Ibisobanuro bya qoran ntagatifu - Ibisobanuro bya Qur'an Ntagatifu mu rurimi rw'igipunjabi - Arif Halim.

ਅਲ-ਫ਼ਜਰ

external-link copy
1 : 89

وَالْفَجْرِ ۟ۙ

1਼ ਸਹੁੰ ਹੈ ਪਹੁਫਟਣ ਦੀ। info
التفاسير:

external-link copy
2 : 89

وَلَیَالٍ عَشْرٍ ۟ۙ

2਼ ਅਤੇ ਦਸ ਰਾਤਾਂ ਦੀ।1 info

1 ਬਹੁਤੇ ਵਿਦਵਾਨ ਇਸ ਤੋਂ ਜ਼ਿਲ ਹੱਜ ਦੀਆਂ ਪਹਿਲੀਆਂ ਦੱਸ ਰਾਤਾਂ ਸਮਝਦੇ ਹਨ ਜਿਨ੍ਹਾਂ ਦੀ ਵਡਿਆਈ ਹਦੀਸਾਂ ਤੋਂ ਸਿੱਧ ਹੁੰਦੀ ਹੈ। ਨਬੀ (ਸ:) ਨੇ ਫ਼ਰਮਾਇਆ ਕਿ ਕਿਸੇ ਵੀ ਦੂਜੇ ਦਿਨਾਂ ਦਾ ਅਮਲ ਕਰਨਾ ਇਹਨਾਂ ਜ਼ਿਲ ਹੱਜ ਦੇ ਪਹਿਲੇ ਦਸ ਦਿਨਾਂ ਦੇ ਅਮਲ ਤੋਂ ਵਧ ਨਹੀਂ। ਸਾਥੀਆਂ ਨੇ ਪੁੱਛਿਆ ਕਿ ਜਿਹਾਦ ਵੀ ਨਹੀਂ ? ਆਪ (ਸ:) ਨੇ ਫ਼ਰਮਾਇਆ ਕਿ ਜਿਹਾਦ ਵੀ ਨਹੀਂ, ਪਰ ਹਾਂ! ਕੇਵਲ ਉਹ ਜਿਹਾਦ ਜਿਸ ਨੇ ਆਪਣੀ ਜਾਨ ਮਾਲ ਦੇ ਨਾਲ ਜਿਹਾਦ ਕੀਤਾ ਅਤੇ ਵਾਪਸ ਕੁੱਝ ਵੀ ਨਹੀਂ ਆਇਆ (ਜਾਂ ਸ਼ਹੀਦ ਹੋ ਗਿਆ)। (ਸਹੀ ਬੁਖ਼ਾਰੀ, ਹਦੀਸ: 969)

التفاسير:

external-link copy
3 : 89

وَّالشَّفْعِ وَالْوَتْرِ ۟ۙ

3਼ ਜਿਸਤ ਤੇ ਟਾਂਕ ਦੀ।1 info

1 ਵਿਦਵਾਨਾਂ ਅਨੁਸਾਰ ਜਿਸਤ ਤੇ ਟਾਂਕ ਦੀਆਂ ਵੱਖੋ-ਵੱਖ ਵਿਆਖਿਆ ਹੈ। 1਼ ਕੁੱਝ ਅਨੁਸਾਰ ਜਿਸਤ ਤੋਂ ਭਾਵ ਦਸ ਜ਼ਿਲ-ਹੱਜ ਭਾਵ ਕੁਰਬਾਨੀ ਦਾ ਦਿਨ ਵੱਲ ਇਸ਼ਾਰਾ ਹੈ ਤੇ ਟਾਂਕ ਨੋ ਜ਼ਿਲਾ-ਹੱਜ ਭਾਵ ਅਰਫ਼ੇ ਦਾ ਦਿਨ। 2਼ ਕੁੱਝ ਦੇ ਅਨੁਸਾਰ ਜਿਸਤ ਅੱਲਾਹ ਦੀਆਂ ਸਾਰੀਆਂ ਰਚਨਾਵਾਂ ਤੇ ਟਾਂਕ ਅੱਲਾਹ ਦੀ ਜ਼ਾਤ ਹੈ। 3਼ ਕੁੱਝ ਅਨੁਸਾਰ ਫ਼ਰਜ਼ ਨਮਾਜ਼ਾਂ ਨਾਲ ਸੰਬੰਧ ਵਿਖਾਇਆ ਗਿਆ ਹੈ, ਜਦ ਕਿ ਮਗ਼ਰਿਬ ਦੀ ਨਮਾਜ਼ ‘ਫ਼ਿਤਰ’ ਹੈ ਤੇ ਦੂਜੀਆਂ ਚਾਰ ਨਮਾਜ਼ਾਂ ‘ਸ਼ਫਾਅ’ ਭਾਵ ਜੋੜਾ ਹੈ। ਵੇਖੋ ਸੂਰਤ ਅਸ਼-ਸ਼ੁਅਰਾ, ਹਾਸ਼ੀਆ ਆਇਤ 149/26

التفاسير:

external-link copy
4 : 89

وَالَّیْلِ اِذَا یَسْرِ ۟ۚ

4਼ ਅਤੇ ਰਾਤ ਦੀ ਜਦੋਂ ਉਹ ਵਿਦਾ ਹੋ ਰਹੀ ਹੋਵੇ। info
التفاسير:

external-link copy
5 : 89

هَلْ فِیْ ذٰلِكَ قَسَمٌ لِّذِیْ حِجْرٍ ۟ؕ

5਼ ਕੀ ਇਹਨਾਂ (ਚੀਜ਼ਾਂ) ਵਿਚ ਸੂਝਵਾਨਾਂ ਲਈ ਕੋਈ ਮਹੱਤਤਾ ਹੈ ? info
التفاسير:

external-link copy
6 : 89

اَلَمْ تَرَ كَیْفَ فَعَلَ رَبُّكَ بِعَادٍ ۟

6਼ ਕੀ ਤੁਸੀਂ ਨਹੀਂ ਵੇਖਿਆ ਕਿ ਤੁਹਾਡੇ ਰੱਬ ਨੇ ‘ਆਦ’ ਨਾਲ ਕੀ ਵਰਤਾਓ ਕੀਤਾ ਸੀ ? info
التفاسير:

external-link copy
7 : 89

اِرَمَ ذَاتِ الْعِمَادِ ۟

7਼ ਉਹ ‘ਆਦੇ ਇਰਮ’ ਜਿਹੜੇ ਉੱਚੀਆਂ ਥੰਮਾਂ ਵਾਲੇ ਸਨ। info
التفاسير:

external-link copy
8 : 89

الَّتِیْ لَمْ یُخْلَقْ مِثْلُهَا فِی الْبِلَادِ ۟

8਼ ਜਿਨ੍ਹਾਂ ਵਰਗੀ ਕੋਈ ਕੌਮ ਦੁਨੀਆਂ ਵਿਚ ਪੈਦਾ ਨਹੀਂ ਕੀਤੀ ਗਈ। info
التفاسير:

external-link copy
9 : 89

وَثَمُوْدَ الَّذِیْنَ جَابُوا الصَّخْرَ بِالْوَادِ ۟

9਼ ਅਤੇ ‘ਸਮੂਦ’ ਨਾਲ ਵੀ ਜਿਹੜੇ ਘਾਟੀ ਵਿਚ ਚਟਾਨਾਂ ਤਰਾਸ਼ਦੇ ਸਨ। info
التفاسير:

external-link copy
10 : 89

وَفِرْعَوْنَ ذِی الْاَوْتَادِ ۟

10਼ ਅਤੇ ਕਿੱਲਾਂ ਵਾਲੇ ਫ਼ਿਰਔਨ ਨਾਲ (ਕੀ ਵਰਤਾਓ ਕੀਤਾ ?)। info
التفاسير:

external-link copy
11 : 89

الَّذِیْنَ طَغَوْا فِی الْبِلَادِ ۟

11਼ ਇਹ ਉਹ ਲੋਕ ਸਨ ਜਿਨ੍ਹਾਂ ਨੇ ਸ਼ਹਿਰਾਂ (ਭਾਵ ਧਰਤੀ) ਵਿਚ ਸਰਕਸ਼ੀ ਕੀਤੀ। info
التفاسير:

external-link copy
12 : 89

فَاَكْثَرُوْا فِیْهَا الْفَسَادَ ۟

12਼ ਅਤੇ ਉਹਨਾਂ ਵਿਚ ਬਹੁਤ ਵਿਗਾੜ ਪਾ ਛੱਡਿਆ ਸੀ। info
التفاسير:

external-link copy
13 : 89

فَصَبَّ عَلَیْهِمْ رَبُّكَ سَوْطَ عَذَابٍ ۟ۚۙ

13਼ ਫੇਰ ਤੁਹਾਡੇ ਰੱਬ ਨੇ ਉਹਨਾਂ ਉੱਤੇ ਅਜ਼ਾਬ ਦਾ ਕੋੜਾ ਬਰਸਾਇਆ। info
التفاسير:

external-link copy
14 : 89

اِنَّ رَبَّكَ لَبِالْمِرْصَادِ ۟ؕ

14਼ ਬੇਸ਼ੱਕ ਤੁਹਾਡਾ ਰੱਬ (ਅਪਰਾਧੀਆਂ) ਦੀ ਘਾਤ ਵਿਚ ਹੈ। info
التفاسير:

external-link copy
15 : 89

فَاَمَّا الْاِنْسَانُ اِذَا مَا ابْتَلٰىهُ رَبُّهٗ فَاَكْرَمَهٗ وَنَعَّمَهٗ ۙ۬— فَیَقُوْلُ رَبِّیْۤ اَكْرَمَنِ ۟ؕ

15਼ ਪਰ ਮਨੁੱਖ ਦਾ ਹਾਲ ਇਹ ਹੈ ਕਿ ਜਦੋਂ ਉਸ ਦਾ ਰੱਬ ਉਸ ਨੂੰ ਪਰਖਣ ਲਈ ਉਸ ਨੂੰ ਇੱਜ਼ਤ ਅਤੇ ਨਿਅਮਤਾਂ ਦਿੰਦਾ ਹੈ ਤਾਂ ਉਹ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਆਦਰ-ਮਾਨ ਬਖ਼ਸ਼ਿਆ ਹੈ। info
التفاسير:

external-link copy
16 : 89

وَاَمَّاۤ اِذَا مَا ابْتَلٰىهُ فَقَدَرَ عَلَیْهِ رِزْقَهٗ ۙ۬— فَیَقُوْلُ رَبِّیْۤ اَهَانَنِ ۟ۚ

16਼ ਪਰ ਜਦੋਂ ਉਹੀਓ (ਰੱਬ) ਉਸ ਦੀ ਰੋਜ਼ੀ ਤੰਗ ਕਰ ਦਿੰਦਾ ਹੈ ਤਾਂ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਅਪਮਾਨਿਤ ਕਰ ਛੱਡਿਆ ਹੈ। info
التفاسير:

external-link copy
17 : 89

كَلَّا بَلْ لَّا تُكْرِمُوْنَ الْیَتِیْمَ ۟ۙ

17਼ ਉੱਕਾ ਨਹੀਂ! ਅਸਲ ਵਿਚ ਤੁਸੀਂ ਯਤੀਮ ਦੀ ਇੱਜ਼ਤ ਨਹੀਂ ਸੀ ਕਰਦੇ। info
التفاسير:

external-link copy
18 : 89

وَلَا تَحٰٓضُّوْنَ عَلٰی طَعَامِ الْمِسْكِیْنِ ۟ۙ

18਼ ਅਤੇ ਨਾ ਹੀ ਮੁਥਾਜ ਨੂੰ ਭੋਜਨ ਕਰਵਾਉਣ ਲਈ ਇਕ ਦੂਜੇ ਨੂੰ ਪ੍ਰੇਰਿਤ ਕਰਦੇ ਸੀ। info
التفاسير:

external-link copy
19 : 89

وَتَاْكُلُوْنَ التُّرَاثَ اَكْلًا لَّمًّا ۟ۙ

19਼ ਅਤੇ ਤੁਸੀਂ ਵਰਾਸਤ ਦਾ ਸਾਰਾ ਮਾਲ ਹੂੰਝ ਕੇ ਖਾ ਜਾਂਦੇ ਹੋ। info
التفاسير:

external-link copy
20 : 89

وَّتُحِبُّوْنَ الْمَالَ حُبًّا جَمًّا ۟ؕ

20਼ ਅਤੇ ਤੁਸੀਂ ਧਨ ਪਦਾਰਥਾਂ ਨਾਲ ਹੱਦੋਂ ਵੱਧ ਮੋਹ ਰਖਦੇ ਹੋ। info
التفاسير:

external-link copy
21 : 89

كَلَّاۤ اِذَا دُكَّتِ الْاَرْضُ دَكًّا دَكًّا ۟ۙ

21਼ (ਉਸ ਸਮੇਂ ਪਛਤਾਵੇ ਦਾ ਲਾਭ) ਉੱਕਾ ਨਹੀਂ ਹੋਵੇਗਾ ਜਦੋਂ ਧਰਤੀ ਨੂੰ ਕੁਟ ਕੁਟ ਕੇ ਪੱਦਰ ਕਰ ਦਿੱਤੀ ਜਾਵੇਗੀ। info
التفاسير:

external-link copy
22 : 89

وَّجَآءَ رَبُّكَ وَالْمَلَكُ صَفًّا صَفًّا ۟ۚ

22਼ ਅਤੇ ਤੁਹਾਡਾ ਰੱਬ ਪ੍ਰਗਟ ਹੋਵੇਗਾ ਜਦੋਂ ਫ਼ਰਿਸ਼ਤੇ ਕਤਾਰਾਂ ਵਿਚ ਹਾਜ਼ਿਰ ਹੋਣਗੇ। info
التفاسير:

external-link copy
23 : 89

وَجِایْٓءَ یَوْمَىِٕذٍ بِجَهَنَّمَ ۙ۬— یَوْمَىِٕذٍ یَّتَذَكَّرُ الْاِنْسَانُ وَاَنّٰی لَهُ الذِّكْرٰی ۟ؕ

23਼ ਉਸ ਦਿਨ ਨਰਕ (ਲੋਕਾਂ ਦੇ) ਸਾਹਮਣੇ ਲਿਆਂਦੀ ਜਾਵੇਗੀ ਅਤੇ ਉਸ ਦਿਨ ਮਨੁੱਖ ਆਪਣੀਆਂ ਕਰਤੂਤਾਂ ਨੂੰ ਯਾਦ ਕਰੇਗਾ, ਪਰ ਉਸ ਸਮੇਂ ਯਾਦ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ। info
التفاسير:

external-link copy
24 : 89

یَقُوْلُ یٰلَیْتَنِیْ قَدَّمْتُ لِحَیَاتِیْ ۟ۚ

24਼ ਉਹ ਆਖੇਗਾ ਕਾਸ਼! ਮੈਂਨੇ ਆਪਣੇ ਇਸ ਜੀਵਨ ਲਈ ਕੁੱਝ ਅੱਗੇ ਭੇਜਿਆ ਹੁੰਦਾ। info
التفاسير:

external-link copy
25 : 89

فَیَوْمَىِٕذٍ لَّا یُعَذِّبُ عَذَابَهٗۤ اَحَدٌ ۟ۙ

25਼ ਸੋ ਉਸ ਦਿਨ ਉਸ ਜਿਹਾ ਅਜ਼ਾਬ ਦੇਣ ਵਾਲਾ ਕੋਈ ਨਹੀਂ ਹੋਵੇਗੀ। info
التفاسير:

external-link copy
26 : 89

وَّلَا یُوْثِقُ وَثَاقَهٗۤ اَحَدٌ ۟ؕ

26਼ ਅਤੇ ਨਾ ਹੀ ਉਸ ਜਿਹਾ ਕੋਈ ਬੰਣਨ ਵਾਲਾ ਹੋਵੇਗਾ। info
التفاسير:

external-link copy
27 : 89

یٰۤاَیَّتُهَا النَّفْسُ الْمُطْمَىِٕنَّةُ ۟ۗۙ

27਼ (ਪਰ ਨੇਕ ਲੋਕਾਂ ਨੂੰ ਫ਼ਰਿਸ਼ਤੇ ਆਖਣਗੇ) ਹੇ ਸ਼ਾਂਤ ਆਤਮਾ! info
التفاسير:

external-link copy
28 : 89

ارْجِعِیْۤ اِلٰی رَبِّكِ رَاضِیَةً مَّرْضِیَّةً ۟ۚ

28਼ ਤੂੰ ਆਪਣੇ ਰੱਬ ਵੱਲ ਇਸ ਹਾਲ ਵਿਚ ਤੁਰ ਕਿ ਤੂੰ ਉਸ ਤੋਂ ਰਾਜ਼ੀ ਅਤੇ ਉਹ ਤੇਥੋਂ ਰਾਜ਼ੀ ਹੈ। info
التفاسير:

external-link copy
29 : 89

فَادْخُلِیْ فِیْ عِبٰدِیْ ۟ۙ

29਼ ਫੇਰ ਤੂੰ ਮੇਰੇ ਨੇਕ ਬੰਦਿਆਂ ਵਿਚ ਜਾ ਰਲ। info
التفاسير:

external-link copy
30 : 89

وَادْخُلِیْ جَنَّتِیْ ۟۠

30਼ ਅਤੇ ਮੇਰੀ ਜੰਨਤ ਵਿਚ ਦਾਖ਼ਲ ਹੋ ਜਾ। info
التفاسير: