আল-কোৰআনুল কাৰীমৰ অৰ্থানুবাদ - পাঞ্জাবী অনুবাদ- আৰিফ হালীম

ਅਸ-ਸਜਦਾ

external-link copy
1 : 59

سَبَّحَ لِلّٰهِ مَا فِی السَّمٰوٰتِ وَمَا فِی الْاَرْضِ ۚ— وَهُوَ الْعَزِیْزُ الْحَكِیْمُ ۟

1਼ ਅੱਲਾਹ ਦੀ ਪਵਿੱਤਰਤਾ ਦਾ ਵਰਣਨ ਹਰ ਉਹ ਚੀਜ਼ ਕਰ ਰਹੀ ਹੈ ਜਿਹੜੀ ਅਕਾਸ਼ਾਂ ਵਿਚ ਹੈ ਤੇ ਧਰਤੀ ਵਿਚ ਹੈ ਅਤੇ ਉਹੀਓ ਵੱਡਾ ਜ਼ੋਰਾਵਰ ਤੇ ਯੁਕਤੀਮਾਨ ਹੈ। info
التفاسير:

external-link copy
2 : 59

هُوَ الَّذِیْۤ اَخْرَجَ الَّذِیْنَ كَفَرُوْا مِنْ اَهْلِ الْكِتٰبِ مِنْ دِیَارِهِمْ لِاَوَّلِ الْحَشْرِ ؔؕ— مَا ظَنَنْتُمْ اَنْ یَّخْرُجُوْا وَظَنُّوْۤا اَنَّهُمْ مَّا نِعَتُهُمْ حُصُوْنُهُمْ مِّنَ اللّٰهِ فَاَتٰىهُمُ اللّٰهُ مِنْ حَیْثُ لَمْ یَحْتَسِبُوْا وَقَذَفَ فِیْ قُلُوْبِهِمُ الرُّعْبَ یُخْرِبُوْنَ بُیُوْتَهُمْ بِاَیْدِیْهِمْ وَاَیْدِی الْمُؤْمِنِیْنَ ۗ— فَاعْتَبِرُوْا یٰۤاُولِی الْاَبْصَارِ ۟

2਼ ਇਹ ਅੱਲਾਹ ਉਹੀ ਹੈ ਜਿਸ ਨੇ ਕਿਤਾਬ ਵਾਲਿਆਂ ਦੇ ਇਨਕਾਰੀਆਂ ਨੂੰ ਪਹਿਲੇ ਦੇਸ਼ ਨਿਕਾਲੇ ਸਮੇਂ ਹੀ ਉਹਨਾਂ ਦੇ ਘਰੋਂ ਕੱਢ ਦਿੱਤਾ ਸੀ। (ਹੇ ਨਬੀ!) ਤੁਸੀਂ ਤਾਂ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਉਹ (ਮਦੀਨੇ ਤੋਂ) ਨਿੱਕਲਣਗੇ ਅਤੇ ਉਹ (ਅਹਿਲੇ ਕਿਤਾਬ) ਇਹ ਸਮਝਦੇ ਸਨ ਕਿ ਬੇਸ਼ੱਕ ਉਹਨਾਂ ਦੀਆਂ ਗੜ੍ਹੀਆਂ ਉਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾ ਲੈਣਗੀਆਂ, ਪਰ ਉਹਨਾਂ ਉੱਤੇ ਅੱਲਾਹ ਦਾ ਅਜ਼ਾਬ ਉਸ ਪਾਸਿਓਂ ਆਇਆ ਜਿਧਰੋਂ ਉਹਨਾਂ ਦਾ ਧਿਆਨ ਵੀ ਨਹੀਂ ਸੀ ਗਿਆ। ਉਸੇ ਨੇ ਉਹਨਾਂ ਦੇ ਦਿਲਾਂ ਵਿਚ ਰੋਅਬ ਪਾ ਦਿੱਤਾ। ਉਹ ਆਪਣੇ ਹੱਥੀਂ ਆਪਣੇ ਘਰ ਉਜਾੜ ਰਹੇ ਸਨ ਅਤੇ ਮੋਮਿਨਾਂ ਦੇ ਹੱਥੋਂ ਵੀ ਬਰਬਾਦ ਹੋ ਰਹੇ ਸਨ। ਸੋ ਹੇ ਅੱਖਾਂ ਵਾਲਿਓ! (ਇਸ ਘਟਨਾਂ ਤੋਂ) ਸਿੱਖਿਆ ਗ੍ਰਹਿਣ ਕਰੋ। info
التفاسير:

external-link copy
3 : 59

وَلَوْلَاۤ اَنْ كَتَبَ اللّٰهُ عَلَیْهِمُ الْجَلَآءَ لَعَذَّبَهُمْ فِی الدُّنْیَا ؕ— وَلَهُمْ فِی الْاٰخِرَةِ عَذَابُ النَّارِ ۟

3਼ ਜੇ ਅੱਲਾਹ ਨੇ ਉਹਨਾਂ ਲਈ ਦੇਸ਼ ਨਿਕਾਲਾ ਨਾ ਲਿਿਖਆ ਹੁੰਦਾ ਤਾਂ ਉਹ ਉਹਨਾਂ ਨੂੰ ਸੰਸਾਰ ਵਿਚ ਹੀ ਅਜ਼ਾਬ ਦੇ ਸੁੱਟਦਾ ਅਤੇ ਪਰਲੋਕ ਵਿਚ ਤਾਂ ਉਹਨਾਂ ਲਈ ਅੱਗ ਦਾ ਅਜ਼ਾਬ ਹੈ। info
التفاسير:

external-link copy
4 : 59

ذٰلِكَ بِاَنَّهُمْ شَآقُّوا اللّٰهَ وَرَسُوْلَهٗ ۚ— وَمَنْ یُّشَآقِّ اللّٰهَ فَاِنَّ اللّٰهَ شَدِیْدُ الْعِقَابِ ۟

4਼ ਇਹ (ਅਜ਼ਾਬ) ਇਸ ਲਈ ਹੈ ਕਿ ਉਹਨਾਂ ਨੇ ਅੱਲਾਹ ਤੇ ਉਸ ਦੇ ਰਸੂਲ ਦੀ ਵਿਰੋਧਤਾ ਕੀਤੀ ਹੈ ਅਤੇ ਜਿਹੜਾ ਵੀ ਕੋਈ ਅੱਲਾਹ ਦੀ ਵਿਰੋਧਤਾ ਕਰੇਗਾ ਤਾਂ ਬੇਸ਼ੱਕ ਉਸ ਨੂੰ ਅੱਲਾਹ ਕਰੜੀ ਸਜ਼ਾ ਦੇਣ ਵਾਲਾ ਹੈ। info
التفاسير:

external-link copy
5 : 59

مَا قَطَعْتُمْ مِّنْ لِّیْنَةٍ اَوْ تَرَكْتُمُوْهَا قَآىِٕمَةً عَلٰۤی اُصُوْلِهَا فَبِاِذْنِ اللّٰهِ وَلِیُخْزِیَ الْفٰسِقِیْنَ ۟

5਼ ਤੁਸੀਂ ਜਿਹੜੇ ਵੀ ਖਜੂਰਾਂ ਦੇ ਰੁੱਖ ਵੱਢੇ ਹਨ ਜਾਂ ਜਿਨ੍ਹਾਂ ਨੂੰ ਉਹਨਾਂ ਦੀਆਂ ਜੜ੍ਹਾਂ ਉੱਤੇ ਖੜੇ ਰਹਿਣ ਦਿੱਤਾ ਤਾਂ ਇਹ ਸਭ ਅੱਲਾਹ ਦੇ ਹੁਕਮ ਨਾਲ ਹੋਇਆ ਹੈ ਤਾਂ ਜੋ ਉਹ ਉਲੰਘਣਕਾਰੀਆਂ ਨੂੰ ਰੁਸਵਾ ਕਰੇ। info
التفاسير:

external-link copy
6 : 59

وَمَاۤ اَفَآءَ اللّٰهُ عَلٰی رَسُوْلِهٖ مِنْهُمْ فَمَاۤ اَوْجَفْتُمْ عَلَیْهِ مِنْ خَیْلٍ وَّلَا رِكَابٍ وَّلٰكِنَّ اللّٰهَ یُسَلِّطُ رُسُلَهٗ عَلٰی مَنْ یَّشَآءُ ؕ— وَاللّٰهُ عَلٰی كُلِّ شَیْءٍ قَدِیْرٌ ۟

6਼ ਅੱਲਾਹ ਨੇ ਉਹਨਾਂ (ਕਾਫ਼ਿਰਾਂ) ਵੱਲੋਂ ਜਿਹੜਾ ਵੀ (ਧੰਨ ਪਦਾਰਥ) ਆਪਣੇ ਰਸੂਲ ਵੱਲ ਪਰਤਾਇਆ ਹੈ, ਉਸ ਦੇ ਲਈ ਤੁਸੀਂ ਘੋੜੇ ਤੇ ਊਂਠ ਨਹੀਂ ਦੌੜਾਏ (ਭਾਵ ਤੁਸੀਂ ਕੁਝ ਵੀ ਨਹੀਂ ਸੀ ਕੀਤਾ। ਪਰ ਅੱਲਾਹ ਆਪਣੇ ਰਸੂਲਾਂ ਨੂੰ ਜਿਸ ’ਤੇ ਚਾਹੁੰਦਾ ਹੈ ਭਾਰੂ ਕਰ ਦਿੰਦਾ ਹੈ। ਅੱਲਾਹ ਹਰ ਪ੍ਰਕਾਰ ਦੀ ਸਮਰਥਾ ਰੱਖਦਾ ਹੈ। info
التفاسير:

external-link copy
7 : 59

مَاۤ اَفَآءَ اللّٰهُ عَلٰی رَسُوْلِهٖ مِنْ اَهْلِ الْقُرٰی فَلِلّٰهِ وَلِلرَّسُوْلِ وَلِذِی الْقُرْبٰی وَالْیَتٰمٰی وَالْمَسٰكِیْنِ وَابْنِ السَّبِیْلِ ۙ— كَیْ لَا یَكُوْنَ دُوْلَةً بَیْنَ الْاَغْنِیَآءِ مِنْكُمْ ؕ— وَمَاۤ اٰتٰىكُمُ الرَّسُوْلُ فَخُذُوْهُ ۚ— وَمَا نَهٰىكُمْ عَنْهُ فَانْتَهُوْا ۚ— وَاتَّقُوا اللّٰهَ ؕ— اِنَّ اللّٰهَ شَدِیْدُ الْعِقَابِ ۟ۘ

7਼ ਅੱਲਾਹ ਆਪਣੇ ਰਸੂਲ ਵੱਲ ਬਸਤੀਆਂ ਵਾਲਿਆਂ ਦਾ ਜੋ (ਮਾਲ) ਵੀ ਪਰਤਾ ਦੇਵੇ ਉਹ ਅੱਲਾਹ ਲਈ ਅਤੇ ਉਸ ਦੇ ਰਸੂਲ ਲਈ ਅਤੇ ਉਸ ਦੇ ਸਕੇ-ਸੰਬੰਧੀਆਂ, ਯਤੀਮਾਂ, ਮੁਥਾਜਾਂ ਅਤੇ ਮੁਸਾਫ਼ਰਾਂ ਲਈ ਹੈ, ਤਾਂ ਜੋ ਇਹ ਦੌਲਤ ਤੁਹਾਡੇ ਧਨਵਾਨ ਲੋਕਾਂ ਵਿਚਾਲੇ ਹੀ ਚੱਕਰ ਨਾ ਕੱਟਦੀ ਰਹੇ। ਅੱਲਾਹ ਦਾ ਰਸੂਲ ਤੁਹਾਨੂੰ ਜੋ ਵੀ ਦੇਵੇ ਉਸ ਨੂੰ ਲੈ ਲਵੋ ਅਤੇ ਜਿਸ ਤੋਂ ਰੋਕੇ ਉਸ ਨੂੰ ਛੱਡ ਦਿਓ।1 ਅੱਲਾਹ ਤੋਂ ਡਰਦੇ ਰਹੋ ਬੇਸ਼ੱਕ ਅੱਲਾਹ ਸਜ਼ਾ ਦੇਣ ਵਿਚ ਕਰੜਾ ਹੈ। info

1 ਇਸ ਆਇਤ ਵਿਚ ਅੱਲਾਹ ਅਤੇ ਉਸ ਦੇ ਰਸੂਲ (ਸ:) ਦੀ ਤਾਬੇਦਾਰੀ ਦਾ ਹੁਕਮ ਹੈ, ਜਿਸ ਦਾ ਅਰਥ ਹੈ ਕਿ ਅੱਲਾਹ ਦੇ ਰਸੂਲ (ਸ:) ਦੀ ਤਾਬੇਦਾਰੀ ਅੱਲਾਹ ਦੀ ਤਾਬੇਦਾਰੀ ਹੈ ਅਤੇ ਸਹਾਬਾ ਨੇ ਵੀ ਇਸ ਆਇਤ ਤੋਂ ਇਹੋ ਅਰਥ ਸਮਝਿਆ ਹੈ ਅਤੇ ਉਹਨਾਂ ਨੇ ਬਿਨਾਂ ਕਿਸੇ ਕਿੰਤੂ-ਪ੍ਰੰਤੂ ਹਦੀਸਾਂ ’ਤੇ ਉਸੇ ਤਰ੍ਹਾਂ ਅਮਲ ਕੀਤਾ ਜਿੱਦਾਂ .ਕੁਰਆਨ ’ਤੇ ਅਮਲ ਕੀਤਾ ਸੀ ਅਤੇ ਹਦੀਸ ਨੂੰ ਵੀ ਉਹੀਓ ਮਹੱਤਤਾ ਦਿੱਤੀ ਜੋ .ਕੁਰਆਨ ਦੀ ਸੀ।

التفاسير:

external-link copy
8 : 59

لِلْفُقَرَآءِ الْمُهٰجِرِیْنَ الَّذِیْنَ اُخْرِجُوْا مِنْ دِیَارِهِمْ وَاَمْوَالِهِمْ یَبْتَغُوْنَ فَضْلًا مِّنَ اللّٰهِ وَرِضْوَانًا وَّیَنْصُرُوْنَ اللّٰهَ وَرَسُوْلَهٗ ؕ— اُولٰٓىِٕكَ هُمُ الصّٰدِقُوْنَ ۟ۚ

8਼ ਉਹ ਮਾਲ ਉਹਨਾਂ ਗ਼ਰੀਬ ਮਹਾਜਰਾਂ ਲਈ ਹੈ ਜਿਹੜੇ ਆਪਣੇ ਘਰਾਂ ’ਚੋਂ ਤੇ ਜਾਇਦਾਦਾਂ ’ਚੋਂ ਬਾਹਰ ਕੱਢ ਦਿੱਤੇ ਗਏ, ਉਹ ਅੱਲਾਹ ਦੇ ਫ਼ਜ਼ਲ ਅਤੇ ਉਸ ਦੀ ਰਜ਼ਾ ਦੇ ਚਾਹਵਾਨ ਹਨ ਅਤੇ ਜਿਹੜੇ ਅੱਲਾਹ ਤੇ ਉਸ ਦੇ ਰਸੂਲ ਦੀ ਮਦਦ ਕਰਦੇ ਹਨ, ਉਹੀਓ ਸੱਚੇ ਲੋਕ ਹਨ। info
التفاسير:

external-link copy
9 : 59

وَالَّذِیْنَ تَبَوَّءُو الدَّارَ وَالْاِیْمَانَ مِنْ قَبْلِهِمْ یُحِبُّوْنَ مَنْ هَاجَرَ اِلَیْهِمْ وَلَا یَجِدُوْنَ فِیْ صُدُوْرِهِمْ حَاجَةً مِّمَّاۤ اُوْتُوْا وَیُؤْثِرُوْنَ عَلٰۤی اَنْفُسِهِمْ وَلَوْ كَانَ بِهِمْ خَصَاصَةٌ ۫ؕ— وَمَنْ یُّوْقَ شُحَّ نَفْسِهٖ فَاُولٰٓىِٕكَ هُمُ الْمُفْلِحُوْنَ ۟ۚ

9਼ ਅਤੇ (ਉਹਨਾਂ ਲਈ ਰੁ) ਜਿਨ੍ਹਾਂ ਨੇ (ਮਦੀਨੇ ਨੂੰ ਹੀ) ਆਪਣਾ ਘਰ ਬਣਾਇਆ ਸੀ (ਭਾਵ ਮਦੀਨੇ ਦੇ ਵਸਨੀਕ ਸਨ) ਅਤੇ ਇਹਨਾਂ ਮਹਾਜਰਾਂ ਤੋਂ ਪਹਿਲਾਂ ਈਮਾਨ ਲਿਆਏ ਸਨ, ਉਹ (ਮਦੀਨੇ ਦੇ ਮੋਮਿਨ) ਉਹਨਾਂ ਨਾਲ ਮੁਹੱਬਤ ਕਰਦੇ ਹਨ ਜਿਹੜੇ ਉਹਨਾਂ ਵੱਲ ਹਿਜਰਤ ਕਰਦੇ ਹਨ। ਉਹ ਆਪਣੇ ਦਿਲਾਂ ਵਿਚ ਇਸ (ਮਾਲ) ਦੀ ਕੋਈ ਚਾਹਤ ਨਹੀਂ ਰੱਖਦੇ ਜਿਹੜਾ ਇਹਨਾਂ (ਮਹਾਜਰਾਂ) ਨੂੰ ਦਿਆ ਜਾਂਦਾ ਹੈ। (ਉਹ ਆਪਣੀ) ਜ਼ਾਤ ਉੱਤੇ ਉਹਨਾਂ ਨੂੰ ਪਹਿਲ ਦਿੰਦੇ ਹਨ, ਭਾਵੇਂ ਉਹਨਾਂ ਨੂੰ ਕਿੰਨੀ ਹੀ ਲੋੜ ਹੋਵੇ। ਜਿਸ ਨੇ ਆਪਣੇ ਆਪ ਨੂੰ ਲਾਲਚ ਤੋਂ ਬਚਾ ਲਿਆ ਉਹੀਓ ਸਫ਼ਲਤਾ ਪ੍ਰਾਪਤ ਕਰਨ ਵਾਲਾ ਰੁ। info
التفاسير:

external-link copy
10 : 59

وَالَّذِیْنَ جَآءُوْ مِنْ بَعْدِهِمْ یَقُوْلُوْنَ رَبَّنَا اغْفِرْ لَنَا وَلِاِخْوَانِنَا الَّذِیْنَ سَبَقُوْنَا بِالْاِیْمَانِ وَلَا تَجْعَلْ فِیْ قُلُوْبِنَا غِلًّا لِّلَّذِیْنَ اٰمَنُوْا رَبَّنَاۤ اِنَّكَ رَءُوْفٌ رَّحِیْمٌ ۟۠

10਼ ਉਹ ਲੋਕ ਜਿਹੜੇ ਹਿਜਰਤ ਮਗਰੋਂ ਈਮਾਨ ਲਿਆਏ ਉਹ ਆਖਦੇ ਹਨ ਕਿ ਹੇ ਸਾਡੇ ਪਾਲਣਹਾਰ! ਤੂੰ ਸਾਡੇ ਉਹਨਾਂ ਭਰਾਵਾਂ ਨੂੰ ਜਿਨ੍ਹਾਂ ਨੇ ਈਮਾਨ ਲਿਆਉਣ ਵਿਚ ਸਾਥੋਂ ਪਹਿਲ ਕੀਤੀ, ਬਖ਼ਸ਼ ਦੇ। ਸਾਡੇ ਦਿਲਾਂ ਵਿਚ ਮੋਮਿਨਾਂ ਪ੍ਰਤੀ ਈਰਖਾ ਨਾ ਰਹਿਣ ਦੇ। ਹੇ ਸਾਡੇ ਰੱਬਾ! ਬੇਸ਼ੱਕ ਤੂੰ ਅਤਿ ਨਰਮਾਈ ਵਾਲਾ ਤੇ ਅਤਿਅੰਤ ਰਹਿਮ ਵਾਲਾ ਹੈ। info
التفاسير:

external-link copy
11 : 59

اَلَمْ تَرَ اِلَی الَّذِیْنَ نَافَقُوْا یَقُوْلُوْنَ لِاِخْوَانِهِمُ الَّذِیْنَ كَفَرُوْا مِنْ اَهْلِ الْكِتٰبِ لَىِٕنْ اُخْرِجْتُمْ لَنَخْرُجَنَّ مَعَكُمْ وَلَا نُطِیْعُ فِیْكُمْ اَحَدًا اَبَدًا ۙ— وَّاِنْ قُوْتِلْتُمْ لَنَنْصُرَنَّكُمْ ؕ— وَاللّٰهُ یَشْهَدُ اِنَّهُمْ لَكٰذِبُوْنَ ۟

11਼ (ਹੇ ਨਬੀ!) ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਨੇ ਮੁਨਾਫ਼ਕਤ (ਦੋਰੰਗੀ) ਅਪਣਾਈ ਹੈ? ਉਹ ਆਪਣੇ ਕਿਤਾਬ ਵਾਲੇ ਕਾਫ਼ਿਰ ਭਰਾਵਾਂ (ਯਹੂਦੀਆਂ) ਨੂੰ ਆਖਦੇ ਹਨ ਕਿ ਜੇ ਤੁਹਾਨੂੰ ਘਰਾਂ ਵਿੱਚੋਂ ਕੱਢਿਆ ਗਿਆ ਤਾਂ ਅਸੀਂ ਵੀ ਤੁਹਾਡੇ ਨਾਲ ਹੀ (ਮਦੀਨੇ ਵਿੱਚੋਂ) ਨਿੱਕਲਾਂਗੇ ਅਤੇ ਤੁਹਾਡੇ (ਵਿਰੁੱਧ) ਅਸੀਂ ਕਿਸੇ ਪ੍ਰਕਾਰ ਦੀ ਗੱਲ ਨਹੀਂ ਮੰਨਾਂਗੇ। ਜੇਕਰ ਤੁਹਾਡੇ ਨਾਲ ਜੰਗ ਕੀਤੀ ਗਈ ਤਾਂ ਅਸੀਂ ਤੁਹਾਡੀ ਸਹਾਇਤਾ ਕਰਾਂਗੇ। ਪ੍ਰੰਤੂ ਅੱਲਾਹ ਉਹਨਾਂ ਦੇ ਝੂਠੇ ਹੋਣ ਦੀ ਗਵਾਹੀ ਦਿੰਦਾ ਹੈ। info
التفاسير:

external-link copy
12 : 59

لَىِٕنْ اُخْرِجُوْا لَا یَخْرُجُوْنَ مَعَهُمْ ۚ— وَلَىِٕنْ قُوْتِلُوْا لَا یَنْصُرُوْنَهُمْ ۚ— وَلَىِٕنْ نَّصَرُوْهُمْ لَیُوَلُّنَّ الْاَدْبَارَ ۫— ثُمَّ لَا یُنْصَرُوْنَ ۟

12਼ (ਜਦ ਕਿ ਹਕੀਕਤ ਇਹ ਹੈ ਕਿ) ਜੇ ਉਹਨਾਂ ਕਾਫ਼ਿਰਾਂ ਨੂੰ ਘਰੋਂ (ਮਦੀਨੇ ਵਿੱਚੋਂ) ਕੱਢਿਆ ਗਿਆ ਤਾਂ ਇਹ (ਮੁਨਾਫ਼ਿਕ) ਉਹਨਾਂ ਦੇ ਨਾਲ ਨਹੀਂ ਨਿੱਕਲਣਗੇ। ਜੇਕਰ ਉਹਨਾਂ ਨਾਲ ਕੋਈ ਜੰਗ ਕੀਤੀ ਗਈ ਤਾਂ ਇਹ ਉਹਨਾਂ ਦੀ ਮਦਦ ਨਹੀਂ ਕਰਨਗੇ। ਜੇ ਉਹਨਾਂ ਦੀ ਮਦਦ ਨੂੰ ਆ ਵੀ ਗਏ ਤਾਂ ਪਿੱਠ ਵਿਖਾਕੇ ਭੱਜ ਜਾਣਗੇ, ਫੇਰ ਉਹਨਾਂ ਨੂੰ ਕਿਸੇ (ਹੋਰ ਪਾਸਿਓਂ) ਮਦਦ ਨਹੀਂ ਮਿਲੇਗੀ। info
التفاسير:

external-link copy
13 : 59

لَاَنْتُمْ اَشَدُّ رَهْبَةً فِیْ صُدُوْرِهِمْ مِّنَ اللّٰهِ ؕ— ذٰلِكَ بِاَنَّهُمْ قَوْمٌ لَّا یَفْقَهُوْنَ ۟

13਼ (ਹੇ ਮੁਸਲਮਾਨੋ!) ਸੱਚ ਜਾਣੋਂ ਕਿ ਉਹਨਾਂ ਦੇ ਦਿਲਾਂ ਵਿਚ ਅੱਲਾਹ ਨਾਲੋਂ ਕਿਤੇ ਵੱਧ ਤੁਹਾਡਾ ਰੋਅਬ ਹੈ। ਇਹ ਇਸ ਲਈ ਹੈ ਕਿ ਬੇਸ਼ੱਕ ਉਹ ਬੇਸਮਝ ਲੋਕ ਹਨ। info
التفاسير:

external-link copy
14 : 59

لَا یُقَاتِلُوْنَكُمْ جَمِیْعًا اِلَّا فِیْ قُرًی مُّحَصَّنَةٍ اَوْ مِنْ وَّرَآءِ جُدُرٍ ؕ— بَاْسُهُمْ بَیْنَهُمْ شَدِیْدٌ ؕ— تَحْسَبُهُمْ جَمِیْعًا وَّقُلُوْبُهُمْ شَتّٰی ؕ— ذٰلِكَ بِاَنَّهُمْ قَوْمٌ لَّا یَعْقِلُوْنَ ۟ۚ

14਼ ਉਹ ਸਾਰੇ ਮਿਲ ਕੇ ਵੀ ਤੁਹਾਡੇ ਨਾਲ ਲੜ ਨਹੀਂ ਸਕਦੇ, ਜੇ ਲੜਣਗੇ ਵੀ ਤਾਂ ਕਿਲਾ ਬੰਦ ਬਸਤੀਆਂ ਵਿਚ ਬੈਠ ਕੇ ਜਾਂ ਕੰਧਾਂ ਉਹਲੇ ਲੁਕ ਛਿਪ ਕੇ (ਲੜਣਗੇ)। ਉਹਨਾਂ (ਕਾਫ਼ਿਰਾਂ) ਦੀ ਆਪੋ ਵਿਚਾਲੀ ਲੜਾਈ ਵੀ ਬਹੁਤ ਸਖ਼ਤ ਹੈ। ਤੁਸੀਂ ਉਹਨਾਂ ਨੂੰ ਇਕਜੁਟ ਸਮਝਦੇ ਹੋ, ਜਦ ਕਿ ਉਹਨਾਂ ਦੇ ਦਿਲ ਇਕ ਦੂਜੇ ਤੋਂ ਪਾਟੇ ਹੋਏ ਹਨ, ਬੇਸ਼ੱਕ ਉਹ ਸਾਰੇ ਬੇ-ਅਕਲ ਲੋਕ ਹਨ। info
التفاسير:

external-link copy
15 : 59

كَمَثَلِ الَّذِیْنَ مِنْ قَبْلِهِمْ قَرِیْبًا ذَاقُوْا وَبَالَ اَمْرِهِمْ ۚ— وَلَهُمْ عَذَابٌ اَلِیْمٌ ۟ۚ

15਼ ਇਹਨਾਂ ਦੀ ਮਿਸਾਲ ਉਹਨਾਂ ਲੋਕਾਂ ਦੀ ਤਰ੍ਹਾਂ ਹੈ ਜਿਹੜੇ ਇਹਨਾਂ ਤੋਂ ਕੁੱਝ ਸਮੇਂ ਪਹਿਲਾਂ ਹੀ (ਬਦਰ ਵਿਚ) ਆਪਣੇ ਕਰਮਾਂ ਦੀ ਸਜ਼ਾ ਭੁਗਤ ਚੁੱਕੇ ਹਨ ਅਤੇ ਉਹਨਾਂ ਲਈ ਦਰਦਨਾਕ ਅਜ਼ਾਬ ਹੈ। info
التفاسير:

external-link copy
16 : 59

كَمَثَلِ الشَّیْطٰنِ اِذْ قَالَ لِلْاِنْسَانِ اكْفُرْ ۚ— فَلَمَّا كَفَرَ قَالَ اِنِّیْ بَرِیْٓءٌ مِّنْكَ اِنِّیْۤ اَخَافُ اللّٰهَ رَبَّ الْعٰلَمِیْنَ ۟

16਼ ਇਹਨਾਂ (ਮੁਨਾਫ਼ਿਕਾਂ) ਦੀ ਉਦਾਹਰਨ ਸ਼ੈਤਾਨ ਵਾਂਗ ਹੈ, ਪਹਿਲਾਂ ਤਾਂ ਮਨੁੱਖ ਨੂੰ ਆਖਦਾ ਹੈ ਕਿ ਤੂੰ (ਰੱਬ ਦਾ) ਇਨਕਾਰ ਕਰ, ਜਦੋਂ ਉਹ (ਮਨੁੱਖ) ਇਨਕਾਰ ਕਰ ਬੈਠਦਾ ਹੈ ਤਾਂ ਸ਼ੈਤਾਨ ਆਖਦਾ ਹੈ, ਮੈਂ ਤੈਥੋਂ ਬਰੀ ਹਾਂ, ਮੈਂ ਤਾਂ ਸਾਰੇ ਜੱਗ ਦੇ ਪਾਲਣਹਾਰ ਤੋਂ ਡਰਦਾ ਹਾਂ। info
التفاسير:

external-link copy
17 : 59

فَكَانَ عَاقِبَتَهُمَاۤ اَنَّهُمَا فِی النَّارِ خَالِدَیْنِ فِیْهَا ؕ— وَذٰلِكَ جَزٰٓؤُا الظّٰلِمِیْنَ ۟۠

17਼ ਸੋ ਇਹਨਾਂ ਦੋਵਾਂ (ਮੁਨਾਫ਼ਿਕਾਂ ਤੇ ਸ਼ੈਤਾਨ) ਦਾ ਅੰਤ ਇਹ ਹੋਵੇਗਾ ਕਿ ਉਹ ਸਦਾ ਲਈ (ਨਰਕ ਦੀ) ਅੱਗ ਵਿਚ ਰਹਿਣਗੇ। ਜ਼ਾਲਮਾਂ ਦੀ ਇਹੋ ਸਜ਼ਾ ਹੈ। info
التفاسير:

external-link copy
18 : 59

یٰۤاَیُّهَا الَّذِیْنَ اٰمَنُوا اتَّقُوا اللّٰهَ وَلْتَنْظُرْ نَفْسٌ مَّا قَدَّمَتْ لِغَدٍ ۚ— وَاتَّقُوا اللّٰهَ ؕ— اِنَّ اللّٰهَ خَبِیْرٌ بِمَا تَعْمَلُوْنَ ۟

18਼ ਹੇ ਈਮਾਨ ਵਾਲਿਓ! (ਤੁਸੀਂ ਸਦਾ) ਅੱਲਾਹ ਤੋਂ ਡਰਦੇ ਰਿਹਾ ਕਰੋ ਅਤੇ ਹਰੇਕ ਵਿਅਕਤੀ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਕੱਲ (ਕਿਆਮਤ) ਲਈ ਉਸ ਨੇ ਕੀ ਕੁੱਝ ਅੱਗੇ ਭੇਜਿਆ ਹੈ। ਤੁਸੀਂ ਅੱਲਾਹ ਤੋਂ (ਹਰ ਵੇਲੇ) ਡਰਦੇ ਰਹੋ1 ਬੇਸ਼ੱਕ ਅੱਲਾਹ ਤੁਹਾਡੇ ਸਾਰੇ ਹੀ ਕੀਤੇ ਕਰਮਾਂ ਨੂੰ ਜਾਣਦਾ ਹੈ। info

1 ਵੇਖੋ ਸੂਰਤ ਅਸ-ਸਜਦਾ, ਹਾਸ਼ੀਆ ਆਇਤ 16/32, ਸੂਰਤ ਅਲ-ਹਿਜਰ, ਹਾਸ਼ੀਆ ਆਇਤ 23/15 ਅਤੇ ਸੂਰਤ ਅਤ-ਤੌਬਾ, ਹਾਸ਼ੀਆ ਆਇਤ 111/9

التفاسير:

external-link copy
19 : 59

وَلَا تَكُوْنُوْا كَالَّذِیْنَ نَسُوا اللّٰهَ فَاَنْسٰىهُمْ اَنْفُسَهُمْ ؕ— اُولٰٓىِٕكَ هُمُ الْفٰسِقُوْنَ ۟

19਼ ਅਤੇ (ਹੇ ਮੁਸਲਮਾਨੋ!) ਤੁਸੀਂ ਉਹਨਾਂ ਲੋਕਾਂ ਵਾਂਗ ਨਾ ਹੋ ਜਾਣਾ ਜਿਨ੍ਹਾਂ ਨੇ ਅੱਲਾਹ ਨੂੰ ਭੁਲਾ ਦਿੱਤਾਂ ਤਾਂ ਅੱਲਾਹ ਨੇ ਉਹਨਾਂ ਨੂੰ ਉਹਨਾਂ ਦਾ ਆਪਾ ਭੁਲਾ ਦਿੱਤਾ, ਅਜਿਹੇ ਲੋਕ ਰੱਬ ਦੇ ਨਾ-ਫ਼ਰਮਾਨ ਹੁੰਦੇ ਹਨ। info
التفاسير:

external-link copy
20 : 59

لَا یَسْتَوِیْۤ اَصْحٰبُ النَّارِ وَاَصْحٰبُ الْجَنَّةِ ؕ— اَصْحٰبُ الْجَنَّةِ هُمُ الْفَآىِٕزُوْنَ ۟

20਼ ਅੱਗ ਵਾਲੇ (ਨਰਕੀ) ਤੇ ਬਾਗ਼ਾਂ ਵਾਲੇ (ਜੰਨਤੀ) ਇਕ ਬਰਾਬਰ ਨਹੀਂ ਹੋ ਸਕਦੇ। ਸਵਰਗਾਂ ਵਿਚ ਜਾਣ ਵਾਲੇ ਹੀ ਅਸਲ ਵਿਚ ਕਾਮਯਾਬ ਹਨ। info
التفاسير:

external-link copy
21 : 59

لَوْ اَنْزَلْنَا هٰذَا الْقُرْاٰنَ عَلٰی جَبَلٍ لَّرَاَیْتَهٗ خَاشِعًا مُّتَصَدِّعًا مِّنْ خَشْیَةِ اللّٰهِ ؕ— وَتِلْكَ الْاَمْثَالُ نَضْرِبُهَا لِلنَّاسِ لَعَلَّهُمْ یَتَفَكَّرُوْنَ ۟

21਼ ਜੇ ਅਸੀਂ (ਅੱਲਾਹ) ਇਸ .ਕੁਰਆਨ ਨੂੰ ਕਿਸੇ ਪਹਾੜ ਉੱਤੇ ਨਾਜ਼ਿਲ ਕਰ ਦਿੰਦੇ ਤਾਂ (ਹੇ ਲੋਕੋ!) ਤੁਸੀਂ ਵੇਖਦੇ ਕਿ ਉਹ ਪਹਾੜ ਰੱਬ ਦੇ ਡਰ ਨਾਲ ਦੱਬ ਜਾਂਦਾ ਅਤੇ ਪਾਟ ਜਾਂਦਾ ।1 ਅਸੀਂ ਇਹ ਮਿਸਾਲਾਂ ਲੋਕਾਂ ਅੱਗੇ ਇਸ ਲਈ ਬਿਆਨ ਕਰਦੇ ਹਾਂ ਤਾਂ ਜੋ ਲੋਕੀ ਉਹਨਾਂ ਉੱਤੇ ਸੋਚ ਵਿਚਾਰ ਕਰਨ। info

1 ਇਸ ਤੋਂ ਪਤਾ ਲੱਗਦਾ ਹੈ ਕਿ ਪੇੜ-ਪੌਦੇ ਵੀ ਕੁੱਝ ਹੱਦ ਤਕ ਸੁਰਤ ਰੱਖਦੇ ਹਨ। ਇਸ ਦੀ ਪੁਸ਼ਟੀ ਹਦੀਸ ਤੋਂ ਵੀ ਹੁੰਦੀ ਹੈ ਜਿਸ ਵਿਚ ਇਕ ਰੁੱਖ ਦੇ ਹੋਣ ਦੀ ਚਰਚਾ ਕੀਤੀ ਗਈ ਹੈ ਭਾਵੇਂ ਕਿ ਇਹ ਨਬੀ (ਸ:) ਦਾ ਮੂਅਜਜ਼ਾ ਹੈ ਪਰ ਫੇਰ ਵੀ ਇਸ ਤੋਂ ਰੁੱਖ ਦੇ ਸੁਰਤ ਵਿਚ ਹੋਣ ਦਾ ਪਤਾ ਚਲਦਾ ਹੈ। ਹਦੀਸ ਵਿਚ ਹੈ ਕਿ ਅੱਲਾਹ ਦੇ ਰਸੂਲ (ਸ:) ਜੁਮੇ ਵਾਲੇ ਦਿਨ ਇਕ ਰੁੱਖ ਜਾਂ ਇਕ ਟਾਹਣੀ ਨਾਲ ਢਾਹਸਣਾ ਲਾ ਕੇ ਖੜ੍ਹਿਆ ਕਰਦੇ ਸੀ। ਅਨਸਾਰ ਦੀ ਇਕ ਔਰਤ ਜਾਂ ਮਰਦ ਨੇ ਬੇਨਤੀ ਕੀਤੀ, ਹੇ ਅੱਲਾਹ ਦੇ ਰਸੂਲ! ਅਸੀਂ ਤੁਹਾਡੇ ਲਈ ਇਕ ਮਿੰਬਰ ਨਾ ਬਣਵਾ ਦਈਏ? ਆਪ (ਸ:) ਨੇ ਫ਼ਰਮਾਇਆ, ਚੰਗਾ ਤੁਹਾਡੀ ਇੱਛਾ, ਫੇਰ ਉਹਨਾਂ ਨੇ ਮਿੰਬਰ ਬਣਵਾ ਦਿੱਤਾ। ਜਦੋਂ ਜੁਮੇ ਦਾ ਦਿਨ ਆਇਆ ਤਾਂ ਆਪ ਮਿੰਬਰ ’ਤੇ ਪਧਾਰੇ, ਰੁੱਖ ਦੀ ਟਾਹਣੀ ਇਕ ਬਾਲਕ ਵਾਂਗ ਰੋਣ ਲੱਗ ਪਈ, ਆਪ (ਸ:) ਮਿੰਬਰ ਤੋਂ ਹੇਠ ਉੱਤਰ ਰੁੱਖ ਨੂੰ ਛਾਤੀ ਨਾਲ ਲਾਇਆ, ਇਸ ’ਤੇ ਉਹ ਰੁੱਖ ਇੰਜ ਰੋਣ ਲੱਗਿਆ ਜਿਵੇਂ ਕਿਸੇ ਨੂੰ ਤਸੱਲੀ ਦਿੱਤੀ ਜਾਂਦੀ ਹੈ। ਆਪ (ਸ:) ਨੇ ਫ਼ਰਮਾਇਆ, ਇਹ ਰੁੱਖ ਇਸ ਲਈ ਰੋਂਦਾ ਹੈ ਕਿ ਪਹਿਲਾਂ ਇਹ ਅੱਲਾਹ ਦਾ ਨਾਂ ਸੁਣਦਾ ਸੀ। (ਸਹੀ ਬੁਖ਼ਾਰੀ, ਹਦੀਸ: 3584)

التفاسير:

external-link copy
22 : 59

هُوَ اللّٰهُ الَّذِیْ لَاۤ اِلٰهَ اِلَّا هُوَ ۚ— عٰلِمُ الْغَیْبِ وَالشَّهَادَةِ ۚ— هُوَ الرَّحْمٰنُ الرَّحِیْمُ ۟

22਼ ਉਹ ਅੱਲਾਹ ਹੀ ਹੈ ਜਿਸ ਤੋਂ ਛੁੱਟ ਕੋਈ ਇਸ਼ਟ ਨਹੀਂ। ਗੁਪਤ ਤੇ ਪ੍ਰਗਟ ਹੋਣ ਵਾਲੀ ਹਰੇਕ ਚੀਜ਼ ਦਾ ਜਾਣਨਹਾਰ ਹੈ, ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ। info
التفاسير:

external-link copy
23 : 59

هُوَ اللّٰهُ الَّذِیْ لَاۤ اِلٰهَ اِلَّا هُوَ ۚ— اَلْمَلِكُ الْقُدُّوْسُ السَّلٰمُ الْمُؤْمِنُ الْمُهَیْمِنُ الْعَزِیْزُ الْجَبَّارُ الْمُتَكَبِّرُ ؕ— سُبْحٰنَ اللّٰهِ عَمَّا یُشْرِكُوْنَ ۟

23਼ ਉਹੀਓ ਅੱਲਾਹ ਹੈ ਜਿਸ ਤੋਂ ਛੁੱਟ ਕੋਈ ਪੂਜਣਹਾਰ ਨਹੀਂ। ਉਹ ਪਾਤਸ਼ਾਹ ਹੈ, ਅਤਿਅੰਤ ਪਵਿੱਤਰ ਹੈ, ਸੰਪੂਰਨ ਸਲਾਮਤੀ ਅਮਨ-ਸ਼ਾਂਤੀ ਵਾਲਾ, ਦੇਖ-ਭਾਲ ਕਰਨ ਵਾਲਾ, ਵੱਡਾ ਜ਼ੋਰਾਵਰ ਅਤੇ ਵੱਡਿਆਈਆਂ ਵਾਲਾ ਹੈ। ਅੱਲਾਹ ਉਸ ਸ਼ਿਰਕ ਤੋਂ ਪਾਕ ਹੈ, ਜੋ ਇਹ ਲੋਕ ਕਰ ਰਹੇ ਹਨ। info
التفاسير:

external-link copy
24 : 59

هُوَ اللّٰهُ الْخَالِقُ الْبَارِئُ الْمُصَوِّرُ لَهُ الْاَسْمَآءُ الْحُسْنٰی ؕ— یُسَبِّحُ لَهٗ مَا فِی السَّمٰوٰتِ وَالْاَرْضِ ۚ— وَهُوَ الْعَزِیْزُ الْحَكِیْمُ ۟۠

24਼ ਉਹੀ ਅੱਲਾਹ ਹੈ, ਸਿਰਜਣਹਾਰ ਹੈ, ਸ਼ਕਲਾਂ-ਸੂਰਤਾਂ ਬਣਾਉਣਾ ਵਾਲਾ ਹੈ, ਸਾਰੇ ਸੋਹਣੇ ਨਾਂ ਉਸੇ ਲਈ ਹਨ, ਹਰੇਕ ਚੀਜ਼ ਭਾਵੇਂ ਉਹ ਅਕਾਸ਼ਾਂ ਵਿਚ ਹੈ ਭਾਵੇਂ ਧਰਤੀ ਵਿਚ ਹੈ, ਉਸੇ ਰੱਬ ਦੀ ਪਾਕੀ ਬਿਆਨ ਕਰਦੀ ਹੈ1 ਅਤੇ ਉਹੀਓ ਜ਼ੋਰਾਵਰ ਤੇ ਯੁਕਤੀਮਾਨ ਹੈ। info

1 ਵੇਖੋ ਸੂਰਤ ਅਲ-ਆਰਾਫ਼, ਹਾਸ਼ੀਆ ਆਇਤ 180/7

التفاسير: