉੱਮਤ ਹਨ, ਜਿਵੇਂ ਹਦੀਸ ਤੋਂ ਸਿੱਧ ਹੁੰਦਾ ਹੈ ਕਿ ਨਬੀ (ਸ:) ਨੇ ਫਰਮਾਇਆ ਕਿ ਹਰ ਬੱਚਾ ਫਿਤਰਤ (ਪ੍ਰਕਿਤੀ) ਉੱਤੇ ਪੈਦਾ ਹੁੰਦਾ ਹੈ, ਫਿਰ ਉਸ ਦੇ ਮਾਪੇ ਉਸ ਨੂੰ ਯਹੂਦੀ, ਨਸਰਾਨੀ ਜਾਂ ਮਜੂਸੀ ਬਣਾ ਦਿੰਦੇ ਹਨ। ਜਿਵੇਂ ਇਕ ਜਾਨਵਰ ਸਹੀ ਸਲਾਮਤ ਬੱਚਾ ਜਣਦਾ ਹੈ, ਕੀ ਤੁਸੀਂ ਉਸ ਦੇ ਕੰਨ ਵੱਡੇ ਹੋਏ ਵੇਖਦੇ ਹੋ? (ਸਹੀ ਬੁਖ਼ਾਰੀ, ਹਦੀਸ:1385)

التفاسير:

external-link copy
20 : 10

وَیَقُوْلُوْنَ لَوْلَاۤ اُنْزِلَ عَلَیْهِ اٰیَةٌ مِّنْ رَّبِّهٖ ۚ— فَقُلْ اِنَّمَا الْغَیْبُ لِلّٰهِ فَانْتَظِرُوْا ۚ— اِنِّیْ مَعَكُمْ مِّنَ الْمُنْتَظِرِیْنَ ۟۠

20਼ ਇਹ ਕਾਫ਼ਿਰ ਲੋਕ ਆਖਦੇ ਹਨ ਕਿ ਇਸ (ਮੁਹੰਮਦ ਸ:) ’ਤੇ ਰੱਬ ਵੱਲੋਂ (ਨਬੀ ਹੋਣ ਦੀ) ਕੋਈ ਨਿਸ਼ਾਨੀ ਕਿਉਂ ਨਹੀਂ ਉਤਾਰੀ ਗਈ? ਤਾਂ (ਹੇ ਨਬੀ!) ਤੁਸੀਂ ਆਖ ਦਿਓ ਕਿ ਗ਼ੈਬ (ਪਰੋਖ) ਦਾ ਗਿਆਨ ਤਾਂ ਕੇਵਲ ਅੱਲਾਹ ਨੂੰ ਹੀ ਹੈ, ਸੋ ਤੁਸੀਂ ਵੀ ਉਡੀਕ ਕਰੋ ਮੈਂ ਵੀ ਉਡੀਕ ਕਰਦਾ ਹਾਂ। info
التفاسير: