Traduzione dei Significati del Sacro Corano - Traduzione Punjabi - Arif Halim

Numero di pagina:close

external-link copy
67 : 40

هُوَ الَّذِیْ خَلَقَكُمْ مِّنْ تُرَابٍ ثُمَّ مِنْ نُّطْفَةٍ ثُمَّ مِنْ عَلَقَةٍ ثُمَّ یُخْرِجُكُمْ طِفْلًا ثُمَّ لِتَبْلُغُوْۤا اَشُدَّكُمْ ثُمَّ لِتَكُوْنُوْا شُیُوْخًا ۚ— وَمِنْكُمْ مَّنْ یُّتَوَفّٰی مِنْ قَبْلُ وَلِتَبْلُغُوْۤا اَجَلًا مُّسَمًّی وَّلَعَلَّكُمْ تَعْقِلُوْنَ ۟

67਼ (ਅੱਲਾਹ) ਉਹੀਓ ਹੈ ਜਿਸ ਨੇ ਤੁਹਾਨੂੰ (ਪਹਿਲੀ ਵਾਰ) ਮਿੱਟੀ ਤੋਂ ਸਾਜਿਆ, ਫੇਰ ਵੀਰਜ ਤੋਂ, ਫੇਰ ਲਹੂ ਦੇ ਲੋਥੜੇ ਤੋਂ, ਫੇਰ ਉਹ ਤੁਹਾਨੂੰ ਬੱਚੇ ਦੇ ਰੂਪ ਵਿਚ (ਮਾਂ ਦੇ ਗਰਭ ’ਚੋਂ) ਕੱਢਦਾ ਹੈ, ਫੇਰ ਤੁਹਾਨੂੰ ਵਧਾਉਂਦਾ ਹੈ ਤਾਂ ਜੋ ਤੁਸੀਂ ਆਪਣੀ ਪੂਰੀ ਜਵਾਨੀ ਨੂੰ ਪਹੁੰਚ ਜਾਓ, ਫੇਰ (ਵਧਾਉਂਦਾ ਹੈ) ਤਾਂ ਜੋ ਤੁਸੀਂ ਬੁੱਢੇ ਹੋ ਜਾਓ। ਤੁਹਾਡੇ ਵਿੱਚੋਂ ਕੁੱਝ ਇਸ (ਬੁਢਾਪੇ) ਤੋਂ ਪਹਿਲਾਂ ਹੀ ਪੂਰੇ ਹੋ ਜਾਂਦੇ ਹਨ। (ਭਾਵ ਮਰ ਜਾਂਦੇ ਹੋ) ਅਤੇ (ਇਹ ਸਭ ਇਸ ਲਈ ਹੈ) ਤਾਂ ਜੋ ਤੁਸੀਂ ਆਪਣੀ ਨਿਯਤ ਉਮਰ ਤਕ ਪਹੁੰਚ ਜਾਓ ਅਤੇ ਤੁਸੀਂ (ਹਕੀਕਤ ਨੂੰ) ਸਮਝ ਸਕੋ।1 info

1 ਵੇਖੋ ਸੂਰਤ ਅਲ-ਹੱਜ, ਹਾਸ਼ੀਆ ਆਇਤ 5/22

التفاسير:

external-link copy
68 : 40

هُوَ الَّذِیْ یُحْیٖ وَیُمِیْتُ ۚ— فَاِذَا قَضٰۤی اَمْرًا فَاِنَّمَا یَقُوْلُ لَهٗ كُنْ فَیَكُوْنُ ۟۠

68਼ ਉਹੀ ਜੀਵਨ ਦਿੰਦਾ ਹੈ, ਉਹੀ ਮੌਤ ਦਿੰਦਾ ਹੈ ਫੇਰ ਜਦੋਂ ਉਹ ਕਿਸੇ ਕੰਮ ਨੂੰ ਕਰਨਾ ਚਾਹੁੰਦਾ ਹੈ ਤਾਂ ਕੇਵਲ ਇਹੋ ਕਹਿੰਦਾ ਹੈ ਕਿ ਹੋ ਜਾ ਤੇ ਉਹ ਹੋ ਜਾਂਦਾ ਹੈ। info
التفاسير:

external-link copy
69 : 40

اَلَمْ تَرَ اِلَی الَّذِیْنَ یُجَادِلُوْنَ فِیْۤ اٰیٰتِ اللّٰهِ ؕ— اَنّٰی یُصْرَفُوْنَ ۟ۙۛ

69਼ ਕੀ ਤੁਸੀਂ ਉਹਨਾਂ ਨੂੰ ਨਹੀਂ ਵੇਖਿਆ ਕਿ ਜਿਹੜੇ ਅੱਲਾਹ ਦਿਆਂ ਆਇਤਾਂ (.ਕੁਰਆਨ) ਵਿਚ ਝਗੜਦੇ ਹਨ ? ਉਹ ਕਿਧਰੋਂ ਫਿਰਾਏ ਜਾ ਰਹੇ ਹੋ। info
التفاسير:

external-link copy
70 : 40

الَّذِیْنَ كَذَّبُوْا بِالْكِتٰبِ وَبِمَاۤ اَرْسَلْنَا بِهٖ رُسُلَنَا ۛ۫— فَسَوْفَ یَعْلَمُوْنَ ۟ۙ

70਼ ਜਿਹਨਾਂ ਲੋਕਾਂ ਨੇ ਇਸ ਕਿਤਾਬ (.ਕੁਰਆਨ) ਨੂੰ ਝੁਠਲਾਇਆ ਅਤੇ ਉਹਨਾਂ (ਸਿੱਖਿਆਵਾਂ) ਨੂੰ ਝੁਠਲਾਇਆ, ਜਿਨ੍ਹਾਂ ਨਾਲ ਅਸੀਂ ਆਪਣੇ ਰਸੂਲਾਂ ਨੂੰ ਭੇਜਿਆ ਸੀ ਉਹ ਛੇਤੀ ਹੀ (ਹਕੀਕਤ ਨੂੰ) ਜਾਣ ਲੈਣਗੇ। info
التفاسير:

external-link copy
71 : 40

اِذِ الْاَغْلٰلُ فِیْۤ اَعْنَاقِهِمْ وَالسَّلٰسِلُ ؕ— یُسْحَبُوْنَ ۟ۙ

71਼ ਜਦੋਂ ਉਹਨਾਂ ਦੀਆਂ ਗਰਦਨਾਂ ਵਿਚ ਸੰਗਲ ਤੇ (ਪੈਰਾਂ ਵਿਚ) ਬੇੜੀਆਂ ਹੋਣਗੀਆਂ ਜਿਨ੍ਹਾਂ ਨਾਲ ਜਕੜ ਕੇ ਉਹ ਘਸੀਟੇ ਜਾਣਗੇ। info
التفاسير:

external-link copy
72 : 40

فِی الْحَمِیْمِ ۙ۬— ثُمَّ فِی النَّارِ یُسْجَرُوْنَ ۟ۚ

72਼ (ਪਹਿਲਾਂ) ਉਹ ਉੱਬਲਦੇ ਹੋਏ ਪਾਣੀ ਵਿਚ ਅਤੇ ਫੇਰ (ਨਰਕ ਦੀ) ਅੱਗ ਵਿਚ ਸੁੱਟ ਦਿੱਤੇ ਜਾਣਗੇ। info
التفاسير:

external-link copy
73 : 40

ثُمَّ قِیْلَ لَهُمْ اَیْنَ مَا كُنْتُمْ تُشْرِكُوْنَ ۟ۙ

73਼ ਫੇਰ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਜਿਨ੍ਹਾਂ ਨੂੰ ਤੁਸੀਂ (ਰੱਬ ਦਾ) ਸ਼ਰੀਕ ਬਣਾਉਂਦੇ ਸੀ ਅੱਜ ਉਹ ਕਿੱਥੇ ਹਨ ? info
التفاسير:

external-link copy
74 : 40

مِنْ دُوْنِ اللّٰهِ ؕ— قَالُوْا ضَلُّوْا عَنَّا بَلْ لَّمْ نَكُنْ نَّدْعُوْا مِنْ قَبْلُ شَیْـًٔا ؕ— كَذٰلِكَ یُضِلُّ اللّٰهُ الْكٰفِرِیْنَ ۟

74਼ ਅੱਲਾਹ ਤੋਂ ਛੁੱਟ ਦੂਜੇ ਇਸ਼ਟ ਕਿੱਥੇ ਹਨ ? ਉਹ (ਮੁਸ਼ਰਿਕ) ਆਖਣਗੇ ਕਿ ਉਹ ਤਾਂ ਸਾਥੋਂ ਗੁਆਚ ਗਏ। ਅਸੀਂ ਤਾਂ ਇਸ ਤੋਂ ਪਹਿਲਾਂ ਹੀ (ਅੱਲਾਹ ਤੋਂ ਛੁਟ) ਕਿਸੇ ਨੂੰ ਵੀ ਨਹੀਂ ਪੁਕਾਰਦੇ ਸੀ। ਅੱਲਾਹ ਕਾਫ਼ਿਰਾਂ ਨੂੰ ਇਸੇ ਤਰ੍ਹਾਂ ਕੁਰਾਹੇ ਪਾਉਂਦਾ ਹੈ। info
التفاسير:

external-link copy
75 : 40

ذٰلِكُمْ بِمَا كُنْتُمْ تَفْرَحُوْنَ فِی الْاَرْضِ بِغَیْرِ الْحَقِّ وَبِمَا كُنْتُمْ تَمْرَحُوْنَ ۟ۚ

75਼ ਕਿਹਾ ਜਾਵੇਗਾ ਕਿ ਤੁਹਾਡਾ ਇਹ ਭੈੜਾ ਅੰਤ ਇਸ ਲਈ ਹੋਇਆ ਹੈ ਕਿ ਤੁਸੀਂ ਧਰਤੀ ’ਤੇ ਘਮੰਡ ਕਰਦੇ ਸੀ ਅਤੇ (ਇਹ ਅੰਤ) ਇਸ ਲਈ ਵੀ ਹੈ ਕਿ ਤੁਸੀਂ ਆਕੜਦੇ ਸੀ। info
التفاسير:

external-link copy
76 : 40

اُدْخُلُوْۤا اَبْوَابَ جَهَنَّمَ خٰلِدِیْنَ فِیْهَا ۚ— فَبِئْسَ مَثْوَی الْمُتَكَبِّرِیْنَ ۟

76਼ ਹੁਣ ਤੁਸੀਂ ਨਰਕ ਵਿਚ ਸਦਾ ਰਹਿਣ ਲਈ ਉਸ ਦੇ ਬੂਹਿਆਂ ਵਿਚ ਦਾਖ਼ਲਾ ਹੋ ਜਾਓ। ਉਹਨਾਂ ਹੰਕਾਰਿਆਂ ਲਈ ਕਿੰਨਾਂ ਭੈੜਾ ਟਿਕਾਣਾ ਹੈ। info
التفاسير:

external-link copy
77 : 40

فَاصْبِرْ اِنَّ وَعْدَ اللّٰهِ حَقٌّ ۚ— فَاِمَّا نُرِیَنَّكَ بَعْضَ الَّذِیْ نَعِدُهُمْ اَوْ نَتَوَفَّیَنَّكَ فَاِلَیْنَا یُرْجَعُوْنَ ۟

77਼ ਸੋ ਹੇ ਨਬੀ! ਤੁਸੀਂ ਧੀਰਜ ਰੱਖੋ, ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੁੰਦਾ ਹੈ। ਜੇ ਅਸੀਂ ਚਾਹੀਏ ਤਾਂ ਤੁਹਾਨੂੰ ਉਸ ਅਜ਼ਾਬ ਵਿੱਚੋਂ ਕੁੱਝ ਵਿਖਾ ਦਈਏ ਜਿਸ ਦਾ ਅਸੀਂ ਇਹਨਾਂ ਕਾਫ਼ਿਰਾਂ ਨਾਲ ਵਾਅਦਾ ਕੀਤਾ ਹੈ, ਜਾਂ ਅਸੀਂ ਇਸ ਤੋਂ ਪਹਿਲਾਂ ਹੀ ਤੁਹਾਨੂੰ ਮੌਤ ਦੇ ਦਈਏ। ਅੰਤ ਨੂੰ ਉਹ ਸਾਰੇ ਸਾਡੇ ਵੱਲ ਹੀ ਪਰਤਾਏ ਜਾਣਗੇ। info
التفاسير: