Tradução dos significados do Nobre Qur’an. - Tradução Punjabi - Arif Halim

Número de página:close

external-link copy
92 : 4

وَمَا كَانَ لِمُؤْمِنٍ اَنْ یَّقْتُلَ مُؤْمِنًا اِلَّا خَطَأً ۚ— وَمَنْ قَتَلَ مُؤْمِنًا خَطَأً فَتَحْرِیْرُ رَقَبَةٍ مُّؤْمِنَةٍ وَّدِیَةٌ مُّسَلَّمَةٌ اِلٰۤی اَهْلِهٖۤ اِلَّاۤ اَنْ یَّصَّدَّقُوْا ؕ— فَاِنْ كَانَ مِنْ قَوْمٍ عَدُوٍّ لَّكُمْ وَهُوَ مُؤْمِنٌ فَتَحْرِیْرُ رَقَبَةٍ مُّؤْمِنَةٍ ؕ— وَاِنْ كَانَ مِنْ قَوْمٍ بَیْنَكُمْ وَبَیْنَهُمْ مِّیْثَاقٌ فَدِیَةٌ مُّسَلَّمَةٌ اِلٰۤی اَهْلِهٖ وَتَحْرِیْرُ رَقَبَةٍ مُّؤْمِنَةٍ ۚ— فَمَنْ لَّمْ یَجِدْ فَصِیَامُ شَهْرَیْنِ مُتَتَابِعَیْنِ ؗ— تَوْبَةً مِّنَ اللّٰهِ ؕ— وَكَانَ اللّٰهُ عَلِیْمًا حَكِیْمًا ۟

92਼ ਕਿਸੇ ਵੀ ਮੋਮਿਨ ਲਈ ਇਹ ਜਾਇਜ਼ ਨਹੀਂ ਕਿ ਉਹ ਦੂਜੇ ਮੋਮਿਨ ਦਾ ਕਤਲ ਕਰੇ ਪ੍ਰੰਤੂ ਜੇ ਗ਼ਲਤੀ ਜਾਂ ਭੁਲੇਖੇ ਵਿਚ ਹੋ ਜਾਵੇ (ਤਾਂ ਵੱਖਰੀ ਗੱਲ ਹੇ)। ਜੇ ਕੋਈ ਵਿਅਕਤੀ ਕਿਸੇ ਮੁਸਲਮਾਨ ਨੂੰ ਗ਼ਲਤੀ ਨਾਲ ਕਤਲ ਕਰ ਦੇਵੇ ਤਾਂ ਇਸ ਲਈ ਇਕ ਮੁਸਲਮਾਨ ਗ਼ੁਲਾਮ ਆਜ਼ਾਦ ਕਰਨਾ ਅਤੇ ਮ੍ਰਿਤਕ ਦੇ ਵਾਰਸਾਂ ਨੂੰ ਕਤਲ ਕਰਨ ਦਾ ਫ਼ਿਿਦਯਾ (ਅਰਥ-ਦੰਡ) ਦੇਣਾ ਲਾਜ਼ਮੀ ਹੇ, ਹਾਂ ਜੇ ਵਾਰਸ ਮੁਆਫ਼ ਕਰ ਦੇਣ ਤਾਂ ਗੱਲ ਵੱਖਰੀ ਹੇ। ਜੇ ਕਤਲ ਹੋਣ ਵਾਲਾ ਵਿਅਕਤੀ ਤੁਹਾਡੀ ਦੁਸ਼ਮਨ ਕੌਮ ਵਿੱਚੋਂ ਹੇ, ਪ੍ਰੰਤੂ ਹੇ ਉਹ ਮੁਸਲਮਾਨ, ਤਾਂ ਕੇਵਲ ਇਕ ਮੁਸਲਾਮਨ ਗ਼ੁਲਾਮ ਨੂੰ ਆਜ਼ਾਦ ਕਰਨਾ ਜ਼ਰੂਰੀ ਹੇ, ਜੇਕਰ ਕਤਲ ਉਸ ਕੌਮ ਦੇ ਵਿਅਕਤੀ ਦਾ ਹੋਇਆ ਹੇ ਜਿਸ ਨਾਲ ਤੁਹਾਡੀ ਸੰਧੀ ਹੋਵੇ ਤਾਂ (ਉਸ ਦੇ ਵਾਰਸਾਂ ਨੂੰ) ਅਰਥ ਦੰਡ ਦੇਣਾ ਲਾਜ਼ਮੀ ਹੇ ਅਤੇ ਇਕ ਮੁਸਲਮਾਨ ਗ਼ੁਲਾਮ ਨੂੰ ਆਜ਼ਾਦ ਕਰਨਾ ਵੀ ਜ਼ਰੂਰੀ ਹੇ ਫੇਰ ਜਿਸ ਨੂੰ ਗ਼ੁਲਾਮ ਨਾ ਮਿਲੇ ਉਸ ਦੇ ਜ਼ਿੰਮੇ ਦੋ ਮਹੀਨਿਆਂ ਦੇ ਲਗਾਤਾਰ ਰੋਜ਼ੇ ਰੱਖਣਾ ਜ਼ਰੂਰੀ ਹੇ (ਇਹ ਸਭ ਕੁੱਝ) ਅੱਲਾਹ ਤੋਂ ਆਪਣੇ ਗੁਨਾਹ ਬਖ਼ਸ਼ਵਾਉਣ ਲਈ ਹੀ ਹੇ ਅਤੇ ਅੱਲਾਹ (ਸਭ ਕੁੱਝ) ਜਾਣਨ ਵਾਲਾ ਅਤੇ ਦਾਨਾਈ ਤੇ ਸੂਝ-ਬੂਝ ਵਾਲਾ ਹੇ। info
التفاسير:

external-link copy
93 : 4

وَمَنْ یَّقْتُلْ مُؤْمِنًا مُّتَعَمِّدًا فَجَزَآؤُهٗ جَهَنَّمُ خَلِدًا فِیْهَا وَغَضِبَ اللّٰهُ عَلَیْهِ وَلَعَنَهٗ وَاَعَدَّ لَهٗ عَذَابًا عَظِیْمًا ۟

93਼ ਜਿਹੜਾ ਵੀ ਕਿਸੇ ਮੁਸਲਮਾਨ ਨੂੰ ਜਾਣ ਬੁੱਝ ਕੇ ਕਤਲ ਕਰਦਾ ਹੇ ਉਸ ਦੀ ਸਜ਼ਾ ਨਰਕ ਹੇ, ਜਿੱਥੇ ਉਹ ਸਦਾ ਲਈ ਰਹੇਗਾ, ਉਸ ਉੱਤੇ ਅੱਲਾਹ ਦਾ ਗ਼ਜ਼ਬ (ਕਰੋਪ) ਤੇ ਉਸ ਦੀ ਲਾਅਨਤ ਹੋਵੇਗੀ। ਅੱਲਾਹ ਨੇ ਉਸ ਲਈ ਵੱਡਾ ਕਰੜਾ ਅਜ਼ਾਬ ਤਿਆਰ ਕਰ ਛੱਡਿਆ ਹੇ।1 info

1 ਨਾ-ਹੱਕਾ ਕਤਲ ਦੇ ਸੰਬੰਧ ਵਿਚ ਹਦੀਸ ਵਿਚ ਦੱਸਿਆ ਗਿਆ ਹੇ ਹਜ਼ਰਤ ਅਬਦੁੱਲਾ ਬਿਨ ਉਮਰ ਰ:ਅ: ਦੱਸਦੇ ਹਨ ਕਿ ਨਬੀ ਕਰੀਮ ਸ: ਨੇ ਫ਼ਰਮਾਇਆ “ਮੁਸਲਮਾਨ ਦੀਨ ਦੇ ਮੁਆਮਲੇ ਵਿਚ ਉਸ ਸਮੇਂ ਤਕ ਸ਼ਾਂਤਮਈ ਤਰੀਕੇ ਅਨੁਸਾਰ ਅਮਲ ਕਰਦਾ ਹੇ ਜਦੋਂ ਤਕ ਕਿ ਉਹ ਨਾ-ਹੱਕਾ ਕਤਲ ਨਾ ਕਰੇ।” (ਸਹੀ ਬੁਖ਼ਾਰੀ, ਹਦੀਸ: 6862)

التفاسير:

external-link copy
94 : 4

یٰۤاَیُّهَا الَّذِیْنَ اٰمَنُوْۤا اِذَا ضَرَبْتُمْ فِیْ سَبِیْلِ اللّٰهِ فَتَبَیَّنُوْا وَلَا تَقُوْلُوْا لِمَنْ اَلْقٰۤی اِلَیْكُمُ السَّلٰمَ لَسْتَ مُؤْمِنًا ۚ— تَبْتَغُوْنَ عَرَضَ الْحَیٰوةِ الدُّنْیَا ؗ— فَعِنْدَ اللّٰهِ مَغَانِمُ كَثِیْرَةٌ ؕ— كَذٰلِكَ كُنْتُمْ مِّنْ قَبْلُ فَمَنَّ اللّٰهُ عَلَیْكُمْ فَتَبَیَّنُوْا ؕ— اِنَّ اللّٰهَ كَانَ بِمَا تَعْمَلُوْنَ خَبِیْرًا ۟

94਼ ਹੇ ਈਮਾਨ ਵਾਲਿਓ! ਜਦੋਂ ਤੁਸੀਂ ਅੱਲਾਹ ਦੀ ਰਾਹ ਵਿਚ (ਲੜਣ ਲਈ) ਜਾ ਰਹੇ ਹੋ ਤਾਂ ਮਿੱਤਰ ਤੇ ਵੈਰੀ ਵਿਚ ਫ਼ਰਕ ਕਰ ਲਿਆ ਕਰੋ, ਜੇ ਤੁਹਾਨੂੰ ਕੋਈ ਸਲਾਮ ਕਰੇ ਤਾਂ ਉਸ ਨੂੰ ਇਹ ਨਾ ਕਹੋ ਕਿ ਤੂੰ ਤਾਂ ਈਮਾਨ ਵਾਲਾ ਹੀ ਨਹੀਂ। ਜੇ ਤੁਸੀਂ ਸੰਸਾਰਿਕ ਲਾਭ ਚਾਹੁੰਦੇ ਹੋ ਤਾਂ ਅੱਲਾਹ ਕੋਲ ਤੁਹਾਡੇ ਲਈ ਬਥੇਰੀਆਂ ਗ਼ਨੀਮਤਾਂ ਦੇ ਮਾਲ ਹਨ। ਪਹਿਲਾਂ ਤੁਸੀਂ ਵੀ (ਹੇ ਮੁਸਲਾਮਨੋ!) ਅਜਿਹੀ ਸਥਿਤੀ ਵਿਚ ਫਸੇ ਰਹਿ ਚੁੱਕੇ ਹੋ। ਫੇਰ ਅੱਲਾਹ ਨੇ ਤੁਹਾਡੇ ਉੱਤੇ ਅਹਿਸਾਨ ਕੀਤਾ (ਤੁਸੀਂ ਈਮਾਨ ਲੈ ਆਏ) ਇਸ ਲਈ ਤੁਸੀਂ ਜਾਂਚ ਪਰਖ ਤੋਂ ਕੰਮ ਲਿਆ ਕਰੋ। ਬੇਸ਼ੱਕ ਅੱਲਾਹ ਤੁਹਾਡੇ ਸਾਰੇ ਅਮਲਾਂ ਨੂੰ ਭਲੀ-ਭਾਂਤ ਜਾਣਦਾ ਹੇ। info
التفاسير: