Traduzione dei Significati del Sacro Corano - Traduzione Punjabi - Arif Halim

Numero di pagina:close

external-link copy
8 : 40

رَبَّنَا وَاَدْخِلْهُمْ جَنّٰتِ عَدْنِ ١لَّتِیْ وَعَدْتَّهُمْ وَمَنْ صَلَحَ مِنْ اٰبَآىِٕهِمْ وَاَزْوَاجِهِمْ وَذُرِّیّٰتِهِمْ ؕ— اِنَّكَ اَنْتَ الْعَزِیْزُ الْحَكِیْمُ ۟ۙ

8਼ (ਫ਼ਰਿਸ਼ਤੇ ਅਰਦਾਸ ਕਰਦੇ ਹਨ) ਹੇ ਸਾਡੇ ਰੱਬਾ! ਤੂੰ ਉਹਨਾਂ (ਈਮਾਨ ਵਾਲਿਆਂ) ਨੂੰ ਸਦੀਵੀ ਬਾਗ਼ਾਂ ਵਿਚ ਦਾਖ਼ਲ ਕਰ ਜਿਸ ਦਾ ਤੂੰ ਉਹਨਾਂ ਨੂੰ ਬਚਨ ਦਿੱਤਾ ਹੋਇਆ ਹੈ ਅਤੇ ਉਹਨਾਂ ਦੇ ਪਿਓ, ਦਾਦੇ, ਪਤਨੀਆਂ ਅਤੇ ਔਲਾਦਾਂ ਵਿੱਚੋਂ ਵੀ ਜਿਹੜੇ ਨੇਕ ਅਮਲ ਕਰਦੇ ਹਨ (ਸਵਰਗ ਵਿਚ ਲੈ ਜਾ)। ਬੇਸ਼ੱਕ ਤੂੰ ਹੀ ਜ਼ੋਰਾਵਰ ਤੇ ਹਿਕਮਤ ਵਾਲਾ ਹੈ। info
التفاسير:

external-link copy
9 : 40

وَقِهِمُ السَّیِّاٰتِ ؕ— وَمَنْ تَقِ السَّیِّاٰتِ یَوْمَىِٕذٍ فَقَدْ رَحِمْتَهٗ ؕ— وَذٰلِكَ هُوَ الْفَوْزُ الْعَظِیْمُ ۟۠

9਼ (ਇਹ ਵੀ ਬੇਨਤੀ ਹੈ ਕਿ) ਇਹਨਾਂ (ਈਮਾਨ ਵਾਲਿਆਂ) ਨੂੰ ਬੁਰਾਈਆਂ ਤੋਂ ਬਚਾ ਕੇ ਰੱਖ, ਸੱਚੀ ਗੱਲ ਤਾਂ ਇਹ ਹੈ ਕਿ ਉਸ ਦਿਨ (ਕਿਆਮਤ ਵੇਲੇ) ਤੈਨੇ ਜਿਸ ਨੂੰ ਬੁਰਾਈਆਂ (ਦੀ ਸਜ਼ਾ) ਤੋਂ ਬਚਾ ਲਿਆ ਹਕੀਕਤ ਵਿਚ ਤੈਨੇ ਉਸ ਉੱਤੇ ਰਹਿਮ ਕੀਤਾ, ਇਹੋ ਵੱਡੀ ਕਾਮਯਾਬੀ ਹੈ। info
التفاسير:

external-link copy
10 : 40

اِنَّ الَّذِیْنَ كَفَرُوْا یُنَادَوْنَ لَمَقْتُ اللّٰهِ اَكْبَرُ مِنْ مَّقْتِكُمْ اَنْفُسَكُمْ اِذْ تُدْعَوْنَ اِلَی الْاِیْمَانِ فَتَكْفُرُوْنَ ۟

10਼ ਬੇਸ਼ੱਕ ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਸੀ ਉਹਨਾਂ ਨੂੰ ਪੁਕਾਰ ਕੇ ਆਖਿਆ ਜਾਵੇਗਾ ਕਿ ਅੱਜ ਤੁਹਾਨੂੰ ਜਿੱਨਾ ਭਾਰਾ ਗ਼ੁੱਸਾ ਆਪਣੇ ਆਪ ’ਤੇ ਆ ਰਿਹਾ ਹੈ ਇਸ ਤੋਂ ਕਿਤੇ ਵੱਧ ਅੱਲਾਹ ਨੂੰ ਤੁਹਾਡੇ ’ਤੇ ਗ਼ੁੱਸਾ ਉਸ ਸਮੇਂ ਆਉਂਦਾ ਸੀ ਜਦੋਂ (ਸੰਸਾਰ ਵਿਚ) ਤੁਹਾਨੂੰ ਈਮਾਨ ਲਿਆਉਣ ਲਈ ਕਿਹਾ ਜਾਂਦਾ ਸੀ ਪਰ ਤੁਸੀਂ ਇਨਕਾਰ ਕਰ ਦਿੰਦੇ ਸੀ। info
التفاسير:

external-link copy
11 : 40

قَالُوْا رَبَّنَاۤ اَمَتَّنَا اثْنَتَیْنِ وَاَحْیَیْتَنَا اثْنَتَیْنِ فَاعْتَرَفْنَا بِذُنُوْبِنَا فَهَلْ اِلٰی خُرُوْجٍ مِّنْ سَبِیْلٍ ۟

11਼ ਫੇਰ ਉਹ (ਕਾਫ਼ਿਰ) ਆਖਣਗੇ ਕਿ ਹੇ ਸਾਡੇ ਪਾਲਣਹਾਰ! ਤੂੰ ਸਾਨੂੰ ਦੋ ਵਾਰੀ ਮੌਤ ਦਿੱਤੀ ਅਤੇ ਦੋ ਵਾਰੀ ਹੀ ਜੀਵਨ ਦਿੱਤਾ, ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰਦੇ ਹਾਂ, ਕੀ ਹੁਣ ਇਸ (ਨਰਕ ਵਿੱਚੋਂ) ਬਚਣ ਦਾ ਕੋਈ ਰਸਤਾ ਹੈ ? info
التفاسير:

external-link copy
12 : 40

ذٰلِكُمْ بِاَنَّهٗۤ اِذَا دُعِیَ اللّٰهُ وَحْدَهٗ كَفَرْتُمْ ۚ— وَاِنْ یُّشْرَكْ بِهٖ تُؤْمِنُوْا ؕ— فَالْحُكْمُ لِلّٰهِ الْعَلِیِّ الْكَبِیْرِ ۟

12਼ (ਉੱਤਰ ਵਿਚ ਕਿਹਾ ਜਾਵੇਗਾ ਕਿ) ਤੁਹਾਨੂੰ ਇਹ ਅਜ਼ਾਬ (ਸਜ਼ਾ) ਇਸ ਲਈ ਹੈ ਕਿ ਜਦੋਂ ਤੁਹਾਨੂੰ ਇੱਕੋ-ਇੱਕ ਅੱਲਾਹ ਵੱਲ ਬੁਲਾਇਆ ਜਾਂਦਾ ਸੀ ਤਾਂ ਤੁਸੀਂ (ਤੌਹੀਦ ਦਾ) ਇਨਕਾਰ ਕਰਦੇ ਸੀ। ਜੇ ਉਸ (ਅੱਲਾਹ) ਦੇ ਨਾਲ ਕਿਸੇ ਨੂੰ ਸ਼ਰੀਕ ਕੀਤਾ ਜਾਂਦਾ ਤਾਂ ਤੁਸੀਂ (ਉਸ ਸ਼ਰੀਕ) ਨੂੰ ਮੰਨ ਲੈਂਦੇ ਸੀ। ਹੁਣ ਤਾਂ ਇਹ (ਸਜ਼ਾ ਦਾ) ਹੁਕਮ ਉਸ ਅੱਲਾਹ ਵੱਲੋਂ ਹੈ ਜੋ ਸਰਵਉੱਚ ਤੇ ਮਹਾਨ ਹੈ। info
التفاسير:

external-link copy
13 : 40

هُوَ الَّذِیْ یُرِیْكُمْ اٰیٰتِهٖ وَیُنَزِّلُ لَكُمْ مِّنَ السَّمَآءِ رِزْقًا ؕ— وَمَا یَتَذَكَّرُ اِلَّا مَنْ یُّنِیْبُ ۟

13਼ ਉਹੀਓ ਤਾਂ (ਅੱਲਾਹ) ਹੈ ਜਿਹੜਾ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਵਿਖਾਉਂਦਾ ਹੈ ਅਤੇ ਤੁਹਾਡੇ ਲਈ ਅਕਾਸ਼ ਤੋਂ ਰਿਜ਼ਕ ਭੇਜਦਾ ਹੈ, ਪਰ ਇਹਨਾਂ (ਨਿਸ਼ਾਨੀਆਂ) ਤੋਂ ਸਿੱਖਿਆ ਕੇਵਲ ਉਹੀਓ ਵਿਅਕਤੀ ਲੈਂਦਾ ਹੈ ਜਿਹੜਾ (ਅੱਲਾਹ ਵੱਲ) ਮੁੜ ਆਉਂਦਾ ਹੈ। info
التفاسير:

external-link copy
14 : 40

فَادْعُوا اللّٰهَ مُخْلِصِیْنَ لَهُ الدِّیْنَ وَلَوْ كَرِهَ الْكٰفِرُوْنَ ۟

14਼ ਸੋ (ਹੇ ਨਬੀ!) ਤੁਸੀਂ ਅੱਲਾਹ ਲਈ ਆਪਣੀ ਬੰਦਗੀ ਨੂੰ ਵਿਸ਼ੇਸ਼ ਕਰਦੇ ਹੋਏ ਉਸੇ ਨੂੰ ਹੀ (ਮਦਦ ਲਈ) ਪੁਕਾਰੋ ਭਾਵੇਂ ਕਾਫ਼ਿਰਾਂ ਨੂੰ ਕਿੰਨਾ ਹੀ ਭੈੜਾ ਲੱਗੇ। info
التفاسير:

external-link copy
15 : 40

رَفِیْعُ الدَّرَجٰتِ ذُو الْعَرْشِ ۚ— یُلْقِی الرُّوْحَ مِنْ اَمْرِهٖ عَلٰی مَنْ یَّشَآءُ مِنْ عِبَادِهٖ لِیُنْذِرَ یَوْمَ التَّلَاقِ ۟ۙ

15਼ ਉਹ (ਅੱਲਾਹ) ਉੱਚੇ ਦਰਜਿਆਂ ਵਾਲਾ ਅਤੇ ਅਰਸ਼ (ਤਖ਼ਤ) ਦਾ ਮਾਲਿਕ ਹੈ। ਉਹ ਆਪਣੇ ਬੰਦਿਆਂ ਵਿੱਚੋਂ ਜਿਸ ’ਤੇ ਚਾਹੁੰਦਾ ਹੈ ਆਪਣੇ ਹੁਕਮ ਨਾਲ ਵਹੀ ਭੇਜਦਾ ਹੈ ਤਾਂ ਜੋ ਉਹ (ਨਬੀ) ਲੋਕਾਂ ਨੂੰ ਮਿਲਣੀ ਵਾਲੇ ਦਿਨ (ਕਿਆਮਤ) ਤੋਂ ਡਰਾਵੇ। info
التفاسير:

external-link copy
16 : 40

یَوْمَ هُمْ بَارِزُوْنَ ۚ۬— لَا یَخْفٰی عَلَی اللّٰهِ مِنْهُمْ شَیْءٌ ؕ— لِمَنِ الْمُلْكُ الْیَوْمَ ؕ— لِلّٰهِ الْوَاحِدِ الْقَهَّارِ ۟

16਼ ਜਿਸ ਦਿਨ ਉਹ ਸਾਰੇ ਕਬਰਾਂ ਵਿੱਚੋਂ ਬਾਹਿਰ ਨਿਕਲ ਆਉਣਗੇ ਅਤੇ ਉਹਨਾਂ ਦੀ ਕੋਈ ਵੀ ਗੱਲ ਅੱਲਾਹ ਤੋਂ ਲੁਕੀ ਹੋਈ ਨਹੀਂ ਰਹੇਗੀ (ਉਸ ਦਿਨ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ) ਅੱਜ ਪਾਤਸ਼ਾਹੀ ਕਿਸ ਦੀ ਹੈ? (ਉੱਤਰ ਦਿੱਤਾ ਜਾਵੇਗਾ) ਕੇਵਲ ਇੱਕੋ ਇਕ ਸਰਵ-ਸੱਤਾਵਾਨ ਅੱਲਾਹ ਦੀ ਹੀ ਹੈ। info
التفاسير: