Përkthimi i kuptimeve të Kuranit Fisnik - Përkthimi panxhabisht - Arif Halim

Numri i faqes:close

external-link copy
160 : 26

كَذَّبَتْ قَوْمُ لُوْطِ ١لْمُرْسَلِیْنَ ۟ۚۖ

160਼ ਲੂਤ ਦੀ ਕੌਮ ਨੇ ਨਬੀਆਂ ਨੂੰ ਝੁਠਲਾਇਆ। info
التفاسير:

external-link copy
161 : 26

اِذْ قَالَ لَهُمْ اَخُوْهُمْ لُوْطٌ اَلَا تَتَّقُوْنَ ۟ۚ

161਼ ਜਦੋਂ ਉਹਨਾਂ ਨੂੰ ਉਹਨਾਂ ਦੇ ਭਰਾ ਲੂਤ ਨੇ ਆਖਿਆ, ਕੀ ਤੁਸੀਂ ਅੱਲਾਹ ਤੋਂ ਨਹੀਂ ਡਰਦੇ? info
التفاسير:

external-link copy
162 : 26

اِنِّیْ لَكُمْ رَسُوْلٌ اَمِیْنٌ ۟ۙ

162਼ ਮੈਂ ਤੁਹਾਡੇ ਵੱਲ ਇਕ ਅਮਾਨਤਦਾਰ ਰਸੂਲ (ਬਣਕੇ ਆਇਆ) ਹਾਂ। info
التفاسير:

external-link copy
163 : 26

فَاتَّقُوا اللّٰهَ وَاَطِیْعُوْنِ ۟ۚ

163਼ ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰਾ ਕਹਿਣਾ ਮੰਨੋ। info
التفاسير:

external-link copy
164 : 26

وَمَاۤ اَسْـَٔلُكُمْ عَلَیْهِ مِنْ اَجْرٍ ۚ— اِنْ اَجْرِیَ اِلَّا عَلٰی رَبِّ الْعٰلَمِیْنَ ۟ؕ

164਼ ਮੈਂ (ਇਸ ਨਸੀਹਤ ਲਈ) ਤੁਹਾਥੋਂ ਕੋਈ ਬਦਲਾ (ਉਜਰਤ) ਨਹੀਂ ਮੰਗਦਾ ਮੇਰਾ ਬਦਲਾ ਤਾਂ ਅੱਲਾਹ ਦੇ ਜ਼ਿੰਮੇ ਹੈ। info
التفاسير:

external-link copy
165 : 26

اَتَاْتُوْنَ الذُّكْرَانَ مِنَ الْعٰلَمِیْنَ ۟ۙ

165਼ ਕੀ ਤੁਸੀਂ (ਕਾਮ ਵਾਸਨਾ ਦੇ ਲਈ) ਦੁਨੀਆਂ ਵਿੱਚੋਂ ਪੁਰਸ਼ਾ ਕੋਲ ਜਾਂਦੇ ਹੋ? info
التفاسير:

external-link copy
166 : 26

وَتَذَرُوْنَ مَا خَلَقَ لَكُمْ رَبُّكُمْ مِّنْ اَزْوَاجِكُمْ ؕ— بَلْ اَنْتُمْ قَوْمٌ عٰدُوْنَ ۟

166਼ ਅਤੇ ਆਪਣੀਆਂ ਪਤਨੀਆਂ ਨੂੰ ਛੱਡ ਦਿੰਦੇ ਹੋ ਜਿਨ੍ਹਾਂ ਨੂੰ ਅੱਲਾਹ ਨੇ ਤੁਹਾਡੇ ਲਈ ਪੈਦਾ ਕੀਤਾ ਹੈ। ਤੁਸੀਂ ਤਾਂ ਹੱਦਾਂ ਟੱਪਣ ਵਾਲੇ ਹੋ। info
التفاسير:

external-link copy
167 : 26

قَالُوْا لَىِٕنْ لَّمْ تَنْتَهِ یٰلُوْطُ لَتَكُوْنَنَّ مِنَ الْمُخْرَجِیْنَ ۟

167਼ ਉਹਨਾਂ ਨੇ ਉੱਤਰ ਵਿਚ ਕਿਹਾ ਕਿ ਹੇ ਲੂਤ! ਜੇ ਤੂੰ ਬਾਜ਼ ਨਾ ਆਇਆ ਤਾਂ ਤੂੰ (ਬਸਤੀ ਵਿੱਚੋਂ) ਬਾਹਰ ਕੱਢ ਦਿੱਤਾ ਜਾਵੇਗਾ। info
التفاسير:

external-link copy
168 : 26

قَالَ اِنِّیْ لِعَمَلِكُمْ مِّنَ الْقَالِیْنَ ۟ؕ

168਼ ਲੂਤ ਨੇ ਆਖਿਆ, ਬੇਸ਼ੱਕ ਮੈਂ ਤੁਹਾਡੀਆਂ (ਅਸ਼ਲੀਲ) ਹਰਕਤਾਂ ਦਾ ਕੱਟੜ ਵਿਰੋਧੀ ਹਾਂ। info
التفاسير:

external-link copy
169 : 26

رَبِّ نَجِّنِیْ وَاَهْلِیْ مِمَّا یَعْمَلُوْنَ ۟

169਼ ਲੂਤ ਨੇ ਦੁਆ ਕੀਤੀ ਕਿ ਹੇ ਮੇਰੇ ਰੱਬਾ! ਤੂੰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਉਹਨਾਂ ਭੈੜੇ ਕਰਮਾਂ ਤੋਂ ਛੁਟਕਾਰਾ ਦੇ। info
التفاسير:

external-link copy
170 : 26

فَنَجَّیْنٰهُ وَاَهْلَهٗۤ اَجْمَعِیْنَ ۟ۙ

170਼ ਅਤੇ ਇੰਜ ਅਸੀਂ ਉਸ (ਲੂਤ) ਨੂੰ ਅਤੇ ਉਸ ਦੇ ਸਾਥੀਆਂ ਨੂੰ ਬਚਾ ਲਿਆ। info
التفاسير:

external-link copy
171 : 26

اِلَّا عَجُوْزًا فِی الْغٰبِرِیْنَ ۟ۚ

171਼ ਛੁੱਟ ਉਸ ਬੁੱਢੀ ਔਰਤ (ਲੂਤ ਦੀ ਪਤਨੀ) ਤੋਂ ਜਿਹੜੀ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਸੀ। info
التفاسير:

external-link copy
172 : 26

ثُمَّ دَمَّرْنَا الْاٰخَرِیْنَ ۟ۚ

172਼ ਫਿਰ ਅਸੀਂ ਬਾਕੀ ਰਹਿੰਦੇ ਲੋਕਾਂ ਨੂੰ ਹਲਾਕ (ਬਰਬਾਦ) ਕਰ ਦਿੱਤਾ। info
التفاسير:

external-link copy
173 : 26

وَاَمْطَرْنَا عَلَیْهِمْ مَّطَرًا ۚ— فَسَآءَ مَطَرُ الْمُنْذَرِیْنَ ۟

173਼ ਅਸੀਂ ਉਹਨਾਂ ਉੱਤੇ (ਪੱਥਰਾਂ ਦਾ) ਮੀਂਹ ਬਰਸਾਇਆ। ਉਹ ਬਹੁਤ ਹੀ ਭੈੜਾ ਮੀਂਹ ਸੀ, ਜਿਹੜੇ ਡਰਾਏ ਹੋਏ ਲੋਕਾਂ ’ਤੇ ਬਰਸਿਆ ਸੀ। info
التفاسير:

external-link copy
174 : 26

اِنَّ فِیْ ذٰلِكَ لَاٰیَةً ؕ— وَمَا كَانَ اَكْثَرُهُمْ مُّؤْمِنِیْنَ ۟

174਼ ਬੇਸ਼ੱਕ ਇਸ ਘਟਣਾ ਵਿਚ ਵੀ ਇਕ (ਸਿੱਖਿਆਦਾਇਕ) ਨਿਸ਼ਾਨੀ ਹੈ। ਉਹਨਾਂ ਵਿੱਚੋਂ ਵੀ ਵਧੇਰੇ ਲੋਕ ਈਮਾਨ ਨਹੀਂ ਲਿਆਏ ਸਾਂ। info
التفاسير:

external-link copy
175 : 26

وَاِنَّ رَبَّكَ لَهُوَ الْعَزِیْزُ الرَّحِیْمُ ۟۠

175਼ ਬੇਸ਼ੱਕ ਤੇਰਾ ਰੱਬ ਹੀ (ਹਰ ਪੱਖੋ) ਭਾਰੂ ਹੈ ਅਤੇ ਮਿਹਰਬਾਨ ਹੈ। info
التفاسير:

external-link copy
176 : 26

كَذَّبَ اَصْحٰبُ لْـَٔیْكَةِ الْمُرْسَلِیْنَ ۟ۚۖ

176਼ ‘ਐਕੇ’ ਵਾਲਿਆਂ ਨੇ ਵੀ ਰਸੂਲਾਂ ਨੂੰ ਝੁਠਲਾਇਆ। info
التفاسير:

external-link copy
177 : 26

اِذْ قَالَ لَهُمْ شُعَیْبٌ اَلَا تَتَّقُوْنَ ۟ۚ

177਼ ਜਦੋਂ ਉਹਨਾਂ ਨੂੰ ਸ਼ੁਐਬ ਨੇ ਕਿਹਾ, ਕੀ ਤੁਸੀਂ (ਰੱਬ ਤੋਂ) ਨਹੀਂ ਡਰਦੇ ? info
التفاسير:

external-link copy
178 : 26

اِنِّیْ لَكُمْ رَسُوْلٌ اَمِیْنٌ ۟ۙ

178਼ ਮੈਂ ਤੁਹਾਡੇ ਲਈ (ਰੱਬ ਵੱਲੋਂ) ਭੇਜਿਆ ਹੋਇਆ ਇਕ ਅਮਾਨਤਦਾਰ ਰਸੂਲ ਹਾਂ। info
التفاسير:

external-link copy
179 : 26

فَاتَّقُوا اللّٰهَ وَاَطِیْعُوْنِ ۟ۚ

179਼ ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਆਗਿਆ ਦਾ ਪਾਲਣ ਕਰੋ। info
التفاسير:

external-link copy
180 : 26

وَمَاۤ اَسْـَٔلُكُمْ عَلَیْهِ مِنْ اَجْرٍ ۚ— اِنْ اَجْرِیَ اِلَّا عَلٰی رَبِّ الْعٰلَمِیْنَ ۟ؕ

180਼ (ਇਹ ਸਿੱਖਿਆ ਦੇਣ ਲਈ) ਮੈਂ ਤੁਹਾਥੋਂ ਕੋਈ ਬਦਲਾ ਨਹੀਂ ਚਾਹੁੰਦਾ, ਮੇਰਾ ਬਦਲਾ ਤਾਂ ਸਾਰੇ ਜਹਾਨਾਂ ਦੇ ਪਾਲਣਹਾਰ ਦੇ ਕੋਲ ਹੀ ਹੈ। info
التفاسير:

external-link copy
181 : 26

اَوْفُوا الْكَیْلَ وَلَا تَكُوْنُوْا مِنَ الْمُخْسِرِیْنَ ۟ۚ

181਼ ਮਿਣਤੀ ਪੂਰੀ ਭਰ ਕੇ ਦਿਓ ਅਤੇ ਦੂਜਿਆਂ ਦਾ ਨੁਕਸਾਨ ਕਰਨ ਵਾਲੇ ਨਾ ਬਣੋ। info
التفاسير:

external-link copy
182 : 26

وَزِنُوْا بِالْقِسْطَاسِ الْمُسْتَقِیْمِ ۟ۚ

182਼ ਅਤੇ ਸਿੱਧੀ ਤੱਕੜੀ ਨਾਲ ਤੋਲੋ (ਭਾਵ ਡੰਡੀ ਨਾ ਮਾਰੋ)। info
التفاسير:

external-link copy
183 : 26

وَلَا تَبْخَسُوا النَّاسَ اَشْیَآءَهُمْ وَلَا تَعْثَوْا فِی الْاَرْضِ مُفْسِدِیْنَ ۟ۚ

183਼ ਲੋਕਾਂ ਨੂੰ ਉਹਨਾਂ ਦੀਆਂ ਚੀਜ਼ਾਂ ਘੱਟ ਨਾ ਦਿਓ ਅਤੇ ਧਰਤੀ ’ਤੇ ਫ਼ਸਾਦ ਨਾ ਮਚਾਉਂਦੇ ਫਿਰੋ। info
التفاسير: