Vertaling van de betekenissen Edele Qur'an - De Poenjabi vertaling - Aarif Haleem

Pagina nummer: 346:342 close

external-link copy
75 : 23

وَلَوْ رَحِمْنٰهُمْ وَكَشَفْنَا مَا بِهِمْ مِّنْ ضُرٍّ لَّلَجُّوْا فِیْ طُغْیَانِهِمْ یَعْمَهُوْنَ ۟

75਼ ਜੇ ਅਸੀਂ ਉਹਨਾਂ (ਇਨਕਾਰੀਆਂ) ਉੱਤੇ ਮਿਹਰਾਂ ਕਰੀਏ ਅਤੇ ਉਹਨਾਂ ਦੀਆਂ ਤਕਲੀਫ਼ਾਂ ਦੂਰ ਕਰ ਦਈਏ ਫੇਰ ਵੀ ਉਹ ਆਪਣੀ ਸਰਕਸ਼ੀ ’ਤੇ ਅੜੇ ਰਹਿਣਗੇ ਅਤੇ ਭਟਕੇ ਫਿਰਨਗੇ। info
التفاسير:

external-link copy
76 : 23

وَلَقَدْ اَخَذْنٰهُمْ بِالْعَذَابِ فَمَا اسْتَكَانُوْا لِرَبِّهِمْ وَمَا یَتَضَرَّعُوْنَ ۟

76਼ ਜਦੋਂ ਅਸੀਂ ਉਹਨਾਂ ਨੂੰ ਅਜ਼ਾਬ ਦੇ ਘੇਰੇ ਵਿਚ ਫੜ੍ਹਿਆ ਸੀ ਫੇਰ ਵੀ ਇਹ ਲੋਕ ਆਪਣੇ ਪਾਲਣਹਾਰ ਅੱਗੇ ਨਹੀਂ ਝੁੱਕੇ ਅਤੇ ਨਾ ਹੀ ਨਿਮਰਤਾ ਧਾਰਨ ਕੀਤੀ। info
التفاسير:

external-link copy
77 : 23

حَتّٰۤی اِذَا فَتَحْنَا عَلَیْهِمْ بَابًا ذَا عَذَابٍ شَدِیْدٍ اِذَا هُمْ فِیْهِ مُبْلِسُوْنَ ۟۠

77਼ ਇੱਥੋਂ ਤੀਕ ਕਿ ਜਦੋਂ ਅਸੀਂ ਉਹਨਾਂ ਲਈ ਕਰੜੇ ਅਜ਼ਾਬ ਦਾ ਬੂਹਾ ਖੋਲ ਦਿੱਤਾ ਤਾਂ ਉਸੇ ਸਮੇਂ ਉਹ ਨਿਰਾਸ਼ ਹੋ ਗਏ। info
التفاسير:

external-link copy
78 : 23

وَهُوَ الَّذِیْۤ اَنْشَاَ لَكُمُ السَّمْعَ وَالْاَبْصَارَ وَالْاَفْـِٕدَةَ ؕ— قَلِیْلًا مَّا تَشْكُرُوْنَ ۟

78਼ ਉਹ ਅੱਲਾਹ ਹੀ ਹੈ ਜਿਸ ਨੇ ਤੁਹਾਨੂੰ ਕੰਨ, ਅੱਖਾਂ ਅਤੇ ਦਿਲ ਦੀਆਂ ਸ਼ਕਤੀਆਂ ਬਖ਼ਸ਼ੀਆਂ, ਪਰ ਤੁਸੀਂ ਲੋਕ ਬਹੁਤ ਹੀ ਘੱਟ ਧੰਨਵਾਦੀ ਹੁੰਦੇ ਹੋ। info
التفاسير:

external-link copy
79 : 23

وَهُوَ الَّذِیْ ذَرَاَكُمْ فِی الْاَرْضِ وَاِلَیْهِ تُحْشَرُوْنَ ۟

79਼ ਅਤੇ ਉਸੇ ਨੇ ਤੁਹਾਨੂੰ ਧਰਤੀ ’ਤੇ ਫੈਲਾਇਆ ਹੈ ਅਤੇ ਉਸੇ ਵੱਲ ਤੁਸੀਂ ਸਾਰੇ ਇਕੱਠੇ ਕੀਤੇ ਜਾਵੋਗੇ। info
التفاسير:

external-link copy
80 : 23

وَهُوَ الَّذِیْ یُحْیٖ وَیُمِیْتُ وَلَهُ اخْتِلَافُ الَّیْلِ وَالنَّهَارِ ؕ— اَفَلَا تَعْقِلُوْنَ ۟

80਼ ਅਤੇ ਇਹ (ਅੱਲਾਹ) ਉਹੀਓ ਹੈ ਜਿਹੜਾ ਜੀਵਨ ਦਿੰਦਾ ਹੈ ਅਤੇ ਮੌਤ ਦਿੰਦਾ ਹੈ ਅਤੇ ਰਾਤ ਤੇ ਦਿਨ ਦਾ ਉਲਟ ਫੇਰ ਉਸੇ ਨੇ ਹੀ ਪੈਦਾ ਕੀਤਾ ਹੈ। ਕੀ ਤੁਸੀਂ ਫੇਰ ਵੀ ਨਹੀਂ ਸਮਝਦੇ ? info
التفاسير:

external-link copy
81 : 23

بَلْ قَالُوْا مِثْلَ مَا قَالَ الْاَوَّلُوْنَ ۟

81਼ ਸਗੋਂ ਉਹਨਾਂ ਲੋਕਾਂ ਨੇ ਵੀ ਉਹੀਓ ਗੱਲ ਆਖੀ ਜਿਹੜੀ ਉਹਨਾਂ ਤੋਂ ਪਹਿਲਾਂ ਦੇ ਲੋਕਾਂ ਨੇ ਆਖੀਆਂ ਸਨ। info
التفاسير:

external-link copy
82 : 23

قَالُوْۤا ءَاِذَا مِتْنَا وَكُنَّا تُرَابًا وَّعِظَامًا ءَاِنَّا لَمَبْعُوْثُوْنَ ۟

82਼ ਕਿ ਜਦੋਂ ਅਸੀਂ ਮਰ ਕੇ ਮਿੱਟੀ ਅਤੇ ਹੱਡੀ ਹੋ ਜਾਵਾਂਗੇ, ਕੀ ਫੇਰ ਵੀ ਸਾਨੂੰ (ਜਿਊਂਦਾ ਕਰਕੇ) ਉਠਾਇਆ ਜਾਵੇਗਾ ? info
التفاسير:

external-link copy
83 : 23

لَقَدْ وُعِدْنَا نَحْنُ وَاٰبَآؤُنَا هٰذَا مِنْ قَبْلُ اِنْ هٰذَاۤ اِلَّاۤ اَسَاطِیْرُ الْاَوَّلِیْنَ ۟

83਼ ਸਾਥੋਂ ਵੀ ਅਤੇ ਸਾਥੋਂ ਪਹਿਲਾਂ ਅਤੇ ਸਾਡੇ ਪਿਓ ਦਾਦਿਆਂ ਤੋਂ ਵੀ ਪਹਿਲਾਂ ਤੋਂ ਇਹੋ (ਮੁੜ ਜੀਵਿਤ ਹੋਣ ਦਾ) ਵਾਅਦਾ ਹੁੰਦਾ ਆ ਰਿਹਾ ਹੈ, ਇਹ ਕੁੱਝ ਵੀ ਨਹੀਂ, ਇਹ ਤਾਂ ਕੇਵਲ ਪਹਿਲੇ ਲੋਕਾਂ ਦੇ ਕਿੱਸੇ ਕਹਾਣੀਆਂ ਹਨ। info
التفاسير:

external-link copy
84 : 23

قُلْ لِّمَنِ الْاَرْضُ وَمَنْ فِیْهَاۤ اِنْ كُنْتُمْ تَعْلَمُوْنَ ۟

84਼ (ਹੇ ਨਬੀ!) ਤੁਸੀਂ ਉਹਨਾਂ ਤੋਂ ਪੁੱਛੋ ਕਿ ਧਰਤੀ ਅਤੇ ਇਸ ਦੀਆਂ ਕੁੱਲ ਚੀਜ਼ਾਂ ਕਿਸ ਦੀਆਂ ਹਨ? ਜੇ ਤੁਸੀਂ ਜਾਣਦੇ ਹੋ ਤਾਂ ਦੱਸੋ? info
التفاسير:

external-link copy
85 : 23

سَیَقُوْلُوْنَ لِلّٰهِ ؕ— قُلْ اَفَلَا تَذَكَّرُوْنَ ۟

85਼ ਇਹ ਆਖਣਗੇ ਕਿ ਇਹ ਸਭ ਅੱਲਾਹ ਦੀ ਹੀ (ਮਲਕੀਅਤ) ਹੈ। ਤੁਸੀਂ ਆਖੋ ਕਿ ਫੇਰ ਤੁਸੀਂ ਨਸੀਹਤ ਗ੍ਰਹਿਣ ਕਿਉਂ ਨਹੀਂ ਕਰਦੇ ? info
التفاسير:

external-link copy
86 : 23

قُلْ مَنْ رَّبُّ السَّمٰوٰتِ السَّبْعِ وَرَبُّ الْعَرْشِ الْعَظِیْمِ ۟

86਼ ਤੁਸੀਂ ਉਹਨਾਂ (ਇਨਕਾਰੀਆਂ) ਤੋਂ ਇਹ ਵੀ ਪੁੱਛੋ ਕਿ ਸੱਤੋ ਅਕਾਸ਼ਾਂ ਦਾ ਅਤੇ ਵੱਡੇ ਅਰਸ਼ਾ ਦਾ ਮਾਲਿਕ ਕੌਣ ਹੈ ? info
التفاسير:

external-link copy
87 : 23

سَیَقُوْلُوْنَ لِلّٰهِ ؕ— قُلْ اَفَلَا تَتَّقُوْنَ ۟

87਼ ਉਹ ਜਵਾਬ ਵਿਚ ਆਖਣਗੇ ਕਿ ਅੱਲਾਹ ਹੀ (ਮਾਲਿਕ) ਹੈ। ਪੁੱਛੋ ਕਿ ਫੇਰ ਤੁਸੀਂ (ਉਸ ਤੋਂ) ਡਰਦੇ ਕਿਉਂ ਨਹੀਂ। info
التفاسير:

external-link copy
88 : 23

قُلْ مَنْ بِیَدِهٖ مَلَكُوْتُ كُلِّ شَیْءٍ وَّهُوَ یُجِیْرُ وَلَا یُجَارُ عَلَیْهِ اِنْ كُنْتُمْ تَعْلَمُوْنَ ۟

88਼ (ਹੇ ਮੁਹੰਮਦ!) ਉਹਨਾਂ ਨੂੰ ਪੁੱਛੋ ਕਿ ਉਹਨਾਂ ਸਾਰੀਆਂ ਚੀਜ਼ਾਂ ਦੀ ਪਾਤਸ਼ਾਹੀ ਕਿਸ ਦੇ ਹੱਥ ਵਿਚ ਹੈ ਜਿਹੜਾ ਸ਼ਰਨ ਵੀ ਦਿੰਦਾ ਹੈ ਅਤੇ ਜਿਸ ਵਰਗੀ ਸ਼ਰਨ ਕੋਈ ਹੋਰ ਦੇ ਵੀ ਨਹੀਂ ਸਕਦਾ। ਜੇ ਤੁਸੀਂ ਜਾਣਦੇ ਹੋ ਤਾਂ ਦੱਸੋ ? info
التفاسير:

external-link copy
89 : 23

سَیَقُوْلُوْنَ لِلّٰهِ ؕ— قُلْ فَاَنّٰی تُسْحَرُوْنَ ۟

89਼ ਇਹ ਸਭ ਇਹੋ ਆਖਣਗੇ ਕਿ (ਪਾਤਸ਼ਾਹੀ ਦਾ ਮਾਲਿਕ) ਅੱਲਾਹ ਹੀ ਹੈ। ਉਹਨਾਂ ਨੂੰ ਪੁੱਛੋ ਫੇਰ ਤੁਸੀਂ ਕਿਸ ਪਾਸੇ ਤੋਂ ਧੋਖਾ ਖਾ ਰਹੇ ਹੋ ? info
التفاسير: