Vertaling van de betekenissen Edele Qur'an - De Poenjabi vertaling - Aarif Haleem

ਅਲ-ਮਆਰਿਜ

external-link copy
1 : 40

حٰمٓ ۟ۚ

1਼ ਹਾ, ਮੀਮ। info
التفاسير:

external-link copy
2 : 40

تَنْزِیْلُ الْكِتٰبِ مِنَ اللّٰهِ الْعَزِیْزِ الْعَلِیْمِ ۟ۙ

2਼ ਇਹ ਕਿਤਾਬ (.ਕੁਰਆਨ) ਦਾ ਉਤਰਨਾ ਉਸ ਅੱਲਾਹ ਵੱਲੋਂ ਹੈ ਜਿਹੜਾ ਵੱਡਾ ਜ਼ੋਰਾਵਰ ਅਤੇ ਸਭ ਕੁੱਝ ਜਾਣਨ ਵਾਲਾ ਹੈ। info
التفاسير:

external-link copy
3 : 40

غَافِرِ الذَّنْۢبِ وَقَابِلِ التَّوْبِ شَدِیْدِ الْعِقَابِ ذِی الطَّوْلِ ؕ— لَاۤ اِلٰهَ اِلَّا هُوَ ؕ— اِلَیْهِ الْمَصِیْرُ ۟

3਼ ਗੁਨਾਹਾਂ ਨੂੰ ਬਖ਼ਸ਼ਣ ਵਾਲਾ ਅਤੇ ਤੌਬਾ ਨੂੰ ਕਬੂਲ ਕਰਨ ਵਾਲਾ ਹੈ। ਕਰੜੀ ਸਜ਼ਾ ਦੇਣ ਵਾਲਾ ਅਤੇ ਵੱਡਾ ਦਾਤਾ ਦਾਤਾਰ ਹੈ। ਉਸ (ਅੱਲਾਹ) ਤੋਂ ਛੁੱਟ ਹੋਰ ਕੋਈ (ਸੱਚਾ) ਇਸ਼ਟ ਨਹੀਂ, ਸਾਰਿਆਂ ਨੇ ਉਸੇ ਵੱਲ ਮੁੜ ਜਾਣਾ ਹੈ। info
التفاسير:

external-link copy
4 : 40

مَا یُجَادِلُ فِیْۤ اٰیٰتِ اللّٰهِ اِلَّا الَّذِیْنَ كَفَرُوْا فَلَا یَغْرُرْكَ تَقَلُّبُهُمْ فِی الْبِلَادِ ۟

4਼ ਅੱਲਾਹ ਦੀਆਂ ਆਇਤਾਂ (.ਕੁਰਆਨ) ਬਾਰੇ ਕੇਵਲ ਇਨਕਾਰੀ ਹੀ ਝਗੜਦੇ ਹਨ। ਸੋ ਉਹਨਾਂ (ਇਨਕਾਰੀਆਂ) ਦੀ ਸ਼ਹਿਰਾਂ ਵਿਚ ਚੱਲਤ ਫਿਰਤ ਤੁਹਾਨੂੰ ਕਿਸੇ ਧੋਖੇ ਵਿਚ ਨਾ ਪਾ ਦੇਵੇ। info
التفاسير:

external-link copy
5 : 40

كَذَّبَتْ قَبْلَهُمْ قَوْمُ نُوْحٍ وَّالْاَحْزَابُ مِنْ بَعْدِهِمْ ۪— وَهَمَّتْ كُلُّ اُمَّةٍ بِرَسُوْلِهِمْ لِیَاْخُذُوْهُ وَجٰدَلُوْا بِالْبَاطِلِ لِیُدْحِضُوْا بِهِ الْحَقَّ فَاَخَذْتُهُمْ ۫— فَكَیْفَ كَانَ عِقَابِ ۟

5਼ ਇਹਨਾਂ (ਮੱਕੇ ਵਾਲਿਆਂ) ਤੋਂ ਪਹਿਲਾਂ ਨੂਹ ਦੀ ਕੌਮ ਨੇ ਅਤੇ ਉਸ ਦੇ ਮਗਰੋਂ ਦੂਜੀਆਂ ਕੌਮਾਂ ਨੇ ਵੀ (ਪੈਗ਼ੰਬਰਾਂ ਨੂੰ) ਝੁਠਲਾਇਆ ਸੀ। ਹਰ ਉੱਮਤ ਨੇ ਆਪਣੇ ਰਸੂਲ ਨੂੰ ਗ੍ਰਿਫਤਾਰ ਕਰਨ ਦਾ ਇਰਾਦਾ ਕੀਤਾ ਅਤੇ ਉਹਨਾਂ ਨਾਲ ਅਣਹੱਕਾ ਝਗੜਾ ਕੀਤਾ ਤਾਂ ਜੋ ਹੱਕ ਨੂੰ (ਝੂਠ ਰਾਹੀਂ) ਨੀਵਾਂ ਵਿਖਆਇਆ ਜਾਵੇ। ਫੇਰ ਮੈਂਨੇ (ਭਾਵ ਅੱਲਾਹ ਨੇ ਇਕ ਦਿਨ) ਉਹਨਾਂ ਨੂੰ ਨੱਪ ਲਿਆ। ਸੋ ਵੇਖੋ! ਮੇਰੇ ਵੱਲੋਂ ਉਹਨਾਂ ਨੂੰ ਕਿਹੋ ਜਿਹੀ ਸਜ਼ਾ ਦਿੱਤੀ ਗਈ। info
التفاسير:

external-link copy
6 : 40

وَكَذٰلِكَ حَقَّتْ كَلِمَتُ رَبِّكَ عَلَی الَّذِیْنَ كَفَرُوْۤا اَنَّهُمْ اَصْحٰبُ النَّارِ ۟

6਼ ਇਸੇ ਤਰ੍ਹਾਂ ਉਹਨਾਂ ਲੋਕਾਂ ਉੱਤੇ ਤੁਹਾਡੇ ਰੱਬ ਦਾ ਹੁਕਮ ਢੁਕਵਾਂ ਸਿੱਧ ਹੋਇਆ, ਜਿਨ੍ਹਾਂ ਨੇ (ਰਸੂਲਾਂ ਦਾ) ਇਨਕਾਰ ਕੀਤਾ ਸੀ। ਨਿਰਸੰਦੇਹ, ਉਹ ਸਭ ਨਰਕੀ ਹਨ। info
التفاسير:

external-link copy
7 : 40

اَلَّذِیْنَ یَحْمِلُوْنَ الْعَرْشَ وَمَنْ حَوْلَهٗ یُسَبِّحُوْنَ بِحَمْدِ رَبِّهِمْ وَیُؤْمِنُوْنَ بِهٖ وَیَسْتَغْفِرُوْنَ لِلَّذِیْنَ اٰمَنُوْا ۚ— رَبَّنَا وَسِعْتَ كُلَّ شَیْءٍ رَّحْمَةً وَّعِلْمًا فَاغْفِرْ لِلَّذِیْنَ تَابُوْا وَاتَّبَعُوْا سَبِیْلَكَ وَقِهِمْ عَذَابَ الْجَحِیْمِ ۟

7਼ ਜਿਹੜੇ ਫ਼ਰਿਸ਼ਤਿਆਂ ਨੇ ਰੱਬ ਦੇ ਅਰਸ਼ (ਸਿੰਘਾਸਨ) ਨੂੰ ਚੁੱਕਿਆ ਹੋਇਆ ਹੈ ਅਤੇ ਉਹ ਜਿਹੜੇ ਉਸ ਦੇ ਆਲੇ-ਦੁਆਲੇ (ਸੇਵਾ ਲਈ) ਰਹਿੰਦੇ ਹਨ, ਉਹ ਆਪਣੇ ਰੱਬ ਦੀ ਸ਼ਲਾਘਾ ਦੇ ਨਾਲੋ-ਨਾਲ ਉਸਦੀ ਪਾਕੀ ਬਿਆਨ ਕਰਦੇ ਹਨ ਅਤੇ ਉਸ ’ਤੇ ਈਮਾਨ ਰੱਖਦੇ ਹਨ ਅਤੇ ਈਮਾਨ ਵਾਲਿਆਂ ਲਈ ਬਖ਼ਸ਼ਿਸ਼ ਦੀਆਂ ਦੁਆਵਾਂ ਕਰਦੇ ਹਨ। ਉਹ ਆਖਦੇ ਹਨ ਕਿ ਹੇ ਸਾਡੇ ਪਾਲਣਹਾਰ! ਤੂੰ ਆਪਣੀ ਮਿਹਰ ਤੇ ਗਿਆਨ ਸਦਕਾ ਹਰ ਚੀਜ਼ ’ਤੇ ਛਾਇਆ ਹੋਇਆ ਹੈ। ਸੋ ਤੂੰ ਉਹਨਾਂ ਲੋਕਾਂ ਨੂੰ ਬਖ਼ਸ਼ ਦੇ ਜਿਹੜੇ ਤੌਬਾ ਕਰਦੇ ਹਨ ਅਤੇ (ਤੇਰੇ ਵੱਲ ਆਉਣ ਵਾਲੇ) ਰਾਹ ’ਤੇ ਚਲਦੇ ਹਨ, ਤੂੰ ਉਹਨਾਂ ਨੂੰ ਨਰਕ ਦੇ ਅਜ਼ਾਬ ਤੋਂ ਬਚਾ ਲੈ। info
التفاسير: