قۇرئان كەرىم مەنىلىرىنىڭ تەرجىمىسى - پەنجاپچە تەرجىمىسى - ئارىپ ھەلىم

بەت نومۇرى:close

external-link copy
71 : 5

وَحَسِبُوْۤا اَلَّا تَكُوْنَ فِتْنَةٌ فَعَمُوْا وَصَمُّوْا ثُمَّ تَابَ اللّٰهُ عَلَیْهِمْ ثُمَّ عَمُوْا وَصَمُّوْا كَثِیْرٌ مِّنْهُمْ ؕ— وَاللّٰهُ بَصِیْرٌ بِمَا یَعْمَلُوْنَ ۟

71਼ ਅਤੇ ਉਹ ਇੰਜ ਸਮਝਦੇ ਸੀ ਕਿ ਉਹਨਾਂ ਦੀ ਕੋਈ ਪਕੜ ਨਹੀਂ ਹੋਵੇਗੀ, ਸੋ ਉਹ ਅੰਨ੍ਹੇ-ਬੋਲੇ ਹੋ ਗਏ। ਫੇਰ ਅੱਲਾਹ ਉਹਨਾਂ ਉੱਤੇ ਮਿਹਰਬਾਨ ਹੋ ਗਿਆ ਭਾਵ ਮੁਆਫ਼ ਕਰ ਦਿੱਤਾ। ਫੇਰ ਵੀ ਉਹਨਾਂ ਦੀ ਬਹੁ-ਗਿਣਤੀ ਅੰਨ੍ਹੀ ਤੇ ਬੋਲੀ ਹੀ ਬਣੀ ਰਹੀ। ਅੱਲਾਹ ਚੰਗੀ ਤਰ੍ਹਾਂ ਵੇਖਣ ਵਾਲਾ ਰੁ ਜੋ ਉਹ ਕਰਦੇ ਹਨ। info
التفاسير:

external-link copy
72 : 5

لَقَدْ كَفَرَ الَّذِیْنَ قَالُوْۤا اِنَّ اللّٰهَ هُوَ الْمَسِیْحُ ابْنُ مَرْیَمَ ؕ— وَقَالَ الْمَسِیْحُ یٰبَنِیْۤ اِسْرَآءِیْلَ اعْبُدُوا اللّٰهَ رَبِّیْ وَرَبَّكُمْ ؕ— اِنَّهٗ مَنْ یُّشْرِكْ بِاللّٰهِ فَقَدْ حَرَّمَ اللّٰهُ عَلَیْهِ الْجَنَّةَ وَمَاْوٰىهُ النَّارُ ؕ— وَمَا لِلظّٰلِمِیْنَ مِنْ اَنْصَارٍ ۟

72਼ ਬੇਸ਼ੱਕ ਉਹਨਾਂ ਲੋਕਾਂ ਨੇ ਕੁਫ਼ਰ ਕੀਤਾ ਜਿਨ੍ਹਾਂ ਦਾ ਕਹਿਣਾ ਸੀ ਕਿ ਬੇਸ਼ੱਕ ਅੱਲਾਹ ਤਾਂ ਮਰੀਅਮ ਦਾ ਪੁੱਤਰ ਮਸੀਹ ਹੀ ਹੇ। ਜਦੋਂ ਕਿ ਮਸੀਹ ਨੇ ਇਹ ਕਿਹਾ ਸੀ ਕਿ ਹੇ ਬਨੀ ਇਸਰਾਈਲ! ਤੁਸੀਂ ਅੱਲਾਹ ਦੀ ਹੀ ਇਬਾਦਤ ਕਰੋ, ਜਿਹੜਾ ਮੇਰਾ ਤੇ ਤੁਹਾਡਾ ਰੱਬ ਹੇ। ਜਿਹੜਾ ਵਿਅਕਤੀ ਅੱਲਾਹ ਨਾਲ ਕਿਸੇ ਹੋਰ ਨੂੰ ਸਾਂਝੀ ਬਣਾਉਂਦਾ ਹੇ ਉਸ ਲਈ ਅੱਲਾਹ ਨੇ ਜੰਨਤ ਹਰਾਮ ਕਰ ਛੱਡੀ ਹੇ ਤੇ ਉਸ ਦਾ ਟਿਕਾਣਾ ਨਰਕ ਹੇ। ਜਿੱਥੇ ਗੁਨਾਹਗਾਰਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੋਵੇਗਾ।1 info

1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 165 /2

التفاسير:

external-link copy
73 : 5

لَقَدْ كَفَرَ الَّذِیْنَ قَالُوْۤا اِنَّ اللّٰهَ ثَالِثُ ثَلٰثَةٍ ۘ— وَمَا مِنْ اِلٰهٍ اِلَّاۤ اِلٰهٌ وَّاحِدٌ ؕ— وَاِنْ لَّمْ یَنْتَهُوْا عَمَّا یَقُوْلُوْنَ لَیَمَسَّنَّ الَّذِیْنَ كَفَرُوْا مِنْهُمْ عَذَابٌ اَلِیْمٌ ۟

73਼ ਉਹ ਲੋਕ ਵੀ ਕਾਫ਼ਿਰ ਹੋ ਗਏ ਜਿਨ੍ਹਾਂ ਨੇ ਕਿਹਾ ਸੀ ਕਿ ਅੱਲਾਹ ਤਿੰਨਾਂ (ਭਾਵ ਮਰੀਅਮ, ਈਸਾ ਤੇ ਅੱਲਾਹ) ਵਿੱਚੋਂ ਇਕ ਹੇ। ਜਦ ਕਿ ਇਕ ਇਸ਼ਟ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ। ਜੇ ਕਰ ਇਹ ਲੋਕ ਆਪਣੀ ਇਸ ਗੱਲ ਤੋਂ ਬਾਜ਼ ਨਾ ਆਏ ਤਾਂ ਇਹਨਾਂ ਵਿਚ ਜਿਹੜੇ ਕੁਫ਼ਰ ’ਤੇ ਅੜੇ ਰਹਿਣਗੇ ਉਹਨਾਂ ਨੂੰ ਦੁਖਦਾਈ ਅਜ਼ਾਬ ਮਿਲੇਗਾ। info
التفاسير:

external-link copy
74 : 5

اَفَلَا یَتُوْبُوْنَ اِلَی اللّٰهِ وَیَسْتَغْفِرُوْنَهٗ ؕ— وَاللّٰهُ غَفُوْرٌ رَّحِیْمٌ ۟

74਼ ਫੇਰ ਕੀ ਇਹ ਲੋਕ ਅੱਲਾਹ ਅੱਗੇ ਤੌਬਾ ਨਹੀਂ ਕਰਦੇ ਅਤੇ ਉਸ ਤੋਂ ਖਿਮਾ ਨਹੀਂ ਮੰਗਦੇ? ਅੱਲਾਹ ਤਾਂ ਬਹੁਤ ਹੀ ਵੱਡਾ ਬਖ਼ਸ਼ਣਹਾਰ ਅਤੇ ਬਹੁਤ ਹੀ ਮਿਹਰਬਾਨ ਹੇ।1 info

1 ਅੱਲਾਹ ਤੌਬਾ ਕਰਨ ਵਾਲੇ ਤੋਂ ਕਿੰਨਾ ਖ਼ੁਸ਼ ਹੰਦਾ ਹੇ ਇਸ ਦਾ ਪਤਾ ਇਕ ਹਦੀਸ ਤੋਂ ਲੱਗਦਾ ਹੇ ਕਿ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਅੱਲਾਹ ਆਪਣੇ ਬੰਦੇ ਦੀ ਤੌਬਾ ਕਰਨ ’ਤੇ ਇਸ ਤੋਂ ਕੀਤੇ ਵੱਧ ਖ਼ੁਸ਼ ਹੁੰਦਾ ਹੇ ਕਿ ਜਿਸ ਦਾ ਊਂਠ ਜੰਗਲ ਵਿਚ ਖੋ ਜਾਵੇ ਫ਼ੇਰ ਅਚਣਚੇਤ ਉਸ ਨੂੰ ਮਿਲ ਜਾਵੇ। (ਸਹੀ ਬੁਖ਼ਾਰੀ, ਹਦੀਸ: 6309)

التفاسير:

external-link copy
75 : 5

مَا الْمَسِیْحُ ابْنُ مَرْیَمَ اِلَّا رَسُوْلٌ ۚ— قَدْ خَلَتْ مِنْ قَبْلِهِ الرُّسُلُ ؕ— وَاُمُّهٗ صِدِّیْقَةٌ ؕ— كَانَا یَاْكُلٰنِ الطَّعَامَ ؕ— اُنْظُرْ كَیْفَ نُبَیِّنُ لَهُمُ الْاٰیٰتِ ثُمَّ انْظُرْ اَنّٰی یُؤْفَكُوْنَ ۟

75਼ ਮਸੀਹ ਇਬਨੇ ਮਰੀਅਮ ਇਕ ਪੈਗ਼ੰਬਰ ਹੋਣ ਤੋਂ ਛੁੱਟ ਕੁੱਝ ਵੀ ਨਹੀਂ ਸੀ। ਇਹਨਾਂ ਤੋਂ ਪਹਿਲਾਂ ਵੀ ਵਧੇਰੇ ਪੈਗ਼ੰਬਰ ਹੋ ਗੁਜ਼ਰੇ ਹਨ। ਇਹਨਾਂ (ਈਸਾ) ਦੀ ਮਾਤਾ (ਮਰੀਅਮ) ਇਕ ਸੱਚੀ-ਸੁੱਚੀ ਔਰਤ ਸੀ, ਉਹ ਦੋਵੇਂ (ਮਾਂ-ਪੁੱਤਰ) ਭੋਜਨ ਕਰਿਆ ਕਰਦੇ ਸਨ। ਵੇਖੋ ਅਸੀਂ ਇਹਨਾਂ ਸਾਹਮਣੇ ਕਿੱਦਾਂ ਨਿਸ਼ਾਨੀਆਂ (ਮਨੁੱਖ ਹੋਣ ਦੀਆਂ) ਬਿਆਨ ਕਰਦੇ ਹਾਂ, ਫੇਰ ਵੀ ਵੇਖੋ ਕਿ ਉਹ ਕਿੱਧਰ ਪੁੱਠੇ ਫਿਰੇ ਜਾਂਦੇ ਹਨ। info
التفاسير:

external-link copy
76 : 5

قُلْ اَتَعْبُدُوْنَ مِنْ دُوْنِ اللّٰهِ مَا لَا یَمْلِكُ لَكُمْ ضَرًّا وَّلَا نَفْعًا ؕ— وَاللّٰهُ هُوَ السَّمِیْعُ الْعَلِیْمُ ۟

76਼ (ਹੇ ਨਬੀ!) ਤੁਸੀਂ ਆਖ ਦਿਓ! ਤੁਸੀਂ ਲੋਕ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਦੀ ਇਬਾਦਤ ਕਰਦੇ ਹੋ ਉਹ ਨਾ ਤਾਂ ਤੁਹਾਡੇ ਲਈ ਕੋਈ ਨੁਕਸਾਨ ਅਤੇ ਨਾ ਹੀ ਕੋਈ ਲਾਭ ਦੇਣ ਦਾ ਅਧਿਕਾਰ ਰੱਖਦੇ ਹਨ। ਅੱਲਾਹ ਹੀ ਸਭ ਕੁੱਝ ਸੁਣਨ ਵਾਲਾ ਅਤੇ ਜਾਣਨ ਵਾਲਾ ਹੇ। info
التفاسير:

external-link copy
77 : 5

قُلْ یٰۤاَهْلَ الْكِتٰبِ لَا تَغْلُوْا فِیْ دِیْنِكُمْ غَیْرَ الْحَقِّ وَلَا تَتَّبِعُوْۤا اَهْوَآءَ قَوْمٍ قَدْ ضَلُّوْا مِنْ قَبْلُ وَاَضَلُّوْا كَثِیْرًا وَّضَلُّوْا عَنْ سَوَآءِ السَّبِیْلِ ۟۠

77਼ ਆਖ ਦਿਓ! ਕਿ ਹੇ ਅਹਲੇ ਕਿਤਾਬ! ਆਪਣੇ ਦੀਨ ਵਿਚ ਅਣ-ਹੱਕਾ ਵਾਧਾ ਨਾ ਕਰੋ ਅਤੇ ਉਹਨਾਂ ਲੋਕਾਂ ਦੀਆਂ ਇੱਛਾਵਾਂ ਦੇ ਪਿੱਛੇ ਨਾ ਲੱਗੋ ਜਿਹੜੇ ਪਹਿਲਾਂ ਤੋਂ ਹੀ ਭਟਕੇ ਹੋਏ ਹਨ, ਉਹਨਾਂ ਨੇ ਬਥੇਰਿਆਂ ਨੂੰ ਕੁਰਾਹੇ ਪਾਇਆ ਹੇ, ਉਹ ਸਿੱਧੀ ਰਾਹ ਤੋਂ ਭਟਕੇ ਹੋਏ ਹਨ। info
التفاسير: