Tradução dos significados do Nobre Qur’an. - Tradução Punjabi - Arif Halim

Número de página:close

external-link copy
122 : 4

وَالَّذِیْنَ اٰمَنُوْا وَعَمِلُوا الصّٰلِحٰتِ سَنُدْخِلُهُمْ جَنّٰتٍ تَجْرِیْ مِنْ تَحْتِهَا الْاَنْهٰرُ خٰلِدِیْنَ فِیْهَاۤ اَبَدًا ؕ— وَعْدَ اللّٰهِ حَقًّا ؕ— وَمَنْ اَصْدَقُ مِنَ اللّٰهِ قِیْلًا ۟

122਼ ਅਤੇ ਜਿਹੜੇ ਲੋਕ (ਰੱਬ, ਰਸੂਲ, .ਕੁਰਆਨ, ਫ਼ਰਿਸ਼ਤਿਆਂ ਅਤੇ ਆਖ਼ਿਰਤ ਉੱਤੇ) ਈਮਾਨ ਲਿਆਉਣਗੇ, ਭਲੇ ਤੇ ਨੇਕ ਕੰਮ ਕਰਣਗੇ ਅਸੀਂ ਉਹਨਾਂ ਨੂੰ ਸਵਰਗਾਂ ਵਿਚ ਦਾਖ਼ਲ ਕਰਾਂਗੇ, ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ ਜਿੱਥੇ ਇਹ ਸਦਾ ਰਹਿਣਗੇ। ਇਹ (ਮੋਮਿਨਾਂ ਨਾਲ) ਅੱਲਾਹ ਦਾ ਵਾਅਦਾ ਹੇ, ਜਿਹੜਾ ਸੱਚਾ ਹੇ। ਉਹ ਕੌਣ ਹੇ ਜਿਹੜਾ ਆਪਣੀ ਗੱਲ ਵਿਚ ਅੱਲਾਹ ਤੋਂ ਵੱਧ ਕੇ ਸੱਚਾ ਹੋਵੇ? info
التفاسير:

external-link copy
123 : 4

لَیْسَ بِاَمَانِیِّكُمْ وَلَاۤ اَمَانِیِّ اَهْلِ الْكِتٰبِ ؕ— مَنْ یَّعْمَلْ سُوْٓءًا یُّجْزَ بِهٖ ۙ— وَلَا یَجِدْ لَهٗ مِنْ دُوْنِ اللّٰهِ وَلِیًّا وَّلَا نَصِیْرًا ۟

123਼ ਆਖ਼ੀਰ ਨਾ ਤੁਹਾਡੀ (ਮੁਸ਼ਰਿਕਾਂ ਦੀ) ਕਾਮਨਾਵਾਂ ’ਤੇ ਨਿਰਭਰ ਕਰਦਾ ਹੇ ਅਤੇ ਨਾ ਹੀ ਕਿਤਾਬ ਵਾਲਿਆਂ ਦੀਆਂ ਕਾਮਨਾਵਾਂ ਉੱਤੇ ਹੇ। ਜਿਹੜਾ ਵੀ ਬੁਰਾਈ ਕਰੇਗਾ ਉਸ ਨੂੰ ਸਜ਼ਾ ਅਵੱਸ਼ ਮਿਲੇਗੀ ਅਤੇ ਉਹ ਅੱਲਾਹ ਤੋਂ ਛੁੱਟ ਕੋਈ ਮਿੱਤਰ ਤੇ ਸਹਾਈ ਨਾ ਲੱਭ ਸਕੇਗਾ। info
التفاسير:

external-link copy
124 : 4

وَمَنْ یَّعْمَلْ مِنَ الصّٰلِحٰتِ مِنْ ذَكَرٍ اَوْ اُ وَهُوَ مُؤْمِنٌ فَاُولٰٓىِٕكَ یَدْخُلُوْنَ الْجَنَّةَ وَلَا یُظْلَمُوْنَ نَقِیْرًا ۟

124਼ ਜਿਹੜਾ ਵੀ ਨੇਕ ਕੰਮ ਕਰੇਗਾ, ਭਾਵੇਂ ਉਹ ਪੁਰਸ਼ ਹੇ ਜਾਂ ਇਸਤਰੀ ਪਰ ਹੇ ਈਮਾਨ ਵਾਲਾ ਤਾਂ ਅਜਿਹੇ ਲੋਕ ਅਵੱਸ਼ ਹੀ ਸਵਰਗਾਂ ਵਿਚ ਜਾਣਗੇ, ਅਤੇ ਭੋਰਾ ਭਰ ਵੀ ਉਹਨਾਂ ਦਾ ਹੱਕ ਨਹੀਂ ਮਾਰਿਆ ਜਾਵੇਗਾ। info
التفاسير:

external-link copy
125 : 4

وَمَنْ اَحْسَنُ دِیْنًا مِّمَّنْ اَسْلَمَ وَجْهَهٗ لِلّٰهِ وَهُوَ مُحْسِنٌ وَّاتَّبَعَ مِلَّةَ اِبْرٰهِیْمَ حَنِیْفًا ؕ— وَاتَّخَذَ اللّٰهُ اِبْرٰهِیْمَ خَلِیْلًا ۟

125਼ ਧਰਮ ਪੱਖੋ ਉਸ ਵਿਅਕਤੀ ਨਾਲੋਂ ਚੰਗਾ ਕੋਣ ਹੋਵੇਗਾ ਜਿਸ ਨੇ ਆਪਣਾ ਸੀਸ ਅੱਲਾਹ ਦੇ ਹੁਕਮਾਂ ਅੱਗੇ ਝੁਕਾ ਦਿੱਤਾ ਤੇ ਉਹ ਨੇਕ ਵੀ ਹੋਵੇ, ਇਕ ਚਿਤ ਹੋ ਕੇ ਇਬਰਾਹੀਮ ਦੇ ਦੀਨ ਦੀ ਪੈਰਵੀ ਕਰੇ ਜੋ ਕਿ ਹੱਕ ਦਾ ਪੁਜਾਰੀ ਸੀ? ਇਬਰਾਹੀਮ ਨੂੰ ਅੱਲਾਹ ਨੇ ਆਪਣਾ ਵਿਸ਼ੇਸ਼ ਮਿੱਤਰ ਬਣਾਇਆ ਸੀ। info
التفاسير:

external-link copy
126 : 4

وَلِلّٰهِ مَا فِی السَّمٰوٰتِ وَمَا فِی الْاَرْضِ ؕ— وَكَانَ اللّٰهُ بِكُلِّ شَیْءٍ مُّحِیْطًا ۟۠

126਼ ਅਕਾਸ਼ਾਂ ਤੇ ਧਰਤੀ ਵਿਚ ਜੋ ਕੁੱਝ ਹੂੰ ਸਭ ਅੱਲਾਹ ਦਾ ਹੀ ਹੇ ਅਤੇ ਅੱਲਾਹ ਨੇ ਹਰ ਚੀਜ਼ ਨੂੰ ਆਪਣੇ ਘੇਰੇ ਵਿਚ ਲੈ ਰੱਖਿਆ ਹੇ। info
التفاسير:

external-link copy
127 : 4

وَیَسْتَفْتُوْنَكَ فِی النِّسَآءِ ؕ— قُلِ اللّٰهُ یُفْتِیْكُمْ فِیْهِنَّ ۙ— وَمَا یُتْلٰی عَلَیْكُمْ فِی الْكِتٰبِ فِیْ یَتٰمَی النِّسَآءِ الّٰتِیْ لَا تُؤْتُوْنَهُنَّ مَا كُتِبَ لَهُنَّ وَتَرْغَبُوْنَ اَنْ تَنْكِحُوْهُنَّ وَالْمُسْتَضْعَفِیْنَ مِنَ الْوِلْدَانِ ۙ— وَاَنْ تَقُوْمُوْا لِلْیَتٰمٰی بِالْقِسْطِ ؕ— وَمَا تَفْعَلُوْا مِنْ خَیْرٍ فَاِنَّ اللّٰهَ كَانَ بِهٖ عَلِیْمًا ۟

127਼ (ਹੇ ਨਬੀ!) ਲੋਕੀ ਤੁਹਾਥੋਂ (ਯਤੀਮ) ਲੜਕੀਆਂ ਪ੍ਰਤੀ ਪੁੱਛਦੇ ਹਨ। ਤੁਸੀਂ ਆਖ ਦਿਓ ਕਿ ਇਹਨਾਂ ਬਾਰੇ ਤਾਂ ਅੱਲਾਹ ਆਪ ਹੀ (ਇਨਸਾਫ ਕਰਨ ਦਾ) ਹੁਕਮ ਦੇ ਰਿਹਾ ਹੇ ਅਤੇ .ਕੁਰਆਨ ਦੀਆਂ ਉਹ ਆਇਤਾਂ ਵੀ (ਚੇਤੇ ਕਰਵਾਉਂਦੀਆਂ ਹਨ ਕਿ) ਜਿਹੜੀਆਂ ਯਤੀਮ ਲੜਕੀਆਂ ਬਾਰੇ ਤੁਹਾਨੂੰ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ ਕਿ ਜਿਨ੍ਹਾਂ ਦਾ ਨਿਯਤ ਹੱਕ ਤੁਸੀਂ ਨਹੀਂ ਦਿੰਦੇ ਅਤੇ ਤੁਸੀਂ ਉਹਨਾਂ ਨੂੰ ਆਪਣੇ ਨਿਕਾਹ ਵਿਚ ਲਿਆਉਣਾ ਚਾਹੁੰਦੇ ਹੋ, ਅਤੇ ਅਜਿਹੇ ਬੱਚਿਆਂ ਦੇ ਬਾਰੇ ਵੀ ਜਿਹੜੇ ਕੁੱਝ ਵੀ ਜ਼ੋਰ ਨਹੀਂ ਰੱਖਦੇ, (ਤੁਹਾਨੂੰ ਹੁਕਮ ਦਿੰਦਾ ਹੇ ਕਿ) ਤੁਸੀਂ ਯਤੀਮਾਂ ਨਾਲ ਇਨਸਾਫ਼ ਕਰੋ ਅਤੇ ਤੁਸੀਂ ਜਿਹੜੀ ਵੀ ਨੇਕੀ ਕਰਦੇ ਹੋ ਬੇਸ਼ੱਕ ਅੱਲਾਹ ਉਸ ਦਾ ਗਿਆਨ ਰੱਖਦਾ ਹੇ। info
التفاسير: