Vertaling van de betekenissen Edele Qur'an - De Poenjabi vertaling - Aarif Haleem

ਅਲ-ਮੁਤਾ=ਫ਼ਿਫ਼ੀਨ

external-link copy
1 : 53

وَالنَّجْمِ اِذَا هَوٰی ۟ۙ

1਼ ਸੁੰਹ ਹੈ ਤਾਰੇ ਦੀ ਜਦੋਂ ਉਹ ਡਿਗਦਾ ਹੈ। info
التفاسير:

external-link copy
2 : 53

مَا ضَلَّ صَاحِبُكُمْ وَمَا غَوٰی ۟ۚ

2਼ ਤੁਹਾਡਾ ਸਾਥੀ ਨਾ ਤਾਂ ਬਹਿਕਿਆ ਹੋਇਆ ਹੈ ਅਤੇ ਨਾ ਹੀ ਰਾਹੋਂ ਭਟਕਿਆ ਹੋਇਆ ਹੈ। info
التفاسير:

external-link copy
3 : 53

وَمَا یَنْطِقُ عَنِ الْهَوٰی ۟ؕۚ

3਼ ਉਹ ਆਪਣੀ ਇੱਛਾ ਨਾਲ ਨਹੀਂ ਬੋਲਦਾ। info
التفاسير:

external-link copy
4 : 53

اِنْ هُوَ اِلَّا وَحْیٌ یُّوْحٰی ۟ۙ

4਼ ਉਹ ਤਾਂ ਇਕ ਵਹੀ (ਰੱਬ ਬਾਣੀ) ਹੈ ਜਿਹੜੀ ਉਸ ਵੱਲ ਭੇਜੀ ਜਾਂਦੀ ਹੈ। info
التفاسير:

external-link copy
5 : 53

عَلَّمَهٗ شَدِیْدُ الْقُوٰی ۟ۙ

5਼ ਉਸ ਨੂੰ ਇਹ ਸਭ ਸ਼ਕਤੀਸ਼ਾਲੀ (ਜਿਬਰਾਈਲ) ਨੇ ਸਿਖਾਇਆ ਹੈ। info
التفاسير:

external-link copy
6 : 53

ذُوْ مِرَّةٍ ؕ— فَاسْتَوٰی ۟ۙ

6਼ ਜਿਹੜਾ ਵੱਡਾ ਜ਼ੋਰਾਵਰ ਹੈ। ਸੋ ਉਹ ਆਪਣੇ ਅਸਲੀ ਰੂਪ ਵਿਚ ਸਿੱਧਾ ਆ ਖਲੋਇਆ। info
التفاسير:

external-link copy
7 : 53

وَهُوَ بِالْاُفُقِ الْاَعْلٰی ۟ؕ

7਼ ਜਦੋਂ ਉਹ (ਜਿਬਰਾਈਲ) ਅਕਾਸ਼ ਦੇ ਉਤਲੇ ਦਿਸਹੱਦੇ ’ਤੇ ਸੀ। info
التفاسير:

external-link copy
8 : 53

ثُمَّ دَنَا فَتَدَلّٰی ۟ۙ

8਼ ਫੇਰ ਉਹ ਨੇੜੇ ਆਇਆ ਤੇ ਉਤਾਂਹ ਅਹਿੱਲ ਹੋਕੇ ਰੁਕ ਗਿਆ। info
التفاسير:

external-link copy
9 : 53

فَكَانَ قَابَ قَوْسَیْنِ اَوْ اَدْنٰی ۟ۚ

9਼ ਫੇਰ (ਮੁਹੰਮਦ ਤੇ ਜਿਬਰਾਈਲ ਵਿਚਾਲੇ) ਦੋ ਕਮਾਨਾਂ (ਧਨੁਖਾਂ) ਜਿੰਨ੍ਹਾ ਦੂਰ, ਸਗੋਂ ਉਸ ਤੋਂ ਵੀ ਵੱਧ ਨੇੜੇ ਹੋ ਗਿਆ। info
التفاسير:

external-link copy
10 : 53

فَاَوْحٰۤی اِلٰی عَبْدِهٖ مَاۤ اَوْحٰی ۟ؕ

10਼ ਫੇਰ ਉਸ (ਜਿਬਰਾਈਲ) ਨੇ ਅੱਲਾਹ ਦੇ ਬੰਦੇ (ਹਜ਼ਰਤ ਮੁਹੰਮਦ) ਨੂੰ ਉਹ ਵਹੀ ਪੁਚਾਈ ਜੋ ਵਹੀ ਉਸ ਨੂੰ (ਰੱਬ ਵੱਲੋਂ) ਪੁਚਾਈ ਗਈ ਸੀ। info
التفاسير:

external-link copy
11 : 53

مَا كَذَبَ الْفُؤَادُ مَا رَاٰی ۟

11਼ ਉਸ (ਰਸੂਲ) ਨੇ ਜੋ ਕੁੱਝ ਵੀ (ਮਿਅਰਾਜ ਵੇਲੇ) ਵੇਖਿਆ ਉਸ ਦੇ ਦਿਲ ਨੇ (ਉਸ ਸੰਬੰਧ ਵਿਚ) ਝੂਠ ਨਹੀਂ ਬੋਲਿਆ। info
التفاسير:

external-link copy
12 : 53

اَفَتُمٰرُوْنَهٗ عَلٰی مَا یَرٰی ۟

12਼ ਕੀ ਤੁਸੀਂ ਲੋਕ ਉਸ ਚੀਜ਼ ’ਤੇ ਉਸ (ਨਬੀ) ਨਾਲ ਝਗੜਦੇ ਹੋ ਜੋ ਉਹ (ਅੱਖੀਂ) ਵੇਖਦਾ ਹੈ।1 info

1 ਇਹ ਤੋਂ ਭਾਵ ਮਿਅਰਾਜ ਹੈ। ਭਾਵ ਅੱਲਾਹ ਦੇ ਰਸੂਲ ਆਪਣੇ ਸ਼ਰੀਰ ਤੇ ਪ੍ਰਾਣ ਦੇ ਨਾਲ ਅਸਮਾਨਾਂ ਦੇ ਸਫ਼ਰ ਤੇ ਗਏ। ਵਿਸਥਾਰਪੂਰਵਕ ਵੇਖਣ ਲਈ ਵੇਖੋ ਸਹੀ ਬੁਖ਼ਾਰੀ, ਹਦੀਸ: 3260।

التفاسير:

external-link copy
13 : 53

وَلَقَدْ رَاٰهُ نَزْلَةً اُخْرٰی ۟ۙ

13਼ ਉਸ ਰਸੂਲ ਨੇ ਇਸ (ਜਿਬਰਾਈਲ) ਨੂੰ ਇਕ ਵਾਰ ਹੋਰ ਵੀ ਵੇਖਿਆ। info
التفاسير:

external-link copy
14 : 53

عِنْدَ سِدْرَةِ الْمُنْتَهٰی ۟

14਼ ਸਿਦਰਾਤੁਲ-ਮੁਨਤਹਾ (ਭੋਤਿਕ ਜਗਤ ਦੀ ਆਖ਼ਰੀ ਸਰਹਦ ਉੱਤੇ ਸਥਿਤ ਬੇਰੀ ਦਾ ਰੁੱਖ) ਦੇ ਨੇੜੇ (ਵੇਖਿਆ)। info
التفاسير:

external-link copy
15 : 53

عِنْدَهَا جَنَّةُ الْمَاْوٰی ۟ؕ

15਼ ਉਸ ਦੇ ਲਾਗੇ ਹੀ ਜੰਨਤੁਲ-ਮਾਵਾ (ਰਹਿਣ ਵਾਲੀ ਜੰਨਤ) ਹੈ। info
التفاسير:

external-link copy
16 : 53

اِذْ یَغْشَی السِّدْرَةَ مَا یَغْشٰی ۟ۙ

16਼ ਉਸ ਵੇਲੇ ਸਿਦਰਾ (ਭਾਵ ਜੰਨਤੀ ਬੇਰੀ) ਉੱਤੇ (ਅੱਲਾਹ ਦੀ ਕੁਦਰਤ) ਛਾ ਰਿਹਾ ਸੀ ਜੋ ਕੁੱਝ ਵੀ ਉਸ ਉੱਤੇ ਛਾਉਣਾ ਸੀ। info
التفاسير:

external-link copy
17 : 53

مَا زَاغَ الْبَصَرُ وَمَا طَغٰی ۟

17਼ ਨਾ ਤਾਂ ਉਸ ਦੀ ਨਜ਼ਰ ਬਹਿਕੀ ਹੈ ਤੇ ਨਾ ਹੀ ਹੱਦੋਂ ਟੱਪੀ ਹੋਈ। info
التفاسير:

external-link copy
18 : 53

لَقَدْ رَاٰی مِنْ اٰیٰتِ رَبِّهِ الْكُبْرٰی ۟

18਼ ਉਸ (ਰਸੂਲ) ਨੇ ਆਪਣੇ ਰੱਬ ਦੀਆਂ ਕੁੱਝ ਵੱਡੀਆਂ-ਵੱਡੀਆਂ ਨਿਸ਼ਾਨੀਆਂ ਵੇਖੀਆਂ। info
التفاسير:

external-link copy
19 : 53

اَفَرَءَیْتُمُ اللّٰتَ وَالْعُزّٰی ۟ۙ

19਼ ਤੁਸੀਂ ਮੈਨੂੰ ‘ਲਾਤ’ ਤੇ ‘ਉੱਜ਼ਾ’ ਦੀ ਖ਼ਬਰ ਦਿਓ। info
التفاسير:

external-link copy
20 : 53

وَمَنٰوةَ الثَّالِثَةَ الْاُخْرٰی ۟

20਼ ਅਤੇ ਤੀਜੀ (ਦੇਵੀ) ‘ਮਨਾਤ’ ਦੀ, ਜਿਸ ਦੀ ਅਸਲੀਅਤ ਬਹੁਤ ਹੀ ਘਟੀਆ ਹੈ। info
التفاسير:

external-link copy
21 : 53

اَلَكُمُ الذَّكَرُ وَلَهُ الْاُ ۟

21਼ ਕੀ ਤੁਹਾਡੇ ਲਈ ਪੁੱਤਰ ਹਨ ਤੇ ਅੱਲਾਹ ਲਈ ਧਿਆਂ ? info
التفاسير:

external-link copy
22 : 53

تِلْكَ اِذًا قِسْمَةٌ ضِیْزٰی ۟

22਼ ਇਹ ਤਾਂ ਵੱਡੀ ਹੀ ਬੇਇਨਸਾਫੀ ਵਾਲੀ (ਭਾਵ ਕਾਣੀ) ਵੰਡ ਹੈ। info
التفاسير:

external-link copy
23 : 53

اِنْ هِیَ اِلَّاۤ اَسْمَآءٌ سَمَّیْتُمُوْهَاۤ اَنْتُمْ وَاٰبَآؤُكُمْ مَّاۤ اَنْزَلَ اللّٰهُ بِهَا مِنْ سُلْطٰنٍ ؕ— اِنْ یَّتَّبِعُوْنَ اِلَّا الظَّنَّ وَمَا تَهْوَی الْاَنْفُسُ ۚ— وَلَقَدْ جَآءَهُمْ مِّنْ رَّبِّهِمُ الْهُدٰی ۟ؕ

23਼ ਇਹ ਤਾਂ ਕੇਵਲ ਨਾਂ ਹੀ ਨਾਂ ਹਨ ਜਿਹੜੇ ਤੁਹਾਨੇ ਤੇ ਤੁਹਾਡੇ ਬਾਪ-ਦਾਦਿਆਂ ਨੇ ਰੱਖ ਛੱਡੇ ਹਨ। ਜਦ ਕਿ ਅੱਲਾਹ ਨੇ ਇਹਨਾਂ (ਦੇਵੀ ਦੇਵਤਿਆਂ) ਲਈ ਕੋਈ ਮਾਨਤਾ ਪੱਤਰ ਨਹੀਂ ਘੱਲਿਆ। ਉਹ ਲੋਕ ਤਾਂ ਅਟਕਲ ਦੇ ਪਿੱਛੇ ਤੁਰੇ ਜਾ ਰਹੇ ਹਨ ਅਤੇ ਉਸ ਦੀ ਚੀਜ਼ ਦੀ ਪੈਰਵੀ ਕਰ ਰਹੇ ਹਨ ਜੋ ਉਹਨ੍ਹਾਂ ਦਾ ਮਨ ਚਾਹੁੰਦਾ ਹੈ। ਜਦ ਕਿ ਉਹਨਾਂ ਦੇ ਰੱਬ ਵੱਲੋਂ ਉਹਨਾਂ ਕੋਲ ਹਿਦਾਇਤ ਆ ਚੁੱਕੀ ਹੈ। info
التفاسير:

external-link copy
24 : 53

اَمْ لِلْاِنْسَانِ مَا تَمَنّٰی ۟ؗۖ

24਼ ਕੀ ਮਨੁੱਖ ਜੋ ਵੀ ਇੱਛਾ ਕਰੇ, ਉਹ ਚੀਜ਼ ਉਸ ਨੂੰ ਮਿਲਣੀ ਚਾਹੀਦੀ ਹੈ ? info
التفاسير:

external-link copy
25 : 53

فَلِلّٰهِ الْاٰخِرَةُ وَالْاُوْلٰی ۟۠

25਼ ਅੱਲਾਹ ਹੀ ਲੋਕ ਤੇ ਪਰਲੋਕ ਦਾ ਮਾਲਿਕ ਹੈ। info
التفاسير:

external-link copy
26 : 53

وَكَمْ مِّنْ مَّلَكٍ فِی السَّمٰوٰتِ لَا تُغْنِیْ شَفَاعَتُهُمْ شَیْـًٔا اِلَّا مِنْ بَعْدِ اَنْ یَّاْذَنَ اللّٰهُ لِمَنْ یَّشَآءُ وَیَرْضٰی ۟

26਼ ਅਕਾਸ਼ਾਂ ਵਿਚ ਕਿੰਨੇ ਹੀ ਫ਼ਰਿਸ਼ਤੇ ਹਨ ਜਿਨ੍ਹਾਂ ਦੀ ਸਿਫ਼ਾਰਸ਼ ਕੁੱਝ ਵੀ ਕੰਮ ਨਹੀਂ ਆਵੇਗੀ। ਪਰ ਹਾਂ ਜਿਸ ਵਿਅਕਤੀ ਲਈ ਅੱਲਾਹ (ਸਿਫ਼ਾਰਸ਼ ਕਰਨ ਦੀ) ਆਗਿਆ ਦੇ ਦੇਵੇ ਅਤੇ ਪਸੰਦ ਕਰੇ (ਫੇਰ ਸਿਫ਼ਾਰਸ਼ ਹੋ ਸਕਦੀ ਹੈ)। info
التفاسير: