Ibisobanuro bya qoran ntagatifu - Ibisobanuro bya Qur'an Ntagatifu mu rurimi rw'igipunjabi - Arif Halim.

numero y'urupapuro:close

external-link copy
54 : 18

وَلَقَدْ صَرَّفْنَا فِیْ هٰذَا الْقُرْاٰنِ لِلنَّاسِ مِنْ كُلِّ مَثَلٍ ؕ— وَكَانَ الْاِنْسَانُ اَكْثَرَ شَیْءٍ جَدَلًا ۟

54਼ ਅਸੀਂ ਇਸ .ਕੁਰਆਨ ਵਿਚੋਂ ਹਰ ਹਰ ਪ੍ਰਕਾਰ ਦੀਆਂ ਉਦਾਹਰਣਾਂ ਲੋਕਾਂ (ਨੂੰ ਸਮਝਾਉਣ) ਲਈ ਬਿਆਨ ਕਰ ਦਿੱਤੀਆਂ ਹਨ ਪਰ ਮਨੁੱਖ ਸਭ ਤੋਂ ਵੱਧ ਝਗੜਾਲੂ ਹੈ। info
التفاسير:

external-link copy
55 : 18

وَمَا مَنَعَ النَّاسَ اَنْ یُّؤْمِنُوْۤا اِذْ جَآءَهُمُ الْهُدٰی وَیَسْتَغْفِرُوْا رَبَّهُمْ اِلَّاۤ اَنْ تَاْتِیَهُمْ سُنَّةُ الْاَوَّلِیْنَ اَوْ یَاْتِیَهُمُ الْعَذَابُ قُبُلًا ۟

55਼ ਲੋਕਾਂ ਦੇ ਕੋਲ ਹਿਦਾਇਤ ਆ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਈਮਾਨ ਲਿਆਉਣ ਤੋਂ ਤੇ ਆਪਣੇ ਰੱਬ ਤੋਂ ਮੁਆਫ਼ੀ ਮੰਗਣ ਤੋਂ ਕੇਵਲ ਇਸ ਗੱਲ ਨੇ ਰੋਕ ਰੱਖਿਆ ਹੈ ਕਿ ਉਹ ਚਾਹੁੰਦੇ ਹਨ ਕਿ ਪਹਿਲੀਆਂ ਕੌਮਾਂ ਨਾਲ ਜਿਹੜਾ ਕੁਝ ਬੀਤ ਚੁੱਕਿਆ ਹੈ (ਭਾਵ ਅਜ਼ਾਬ) ਉਹ ਕੁੱਝ ਇਹਨਾਂ ਨਾਲ ਵੀ ਵਾਪਰੇ ਜਾਂ ਇਹਨਾਂ ਦੇ ਸਾਹਮਣੇ ਵੀ ਉਹੀਓ ਅਜ਼ਾਬ ਆਵੇ। info
التفاسير:

external-link copy
56 : 18

وَمَا نُرْسِلُ الْمُرْسَلِیْنَ اِلَّا مُبَشِّرِیْنَ وَمُنْذِرِیْنَ ۚ— وَیُجَادِلُ الَّذِیْنَ كَفَرُوْا بِالْبَاطِلِ لِیُدْحِضُوْا بِهِ الْحَقَّ وَاتَّخَذُوْۤا اٰیٰتِیْ وَمَاۤ اُنْذِرُوْا هُزُوًا ۟

56਼ ਅਸੀਂ ਰਸੂਲਾਂ ਨੂੰ ਕੇਵਲ ਇਸ ਲਈ ਭੇਜਦੇ ਹਾਂ ਕਿ ਉਹ (ਲੋਕਾਂ ਨੂੰ ਸਵਰਗਾਂ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਅਤੇ (ਨਰਕ ਦੇ ਅਜ਼ਾਬ ਤੋਂ) ਡਰਾਉਣ, ਪਰ ਕਾਫ਼ਿਰ ਲੋਕ ਝੂਠ ਦੇ ਹਥਿਆਰ ਨਾਲ ਝਗੜਦੇ ਹਨ ਤਾਂ ਜੋ ਇਸ ਦੇ ਨਾਲ ਸੱਚ ਨੂੰ ਸੱਟ ਮਾਰੀ ਜਾਵੇ, ਉਹਨਾਂ ਨੇ ਸਾਡੀਆਂ ਆਇਤਾਂ (ਆਦੇਸ਼ਾਂ) ਨੂੰ ਅਤੇ ਜਿਸ ਚੀਜ਼ (ਅਜ਼ਾਬ) ਤੋਂ ਡਰਾਇਆ ਜਾਂਦਾ ਹੈ, ਉਹਨਾਂ ਨੇ ਉਸੇ ਦਾ ਹੀ ਮਖੌਲ ਬਣਾ ਲਿਆ। info
التفاسير:

external-link copy
57 : 18

وَمَنْ اَظْلَمُ مِمَّنْ ذُكِّرَ بِاٰیٰتِ رَبِّهٖ فَاَعْرَضَ عَنْهَا وَنَسِیَ مَا قَدَّمَتْ یَدٰهُ ؕ— اِنَّا جَعَلْنَا عَلٰی قُلُوْبِهِمْ اَكِنَّةً اَنْ یَّفْقَهُوْهُ وَفِیْۤ اٰذَانِهِمْ وَقْرًا ؕ— وَاِنْ تَدْعُهُمْ اِلَی الْهُدٰی فَلَنْ یَّهْتَدُوْۤا اِذًا اَبَدًا ۟

57਼ ਉਸ ਤੋਂ ਵੱਧ ਜ਼ਾਲਮ ਕੌਣ ਹੈ ਜਿਸ ਨੂੰ ਉਸ ਦੇ ਰੱਬ ਦੀਆਂ ਅਇਤਾਂ (.ਕੁਰਆਨ) ਰਾਹੀਂ ਨਸੀਹਤ ਕੀਤੀ ਜਾਵੇ, ਉਹ ਫੇਰ ਵੀ ਮੂੰਹ ਮੋੜ ਲਵੇ ਅਤੇ ਜੋ ਵੀ ਉਸ ਦੇ ਹੱਥਾਂ ਨੇ ਅੱਗੇ ਭੇਜਿਆ ਹੈ ਉਹ ਉਸ ਨੂੰ ਭੁਲ ਜਾਵੇ। ਬੇਸ਼ੱਕ ਅਸੀਂ ਉਹਨਾਂ ਦੇ ਦਿਲਾਂ ’ਤੇ ਪੜਦਾ ਪਾ ਛਡਿਆ ਹੈ ਕਿ ਉਸ (.ਕੁਰਆਨ) ਨੂੰ ਨਾ-ਸਮਝਣ ਅਤੇ ਉਹਨਾਂ ਦੇ ਕੰਨਾਂ ਵਿਚ ਡਾਟ ਪਾ ਦਿੱਤੇ ਹਨ (ਕਿ ਉਹ ਸੁਣ ਨਾ ਸਕਣ)। (ਹੇ ਮੁਹੰਮਦ ਸ:!) ਭਾਵੇਂ ਤੁਸੀਂ ਉਹਨਾਂ ਨੂੰ ਕਿੰਨਾ ਹੀ ਹਿਦਾਇਤ ਵੱਲ ਸੱਦੋ ਪਰ ਉਹ ਇਹ ਫੇਰ ਵੀ ਹਿਦਾਇਤ ਨਹੀਂ ਪਾਉਣਗੇ info
التفاسير:

external-link copy
58 : 18

وَرَبُّكَ الْغَفُوْرُ ذُو الرَّحْمَةِ ؕ— لَوْ یُؤَاخِذُهُمْ بِمَا كَسَبُوْا لَعَجَّلَ لَهُمُ الْعَذَابَ ؕ— بَلْ لَّهُمْ مَّوْعِدٌ لَّنْ یَّجِدُوْا مِنْ دُوْنِهٖ مَوْىِٕلًا ۟

58਼ ਤੁਹਾਡਾ ਰੱਬ ਅਤਿਅੰਤ ਬਖ਼ਸ਼ਣਹਾਰ ਤੇ ਰਹਿਮਤਾਂ ਵਾਲਾ ਹੈ। ਜੇ ਉਹ ਉਹਨਾਂ (ਪਾਪੀਆਂ) ਦੀਆਂ ਕਰਤੂਤਾਂ ਉੱਤੇ ਫੜਣਾ ਚਾਹੇ ਤਾਂ ਉਹਨਾਂ ਨੂੰ ਤਾਂ ਬਹੁਤ ਹੀ ਛੇਤੀ ਅਜ਼ਾਬ ਆ ਜਾਵੇ। ਪਰ ਉਹਨਾਂ ਨਾਲ (ਕਿਆਮਤ ਦੇ) ਵਾਅਦੇ ਦਾ ਸਮਾਂ ਨਿਯਤ ਕੀਤਾ ਹੋਇਆ ਹੈ। ਉਹ ਇਸ (ਦਿਹਾੜੇ) ਤੋਂ ਬਚਣ ਲਈ ਕੋਈ ਵੀ ਸ਼ਰਨ ਅਸਥਾਨ ਨਹੀਂ ਪਾਉਣਗੇ। info
التفاسير:

external-link copy
59 : 18

وَتِلْكَ الْقُرٰۤی اَهْلَكْنٰهُمْ لَمَّا ظَلَمُوْا وَجَعَلْنَا لِمَهْلِكِهِمْ مَّوْعِدًا ۟۠

59਼ ਇਹ ਹਨ ਉਹ ਬਸਤੀਆਂ ਜਿਨ੍ਹਾਂ ਨੂੰ ਅਸੀਂ ਉਦੋਂ ਹਲਾਕ ਕੀਤਾ ਸੀ ਜਦੋਂ ਉਹਨਾਂ ਨੇ ਅੱਤਿਆਚਾਰ ਕੀਤੇ ਸੀ, ਅਸਾਂ ਉਹਨਾਂ ਦੀ ਬਰਬਾਦੀ ਲਈ ਇਕ ਸਮਾਂ ਨਿਯਤ ਕਰ ਰੱਖਿਆ ਸੀ। info
التفاسير:

external-link copy
60 : 18

وَاِذْ قَالَ مُوْسٰی لِفَتٰىهُ لَاۤ اَبْرَحُ حَتّٰۤی اَبْلُغَ مَجْمَعَ الْبَحْرَیْنِ اَوْ اَمْضِیَ حُقُبًا ۟

60਼ (ਹੇ ਨਬੀ! ਯਾਦ ਕਰੋ) ਜਦੋਂ ਮੂਸਾ ਨੇ ਆਪਣੇ ਸਾਥੀ (ਯੁਸ਼ੂਅ ਬਿਨ ਨੂਨ) ਨੂੰ ਆਖਿਆ ਸੀ ਕਿ ਮੈਂ ਤਾਂ ਉਦੋਂ ਤਕ ਤੁਰਦਾ ਹੀ ਰਵਾਗਾਂ ਜਦੋਂ ਤੀਕ ਕਿ ਦੋ ਦਰਿਆਵਾਂ ਦੇ ਸੰਗਮ 1 ’ਤੇ ਨਾ ਪਹੁੰਚ ਜਾਵਾਂ, ਭਾਵੇਂ ਮੈਨੂੰ ਸਾਲਾਂ ਸਾਲ ਹੀ ਕਿਉਂ ਨਾ ਤੁਰਨਾ ਪਵੇ। info

1 ਇਸ ਸੰਬੰਧ ਵਿਚ ਦੱਸਿਆ ਗਿਆ ਸੀ ਕਿ ਇਸੇ ਥਾਂ ਹਜ਼ਰਤ ਮੂਸਾ ਅਤੇ ਹਜ਼ਰਤ ਖਿਜ਼ਰ (ਅ:) ਦੀ ਮਿਲਣੀ ਹੋਈ ਸੀ। ਵਿਸਥਾਰ ਨਾਲ ਵੇਖਣ ਲਈ ਵੇਖੋ ਸਹੀ ਬੁਖ਼ਾਰੀ, ਹਦੀਸ: 4725

التفاسير:

external-link copy
61 : 18

فَلَمَّا بَلَغَا مَجْمَعَ بَیْنِهِمَا نَسِیَا حُوْتَهُمَا فَاتَّخَذَ سَبِیْلَهٗ فِی الْبَحْرِ سَرَبًا ۟

61਼ ਜਦੋਂ ਉਹ ਦੋਵੇਂ ਦਰਿਆਵਾਂ ਦੇ ਸੰਗਮ ’ਤੇ ਪਹੁੰਚੇ ਉੱਥੇ ਉਹ ਆਪਣੀ ਮੱਛੀ ਭੁਲ ਗਏ ਅਤੇ ਉਹ (ਮੱਛੀ) ਦਰਿਆ ਵਿਚ ਦੀ ਇਕ ਸੁਰੰਗ ਵਾਂਗ ਰਾਹ ਬਣਾ ਕੇ ਚਲੀ ਗਈ। info
التفاسير: