1 ਬਹੁਤੇ ਵਿਦਵਾਨ ਇਸ ਤੋਂ ਜ਼ਿਲ ਹੱਜ ਦੀਆਂ ਪਹਿਲੀਆਂ ਦੱਸ ਰਾਤਾਂ ਸਮਝਦੇ ਹਨ ਜਿਨ੍ਹਾਂ ਦੀ ਵਡਿਆਈ ਹਦੀਸਾਂ ਤੋਂ ਸਿੱਧ ਹੁੰਦੀ ਹੈ। ਨਬੀ (ਸ:) ਨੇ ਫ਼ਰਮਾਇਆ ਕਿ ਕਿਸੇ ਵੀ ਦੂਜੇ ਦਿਨਾਂ ਦਾ ਅਮਲ ਕਰਨਾ ਇਹਨਾਂ ਜ਼ਿਲ ਹੱਜ ਦੇ ਪਹਿਲੇ ਦਸ ਦਿਨਾਂ ਦੇ ਅਮਲ ਤੋਂ ਵਧ ਨਹੀਂ। ਸਾਥੀਆਂ ਨੇ ਪੁੱਛਿਆ ਕਿ ਜਿਹਾਦ ਵੀ ਨਹੀਂ ? ਆਪ (ਸ:) ਨੇ ਫ਼ਰਮਾਇਆ ਕਿ ਜਿਹਾਦ ਵੀ ਨਹੀਂ, ਪਰ ਹਾਂ! ਕੇਵਲ ਉਹ ਜਿਹਾਦ ਜਿਸ ਨੇ ਆਪਣੀ ਜਾਨ ਮਾਲ ਦੇ ਨਾਲ ਜਿਹਾਦ ਕੀਤਾ ਅਤੇ ਵਾਪਸ ਕੁੱਝ ਵੀ ਨਹੀਂ ਆਇਆ (ਜਾਂ ਸ਼ਹੀਦ ਹੋ ਗਿਆ)। (ਸਹੀ ਬੁਖ਼ਾਰੀ, ਹਦੀਸ: 969)
1 ਵਿਦਵਾਨਾਂ ਅਨੁਸਾਰ ਜਿਸਤ ਤੇ ਟਾਂਕ ਦੀਆਂ ਵੱਖੋ-ਵੱਖ ਵਿਆਖਿਆ ਹੈ। 1਼ ਕੁੱਝ ਅਨੁਸਾਰ ਜਿਸਤ ਤੋਂ ਭਾਵ ਦਸ ਜ਼ਿਲ-ਹੱਜ ਭਾਵ ਕੁਰਬਾਨੀ ਦਾ ਦਿਨ ਵੱਲ ਇਸ਼ਾਰਾ ਹੈ ਤੇ ਟਾਂਕ ਨੋ ਜ਼ਿਲਾ-ਹੱਜ ਭਾਵ ਅਰਫ਼ੇ ਦਾ ਦਿਨ। 2਼ ਕੁੱਝ ਦੇ ਅਨੁਸਾਰ ਜਿਸਤ ਅੱਲਾਹ ਦੀਆਂ ਸਾਰੀਆਂ ਰਚਨਾਵਾਂ ਤੇ ਟਾਂਕ ਅੱਲਾਹ ਦੀ ਜ਼ਾਤ ਹੈ। 3਼ ਕੁੱਝ ਅਨੁਸਾਰ ਫ਼ਰਜ਼ ਨਮਾਜ਼ਾਂ ਨਾਲ ਸੰਬੰਧ ਵਿਖਾਇਆ ਗਿਆ ਹੈ, ਜਦ ਕਿ ਮਗ਼ਰਿਬ ਦੀ ਨਮਾਜ਼ ‘ਫ਼ਿਤਰ’ ਹੈ ਤੇ ਦੂਜੀਆਂ ਚਾਰ ਨਮਾਜ਼ਾਂ ‘ਸ਼ਫਾਅ’ ਭਾਵ ਜੋੜਾ ਹੈ। ਵੇਖੋ ਸੂਰਤ ਅਸ਼-ਸ਼ੁਅਰਾ, ਹਾਸ਼ੀਆ ਆਇਤ 149/26