Vertaling van de betekenissen Edele Qur'an - De Poenjabi vertaling - Aarif Haleem

Pagina nummer:close

external-link copy
84 : 2

وَاِذْ اَخَذْنَا مِیْثَاقَكُمْ لَا تَسْفِكُوْنَ دِمَآءَكُمْ وَلَا تُخْرِجُوْنَ اَنْفُسَكُمْ مِّنْ دِیَارِكُمْ ثُمَّ اَقْرَرْتُمْ وَاَنْتُمْ تَشْهَدُوْنَ ۟

84਼ ਅਤੇ ਜਦੋਂ ਅਸੀਂ ਤੁਹਾਥੋਂ ਪੱਕਾ ਬਚਨ ਲਿਆ ਸੀ ਕਿ ਤੁਸੀਂ ਆਪਸ ਵਿਚ ਇਕ ਦੂਜੇ ਦਾ ਖ਼ੂਨ ਨਹੀਂ ਬਹਾਉਗੇ ਅਤੇ ਨਾ ਹੀ ਘਰਾਂ ਤੋਂ ਬੇਘਰ ਕਰੋਗੇ ਫਿਰ ਤੁਸੀਂ ਇਸ ਦਾ ਇਕਰਾਰ ਵੀ ਕੀਤਾ ਸੀ ਜਿਸ ਦੇ ਤੁਸੀਂ ਆਪ ਹੀ ਗਵਾਹ ਹੋ। info
التفاسير:

external-link copy
85 : 2

ثُمَّ اَنْتُمْ هٰۤؤُلَآءِ تَقْتُلُوْنَ اَنْفُسَكُمْ وَتُخْرِجُوْنَ فَرِیْقًا مِّنْكُمْ مِّنْ دِیَارِهِمْ ؗ— تَظٰهَرُوْنَ عَلَیْهِمْ بِالْاِثْمِ وَالْعُدْوَانِ ؕ— وَاِنْ یَّاْتُوْكُمْ اُسٰرٰی تُفٰدُوْهُمْ وَهُوَ مُحَرَّمٌ عَلَیْكُمْ اِخْرَاجُهُمْ ؕ— اَفَتُؤْمِنُوْنَ بِبَعْضِ الْكِتٰبِ وَتَكْفُرُوْنَ بِبَعْضٍ ۚ— فَمَا جَزَآءُ مَنْ یَّفْعَلُ ذٰلِكَ مِنْكُمْ اِلَّا خِزْیٌ فِی الْحَیٰوةِ الدُّنْیَا ۚ— وَیَوْمَ الْقِیٰمَةِ یُرَدُّوْنَ اِلٰۤی اَشَدِّ الْعَذَابِ ؕ— وَمَا اللّٰهُ بِغَافِلٍ عَمَّا تَعْمَلُوْنَ ۟

85਼ ਤੁਸੀਂ ਹੀ ਉਹ ਲੋਕ ਹੋ ਜੋ ਆਪਣਿਆਂ ਨੂੰ ਹੀ ਕਤਲ ਕਰਦੇ ਹੋ ਅਤੇ ਆਪਣਿਆਂ ਹੀ ਘਰਾਂ ਤੋਂ ਬੇਘਰ ਕਰਦੇ ਹੋ ਅਤੇ ਤੁਸੀਂ ਉਹਨਾਂ ਦੇ ਵਿਰੁੱਧ ਗੁਨਾਹ ਅਤੇ ਜ਼ਾਲਮਾਨਾ ਕੰਮਾਂ ਵਿਚ ਦੂਜਿਆਂ ਦਾ ਸਾਥ ਦਿੰਦੇ ਹੋ। ਜੇ ਉਹ ਤੁਹਾਡੇ ਕੋਲ ਕੈਦੀ ਬਣਕੇ ਆਉਣ ਤਾਂ ਤੁਸੀਂ ਉਹਨਾਂ ਦੀ ਰਿਹਾਈ ਲਈ ਫ਼ਿਿਦਯਾ (ਫ਼ਰੌਤੀ) ਲੈਂਦੇ ਹੋ ਜਦ ਕਿ ਤੁਹਾਡੇ ਲਈ ਉਹਨਾਂ ਦਾ (ਘਰੋਂ) ਕੱਢ ਦੇਣਾ ਹੀ ਹਰਾਮ ਕਰ ਦਿੱਤਾ ਗਿਆ ਸੀ। ਕੀ ਤੁਸੀਂਂ ਕਿਤਾਬ ਦੇ ਇਕ ਭਾਗ ’ਤੇ ਈਮਾਨ ਰੱਖਦੇ ਹੋ ਅਤੇ ਕੁੱਝ ਭਾਗ (ਆਦੇਸ਼ਾਂ) ਦਾ ਇਨਕਾਰ ਕਰਦੇ ਹੋ ? ਤੁਹਾਡੇ ਵਿੱਚੋਂ ਜਿਹੜਾ ਵਿਅਕਤੀ ਵੀ ਇਹ (ਹਰਾਮ ਕੀਤੇ ਹੋਏ) ਕੰਮ ਕਰੇਗਾ ਉਸ ਦੀ ਸਜ਼ਾ ਇਸ ਤੋਂ ਛੁੱਟ ਕੋਈ ਨਹੀਂ ਕਿ ਸੰਸਾਰਿਕ ਜੀਵਨ ਵਿਚ ਉਹਨਾਂ ਦੀ ਰੁਸਵਾਈ ਹੋਵੇ ਅਤੇ ਕਿਆਮਤ ਵਾਲੇ ਦਿਨ ਉਹ ਕਰੜੀ ਸਜ਼ਾ (ਨਰਕ) ਵੱਲ ਧੱਕੇ ਜਾਣ। ਤੁਸੀਂ ਜੋ ਵੀ ਕਰਤੂਤਾਂ ਕਰਦੇ ਹੋ ਅੱਲਾਹ ਉਹਨਾਂ ਤੋਂ ਬੇਖ਼ਬਰ ਨਹੀਂ। info
التفاسير:

external-link copy
86 : 2

اُولٰٓىِٕكَ الَّذِیْنَ اشْتَرَوُا الْحَیٰوةَ الدُّنْیَا بِالْاٰخِرَةِ ؗ— فَلَا یُخَفَّفُ عَنْهُمُ الْعَذَابُ وَلَا هُمْ یُنْصَرُوْنَ ۟۠

86਼ ਇਹ ਉਹ ਲੋਕ ਹਨ ਜਿਨ੍ਹਾਂ ਨੇ ਸੰਸਾਰਿਕ ਜੀਵਨ ਆਖ਼ਿਰਤ ਦੇ ਬਦਲੇ ਵਿਚ ਖ਼ਰੀਦ ਲਿਆ ਹੈ, ਸੋ ਨਾ ਤਾਂ (ਕਿਆਮਤ ਦਿਹਾੜੇ) ਉਨ੍ਹਾਂ ਦੇ ਅਜ਼ਾਬ (ਸਜ਼ਾ) ਵਿਚ ਕੋਈ ਕਮੀ ਕੀਤੀ ਜਾਵੇਗੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਮਦਦ ਹੀ ਕੀਤੀ ਜਾਵੇਗੀ। info
التفاسير:

external-link copy
87 : 2

وَلَقَدْ اٰتَیْنَا مُوْسَی الْكِتٰبَ وَقَفَّیْنَا مِنْ بَعْدِهٖ بِالرُّسُلِ ؗ— وَاٰتَیْنَا عِیْسَی ابْنَ مَرْیَمَ الْبَیِّنٰتِ وَاَیَّدْنٰهُ بِرُوْحِ الْقُدُسِ ؕ— اَفَكُلَّمَا جَآءَكُمْ رَسُوْلٌۢ بِمَا لَا تَهْوٰۤی اَنْفُسُكُمُ اسْتَكْبَرْتُمْ ۚ— فَفَرِیْقًا كَذَّبْتُمْ ؗ— وَفَرِیْقًا تَقْتُلُوْنَ ۟

87਼ ਅਤੇ ਬੇਸ਼ੱਕ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਦਿੱਤੀ ਅਤੇ ਉਸ ਤੋਂ ਮਗਰੋਂ ਉਸ ਦੇ ਉੱਪਰੋਥੱਲੀ ਰਸੂਲ ਭੇਜੇ ਅਤੇ ਅਸੀਂ ਮਰੀਅਮ ਦੇ ਪੁੱਤਰ ਈਸਾ ਸਾਫ਼-ਸਾਫ਼ ਦਲੀਲਾਂ ਦਿੱਤੀਆਂ ਅਤੇ ਉਸ (ਈਸਾ) ਦੀ ਪਵਿੱਤਰ ਰੂਹ (ਜਿਬਰਾਈਲ) ਦੇ ਨਾਲ ਮਦਦ ਕੀਤੀ। ਫੇਰ ਜਦ ਵੀ ਤੁਹਾਡੇ ਕੋਲ ਕੋਈ ਪੈਗ਼ੰਬਰ ਉਹ ਚੀਜ਼ (ਆਦੇਸ਼) ਲੈ ਕੇ ਆਇਆ ਜਿਸ ਨੂੰ ਤੁਹਾਡੇ ਦਿਲ ਪਸੰਦ ਨਹੀਂ ਸੀ ਕਰਦੇ ਤਾਂ ਤੁਸੀਂ ਘਮੰਡ ਵਿਚ ਆਕੇ ਕੁੱਝ (ਰਸੂਲਾਂ) ` ਝੁਠਲਾਇਆ ਅਤੇ ਕੁੱਝ ਨੂੰ ਕਤਲ ਕਰ ਸੁੱਟਿਆ। info
التفاسير:

external-link copy
88 : 2

وَقَالُوْا قُلُوْبُنَا غُلْفٌ ؕ— بَلْ لَّعَنَهُمُ اللّٰهُ بِكُفْرِهِمْ فَقَلِیْلًا مَّا یُؤْمِنُوْنَ ۟

88਼ ਅਤੇ ਉਹ ਆਖਦੇ ਹਨ ਕਿ ਸਾਡੇ ਦਿਲਾਂ ’ਤੇ (ਇਨ੍ਹਾਂ ਗੱਲਾਂ ਤੋਂ ਸੁਰੱਖਿਅਤ ਹੋਣ ਲਈ) ਗ਼ਲਾਫ਼ ਚੜ੍ਹੇ ਹੋਏ ਹਨ। ਨਹੀਂ, ਸਗੋਂ ਇਨ੍ਹਾਂ ਦੇ ਇਨਕਾਰੀ ਹੋਣ ਕਾਰਨ ਅੱਲਾਹ ਨੇ ਇਨ੍ਹਾਂ ’ਤੇ ਫਿਟਕਾਰ ਪਾਈ ਹੋਈ ਹੈ। ਇਸ ਲਈ ਥੋੜ੍ਹੇ ਲੋਕ ਹੀ (ਰਸੂਲਾਂ ਉੱਤੇ) ਈਮਾਨ ਲਿਆਏ। info
التفاسير: