قۇرئان كەرىم مەنىلىرىنىڭ تەرجىمىسى - پەنجاپچە تەرجىمىسى - ئارىپ ھەلىم

بەت نومۇرى:close

external-link copy
78 : 5

لُعِنَ الَّذِیْنَ كَفَرُوْا مِنْ بَنِیْۤ اِسْرَآءِیْلَ عَلٰی لِسَانِ دَاوٗدَ وَعِیْسَی ابْنِ مَرْیَمَ ؕ— ذٰلِكَ بِمَا عَصَوْا وَّكَانُوْا یَعْتَدُوْنَ ۟

78਼ ਬਨੀ ਇਸਰਾਈਲ ਵਿੱਚੋਂ ਜਿਹੜੇ ਕਾਫ਼ਿਰ ਬਣ ਗਏ ਉਹਨਾਂ ਉੱਤੇ ਦਾਊਦ ਅਤੇ ਈਸਾ ਦੀ ਜ਼ੁਬਾਨ ਤੋਂ ਲਾਅਨਤ ਕੀਤੀ ਗਈ, ਇਹ ਸਭ ਇਸ ਲਈ ਹੋਇਆ ਕਿਉਂ ਜੋ ਉਹਨਾਂ ਨੇ ਨਾ-ਫ਼ਰਮਾਨੀ ਕੀਤੀ ਅਤੇ ਹੱਦੋਂ ਟੱਪ ਜਾਂਦੇ ਸਨ। info
التفاسير:

external-link copy
79 : 5

كَانُوْا لَا یَتَنَاهَوْنَ عَنْ مُّنْكَرٍ فَعَلُوْهُ ؕ— لَبِئْسَ مَا كَانُوْا یَفْعَلُوْنَ ۟

79਼ ਉਹ ਇਕ ਦੂਜੇ ਨੂੰ ਭੈੜੇ ਕੰਮਾਂ ਤੋਂ ਰੋਕਦੇ ਨਹੀਂ ਸੀ, ਕਿਉਂ ਜੋ ਉਹਨਾਂ ਨੇ ਉਹ ਕੰਮ ਖ਼ੁਦ ਵੀ ਕੀਤਾ ਹੁੰਦਾ ਸੀ ਜੋ ਵੀ ਉਹ ਕਰਦੇ ਸਨ, ਬੇਸ਼ੱਕ ਉਹ ਬਹੁਤ ਹੀ ਬੁਰਾ ਕਰਦੇ ਸਨ। info
التفاسير:

external-link copy
80 : 5

تَرٰی كَثِیْرًا مِّنْهُمْ یَتَوَلَّوْنَ الَّذِیْنَ كَفَرُوْا ؕ— لَبِئْسَ مَا قَدَّمَتْ لَهُمْ اَنْفُسُهُمْ اَنْ سَخِطَ اللّٰهُ عَلَیْهِمْ وَفِی الْعَذَابِ هُمْ خٰلِدُوْنَ ۟

80਼ ਤੁਸੀਂ ਇਹਨਾਂ ਵਿਚ ਬਹੁਤੇ ਲੋਕਾਂ ਨੂੰ ਵੇਖੋਗੇ ਕਿ ਉਹ ਉਹਨਾਂ ਲੋਕਾਂ ਨਾਲ ਦੋਸਤੀਆਂ ਕਰਦੇ ਹਨ ਜੋ ਕੁਫ਼ਰ ਕਰਦੇ ਸਨ। ਜੋ ਵੀ ਉਹਨਾਂ ਦੇ ਮਨਾਂ ਨੇ ਅੱਗੇ (ਪਰਲੋਕ ਲਈ) ਭੇਜਿਆ ਹੇ, ਉਹ ਬਹੁਤ ਹੀ ਬੁਰਾ ਹੇ, ਅੱਲਾਹ ਇਹਨਾਂ ਤੋਂ ਨਰਾਜ਼ ਹੇ, ਹੁਣ ਉਹ ਸਦਾ (ਨਰਕ ਦੇ) ਅਜ਼ਾਬ ਵਿਚ ਹੀ ਰਹਿਣਗੇ। info
التفاسير:

external-link copy
81 : 5

وَلَوْ كَانُوْا یُؤْمِنُوْنَ بِاللّٰهِ وَالنَّبِیِّ وَمَاۤ اُنْزِلَ اِلَیْهِ مَا اتَّخَذُوْهُمْ اَوْلِیَآءَ وَلٰكِنَّ كَثِیْرًا مِّنْهُمْ فٰسِقُوْنَ ۟

81਼ ਜੇ ਇੰਜ ਹੁੰਦਾ ਕਿ ਉਹ ਅੱਲਾਹ ਅਤੇ ਉਸ ਦੇ ਰਸੂਲ ’ਤੇ ਈਮਾਨ ਲਿਆਉਂਦੇ ਅਤੇ ਜੋ ਵੀ ਉਸ ’ਤੇ ਉਤਾਰਿਆ ਗਿਆ ਹੇ, ਉਸ ’ਤੇ ਈਮਾਨ ਰਖਦੇ ਤਾਂ ਇਹ ਕਦੇ ਵੀ ਕਾਫ਼ਿਰਾਂ ਨਾਲ ਦੋਸਤੀਆਂ ਨਾ ਕਰਦੇ। ਪਰ ਇਹਨਾਂ ਵਿੱਚੋਂ ਬਹੁਤੇ ਲੋਕ ਤਾਂ ਉਲੰਘਣਾਕਾਰੀ ਹਨ। info
التفاسير:

external-link copy
82 : 5

لَتَجِدَنَّ اَشَدَّ النَّاسِ عَدَاوَةً لِّلَّذِیْنَ اٰمَنُوا الْیَهُوْدَ وَالَّذِیْنَ اَشْرَكُوْا ۚ— وَلَتَجِدَنَّ اَقْرَبَهُمْ مَّوَدَّةً لِّلَّذِیْنَ اٰمَنُوا الَّذِیْنَ قَالُوْۤا اِنَّا نَصٰرٰی ؕ— ذٰلِكَ بِاَنَّ مِنْهُمْ قِسِّیْسِیْنَ وَرُهْبَانًا وَّاَنَّهُمْ لَا یَسْتَكْبِرُوْنَ ۟

82਼ (ਹੇ ਨਬੀ!) ਬੇਸ਼ੱਕ ਤੁਸੀਂ ਈਮਾਨ ਵਾਲਿਆਂ ਦਾ ਸਭ ਤੋਂ ਵੱਡਾ ਦੁਸ਼ਮਨ ਯਹੂਦੀਆਂ ਨੂੰ ਅਤੇ ਮੁਸ਼ਰਿਕਾਂ 1 ਨੂੰ ਵੇਖੋਗੇ ਅਤੇ ਈਮਾਨ ਵਾਲਿਆਂ ਨਾਲ ਮਿੱਤਰਤਾ ਵਿਚ ਸਭ ਤੋਂ ਵੱਧ ਨੇੜਤਾ ਤੁਸੀਂ ਉਹਨਾਂ ’ਚ ਵੇਖੋਗੇ ਜਿਹੜੇ ਆਪਣੇ ਆਪ ਨੂੰ ਨਸਾਰਾ (ਈਸਾਈ) ਕਹਿੰਦੇ ਹਨ। ਇਹ ਇਸ ਲਈ ਕਿ ਇਹਨਾਂ ’ਚ ਕੁੱਝ ਧਰਮ-ਗਿਆਨੀ ਤੇ ਇਬਾਦਤ ਗੁਜ਼ਾਰ ਹਨ ਅਤੇ ਕੁੱਝ ਸੰਸਾਰ-ਤਿਆਗੀ ਵੀ ਹਨ ਅਤੇ ਉਹ ਘਮੰਡ ਵੀ ਨਹੀਂ ਕਰਦੇ। info

1 ਮੁਸ਼ਰਿਕ ਤੋਂ ਭਾਵ ਕਈ ਬੁਤਾ ਨੂੰ ਮੰਣਨ ਵਾਲਾ, ਬੁਤਪੂਜਕ ਅਤੇ ਅੱਲਾਹ ਦੇ ਇਕ ਹੋਣ ਤੇ ਉਸ ਦੇ ਰਸੂਲ ਮੁਹੰਮਦ (ਸ:) ’ਤੇ ਈਮਾਨ ਨਾ ਰੱਖਣ ਵਾਲੇ।

التفاسير:

external-link copy
83 : 5

وَاِذَا سَمِعُوْا مَاۤ اُنْزِلَ اِلَی الرَّسُوْلِ تَرٰۤی اَعْیُنَهُمْ تَفِیْضُ مِنَ الدَّمْعِ مِمَّا عَرَفُوْا مِنَ الْحَقِّ ۚ— یَقُوْلُوْنَ رَبَّنَاۤ اٰمَنَّا فَاكْتُبْنَا مَعَ الشّٰهِدِیْنَ ۟

83਼ ਜਦੋਂ ਉਹ (ਨਸਾਰਾ) ਰਸੂਲ ਵੱਲ ਉਤਰਿਆ ਹੋਇਆ ਕਲਾਮ (.ਕੁਰਆਨ) ਸੁਣਦੇ ਹਨ ਤਾਂ ਤੁਸੀਂ ਵੇਖੋਗੇ ਕਿ ਉਹਨਾਂ ਦੀਆਂ ਅੱਖਾਂ ਵਿੱਚੋਂ ਅਥਰੂ ਵਗਣ ਲੱਗ ਜਾਂਦੇ ਹਨ। ਇਸ ਦਾ ਕਾਰਨ ਇਹ ਹੇ ਕਿ ਉਹਨਾਂ ਨੇ ਹੱਕ ਨੂੰ ਪਛਾਣ ਲਿਆ ਹੇ। ਉਹ ਕਹਿੰਦੇ ਹਨ ਕਿ ਹੇ ਸਾਡੇ ਰੱਬ! ਅਸੀਂ ਈਮਾਨ ਲਿਆਏ ਸੋ ਹੁਣ ਤੂੰ ਸਾਡਾ ਨਾਂ ਵੀ (ਹੱਕ ਦੀ) ਗਵਾਹੀ ਦੇਣ ਵਾਲਿਆਂ ਵਿਚ ਲਿਖ ਲੈ। info
التفاسير: