1 ਇਸ ਆਇਤ ਵਿਚ ਅੱਲਾਹ ਅਤੇ ਉਸ ਦੇ ਰਸੂਲ (ਸ:) ਦੀ ਤਾਬੇਦਾਰੀ ਦਾ ਹੁਕਮ ਹੈ, ਜਿਸ ਦਾ ਅਰਥ ਹੈ ਕਿ ਅੱਲਾਹ ਦੇ ਰਸੂਲ (ਸ:) ਦੀ ਤਾਬੇਦਾਰੀ ਅੱਲਾਹ ਦੀ ਤਾਬੇਦਾਰੀ ਹੈ ਅਤੇ ਸਹਾਬਾ ਨੇ ਵੀ ਇਸ ਆਇਤ ਤੋਂ ਇਹੋ ਅਰਥ ਸਮਝਿਆ ਹੈ ਅਤੇ ਉਹਨਾਂ ਨੇ ਬਿਨਾਂ ਕਿਸੇ ਕਿੰਤੂ-ਪ੍ਰੰਤੂ ਹਦੀਸਾਂ ’ਤੇ ਉਸੇ ਤਰ੍ਹਾਂ ਅਮਲ ਕੀਤਾ ਜਿੱਦਾਂ .ਕੁਰਆਨ ’ਤੇ ਅਮਲ ਕੀਤਾ ਸੀ ਅਤੇ ਹਦੀਸ ਨੂੰ ਵੀ ਉਹੀਓ ਮਹੱਤਤਾ ਦਿੱਤੀ ਜੋ .ਕੁਰਆਨ ਦੀ ਸੀ।
1 ਵੇਖੋ ਸੂਰਤ ਅਸ-ਸਜਦਾ, ਹਾਸ਼ੀਆ ਆਇਤ 16/32, ਸੂਰਤ ਅਲ-ਹਿਜਰ, ਹਾਸ਼ੀਆ ਆਇਤ 23/15 ਅਤੇ ਸੂਰਤ ਅਤ-ਤੌਬਾ, ਹਾਸ਼ੀਆ ਆਇਤ 111/9
1 ਇਸ ਤੋਂ ਪਤਾ ਲੱਗਦਾ ਹੈ ਕਿ ਪੇੜ-ਪੌਦੇ ਵੀ ਕੁੱਝ ਹੱਦ ਤਕ ਸੁਰਤ ਰੱਖਦੇ ਹਨ। ਇਸ ਦੀ ਪੁਸ਼ਟੀ ਹਦੀਸ ਤੋਂ ਵੀ ਹੁੰਦੀ ਹੈ ਜਿਸ ਵਿਚ ਇਕ ਰੁੱਖ ਦੇ ਹੋਣ ਦੀ ਚਰਚਾ ਕੀਤੀ ਗਈ ਹੈ ਭਾਵੇਂ ਕਿ ਇਹ ਨਬੀ (ਸ:) ਦਾ ਮੂਅਜਜ਼ਾ ਹੈ ਪਰ ਫੇਰ ਵੀ ਇਸ ਤੋਂ ਰੁੱਖ ਦੇ ਸੁਰਤ ਵਿਚ ਹੋਣ ਦਾ ਪਤਾ ਚਲਦਾ ਹੈ। ਹਦੀਸ ਵਿਚ ਹੈ ਕਿ ਅੱਲਾਹ ਦੇ ਰਸੂਲ (ਸ:) ਜੁਮੇ ਵਾਲੇ ਦਿਨ ਇਕ ਰੁੱਖ ਜਾਂ ਇਕ ਟਾਹਣੀ ਨਾਲ ਢਾਹਸਣਾ ਲਾ ਕੇ ਖੜ੍ਹਿਆ ਕਰਦੇ ਸੀ। ਅਨਸਾਰ ਦੀ ਇਕ ਔਰਤ ਜਾਂ ਮਰਦ ਨੇ ਬੇਨਤੀ ਕੀਤੀ, ਹੇ ਅੱਲਾਹ ਦੇ ਰਸੂਲ! ਅਸੀਂ ਤੁਹਾਡੇ ਲਈ ਇਕ ਮਿੰਬਰ ਨਾ ਬਣਵਾ ਦਈਏ? ਆਪ (ਸ:) ਨੇ ਫ਼ਰਮਾਇਆ, ਚੰਗਾ ਤੁਹਾਡੀ ਇੱਛਾ, ਫੇਰ ਉਹਨਾਂ ਨੇ ਮਿੰਬਰ ਬਣਵਾ ਦਿੱਤਾ। ਜਦੋਂ ਜੁਮੇ ਦਾ ਦਿਨ ਆਇਆ ਤਾਂ ਆਪ ਮਿੰਬਰ ’ਤੇ ਪਧਾਰੇ, ਰੁੱਖ ਦੀ ਟਾਹਣੀ ਇਕ ਬਾਲਕ ਵਾਂਗ ਰੋਣ ਲੱਗ ਪਈ, ਆਪ (ਸ:) ਮਿੰਬਰ ਤੋਂ ਹੇਠ ਉੱਤਰ ਰੁੱਖ ਨੂੰ ਛਾਤੀ ਨਾਲ ਲਾਇਆ, ਇਸ ’ਤੇ ਉਹ ਰੁੱਖ ਇੰਜ ਰੋਣ ਲੱਗਿਆ ਜਿਵੇਂ ਕਿਸੇ ਨੂੰ ਤਸੱਲੀ ਦਿੱਤੀ ਜਾਂਦੀ ਹੈ। ਆਪ (ਸ:) ਨੇ ਫ਼ਰਮਾਇਆ, ਇਹ ਰੁੱਖ ਇਸ ਲਈ ਰੋਂਦਾ ਹੈ ਕਿ ਪਹਿਲਾਂ ਇਹ ਅੱਲਾਹ ਦਾ ਨਾਂ ਸੁਣਦਾ ਸੀ। (ਸਹੀ ਬੁਖ਼ਾਰੀ, ਹਦੀਸ: 3584)
1 ਵੇਖੋ ਸੂਰਤ ਅਲ-ਆਰਾਫ਼, ਹਾਸ਼ੀਆ ਆਇਤ 180/7