Vertaling van de betekenissen Edele Qur'an - De Poenjabi vertaling - Aarif Haleem

Pagina nummer:close

external-link copy
26 : 8

وَاذْكُرُوْۤا اِذْ اَنْتُمْ قَلِیْلٌ مُّسْتَضْعَفُوْنَ فِی الْاَرْضِ تَخَافُوْنَ اَنْ یَّتَخَطَّفَكُمُ النَّاسُ فَاٰوٰىكُمْ وَاَیَّدَكُمْ بِنَصْرِهٖ وَرَزَقَكُمْ مِّنَ الطَّیِّبٰتِ لَعَلَّكُمْ تَشْكُرُوْنَ ۟

26਼ ਉਸ ਵੇਲੇ ਨੂੰ ਯਾਦ ਕਰੋ ਜਦੋਂ ਤੁਸੀਂ ਧਰਤੀ ਉੱਤੇ ਥੋੜ੍ਹੀ ਗਿਣਤੀ ਵਿਚ ਸੀ ਅਤੇ ਤੁਹਾਨੂੰ ਨਿਰਬਲ ਸਮਝਿਆ ਜਾਂਦਾ ਸੀ। ਤੁਹਾਨੂੰ ਇਸੇ ਗੱਲ ਦੀ ਚਿੰਤਾ ਲੱਗੀ ਰਹਿੰਦੀ ਸੀ ਕਿ ਲੋਕੀ ਤੁਹਾਨੂੰ ਕੀਤੇ ਮਿਟਾ ਹੀ ਨਾ ਦੇਣ। ਸੋ ਅੱਲਾਹ ਨੇ ਤੁਹਾਨੂੰ ਰਹਿਣ ਲਈ ਠਿਕਾਣਾ ਦਿੱਤਾ ਅਤੇ ਆਪਣੀ ਸਹਾਇਤਾ ਨਾਲ ਤੁਹਾਡੇ ਹੱਥ ਤਕੜੇ ਕੀਤੇ ਅਤੇ ਤੁਹਾਨੂੰ ਪਾਕੀਜ਼ਾ ਚੀਜ਼ਾਂ ਦਿੱਤੀਆਂ ਤਾਂ ਜੋ ਤੁਸੀਂ ਉਸ ਦੇ ਧੰਨਵਾਦੀ ਬਣੋ। info
التفاسير:

external-link copy
27 : 8

یٰۤاَیُّهَا الَّذِیْنَ اٰمَنُوْا لَا تَخُوْنُوا اللّٰهَ وَالرَّسُوْلَ وَتَخُوْنُوْۤا اَمٰنٰتِكُمْ وَاَنْتُمْ تَعْلَمُوْنَ ۟

27਼ ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਨਾਲ ਖ਼ਿਆਨਤ (ਧੋਖਾ) ਨਾ ਕਰੋ1 ਅਤੇ ਨਾ ਹੀ ਤੁਸੀਂ ਆਪਣੀਆਂ ਅਮਾਨਤਾਂ ਵਿਚ ਖ਼ਿਆਨਤਾਂ ਕਰੋ, ਜਦ ਕਿ ਤੁਸੀਂ ਜਾਣਦੇ ਹੋ। info

1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 164/3।

التفاسير:

external-link copy
28 : 8

وَاعْلَمُوْۤا اَنَّمَاۤ اَمْوَالُكُمْ وَاَوْلَادُكُمْ فِتْنَةٌ ۙ— وَّاَنَّ اللّٰهَ عِنْدَهٗۤ اَجْرٌ عَظِیْمٌ ۟۠

28਼ ਅਤੇ ਤੁਸੀਂ ਇਹ ਗੱਲ ਵੀ ਯਾਦ ਰੱਖੋ ਕਿ ਬੇਸ਼ਕ ਤੁਹਾਡੇ ਧਨ ਪਦਾਰਥ ਤੇ ਤੁਹਾਡੀਆਂ ਔਲਾਦਾਂ ਅਸਲ ਵਿਚ ਤੁਹਾਡੇ ਲਈ ਫਿਤਨਾ (ਅਜ਼ਮਾਇਸ਼) ਹਨ ਅਤੇ (ਇਹ ਵੀ ਯਾਦ ਰੱਖੋ) ਕਿ ਅੱਲਾਹ ਕੋਲ ਦੇਣ ਲਈ ਬਹੁਤ ਹੀ ਵਧੀਆ ਬਦਲਾ ਹੈ। info
التفاسير:

external-link copy
29 : 8

یٰۤاَیُّهَا الَّذِیْنَ اٰمَنُوْۤا اِنْ تَتَّقُوا اللّٰهَ یَجْعَلْ لَّكُمْ فُرْقَانًا وَّیُكَفِّرْ عَنْكُمْ سَیِّاٰتِكُمْ وَیَغْفِرْ لَكُمْ ؕ— وَاللّٰهُ ذُو الْفَضْلِ الْعَظِیْمِ ۟

29਼ ਹੇ ਈਮਾਨ ਵਾਲਿਓ! ਜੇ ਤੁਸੀਂ ਅੱਲਾਹ ਤੋਂ ਡਰਦੇ ਰਹੋਗੇ ਤਾਂ ਉਹ ਤੁਹਾਡੇ ਲਈ ਹੱਕ ਸੱਚ ਨੂੰ ਪਰਖਣ ਲਈ ਇਕ ਕਸੌਟੀ ਉਪਲਬਧ ਕਰ ਦੇਵੇਗਾ ਅਤੇ ਤੁਹਾਡੀਆਂ ਬੁਰਾਈਆਂ ਤੁਹਾਥੋਂ ਦੂਰ ਕਰ ਦੇਵੇਗਾ ਅਤੇ ਤੁਹਾਨੂੰ ਬਖ਼ਸ਼ ਦੇਵੇਗਾ, ਅੱਲਾਹ ਵੱਡੇ ਫ਼ਜ਼ਲਾਂ ਵਾਲਾ ਹੈ। info
التفاسير:

external-link copy
30 : 8

وَاِذْ یَمْكُرُ بِكَ الَّذِیْنَ كَفَرُوْا لِیُثْبِتُوْكَ اَوْ یَقْتُلُوْكَ اَوْ یُخْرِجُوْكَ ؕ— وَیَمْكُرُوْنَ وَیَمْكُرُ اللّٰهُ ؕ— وَاللّٰهُ خَیْرُ الْمٰكِرِیْنَ ۟

30਼ (ਹੇ ਨਬੀ!) ਯਾਦ ਕਰੋ ਜਦੋਂ ਕਾਫ਼ਿਰ ਲੋਕ ਆਪ ਜੀ ਬਾਰੇ ਸੋਚ ਰਹੇ ਸੀ ਕਿ ਉਹ ਤੁਹਾਨੂੰ ਬੰਦੀ ਬਣਾ ਲੈਣ ਜਾਂ ਕਤਲ ਕਰ ਦੇਣ ਜਾਂ ਆਪ ਜੀ ਨੂੰ (ਮੱਕੇ ਤੋਂ) ਦੇਸ਼ ਨਿਕਾਲਾ ਦੇਣ। ਉਹ (ਕਾਫ਼ਿਰ) ਆਪਣੀਆਂ ਚਾਲਾਂ ਚੱਲ ਰਹੇ ਸੀ ਅਤੇ ਅੱਲਾਹ ਆਪਣੀਆਂ ਚਾਲਾਂ ਚੱਲ ਰਿਹਾ ਸੀ ਅਤੇ ਸਭ ਤੋਂ ਵਧੀਆ ਚਾਲਾਂ ਚੱਲਣ ਵਾਲਾ ਤਾਂ ਅੱਲਾਹ ਹੀ ਹੈ। info
التفاسير:

external-link copy
31 : 8

وَاِذَا تُتْلٰی عَلَیْهِمْ اٰیٰتُنَا قَالُوْا قَدْ سَمِعْنَا لَوْ نَشَآءُ لَقُلْنَا مِثْلَ هٰذَاۤ ۙ— اِنْ هٰذَاۤ اِلَّاۤ اَسَاطِیْرُ الْاَوَّلِیْنَ ۟

31਼ ਜਦੋਂ ਉਹਨਾਂ (ਕਾਫ਼ਿਰਾਂ) ਦੇ ਸਾਹਮਣੇ ਸਾਡੀਆਂ ਆਇਤਾਂ ਪੜ੍ਹੀਆਂ ਜਾਂਦੀਆਂ ਹਨ ਤਾਂ ਉਹ ਆਖਦੇ ਹਨ ਕਿ ਅਸੀਂ ਸੁਣ ਲਿਆ ਜੇ ਅਸੀਂ ਚਾਹੀਏ ਤਾਂ ਇਸ ਤਰ੍ਹਾਂ ਦਾ ਕਲਾਮ ਅਸੀਂ ਵੀ ਕਹਿ ਸਕਦੇ ਹਾਂ, ਇਹ ਤਾਂ ਬੀਤ ਚੁੱਕੇ ਲੋਕਾਂ ਦੇ ਕਿੱਸੇ ਹਨ। info
التفاسير:

external-link copy
32 : 8

وَاِذْ قَالُوا اللّٰهُمَّ اِنْ كَانَ هٰذَا هُوَ الْحَقَّ مِنْ عِنْدِكَ فَاَمْطِرْ عَلَیْنَا حِجَارَةً مِّنَ السَّمَآءِ اَوِ ائْتِنَا بِعَذَابٍ اَلِیْمٍ ۟

32਼ ਜਦੋਂ ਉਹਨਾਂ (ਕਾਫ਼ਿਰਾਂ) ਨੇ ਕਿਹਾ ਕਿ ਹੇ ਅੱਲਾਹ! ਜੇ ਇਹ .ਕੁਰਆਨ ਅਸਲੋਂ ਤੇਰੇ ਵੱਲੋਂ ਹੀ ਹੈ (ਤਾਂ ਇਸ ਦੀ ਨਿਖੇਦੀ ਕਰਨ ’ਤੇ) ਜਾਂ ਤਾਂ ਸਾਡੇ ’ਤੇ ਅਕਾਸ਼ ਤੋਂ ਪੱਥਰ ਵਰਸਾ ਦੇ ਜਾਂ ਸਾਡੇ ’ਤੇ ਕੋਈ ਦੁਖ ਭਰਿਆ ਅਜ਼ਾਬ ਲੈ ਆ। info
التفاسير:

external-link copy
33 : 8

وَمَا كَانَ اللّٰهُ لِیُعَذِّبَهُمْ وَاَنْتَ فِیْهِمْ ؕ— وَمَا كَانَ اللّٰهُ مُعَذِّبَهُمْ وَهُمْ یَسْتَغْفِرُوْنَ ۟

33਼ (ਹੇ ਨਬੀ!) ਅੱਲਾਹ ਅਜਿਹਾ ਨਹੀਂ ਕਿ ਇਹਨਾਂ ਨੂੰ ਅਜ਼ਾਬ ਦੇਵੇ, ਜਦ ਕਿ ਤੁਸੀਂ ਇਹਨਾਂ ਵਿਚ ਮੌਜੂਦ ਹਨ ਅਤੇ ਜੇ ਉਹ ਆਪਣੀਆਂ ਭੁੱਲਾਂ ਦੀ ਖਿਮਾਂ ਲਈ ਬੇਨਤੀਆਂ ਕਰਦੇ ਹਨ ਤਾਂ ਵੀ ਅੱਲਾਹ ਉਹਨਾਂ ਨੂੰ ਅਜ਼ਾਬ ਨਹੀਂ ਦੇਵੇਗਾ। info
التفاسير: