Vertaling van de betekenissen Edele Qur'an - De Poenjabi vertaling - Aarif Haleem

Pagina nummer:close

external-link copy
150 : 7

وَلَمَّا رَجَعَ مُوْسٰۤی اِلٰی قَوْمِهٖ غَضْبَانَ اَسِفًا ۙ— قَالَ بِئْسَمَا خَلَفْتُمُوْنِیْ مِنْ بَعْدِیْ ۚ— اَعَجِلْتُمْ اَمْرَ رَبِّكُمْ ۚ— وَاَلْقَی الْاَلْوَاحَ وَاَخَذَ بِرَاْسِ اَخِیْهِ یَجُرُّهٗۤ اِلَیْهِ ؕ— قَالَ ابْنَ اُمَّ اِنَّ الْقَوْمَ اسْتَضْعَفُوْنِیْ وَكَادُوْا یَقْتُلُوْنَنِیْ ۖؗ— فَلَا تُشْمِتْ بِیَ الْاَعْدَآءَ وَلَا تَجْعَلْنِیْ مَعَ الْقَوْمِ الظّٰلِمِیْنَ ۟

150਼ ਜਦੋਂ ਮੂਸਾ (ਕੋਹੇ ਤੂਰ ਤੋਂ) ਵਾਪਸ ਆਪਣੀ ਕੌਮ ਵੱਲ ਆਇਆ ਤਾਂ ਗੁੱਸੇ ਤੇ ਦੁਖ ਭਰੀ ਹਾਲਤ ਵਿਚ (ਹਾਰੂਨ ਨੂੰ) ਕਿਹਾ ਕਿ ਤੂੰ ਮੈਥੋ ਮਗਰੋਂ ਬਹੁਤ ਹੀ ਭੈੜੀ ਜਾਨਸ਼ੀਨੀ ਕੀਤੀ ਹੈ। ਤੂੰ ਆਪਣੇ ਰੱਬ ਦੇ ਹੁਕਮ ਤੋਂ ਪਹਿਲਾਂ ਹੀ ਮੂੰਹ ਮੋੜਣ ਵਿਚ ਛੇਤੀ ਕੀਤੀ ਅਤੇ (ਹਿਦਾਇਤ ਵਾਲੀਆਂ) ਤਖ਼ਤੀਆਂ ਇਕ ਪਾਸੇ ਸੁੱਟ ਦਿੱਤੀਆਂ। ਜਦੋਂ (ਮੂਸਾ) ਆਪਣੇ ਭਰਾ (ਹਾਰੂਨ) ਦਾ ਸਿਰ ਫੜ ਕੇ ਆਪਣੇ ਵੱਲ ਘਸੀਟਣ ਲੱਗਿਆ ਤਾਂ ਹਾਰੂਨ ਨੇ ਕਿਹਾ ਕਿ ਹੇ ਮੇਰੇ ਮਾਂ ਜਾਇ ਭਰਾ! ਇਹਨਾਂ ਲੋਕਾਂ ਨੇ ਮੈਨੂੰ ਕਮਜ਼ੋਰ ਸਮਝਿਆ, ਨੇੜੇ ਸੀ ਕਿ ਉਹ ਮੈਨੂੰ ਕਤਲ ਹੀ ਕਰ ਦਿੰਦੇ, ਸੋ ਤੂੰ ਦੁਸ਼ਮਨਾਂ ਨੂੰ ਮੇਰੇ ’ਤੇ ਨਾ ਹਸਾ ਅਤੇ ਮੈਨੂੰ ਇਹਨਾਂ ਜ਼ਾਲਮਾਂ ਵਿਚ ਸ਼ਾਮਲ ਨਾ ਕਰ। info
التفاسير:

external-link copy
151 : 7

قَالَ رَبِّ اغْفِرْ لِیْ وَلِاَخِیْ وَاَدْخِلْنَا فِیْ رَحْمَتِكَ ۖؗ— وَاَنْتَ اَرْحَمُ الرّٰحِمِیْنَ ۟۠

151਼ ਮੂਸਾ ਨੇ ਕਿਹਾ ਕਿ ਹੇ ਮੇਰੇ ਰੱਬ! ਮੇਰੀਆਂ ਤੇ ਮੇਰੇ ਭਰਾ (ਹਾਰੂਨ) ਦੀਆਂ ਗ਼ਲਤੀਆਂ ਨੂੰ ਮੁਆਫ਼ ਕਰ ਅਤੇ ਸਾਨੂੰ ਆਪਣੀਆਂ ਮਿਹਰਾਂ ਬਖ਼ਸ਼ ਦੇ, ਤੂੰ ਸਾਰੇ ਹੀ ਰਹਿਮ ਕਰਨ ਵਾਲਿਆਂ ਤੋਂ ਵੱਧ ਰਹਿਮ ਕਰਨ ਵਾਲਾ ਹੈ। info
التفاسير:

external-link copy
152 : 7

اِنَّ الَّذِیْنَ اتَّخَذُوا الْعِجْلَ سَیَنَالُهُمْ غَضَبٌ مِّنْ رَّبِّهِمْ وَذِلَّةٌ فِی الْحَیٰوةِ الدُّنْیَا ؕ— وَكَذٰلِكَ نَجْزِی الْمُفْتَرِیْنَ ۟

152਼ ਬੇਸ਼ੱਕ ਜਿਨ੍ਹਾਂ ਨੇ ਗਊ ਦੀ ਪੂਜਾ ਕੀਤੀ ਉਹਨਾਂ ਉੱਤੇ ਛੇਤੀ ਹੀ ਉਹਨਾਂ ਦੇ ਰੱਬ ਵੱਲੋਂ ਕਹਿਰ ਆਵੇਗਾ ਅਤੇ ਉਹ ਇਸ ਸੰਸਾਰ ਵਿਚ ਵੀ ਹੀਣੇ ਹੋਣਗੇ। ਅਸੀਂ ਝੂਠ ਘੜ੍ਹਣ ਵਾਲਿਆਂ ਨੂੰ ਅਜਿਹੀ ਹੀ ਸਜ਼ਾ ਦਿਆ ਕਰਦੇ ਹਾਂ। info
التفاسير:

external-link copy
153 : 7

وَالَّذِیْنَ عَمِلُوا السَّیِّاٰتِ ثُمَّ تَابُوْا مِنْ بَعْدِهَا وَاٰمَنُوْۤا ؗ— اِنَّ رَبَّكَ مِنْ بَعْدِهَا لَغَفُوْرٌ رَّحِیْمٌ ۟

153਼ ਜਿਨ੍ਹਾਂ ਲੋਕਾਂ ਨੇ ਗੁਨਾਹ ਕੀਤੇ ਅਤੇ ਫੇਰ ਉਸ ਤੋਂ ਬਾਅਦ ਤੌਬਾ ਕੀਤੀ ਅਤੇ ਈਮਾਨ ਵੀ ਲਿਆਏ ਤਾਂ ਤੁਹਾਡਾ ਰੱਬ ਇਸ ਤੌਬਾ ਤੋਂ ਬਾਅਦ ਸਾਰੇ ਗੁਨਾਹ ਮੁਆਫ਼ ਕਰ ਦੇਣ ਵਾਲਾ ਹੈ ਅਤੇ ਮਿਹਰਾਂ ਕਰਨ ਵਾਲਾ ਹੈ। info
التفاسير:

external-link copy
154 : 7

وَلَمَّا سَكَتَ عَنْ مُّوْسَی الْغَضَبُ اَخَذَ الْاَلْوَاحَ ۖۚ— وَفِیْ نُسْخَتِهَا هُدًی وَّرَحْمَةٌ لِّلَّذِیْنَ هُمْ لِرَبِّهِمْ یَرْهَبُوْنَ ۟

154਼ ਜਦੋਂ ਮੂਸਾ ਦਾ ਰੋਹ ਢਲਿਆ ਤਾਂ ਉਹਨਾਂ ਨੇ ਉਹਨਾਂ ਤਖ਼ਤੀਆਂ ਨੂੰ ਚੁੱਕਿਆ ਜਿਨ੍ਹਾਂ ਵਿਚ ਉਹਨਾਂ ਲੋਕਾਂ ਲਈ ਹਿਦਾਇਤਾਂ ਤੇ ਮਿਹਰਾਂ ਸੀ ਜਿਹੜੇ ਆਪਣੇ ਰੱਬ ਤੋਂ ਡਰਦੇ ਸੀ। info
التفاسير:

external-link copy
155 : 7

وَاخْتَارَ مُوْسٰی قَوْمَهٗ سَبْعِیْنَ رَجُلًا لِّمِیْقَاتِنَا ۚ— فَلَمَّاۤ اَخَذَتْهُمُ الرَّجْفَةُ قَالَ رَبِّ لَوْ شِئْتَ اَهْلَكْتَهُمْ مِّنْ قَبْلُ وَاِیَّایَ ؕ— اَتُهْلِكُنَا بِمَا فَعَلَ السُّفَهَآءُ مِنَّا ۚ— اِنْ هِیَ اِلَّا فِتْنَتُكَ ؕ— تُضِلُّ بِهَا مَنْ تَشَآءُ وَتَهْدِیْ مَنْ تَشَآءُ ؕ— اَنْتَ وَلِیُّنَا فَاغْفِرْ لَنَا وَارْحَمْنَا وَاَنْتَ خَیْرُ الْغٰفِرِیْنَ ۟

155਼ ਮੂਸਾ ਨੇ ਸੱਤਰ ਆਦਮੀ ਆਪਣੀ ਕੌਮ ਵਿੱਚੋਂ ਚੁਣੇ ਤਾਂ ਜੋ ਸਾਡੇ ਵੱਲੋਂ ਨਿਸ਼ਚਿਤ ਸਮੇਂ (ਕੋਹੇ-ਤੂਰ) ’ਤੇ ਪਹੁੰਚਣ। ਜਦੋਂ ਉਹਨਾਂ ਨੂੰ ਭੁਚਾਲ ਨੇ ਆ ਨੱਪਿਆ ਤਾਂ ਮੂਸਾ ਆਖਣ ਲੱਗਿਆ ਕਿ ਹੇ ਮੇਰੇ ਮਾਲਿਕ! ਜੇ ਤੂੰ ਇਹੋ ਕਰਨਾ ਸੀ ਤਾਂ ਇਸ ਤੋਂ ਪਹਿਲਾਂ ਹੀ ਇਹਨਾਂ ਨੂੰ ਅਤੇ ਮੈਨੂੰ ਹਲਾਕ ਕਰ ਦਿੰਦਾ। ਕੀ ਤੂੰ ਸਾਡੇ ਵਿੱਚੋਂ ਕੁੱਝ ਮੂਰਖਾਂ ਦੀਆਂ ਹਰਕਤਾਂ ਕਾਰਨ ਸਾਰਿਆਂ ਨੂੰ ਹੀ ਹਲਾਕ ਕਰ ਦੇਵੇਂਗਾ? ਇਹ ਤਾਂ ਤੇਰੇ ਵੱਲੋਂ ਇਕ ਪ੍ਰੀਖਿਆ ਸੀ। ਅਜਿਹੀਆਂ ਅਜ਼ਮਾਇਸ਼ਾਂ ਦੁਆਰਾ ਤੂੰ ਜਿਸ ਨੂੰ ਵੀ ਚਾਹੇਂ ਗੁਮਰਾਹੀ ਵਿਚ ਪਾ ਦੇਵੇਂ ਅਤੇ ਜਿਸ ਨੂੰ ਚਾਹੇਂ ਹਿਦਾਇਤ ’ਤੇ ਕਾਇਮ ਰੱਖੇਂ। ਤੂੰ ਹੀ ਤਾਂ ਸਾਡੇ ਕੰਮ ਸਵਾਰਨ ਵਾਲਾ ਹੈ। ਸੋ ਤੂੰ ਸਾਡੇ ’ਤੇ ਬਖ਼ਸ਼ਿਸ਼ਾਂ ਅਤੇ ਰਹਿਮਤਾਂ ਫਰਮਾ ਅਤੇ ਤੂੰ ਸਾਰਿਆਂ ਤੋਂ ਵੱਧ ਮੁਆਫ਼ੀਆਂ ਦੇਣ ਵਾਲਾ ਹੈ। info
التفاسير: