Përkthimi i kuptimeve të Kuranit Fisnik - Përkthimi panxhabisht - Arif Halim

ਅਲ-ਮੋਮਿਨੂਨ

external-link copy
1 : 23

قَدْ اَفْلَحَ الْمُؤْمِنُوْنَ ۟ۙ

1਼ ਬੇਸ਼ੱਕ ਉਹ ਈਮਾਨ ਵਾਲੇ (ਆਖ਼ਿਰਤ ਵਿਚ) ਜ਼ਰੂਰ ਕਾਮਯਾਬ ਹੋਣਗੇ। info
التفاسير:

external-link copy
2 : 23

الَّذِیْنَ هُمْ فِیْ صَلَاتِهِمْ خٰشِعُوْنَ ۟ۙ

2਼ ਜਿਹੜੇ ਆਪਣੀਆਂ ਨਮਾਜ਼ਾਂ ਵਿਚ ਆਜਜ਼ੀ (ਨਿਮਰਤਾ) ਧਾਰਨ ਕਰਦੇ ਹਨ। info
التفاسير:

external-link copy
3 : 23

وَالَّذِیْنَ هُمْ عَنِ اللَّغْوِ مُعْرِضُوْنَ ۟ۙ

3਼ ਜਿਹੜੇ ਵਿਅਰਥ ਗੱਲਾਂ ਤੋਂ ਦੂਰ ਰਹਿੰਦੇ ਹਨ। info
التفاسير:

external-link copy
4 : 23

وَالَّذِیْنَ هُمْ لِلزَّكٰوةِ فٰعِلُوْنَ ۟ۙ

4਼ ਜਿਹੜੇ ਜ਼ਕਾਤ ਅਦਾ ਕਰਦੇ ਹਨ। info
التفاسير:

external-link copy
5 : 23

وَالَّذِیْنَ هُمْ لِفُرُوْجِهِمْ حٰفِظُوْنَ ۟ۙ

5਼ ਜਿਹੜੇ ਆਪਣੇ ਗੁਪਤ ਅੰਗਾਂ ਦੀ ਰਾਖੀ ਕਰਦੇ ਹਨ। info
التفاسير:

external-link copy
6 : 23

اِلَّا عَلٰۤی اَزْوَاجِهِمْ اَوْ مَا مَلَكَتْ اَیْمَانُهُمْ فَاِنَّهُمْ غَیْرُ مَلُوْمِیْنَ ۟ۚ

6਼ ਛੁੱਟ ਆਪਣੀਆਂ ਪਤਨੀਆਂ ਤੋਂ ਜਾਂ ਉਹਨਾਂ ਇਸਤਰੀਆਂ ਤੋਂ ਜਿਨ੍ਹਾਂ ਦੇ ਉਹ ਮਾਲਿਕ ਹਨ, ਫੇਰ ਉਹਨਾਂ ਦੇ ਜ਼ਿੰਮੇ ਕੋਈ ਗੁਨਾਹ ਨਹੀਂ। info
التفاسير:

external-link copy
7 : 23

فَمَنِ ابْتَغٰی وَرَآءَ ذٰلِكَ فَاُولٰٓىِٕكَ هُمُ الْعٰدُوْنَ ۟ۚ

7਼ ਜਿਹੜਾ ਵਿਅਕਤੀ ਇਸ ਤੋਂ ਛੁੱਟ ਕਿਸੇ ਹੋਰ ਢੰਗ (ਨਾਲ ਆਪਣੀ ਕਾਮਵਾਸਨਾ ਪੂਰੀ ਕਰਨ) ਦੀ ਇੱਛਾ ਰੱਖਦਾ ਹੈ ਅਜਿਹੇ ਲੋਕ ਹੀ ਹੱਦੋਂ ਟੱਪਣ ਵਾਲੇ ਹਨ। info
التفاسير:

external-link copy
8 : 23

وَالَّذِیْنَ هُمْ لِاَمٰنٰتِهِمْ وَعَهْدِهِمْ رٰعُوْنَ ۟ۙ

8਼ ਜਿਹੜੇ ਆਪਣੀਆਂ ਅਮਾਨਤਾਂ ਅਤੇ ਆਪਣੇ ਵਚਨਾਂ ਦੀ ਰਾਖੀ ਕਰਦੇ ਹਨ। info
التفاسير:

external-link copy
9 : 23

وَالَّذِیْنَ هُمْ عَلٰی صَلَوٰتِهِمْ یُحَافِظُوْنَ ۟ۘ

9਼ ਜਿਹੜੇ ਆਪਣੀਆਂ ਨਮਾਜ਼ਾਂ ਦੀ ਦੇਖ ਭਾਲ ਕਰਦੇ ਹਨ। info
التفاسير:

external-link copy
10 : 23

اُولٰٓىِٕكَ هُمُ الْوٰرِثُوْنَ ۟ۙ

10਼ ਇਹ (ਸਿਫ਼ਤਾਂ ਰੱਖਣ ਵਾਲੇ ਹੀ ਜੰਨਤ ਦੇ) ਵਾਰਸ ਹੋਣਗੇ। info
التفاسير:

external-link copy
11 : 23

الَّذِیْنَ یَرِثُوْنَ الْفِرْدَوْسَ ؕ— هُمْ فِیْهَا خٰلِدُوْنَ ۟

11਼ ਉਹ ਉਸ ਜੰਨਤੇ-ਫਿਰਦੌਸ ਦੇ ਵਾਰਸ ਹੋਣਗੇ ਜਿੱਥੇ ਉਹ ਸਦਾ ਰਹਿਣਗੇ। info
التفاسير:

external-link copy
12 : 23

وَلَقَدْ خَلَقْنَا الْاِنْسَانَ مِنْ سُلٰلَةٍ مِّنْ طِیْنٍ ۟ۚ

12਼ ਅਸਾਂ ਮਨੁੱਖ ਨੂੰ ਮਿੱਟੀ ਦੇ ਸਤ ਤੋਂ ਪੈਦਾ ਕੀਤਾ। info
التفاسير:

external-link copy
13 : 23

ثُمَّ جَعَلْنٰهُ نُطْفَةً فِیْ قَرَارٍ مَّكِیْنٍ ۪۟

13਼ ਫੇਰ ਅਸੀਂ ਉਸ ਨੂੰ ਇਕ ਸੁਰੱਖਿਅਤ ਥਾਂ (ਮਾਂ ਦੇ ਗਰਭ ਵਿਚ) ਵੀਰਜ ਬਣਾ ਕੇ ਰੱਖ ਦਿੱਤਾ। info
التفاسير:

external-link copy
14 : 23

ثُمَّ خَلَقْنَا النُّطْفَةَ عَلَقَةً فَخَلَقْنَا الْعَلَقَةَ مُضْغَةً فَخَلَقْنَا الْمُضْغَةَ عِظٰمًا فَكَسَوْنَا الْعِظٰمَ لَحْمًا ۗ— ثُمَّ اَنْشَاْنٰهُ خَلْقًا اٰخَرَ ؕ— فَتَبٰرَكَ اللّٰهُ اَحْسَنُ الْخٰلِقِیْنَ ۟ؕ

14਼ ਫੇਰ ਅਸੀਂ ਉਸੇ ਵੀਰਜ ਨੂੰ ਜੰਮਿਆ ਹੋਇਆ ਖ਼ੂਨ (ਬੁੱਥ) ਬਣਾਇਆ ਫੇਰ ਜੱਮੇ ਹੋਏ ਖ਼ੂਨ ਨੂੰ ਲੋਥੜਾ ਬਣਾਇਆ, ਫੇਰ ਇਸ ਲੋਥੜੇ ਤੋਂ ਹੱਡੀਆਂ ਬਣਾਈਆਂ, ਫੇਰ ਹੱਡੀਆਂ ’ਤੇ ਮਾਸ ਚੜ੍ਹਾਇਆ ਫੇਰ ਉਸ ਵਿਚ (ਰੂਹ ਫੂਂਕ ਕੇ) ਇਕ ਹੋਰ ਹੀ ਰੂਪ ਬਣਾ ਦਿੱਤਾ। ਉਹ ਅੱਲਾਹ ਵਡੀਆਂ ਬਰਕਤਾਂ ਵਾਲਾ ਹੈ ਜਿਹੜਾ ਸਭ ਤੋਂ ਵਧੀਆ ਰਚਨਾਹਾਰ ਹੈ।1 info

1 ਵੇਖੋ ਸੂਰਤ ਅਲ-ਹੱਜ, ਹਾਸ਼ਿਆ ਆਇਤ 5/22

التفاسير:

external-link copy
15 : 23

ثُمَّ اِنَّكُمْ بَعْدَ ذٰلِكَ لَمَیِّتُوْنَ ۟ؕ

15਼ ਫੇਰ ਇਸ (ਪੈਦਾ ਹੋਣ) ਤੋਂ ਪਿੱਛੋਂ ਤੁਸੀਂ (ਸਾਰੇ ਇਕ ਦਿਨ) ਜ਼ਰੂਰ ਹੀ ਮਰ ਜਾਣ ਵਾਲੇ ਹੋ। info
التفاسير:

external-link copy
16 : 23

ثُمَّ اِنَّكُمْ یَوْمَ الْقِیٰمَةِ تُبْعَثُوْنَ ۟

16਼ ਫੇਰ ਤੁਸੀਂ ਸਾਰੇ (ਮਰੇ ਹੋਏ) ਲੋਕ ਕਿਆਮਤ ਵਾਲੇ ਦਿਨ ਮੁੜ ਉਠਾਏ ਜਾਓਗੇ। info
التفاسير:

external-link copy
17 : 23

وَلَقَدْ خَلَقْنَا فَوْقَكُمْ سَبْعَ طَرَآىِٕقَ ۖۗ— وَمَا كُنَّا عَنِ الْخَلْقِ غٰفِلِیْنَ ۟

17਼ ਅਸੀਂ ਤੁਹਾਡੇ ਉੱਤੇ ਸਤ ਅਕਾਸ਼ ਬਣਾਏ। ਅਸੀਂ ਆਪਣੀ ਬਣਾਈਆਂ ਹੋਈਆਂ ਵਸਤੂਆਂ ਤੋਂ ਕੁੱਝ ਵੀ ਬੇਖ਼ਬਰ ਨਹੀਂ। info
التفاسير: