Vertaling van de betekenissen Edele Qur'an - De Poenjabi vertaling - Aarif Haleem

ਅਲ-ਹਿਜਰ

external-link copy
1 : 15

الٓرٰ ۫— تِلْكَ اٰیٰتُ الْكِتٰبِ وَقُرْاٰنٍ مُّبِیْنٍ ۟

1਼ ਅਲਿਫ਼, ਲਾਮ, ਰਾ। ਇਹ ਰੱਬੀ ਕਿਤਾਬ ਤੇ ਸਪਸ਼ਟ .ਕੁਰਆਨ ਦੀਆਂ ਆਇਤਾਂ ਹਨ। info
التفاسير:

external-link copy
2 : 15

رُبَمَا یَوَدُّ الَّذِیْنَ كَفَرُوْا لَوْ كَانُوْا مُسْلِمِیْنَ ۟

2਼ ਇਕ ਸਮਾਂ ਉਹ ਵੀ ਹੋਵੇਗਾ ਜਦੋਂ ਕਾਫ਼ਿਰ ਚਾਹੁਣਗੇ ਕਿ ਕਾਸ਼ ਉਹ ਮੁਸਲਮਾਨ ਹੁੰਦੇ।1 info

1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3

التفاسير:

external-link copy
3 : 15

ذَرْهُمْ یَاْكُلُوْا وَیَتَمَتَّعُوْا وَیُلْهِهِمُ الْاَمَلُ فَسَوْفَ یَعْلَمُوْنَ ۟

3਼ (ਹੇ ਨਬੀ!) ਇਹਨਾਂ (ਦੀ ਚਿੰਤਾ) ਛੱਡ ਦਿਓ! ਇਹ ਖਾਣ ਪੀਣ ਤੇ ਆਨੰਦ ਮਾਣਨ। ਝੂਠੀਆਂ ਆਸਾਂ ਨੇ ਇਹਨਾਂ ਨੂੰ ਭੁਲੇਖੇ ਵਿਚ ਪਾ ਛੱਡਿਆ ਹੈ। ਇਹ ਛੇਤੀ ਹੀ (ਹਕੀਕਤ) ਜਾਣ ਲੈਣਗੇ। info
التفاسير:

external-link copy
4 : 15

وَمَاۤ اَهْلَكْنَا مِنْ قَرْیَةٍ اِلَّا وَلَهَا كِتَابٌ مَّعْلُوْمٌ ۟

4਼ ਅਸੀਂ ਜਿਸ ਬਸਤੀ ਨੂੰ ਵੀ ਬਰਬਾਦ ਕੀਤਾ ਹੈ, ਉਸ (ਦੀ ਬਰਬਾਦੀ) ਲਈ ਇਕ ਵਿਸ਼ੇਸ਼ ਮੋਹਲਤ ਨਿਯਤ ਕੀਤੀ ਸੀ। info
التفاسير:

external-link copy
5 : 15

مَا تَسْبِقُ مِنْ اُمَّةٍ اَجَلَهَا وَمَا یَسْتَاْخِرُوْنَ ۟

5਼ ਕੋਈ ਵੀ ਕੌਮ ਨਾ ਆਪਣੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਹਲਾਕ ਹੋ ਸਕਦੀ ਹੈ ਤੇ ਨਾ ਹੀ ਉਸ ਤੋਂ ਮਗਰੋਂ ਬਚ ਸਕਦੀ ਹੈ। info
التفاسير:

external-link copy
6 : 15

وَقَالُوْا یٰۤاَیُّهَا الَّذِیْ نُزِّلَ عَلَیْهِ الذِّكْرُ اِنَّكَ لَمَجْنُوْنٌ ۟ؕ

6਼ ਉਹਨਾਂ (ਇਨਕਾਰੀਆਂ) ਨੇ ਆਖਿਆ ਕਿ ਹੇ ਉਹ ਵਿਅਕਤੀ! (ਭਾਵ ਮੁਹੰਮਦ ਸ:) ਜਿਸ ’ਤੇ ਇਹ ਜ਼ਿਕਰ (.ਕੁਰਆਨ) ਉਤਾਰਿਆ ਗਿਆ ਹੈ, ਤੂੰ ਤਾਂ ਜ਼ਰੂਰ ਹੀ ਸੁਦਾਈ ਹੈ। info
التفاسير:

external-link copy
7 : 15

لَوْ مَا تَاْتِیْنَا بِالْمَلٰٓىِٕكَةِ اِنْ كُنْتَ مِنَ الصّٰدِقِیْنَ ۟

7਼ ਜੇ ਤੂੰ ਸੱਚਾ ਹੈ ਤਾਂ ਸਾਡੇ ਸਾਹਮਣੇ ਫ਼ਰਿਸ਼ਤੇ ਕਿਉਂ ਨਹੀਂ ਲੈ ਆਉਂਦਾ। info
التفاسير:

external-link copy
8 : 15

مَا نُنَزِّلُ الْمَلٰٓىِٕكَةَ اِلَّا بِالْحَقِّ وَمَا كَانُوْۤا اِذًا مُّنْظَرِیْنَ ۟

8਼ (ਅੱਲਾਹ ਨੇ ਆਖਿਆ) ਫ਼ਰਿਸ਼ਤਿਆਂ ਨੂੰ ਤਾਂ ਅਸੀਂ ਹੱਕ (ਭਾਵ ਅਜ਼ਾਬ) ਨਾਲ ਹੀ (ਧਰਤੀ ’ਤੇ) ਉਤਾਰਦੇ ਹਨ ਅਤੇ ਫੇਰ ਉਸ ਸਮੇਂ ਉਹਨਾਂ (ਕਾਫ਼ਿਰਾਂ) ਨੂੰ ਮੋਹਲਤ ਨਹੀਂ ਦਿੱਤੀ ਜਾਂਦੀ। info
التفاسير:

external-link copy
9 : 15

اِنَّا نَحْنُ نَزَّلْنَا الذِّكْرَ وَاِنَّا لَهٗ لَحٰفِظُوْنَ ۟

9਼ ਬੇਸ਼ੱਕ ਅਸੀਂ ਹੀ ਇਸ ਜ਼ਿਕਰ (.ਕੁਰਆਨ) ਦੇ ਉਤਾਰਨ ਵਾਲੇ ਹਾਂ ਅਤੇ ਅਸੀਂ ਹੀ ਇਸ ਦੇ ਰਖਵਾਲੇ ਹਾਂ। 1 info

1 ਇਹ ਕੁਰਆਨ ਦੀ ਇਹ ਆਇਤ ਮਨੁੱਖਾਂ ਲਈ ਇਕ ਚਣੋਤੀ ਹੈ ਅਤੇ ਹਰੇਕ ਲਈ ਇਹ ਜ਼ਰੂਰੀ ਹੈ ਕਿ ਉਹ ਕੁਰਆਨ ਦੇ ਮੋਅਜਜ਼ਿਆਂ ਉੱਤੇ ਇਮਾਨ ਲਿਆਵੇ। ਇਹ ਇਕ ਹਕੀਕਤ ਹੈ ਕਿ ਅਜੇ ਤਕ ਕੁਰਆਨ ਦੇ ਕਿਸੇ ਇਕ ਸ਼ਬਦ ਵਿਚ ਵੀ ਕੋਈ ਤਬਦੀਲੀ ਨਹੀਂ ਹੋਈ। ਭਾਵੇਂ ਕਿ ਕਾਫ਼ਿਰਾਂ ਨੇ ਅਤੇ ਇਸ ਕਿਤਾਬ ਦੇ ਇਨਕਾਰੀਆਂ ਨੇ ਇਸ ਵਿਚ ਤਬਦੀਲੀ ਕਰਨ ਦੀਆਂ ਵਧੇਰੀਆਂ ਹੀ ਕੋਸ਼ਿਸ਼ਾ ਕੀਤੀਆਂ ਪਰ ਉਹ ਸਾਰੀਆਂ ਹੀ ਅਸਫਲ ਹੋਈਆਂ। ਜਿਵੇਂ ਕਿ ਇਸ ਆਇਤ ਵਿਚ ਫ਼ਰਮਾਇਆ ਗਿਆ ਹੈ ਕਿ ਅਸੀਂ ਹੀ ਇਸ ਦੀ ਹਿਫ਼ਾਜ਼ਤ ਕਰਾਂਗੇ। ਅੱਲਾਹ ਦੀ ਕਸਮ ਉਸੇ ਅੱਲਾਹ ਨੇ ਇਸ ਦੀ ਹਿਫ਼ਾਜ਼ਤ ਕੀਤੀ ਹੈ ਜਦ ਕਿ ਦੂਜੀਆਂ ਆਸਮਾਨੀ ਕਿਤਾਬਾਂ ਵਿਚ ਕਈ ਪ੍ਰਕਾਰ ਦੀਆਂ ਤਬਦੀਲੀਆਂ ਹੋ ਚੁੱਕੀਆਂ ਹਨ।

التفاسير:

external-link copy
10 : 15

وَلَقَدْ اَرْسَلْنَا مِنْ قَبْلِكَ فِیْ شِیَعِ الْاَوَّلِیْنَ ۟

10਼ (ਹੇ ਨਬੀ!) ਤੁਹਾਥੋਂ ਪਹਿਲਾਂ ਵੀ ਅਸੀਂ ਕਈ ਉੱਮਤਾਂ ਵਿਚ ਆਪਣੇ ਰਸੂਲ ਭੇਜ ਚੁੱਕੇ ਹਾਂ। info
التفاسير:

external-link copy
11 : 15

وَمَا یَاْتِیْهِمْ مِّنْ رَّسُوْلٍ اِلَّا كَانُوْا بِهٖ یَسْتَهْزِءُوْنَ ۟

11਼ ਉਹਨਾਂ ਕੋਲ ਜਿਹੜਾ ਵੀ ਰਸੂਲ ਆਇਆ, ਉਹ ਉਸ ਨਾਲ ਮਖੌਲ ਕਰਦੇ ਸੀ। info
التفاسير:

external-link copy
12 : 15

كَذٰلِكَ نَسْلُكُهٗ فِیْ قُلُوْبِ الْمُجْرِمِیْنَ ۟ۙ

12਼ ਇਸ ਤਰ੍ਹਾਂ ਅਸੀਂ ਆਪਰਾਧੀਆਂ ਦੇ ਦਿਲਾਂ ਵਿਚ (ਰਸੂਲਾਂ ਦਾ) ਮਖੌਲ ਉਡਾਉਣਾ ਰਚਾ-ਬਸਾ ਦਿੰਦੇ ਹਾਂ। info
التفاسير:

external-link copy
13 : 15

لَا یُؤْمِنُوْنَ بِهٖ وَقَدْ خَلَتْ سُنَّةُ الْاَوَّلِیْنَ ۟

13਼ ਉਹ (ਕਾਫ਼ਿਰ) ਇਸ .ਕੁਰਆਨ ’ਤੇ ਈਮਾਨ ਨਹੀਂ ਲਿਆਉਂਦੇ, ਇਹੋ ਰੀਤ ਪਹਿਲਾਂ ਤੋਂ ਚਲੀ ਆ ਰਹੀ ਹੈ। info
التفاسير:

external-link copy
14 : 15

وَلَوْ فَتَحْنَا عَلَیْهِمْ بَابًا مِّنَ السَّمَآءِ فَظَلُّوْا فِیْهِ یَعْرُجُوْنَ ۟ۙ

14਼ ਜੇਕਰ ਅਸੀਂ ਉਹਨਾਂ ਲਈ ਅਕਾਸ਼ ਦਾ ਇਕ ਬੂਹਾ ਖੋਲ੍ਹ ਦਈਏ ਅਤੇ ਉਹ (ਇਨਕਾਰੀ) ਉੱਥੇ ਚੜ੍ਹ ਵੀ ਜਾਣ। info
التفاسير:

external-link copy
15 : 15

لَقَالُوْۤا اِنَّمَا سُكِّرَتْ اَبْصَارُنَا بَلْ نَحْنُ قَوْمٌ مَّسْحُوْرُوْنَ ۟۠

15਼ ਫੇਰ ਵੀ ਉਹ ਇਹੋ ਕਹਿਣਗੇ ਕਿ ਸਾਡੀਆਂ ਨਜ਼ਰਾਂ ਤਾਂ ਬੰਨ੍ਹ ਦਿੱਤੀਆਂ ਗਈਆਂ ਹਨ, ਸਗੋਂ ਸਾਡੇ ’ਤੇ ਜਾਦੂ ਕਰ ਦਿੱਤਾ ਗਿਆ ਹੈ। info
التفاسير: