Tradução dos significados do Nobre Qur’an. - Tradução Punjabi - Arif Halim

Número de página: 28:2 close

external-link copy
187 : 2

اُحِلَّ لَكُمْ لَیْلَةَ الصِّیَامِ الرَّفَثُ اِلٰی نِسَآىِٕكُمْ ؕ— هُنَّ لِبَاسٌ لَّكُمْ وَاَنْتُمْ لِبَاسٌ لَّهُنَّ ؕ— عَلِمَ اللّٰهُ اَنَّكُمْ كُنْتُمْ تَخْتَانُوْنَ اَنْفُسَكُمْ فَتَابَ عَلَیْكُمْ وَعَفَا عَنْكُمْ ۚ— فَالْـٰٔنَ بَاشِرُوْهُنَّ وَابْتَغُوْا مَا كَتَبَ اللّٰهُ لَكُمْ ۪— وَكُلُوْا وَاشْرَبُوْا حَتّٰی یَتَبَیَّنَ لَكُمُ الْخَیْطُ الْاَبْیَضُ مِنَ الْخَیْطِ الْاَسْوَدِ مِنَ الْفَجْرِ ۪— ثُمَّ اَتِمُّوا الصِّیَامَ اِلَی الَّیْلِ ۚ— وَلَا تُبَاشِرُوْهُنَّ وَاَنْتُمْ عٰكِفُوْنَ فِی الْمَسٰجِدِ ؕ— تِلْكَ حُدُوْدُ اللّٰهِ فَلَا تَقْرَبُوْهَا ؕ— كَذٰلِكَ یُبَیِّنُ اللّٰهُ اٰیٰتِهٖ لِلنَّاسِ لَعَلَّهُمْ یَتَّقُوْنَ ۟

187਼ ਤੁਹਾਡੇ ਲਈ ਰੋਜ਼ਿਆਂ ਦੀਆਂ ਰਾਤਾਂ ਨੂੰ ਆਪਣੀ ਪਤਨੀ ਨਾਲ ਸੰਭੋਗ ਕਰਨਾ ਹਲਾਲ (ਜਾਇਜ਼) ਕੀਤਾ ਗਿਆ ਹੇ, ਉਹ ਤੁਹਾਡੇ ਲਈ ਲਿਬਾਸ ਹਨ ਅਤੇ ਤੁਸੀਂ ਉਹਨਾਂ (ਪਤਨੀਆਂ) ਦੇ ਲਿਬਾਸ (ਵਾਂਗ) ਹੋ। ਅੱਲਾਹ ਤੁਹਾਡੀਆਂ ਲੋੜਾਂ ਨੂੰ ਜਾਣਦਾ ਹੇ ਕਿ ਤੁਸੀਂ ਆਪਣੇ ਆਪ ਨਾਲ ਖ਼ਿਆਨਤਾਂ (ਚੋਰੀ ਤੋਂ ਸੰਭੋਗ) ਕਰਦੇ ਸੀ। ਸੋ ਉਸ ਨੇ ਤੁਹਾਡੇ ਵੱਲ ਧਿਆਨ ਦਿੱਤਾ ਅਤੇ ਤੁਹਾਨੂੰ ਮੁਆਫ਼ ਕਰ ਦਿੱਤਾ ਹੁਣ ਤੁਸੀਂ (ਰਮਜ਼ਾਨ ਦੀਆਂ ਰਾਤਾਂ ਵਿਚ) ਹਮ-ਬਿਸਤਰੀ (ਸੰਭੋਗ) ਕਰ ਸਕਦੇ ਹੋ ਅਤੇ ਅੱਲਾਹ ਨੇ ਤੁਹਾਡੇ ਲਈ ਜੋ (ਔਲਾਦ) ਲਿਖ ਛੱਡੀ ਹੇ ਉਸ ਨੂੰ (ਸੰਭੋਗ ਰਾਹੀਂ) ਤਲਾਸ਼ ਕਰੋ। (ਰਮਜ਼ਾਨ ਦੀਆਂ ਰਾਤਾਂ ਵਿਚ) ਖਾਓ ਪਿਓ ਇੱਥੋਂ ਤਕ ਕਿ ਪਹੁ ਫਟਣ ਵੇਲੇ ਸਫ਼ੇਦ ਧਾਰੀ ਕਾਲੀ ਧਾਰੀ ਤੋਂ ਸਪਸ਼ਟ ਹੋ ਜਾਵੇ ਫਿਰ ਤੁਸੀਂ (ਖਾਣ ਪੀਣ ਤੇ ਸੰਭੋਗ ਤੋਂ ਰੁੱਕ ਜਾਓ) ਰੋਜ਼ੇ ਨੂੰ (ਸੂਰਜ ਡੂਬਣ) ਤਕ ਪੂਰਾ ਕਰੋ। ਜਦੋਂ ਤੁਸੀਂ ਮਸੀਤਾਂ ਵਿਚ ਐਤਕਾਫ਼ (ਰਮਜ਼ਾਨ ਦੇ ਆਖ਼ਰੀ ਦਸ ਦਿਨ ਇਬਾਦਤ) ਲਈ ਬੈਠੋ ਤਾਂ ਆਪਣੀਆਂ ਪਤਨੀਆਂ ਨਾਲ ਸੰਭੋਗ ਨਾ ਕਰੋ। ਇਹ ਅੱਲਾਹ ਦੀਆਂ ਹੱਦਾਂ ਹਨ, ਤੁਸੀਂ ਉਹਨਾਂ ਦੇ ਨੇੜੇ ਵੀ ਨਾ ਜਾਓ। ਅੱਲਾਹ ਲੋਕਾਂ ਲਈ ਆਪਣੀਆਂ ਆਇਤਾਂ (ਹੁਕਮ) ਇੰਜ ਹੀ ਖੋਲ੍ਹ ਖੋਲ੍ਹ ਕੇ ਬਿਆਨ ਕਰਦਾ ਹੇ, ਤਾਂ ਜੋ ਉਹ ਬੁਰਾਈਆਂ ਤੋਂ ਬਚੇ ਰਹਿਣ। info
التفاسير:

external-link copy
188 : 2

وَلَا تَاْكُلُوْۤا اَمْوَالَكُمْ بَیْنَكُمْ بِالْبَاطِلِ وَتُدْلُوْا بِهَاۤ اِلَی الْحُكَّامِ لِتَاْكُلُوْا فَرِیْقًا مِّنْ اَمْوَالِ النَّاسِ بِالْاِثْمِ وَاَنْتُمْ تَعْلَمُوْنَ ۟۠

188਼ ਤੁਸੀਂ ਇਕ ਦੂਜੇ ਦੇ ਮਾਲ ਨਾਜਾਇਜ਼ ਤਰੀਕਿਆਂ ਨਾਲ ਨਾ ਖਾਓ ਅਤੇ ਉਹਨਾਂ ਨੂੰ ਹਾਕਮਾਂ ਅੱਗੇ (ਰਿਸ਼ਵਤ ਵਜੋਂ) ਪੇਸ਼ ਨਾ ਕਰੋ ਕਿ ਤੁਸੀਂ ਦੂਜਿਆਂ ਦੇ ਮਾਲ ਦਾ ਕੁੱਝ ਹਿੱਸਾ ਨਾ ਜਾਇਜ਼ ਤਰੀਕੇ ਨਾਲ ਖਾ ਜਾਓ ਹਾਲਾਂ ਕਿ ਤੁਸੀਂ ਜਾਣਦੇ ਹੋ। info
التفاسير:

external-link copy
189 : 2

یَسْـَٔلُوْنَكَ عَنِ الْاَهِلَّةِ ؕ— قُلْ هِیَ مَوَاقِیْتُ لِلنَّاسِ وَالْحَجِّ ؕ— وَلَیْسَ الْبِرُّ بِاَنْ تَاْتُوا الْبُیُوْتَ مِنْ ظُهُوْرِهَا وَلٰكِنَّ الْبِرَّ مَنِ اتَّقٰی ۚ— وَاْتُوا الْبُیُوْتَ مِنْ اَبْوَابِهَا ۪— وَاتَّقُوا اللّٰهَ لَعَلَّكُمْ تُفْلِحُوْنَ ۟

189਼ ਹੇ ਨਬੀ (ਸ:)! ਤੁਹਾਥੋਂ (ਲੋਕੀ) ਚੰਨ ਦੇ (ਘਟਣ ਵਧਣ) ਬਾਰੇ ਪੁੱਛਦੇ ਹਨ। ਤੁਸੀਂ ਕਹਿ ਦਿਓ ਕਿ ਇਹ ਲੋਕਾਂ ਲਈ (ਮਿਤੀਆਂ ਨਿਰਧਾਰਤ ਕਰਨ) ਅਤੇ ਹੱਜ ਲਈ ਨਿਯਤ ਸਮਾਂ ਦੱਸਣ ਲਈ ਹੇ। ਨੇਕੀ ਇਹ ਨਹੀਂ ਕਿ ਤੁਸੀਂ (ਹੱਜ ਦੇ ਦਿਨਾਂ ਵਿਚ) ਆਪਣੇ ਘਰ ਦੇ ਪਿੱਛਿਓ ਆਓ ਸਗੋਂ ਨੇਕੀ ਤਾਂ ਇਹ ਹੇ ਕਿ ਆਦਮੀ ਬੁਰਾਈ ਤੋਂ ਬਚਿਆ ਰਹੇ। ਤੁਸੀਂ ਆਪਣੇ ਘਰਾਂ ਵਿਚ ਉਹਨਾਂ ਦੇ ਬੂਹਿਆਂ ਰਾਹੀਂ ਹੀ ਆਓ ਅਤੇ ਅੱਲਾਹ ਤੋਂ ਡਰਦੇ ਰਹੋ ਤਾਂ ਜੋ ਤੁਸੀਂ ਸਫ਼ਲਤਾ ਪ੍ਰਾਪਤ ਕਰੋ। info
التفاسير:

external-link copy
190 : 2

وَقَاتِلُوْا فِیْ سَبِیْلِ اللّٰهِ الَّذِیْنَ یُقَاتِلُوْنَكُمْ وَلَا تَعْتَدُوْا ؕ— اِنَّ اللّٰهَ لَا یُحِبُّ الْمُعْتَدِیْنَ ۟

190਼ ਤੁਸੀਂ ਅੱਲਾਹ ਦੀ ਰਾਹ ਵਿਚ ਉਹਨਾਂ ਨਾਲ ਲੜੋ ਜਿਹੜੇ ਤੁਹਾਡੇ ਨਾਲ ਲੜਦੇ ਹਨ।1 ਤੁਸੀਂ ਵਧੀਕੀ ਨਾ ਕਰੋ ਕਿਉਂ ਜੋ ਅੱਲਾਹ ਵਧੀਕੀ ਕਰਨ ਵਾਲੇ ਨੂੰ ਪਸੰਦ ਨਹੀਂ ਕਰਦਾ। info

1 “ਜਿਹਾਦ” ਦਾ ਅਰਥ ਕੋਸ਼ਿਸ਼ ਕਰਨਾ ਹੇ। ਸ਼ਰੀਅਤ ਅਨੁਸਾਰ ਅੱਲਾਹ ਦੀ ਰਾਹ ਵਿਚ ਜੰਗ ਕਰਨ ਨੂੰ ਜਿਹਾਦ ਕਿਹਾ ਜਾਂਦਾ ਹੇ ਹਦੀਸ ਵਿਚ ਹੇ ਕਿ ਜਿਹੜਾ ਵਿਅਕਤੀ ਇਸ ਗੱਲ ਵਿਚ ਹੀ ਸੰਸਾਰ ਤੋਂ ਚਲਾ ਗਿਆ ਕਿ ਨਾ ਤਾਂ ਉਸ ਨੇ ਕੋਈ ਜਿਹਾਦ ਕੀਤਾ ਅਤੇ ਨਾ ਉਸ ਦੇ ਦਿਲ ਵਿਚ ਕਦੇ ਇਸ ਦਾ ਵਿਚਾਰ ਹੀ ਆਇਆ ਇੰਜ ਸਮਝੋ ਜਿਵੇਂ ਉਹ ਝੂਠੇ ਦੀ ਮੌਤ ਮਰ ਗਿਆ। (ਸਹੀ ਮੁਸਲਿਮ, ਹਦੀਸ: 1910) * ਹਜ਼ਰਤ ਇਬਨੇ ਮਸਊਦ ਨੇ ਅੱਲਾਹ ਦੇ ਰਸੂਲ ਨੂੰ ਪੁੱਛਿਆ ਹੇ ਕਿ ਅੱਲਾਹ ਦੇ ਰਸੂਲ! ਸਭ ਤੋਂ ਵਧੀਆ ਕਿਹੜਾ ਅਮਲ ਹੇ ? ਆਪ ਨੇ ਫ਼ਰਮਾਇਆ ਕਿ ਨਮਾਜ਼ਾਂ ਨੂੰ ਉਹਨਾਂ ਦੇ ਨਿਯਤ ਸਮੇਂ ’ਤੇ ਅਦਾ ਕਰਨਾ। ਉਹਨਾਂ ਪੁੱਛਿਆ ਕਿ ਇਸ ਤੋਂ ਬਾਅਦ, ਫ਼ਰਮਾਇਆ ਮਾਪਿਆਂ ਨਾਲ ਵਧੀਆ ਵਰਤਾਓ ਕਰਨਾ। ਉਹਨਾਂ ਪੁੱਛਿਆ ਕਿ ਇਸ ਤੋਂ ਬਾਅਦ, ਆਪ (ਸ:) ਨੇ ਫ਼ਰਮਾਇਆ ਕਿ ਅੱਲਾਹ ਦੀ ਰਾਹ ਵਿਚ ਜਿਹਾਦ ਕਰਨਾ। (ਸਹੀ ਬੁਖ਼ਾਰੀ, ਹਦੀਸ: 2782)

التفاسير: