Vertaling van de betekenissen Edele Qur'an - De Poenjabi vertaling - Aarif Haleem

external-link copy
203 : 7

وَاِذَا لَمْ تَاْتِهِمْ بِاٰیَةٍ قَالُوْا لَوْلَا اجْتَبَیْتَهَا ؕ— قُلْ اِنَّمَاۤ اَتَّبِعُ مَا یُوْحٰۤی اِلَیَّ مِنْ رَّبِّیْ ۚ— هٰذَا بَصَآىِٕرُ مِنْ رَّبِّكُمْ وَهُدًی وَّرَحْمَةٌ لِّقَوْمٍ یُّؤْمِنُوْنَ ۟

203਼ ਜਦੋਂ ਤੁਸੀਂ (ਹੇ ਨਬੀ!) ਇਹਨਾਂ ਦੇ ਸਾਹਮਣੇ ਕੋਈ ਮੁਅਜਜ਼ਾ (ਨਿਸ਼ਾਨੀ ਜਾਂ ਚਮਤਕਾਰ) ਪੇਸ਼ ਨਹੀਂ ਕਰਦੇ ਤਾਂ ਆਖਦੇ ਹਨ ਕਿ ਤੁਸੀਂ ਆਪਣੇ ਲਈ ਮੁਅਜਜ਼ਾ ਕਿਉਂ ਨਹੀਂ ਲਿਆਏ ?1 ਤੁਸੀਂ ਆਖ ਦfਓ ਕਿ ਮੈਂ ਤਾਂ ਕੇਵਲ ਉਸੇ ਵਹੀ ਦੀ ਪੈਰਵੀ ਕਰਦਾ ਹਾਂ ਜਿਹੜੀ ਮੇਰੇ ਰੱਬ ਨੇ ਮੇਰੇ ਵੱਲ ਭੇਜੀ ਹੈ। ਇਹ (.ਕੁਰਆਨ) ਬਹੁਤ ਵੱਡੀ ਦਲੀਲ ਹੈ ਤੁਹਾਡੇ ਰੱਬ ਵੱਲੋਂ, ਅਤੇ ਰਹਿਮਤ ਹੈ ਉਹਨਾਂ ਲੋਕਾਂ ਲਈ ਜਿਹੜੇ ਈਮਾਨ ਰੱਖਦੇ ਹਨ। info

1 ਇਕ ਵਾਰ ਨਬੀ (ਸ:) ਨੇ ਮੱਕੇ ਵਾਲਿਆਂ ਨੂੰ ਉਹਨਾਂ ਦੇ ਮੰਗ ਕਰਨ ’ਤੇ ਇਕ ਅਹਿਮ ਮੁਅਜਜ਼ਾ ਵਿਖਾਇਆ। ਅਨਸ ਬਿਨ ਮਾਲਿਕ ਤੋਂ ਪਤਾ ਲੱਗਦਾ ਹੈ ਨਬੀ (ਸ:) ਨੇ ਮੱਕੇ ਵਾਲਿਆਂ ਨੇ ਕਿਸੇ ਨਿਸ਼ਾਨੀ ਦੀ ਮੰਗ ਕੀਤੀ ਤਾਂ ਆਪ ਨੇ ਉਹਨਾਂ ਨੂੰ ਚੰਨ ਦੇ ਟੋਟੇ ਹੁੰਦੇ ਵਿਖਾਇਆ (ਸਹੀ ਬੁਖ਼ਾਰੀ, ਹਦੀਸ: 3637) ਪਰੰਤੂ ਇਸ ਦਾ ਕੋਈ ਵੀ ਲਾਭ ਨਾ ਹੋਇਆ ਇਸੇ ਲਈ ਅੱਲਾਹ ਕਾਫ਼ਿਰਾਂ ਦੀ ਮੰਗ ਕਰਨ ’ਤੇ ਮੁਅਜਜ਼ੇ ਨਹੀਂ ਵਿਖਾਉਂਦਾ ਸਗੋਂ ਉਸ ਸਮੇਂ ਮੁਅਜਜ਼ੇ ਪ੍ਰਗਟ ਕਰਦਾ ਹੈ ਜਦੋਂ ਅੱਲਾਹ ਚਾਹੁੰਦਾ ਹੈ।

التفاسير: