แปล​ความหมาย​อัลกุรอาน​ - คำแปลภาษาปัญจาบ - โดยอาริฟ หะลีม

ਅਲ^ਅੰਬੀਆ

external-link copy
1 : 21

اِقْتَرَبَ لِلنَّاسِ حِسَابُهُمْ وَهُمْ فِیْ غَفْلَةٍ مُّعْرِضُوْنَ ۟ۚ

1਼ ਲੋਕਾਂ ਤੋਂ (ਉਹਨਾਂ ਦੇ ਕਰਮਾਂ ਦੇ) ਹਿਸਾਬ ਲੈਣਾ ਦਾ ਵੇਲਾ (ਭਾਵ ਕਿਆਮਤ ਦਾ) ਨੇੜੇ ਆ ਗਿਆ ਹੈ ਫੇਰ ਵੀ ਉਹ ਬੇਪਰਵਾਹੀ ਨਾਲ ਇਸ ਤੋਂ ਮੂੰਹ ਮੋੜੇ ਫਿਰਦੇ ਹਨ। info
التفاسير:

external-link copy
2 : 21

مَا یَاْتِیْهِمْ مِّنْ ذِكْرٍ مِّنْ رَّبِّهِمْ مُّحْدَثٍ اِلَّا اسْتَمَعُوْهُ وَهُمْ یَلْعَبُوْنَ ۟ۙ

2਼ ਜਦੋਂ ਉਹਨਾਂ ਕੋਲ ਉਹਨਾਂ ਦੇ ਰੱਬ ਵੱਲੋਂ ਕੋਈ ਵੀ ਨਵੀਂ ਨਸੀਹਤ ਆਉਂਦੀ ਹੈ ਉਹ ਉਸ ਨੂੰ ਖੇਡਦੇ ਹੋਏ (ਮਖੌਲ ਵਿਚ ਹੀ) ਸੁਣਦੇ ਹਨ। info
التفاسير:

external-link copy
3 : 21

لَاهِیَةً قُلُوْبُهُمْ ؕ— وَاَسَرُّوا النَّجْوَی ۖۗ— الَّذِیْنَ ظَلَمُوْا ۖۗ— هَلْ هٰذَاۤ اِلَّا بَشَرٌ مِّثْلُكُمْ ۚ— اَفَتَاْتُوْنَ السِّحْرَ وَاَنْتُمْ تُبْصِرُوْنَ ۟

3਼ ਉਹਨਾਂ ਦੇ ਦਿਲ ਉੱਕਾ ਹੀ ਬੇਪਰਵਾਹ ਹਨ। ਉਹਨਾਂ ਜ਼ਾਲਮਾਂ ਨੇ ਹੌਲੀ-ਹੌਲੀ ਆਪੋ ਵਿਚਾਲੇ ਕਾਨਾਫੂਸੀਆਂ ਕਰਦੇ ਹੋਏ (ਈਮਾਨ ਵਾਲਿਆਂ ਨੂੰ) ਕਿਹਾ ਕਿ ਇਹ (ਮੁਹੰਮਦ ਸ:) ਤੁਹਾਡੇ ਵਰਗਾ ਹੀ ਇਕ ਮਨੁੱਖ ਹੈ, ਫੇਰ ਕੀ ਤੁਸੀਂ ਅੱਖੀਂ ਵੇਖਦੇ ਹੋਏ ਜਾਦੂ ਵਿਚ ਫਸਦੇ ਹੋ ? info
التفاسير:

external-link copy
4 : 21

قٰلَ رَبِّیْ یَعْلَمُ الْقَوْلَ فِی السَّمَآءِ وَالْاَرْضِ ؗ— وَهُوَ السَّمِیْعُ الْعَلِیْمُ ۟

4਼ (ਰਸੂਲ ਨੇ ਕਿਹਾ) ਕਿ ਮੇਰਾ ਰੱਬ ਅਕਾਸ਼ ਤੇ ਧਰਤੀ ਵਿਚ ਵਾਪਰਨ ਵਾਲੀਆਂ ਸਾਰੀਆਂ ਗੱਲਾਂ ਨੂੰ ਜਾਣਦਾ ਹੈ। ਉਹ ਸਭ ਸੁਣਦਾ ਤੇ ਜਾਣਦਾ ਹੈ। info
التفاسير:

external-link copy
5 : 21

بَلْ قَالُوْۤا اَضْغَاثُ اَحْلَامٍ بَلِ افْتَرٰىهُ بَلْ هُوَ شَاعِرٌ ۖۚ— فَلْیَاْتِنَا بِاٰیَةٍ كَمَاۤ اُرْسِلَ الْاَوَّلُوْنَ ۟

5਼ ਸਗੋਂ ਇਹ (ਕਾਫ਼ਿਰ) ਤਾਂ ਇਹ ਵੀ ਆਖਦੇ ਹਨ ਕਿ ਇਹ (.ਕੁਰਆਨ) ਤਾਂ ਖਿੰਡੇ-ਪੁੰਡੇ ਸੁਪਨੇ ਹਨ। ਸਗੋਂ ਇਸ (ਮੁਹੰਮਦ) ਨੇ ਆਪਣੇ ਮਨ ਤੋਂ ਝੂਠ ਘੜ੍ਹ ਲਿਆ ਹੈ। ਇਹ ਤਾਂ ਇਕ ਕਵੀ ਹੈ ਨਹੀਂ ਤਾਂ ਇਸ ਨੂੰ ਸਾਡੇ ਕੋਲ (ਨਬੀ ਹੋਣ ਦੀ) ਕੋਈ ਅਜਿਹੀ ਨਿਸ਼ਾਨੀ ਲਿਆਉਣੀ ਚਾਹੀਦੀ ਸੀ ਜਿਵੇਂ ਕਿ ਪਹਿਲਾਂ ਰਸੂਲ (ਸਨੇ ਨਿਸ਼ਾਨੀਆਂ) ਭੇਜੇ ਗਏ ਸਨ। info
التفاسير:

external-link copy
6 : 21

مَاۤ اٰمَنَتْ قَبْلَهُمْ مِّنْ قَرْیَةٍ اَهْلَكْنٰهَا ۚ— اَفَهُمْ یُؤْمِنُوْنَ ۟

6਼ ਇਹਨਾਂ ਤੋਂ ਪਹਿਲਾਂ ਜਿੰਨੀਆਂ ਵੀ ਬਸਤੀਆਂ ਅਸੀਂ ਉਜਾੜੀਆਂ ਉਹ ਈਮਾਨ ਤੋਂ ਖ਼ਾਲੀ ਸਨ, ਕੀ ਹੁਣ ਇਹ (ਮੱਕੇ ਵਾਲੇ) ਵੀ ਈਮਾਨ ਲਿਆਉਣਗੇ? info
التفاسير:

external-link copy
7 : 21

وَمَاۤ اَرْسَلْنَا قَبْلَكَ اِلَّا رِجَالًا نُّوْحِیْۤ اِلَیْهِمْ فَسْـَٔلُوْۤا اَهْلَ الذِّكْرِ اِنْ كُنْتُمْ لَا تَعْلَمُوْنَ ۟

7਼ (ਹੇ ਮੁਹੰਮਦ!) ਤੁਹਾਥੋਂ ਪਹਿਲਾਂ ਅਸੀਂ ਜਿੱਨੇ ਵੀ ਪੈਗ਼ੰਬਰ ਭੇਜੇ ਉਹ ਸਾਰੇ ਹੀ ਮਨੁੱਖ ਸਨ, ਉਹਨਾਂ ਵੱਲ ਅਸੀਂ ਵਹੀ (ਰੱਬੀ ਸੁਨੇਹਾ) ਭੇਜਿਆ ਕਰਦੇ ਸੀ, ਜੇਕਰ ਤੁਸੀਂ ਨਹੀਂ ਜਾਣਦੇ ਤਾਂ ਕਿਤਾਬ ਵਾਲਿਆਂ (ਈਸਾਈ ਅਤੇ ਯਹੂਦੀਆਂ ਤੋਂ) ਪੁੱਛ ਲਓ। info
التفاسير:

external-link copy
8 : 21

وَمَا جَعَلْنٰهُمْ جَسَدًا لَّا یَاْكُلُوْنَ الطَّعَامَ وَمَا كَانُوْا خٰلِدِیْنَ ۟

8਼ ਅਸੀਂ ਉਹਨਾਂ (ਪੈਗ਼ਬੰਰਾਂ ਦੇ) ਅਜਿਹੇ ਸਰੀਰ ਨਹੀਂ ਬਣਾਏ ਸੀ ਕਿ ਉਹ ਖਾਂਦੇ ਨਾ ਹੋਣ ਅਤੇ ਨਾ ਹੀ ਉਹ ਸਦਾ ਜੀਵਿਤ ਰਹਿਣ ਵਾਲੇ ਸਨ। info
التفاسير:

external-link copy
9 : 21

ثُمَّ صَدَقْنٰهُمُ الْوَعْدَ فَاَنْجَیْنٰهُمْ وَمَنْ نَّشَآءُ وَاَهْلَكْنَا الْمُسْرِفِیْنَ ۟

9਼ ਅਸੀਂ ਉਹਨਾਂ (ਪੈਗ਼ੰਬਰਾਂ) ਨਾਲ ਜਿਹੜੇ ਵੀ ਵਾਅਦੇ ਕੀਤੇ ਸਨ ਉਨ੍ਹਾਂ ਸਾਰਿਆਂ ਨੂੰ ਸੱਚ ਕਰ ਵਿਖਾਇਆ, ਅਸੀਂ ਉਹਨਾਂ (ਪੈਗ਼ੰਬਰਾਂ) ਨੂੰ ਅਤੇ ਹੋਰ ਜਿਨ੍ਹਾਂ ਨੂੰ ਅਸੀਂ ਚਾਹਿਆ (ਅਜ਼ਾਬ ਤੋਂ) ਬਚਾ ਲਿਆ, ਪਰੰਤੂ ਹੱਦਾ ਟੱਪਣ ਵਾਲਿਆਂ ਨੂੰ ਨਸ਼ਟ ਕਰ ਸੁੱਟਿਆ। info
التفاسير:

external-link copy
10 : 21

لَقَدْ اَنْزَلْنَاۤ اِلَیْكُمْ كِتٰبًا فِیْهِ ذِكْرُكُمْ ؕ— اَفَلَا تَعْقِلُوْنَ ۟۠

10਼ (ਹੇ ਲੋਕੋ!) ਬੇਸ਼ੱਕ ਅਸੀਂ ਤੁਹਾਡੇ ਵੱਲ ਉਹ ਕਿਤਾਬ ਨਾਜ਼ਿਲ ਕੀਤੀ ਹੈ ਜਿਸ ਵਿਚ ਤੁਹਾਡੀ ਹੀ ਚਰਚਾ ਹੈ, ਕੀ ਤੁਸੀਂ ਫੇਰ ਵੀ ਨਹੀਂ ਸਮਝਦੇ? info
التفاسير: