1 ਹਜ਼ਰਤ ਈਸਾ ਤੋਂ ਬਾਅਦ ਹਜ਼ਰਤ ਮੁਹੰਮਦ (ਸ:) ਨੂੰ ਨਬੀ ਬਣਾਇਆ ਗਿਆ। ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਮੈਂ ਇਬਨੇ ਮਰੀਅਮ ਨਾਲ ਸਭ ਤੋਂ ਵੱਧ ਨੇੜੇ ਦਾ ਸਬੰਧ ਰੱਖਦਾ ਹਾਂ ਅਤੇ ਸਾਰੇ ਪੈਗ਼ੰਬਰ ਮੇਰੇ ਅਲਾਤੀ ਭਾਈ ਹਨ, ਮੇਰੇ ਅਤੇ ਇਬਨੇ ਮਰੀਅਮ ਵਿਚਾਲੇ ਕੋਈ ਨਬੀ ਨਹੀਂ। (ਸਹੀ ਬੁਖ਼ਾਰੀ, ਹਦੀਸ: 3442)
* ਅਲਾਤੀ ਭਾਈ ਤੋਂ ਭਾਵ ਹੇ ਕਿ ਜਿਨ੍ਹਾਂ ਦਾ ਬਾਪ ਇਕ ਹੋਵੇ ਅਤੇ ਮਾਵਾਂ ਵੱਖ ਵੱਖ ਹੋਣ ਭਾਵ ਕਿ ਸਾਰੇ ਨਬੀਆਂ ਦਾ ਦੀਨ ਇਕ ਹੀ ਸੀ ਪਰ ਤਰੀਕੇ (ਸ਼ਰੀਅਤਾਂ) ਵੱਖ ਵੱਖ ਸੀ ਪਰੰਤੂ ਸ਼ਰੀਅਤੇ ਮੁਹੰਮਦੀਯਾ ਤੋਂ ਬਾਅਦ ਸਾਰੀਆਂ ਸ਼ਰੀਅਤਾਂ ਰੱਦ ਹੋ ਗਈਆਂ ਅਤੇ ਹੁਣ ਦੀਨ ਵੀ ਇਕ ਹੇ ਅਤੇ ਸ਼ਰੀਅਤ ਵੀ ਇਕ। (ਅਹਸਨੁਲ-ਬਿਆਨ)
1 .ਕੁਰਆਨ ਪਹਿਲਾਂ ਆਈਆਂ ਸਾਰੀਆਂ ਕਿਤਾਬਾਂ ਦੀ ਰਾਖੀ ਕਰਦਾ ਹੇ ਉਹਨਾਂ ਕਿਤਾਬਾਂ ਵਿਚ ਜੋ ਵੀ ਰੱਬੀ ਬਾਣੀ ਹੇ, .ਕੁਰਆਨ ਉਸ ਦੀ ਪੁਸ਼ਟੀ ਕਰਦਾ ਹੇ ਅਤੇ ਜੋ ਉਹਨਾਂ ਕਿਤਾਬਾ ਵਿਚ ਰੱਦੋ-ਬਦਲ ਕਰ ਦਿੱਤਾ ਹੇ, ਉਸ ਨੂੰ ਝੁਠਲਾਉਂਦਾ ਹੇ।
1 ਹਦੀਸ ਅਨੁਸਾਰ ਤਿੰਨ ਤਰ੍ਹਾਂ ਦੇ ਵਿਅਕਤੀ ਅੱਲਾਹ ਨੂੰ ਸਖ਼ਤ ਨਾਪਸੰਦ ਹਨ (1) ਜਿਹੜਾ ਖ਼ਾਨਾ-ਕਾਅਬਾ ਵਿਚ ਗੁਨਾਹ ਕਰੇ (2) ਜਿਹੜਾ ਮੁਸਲਮਾਨ ਹੰਦੇ ਹੋਏ ਵੀ ਜਹਾਲਤ ਵਾਲੀਆਂ ਰਸਮਾਂ ਰਵਾਜਾਂ ਨੂੰ ਆਪਣਾਏ (3) ਕਿਸੇ ਦਾ ਨਾ-ਹੱਕਾ ਕਤਲ ਕਰਨ ਲਈ ਉਸ ਦਾ ਪਿੱਛਾ ਕਰੇ। (ਸਹੀ ਬੁਖ਼ਾਰੀ, ਹਦੀਸ: 6882)