1 .ਕੁਰਆਨ ਵਿਚ ‘ਇਲਹਾਫ਼ਨ’ ਸ਼ਬਦ ਦੀ ਵਰਤੋਂ ਕੀਤੀ ਗਈ ਹੇ ਜਿਸ ਦਾ ਅਰਥ ਹੇ ਚਿੰਬੜ ਕੇ ਜਾਂ ਪਿੱਛੇ ਪੈਕੇ ਸਵਾਲ ਕਰਨਾ, ਪਰ ਇਮਾਮ ਤਿਬਰੀ ਅਤੇ ਦੂਜੇ ਵਿਆਖਿਆਕਾਰ ਇਸ ਦਾ ਅਰਥ ਦੱਸਦੇ ਹਨ ਕਿ ਜਿਹੜੇ ਉੱਕਾ ਹੀ ਸਵਾਲ ਨਹੀਂ ਕਰਦੇ।
2 ਨਬੀ ਕਰੀਮ (ਸ:) ਨੇ ਫ਼ਰਮਾਇਆ, ਸੱਤ ਵਿਅਕਤੀ ਅਜਿਹੇ ਹਨ ਜਿਨ੍ਹਾਂ ਨੂੰ ਅੱਲਾਹ ਤਆਲਾ ਉਸ ਦਿਨ ਆਪਣੀ ਛਤਰ ਛਾਇਆ ਹੇਠ ਰੱਖੇਗਾ ਜਿਸ ਦਿਨ ਛੁੱਟ ਉਸ ਦੀ ਛਾਇਆ ਤੋਂ ਹੋਰ ਕੋਈ ਛਾਇਆ ਨਹੀਂ ਹੋਵੇਗਾ (1) ਆਦਿਲ ਭਾਵ ਇਨਸਾਫ਼ ਪਸੰਦ ਬਾਦਸ਼ਾਹ (2) ਉਹ ਨੌਜਵਾਨ ਜਿਹੜਾ ਅੱਲਾਹ ਦੀ ਇਬਾਦਤ ਕਰਦੇ ਹੋਏ ਜਵਾਨ ਹੋਇਆ (3) ਅਜਿਹਾ ਵਿਅਕਤੀ ਜਿਸ ਦਾ ਮਨ ਮਸੀਤ ਵਿਚ ਹੀ ਅਟਕਿਆ ਰਹਿੰਦਾ ਹੇ (4) ਉਹ ਦੋ ਵਿਅਕਤੀ ਜਿਹੜੇ ਕੇਵਲ ਅੱਲਾਹ ਲਈ ਮੁਹੱਬਤ (ਦੋਸਤੀ) ਕਰਦੇ ਹਨ (5) ਉਹ ਵਿਅਕਤੀ ਜਿਸ ਨੂੰ ਕੋਈ ਖ਼ੂਬਸੂਰਤ ਔਰਤ ਅਸ਼ਲੀਲਤਾ ਵੱਲ ਬੁਲਾਵੇ ਪਰ ਉਹ ਆਖੇ ਕਿ ਮੈਂ ਅੱਲਾਹ ਤੋਂ ਡਰਦਾ ਹਾਂ (6) ਉਹ ਵਿਅਕਤੀ ਜਿਹੜਾ ਕੋਈ ਦਾਨ ਪੁੰਨ ਕਰੇ ਪਰ ਉਸ ਨੂੰ ਇੰਜ ਗੁਪਤ ਰੱਖੇ ਕਿ ਉਹਦੇ ਖੱਬੇ ਹੱਥ ਨੂੰ ਇਸ ਦਾ ਗਿਆਨ ਨਾ ਹੋਵੇ ਕਿ ਉਸ ਦੇ ਸੱਜੇ ਹੱਥ ਨੇ ਕੀ ਖ਼ੈਰਾਤ ਕੀਤੀ ਹੇ (7) ਉਹ ਵਿਅਕਤੀ ਜਿਹੜਾ ਇਕਾਂਤ ਵਿਚ ਅੱਲਾਹ ਨੂੰ ਯਾਦ ਕਰਦਾ ਹੇ ਅਤੇ ਅੱਲਾਹ ਦੇ ਡਰ-ਭੈਅ ਦੇ ਨਾਲ ਉਸ ਦੀਆਂ ਅੱਖਾਂ ਵਿਚ ਹੰਝੂ ਆ ਜਾਣ। (ਸਹੀ ਬੁਖ਼ਾਰੀ, ਹਦੀਸ: 1423)