Traduzione dei Significati del Sacro Corano - Traduzione Punjabi - Arif Halim

Numero di pagina:close

external-link copy
166 : 3

وَمَاۤ اَصَابَكُمْ یَوْمَ الْتَقَی الْجَمْعٰنِ فَبِاِذْنِ اللّٰهِ وَلِیَعْلَمَ الْمُؤْمِنِیْنَ ۟ۙ

166਼ (ਹੇ ਮੁਸਲਮਾਨੋ!) ਤੁਹਾਨੂੰ ਜੋ ਵੀ ਹਾਨੀ ਉਸ ਦਿਨ (ਉਹਦ ਦੇ ਯੁੱਧ ਵਿਚ) ਹੋਈ ਸੀ, ਜਿਸ ਦਿਨ ਦੋ ਗੁੱਟਾਂ ਵਿਚਕਾਰ ਟੱਕਰ ਹੋਈ ਸੀ, ਉਹ ਸਭ ਕੁੱਝ ਅੱਲਾਹ ਦੇ ਹੁਕਮ ਅਨੁਸਾਰ ਹੀ ਸੀ ਅਤੇ ਇਹ ਇਸ ਲਈ ਸੀ ਕਿ ਅੱਲਾਹ ਪਛਾਣ ਲਵੇ ਕਿ ਕੌਣ ਈਮਾਨ ਵਾਲਾ ਹੇ। info
التفاسير:

external-link copy
167 : 3

وَلِیَعْلَمَ الَّذِیْنَ نَافَقُوْا ۖۚ— وَقِیْلَ لَهُمْ تَعَالَوْا قَاتِلُوْا فِیْ سَبِیْلِ اللّٰهِ اَوِ ادْفَعُوْا ؕ— قَالُوْا لَوْ نَعْلَمُ قِتَالًا لَّاتَّبَعْنٰكُمْ ؕ— هُمْ لِلْكُفْرِ یَوْمَىِٕذٍ اَقْرَبُ مِنْهُمْ لِلْاِیْمَانِ ۚ— یَقُوْلُوْنَ بِاَفْوَاهِهِمْ مَّا لَیْسَ فِیْ قُلُوْبِهِمْ ؕ— وَاللّٰهُ اَعْلَمُ بِمَا یَكْتُمُوْنَ ۟ۚ

167਼ ਅਤੇ ਅੱਲਾਹ ਇਹ ਵੀ ਜਾਣਦਾ ਹੇ ਕਿ ਮਨਾਫ਼ਿਕ ਕੋਣ ਹਨ। ਜਦੋਂ ਉਹਨਾਂ (ਮੁਨਾਫ਼ਿਕਾਂ) ਨੂੰ ਕਿਹਾ ਗਿਆ ਕਿ ਆਓ ਅੱਲਾਹ ਦੀ ਰਾਹ ਵਿਚ ਲੜੀਏ ਜਾਂ ਸ਼ਹਿਰ ਦਾ ਬਚਾਉ ਕਰੀਏ ਤਾਂ ਉਹ (ਮੁਨਾਫ਼ਿਕ) ਕਹਿਣ ਲੱਗੇ ਕਿ ਜੇਕਰ ਅਸੀਂ ਜਾਣਦੇ ਹੁੰਦੇ ਕਿ ਅੱਜ ਜੰਗ ਹੋਵੇਗੀ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਜਾਂਦੇ। ਉਸ ਦਿਨ ਉਹ ਈਮਾਨ ਨਾਲੋਂ ਕੁਫ਼ਰ ਦੇ ਵਧੇਰੇ ਨੇੜੇ ਸਨ। ਇਹ (ਮੁਨਾਫ਼ਿਕ) ਲੋਕ ਆਪਣੇ ਮੂਹੋਂ ਉਹ ਗੱਲਾਂ ਆਖਦੇ ਹਨ ਜਿਹੜੀਆਂ ਉਹਨਾਂ ਦੇ ਮਨਾਂ ਵਿਚ ਨਹੀਂ ਹੁੰਦੀਆਂ (ਜਦ ਕਿ) ਅੱਲਾਹ ਉਹ ਸਭ ਜਾਣਦਾ ਹੇ ਜਿਨ੍ਹਾਂ (ਗੱਲਾਂ) ਨੂੰ ਦਿਲਾਂ ਵਿਚ ਲੁਕਾਉਂਦੇ ਹਨ। info
التفاسير:

external-link copy
168 : 3

اَلَّذِیْنَ قَالُوْا لِاِخْوَانِهِمْ وَقَعَدُوْا لَوْ اَطَاعُوْنَا مَا قُتِلُوْا ؕ— قُلْ فَادْرَءُوْا عَنْ اَنْفُسِكُمُ الْمَوْتَ اِنْ كُنْتُمْ صٰدِقِیْنَ ۟

168਼ ਇਹ ਉਹ ਲੋਕ ਹਨ ਜੋ ਆਪ ਤਾਂ ਬੈਠੇ ਹੀ ਰਹੇ ਅਤੇ ਆਪਣੇ ਭਰਾਵਾਂ ਬਾਰੇ (ਜਿਹੜੇ ਜੰਗ ਵਿਚ ਗਏ ਸੀ) ਕਹਿਣ ਲੱਗੇ, ਕਿ ਜੇ ਉਹ ਸਾਡਾ ਕਹਿਣਾ ਮੰਨ ਲੈਂਦੇ ਤਾਂ ਮਾਰੇ ਨਾ ਜਾਂਦੇ। (ਹੇ ਨਬੀ!) ਇਹਨਾਂ ਨੂੰ ਆਖ ਦਿਓ ਕਿ ਜੇਕਰ ਤੁਸੀਂ ਸੱਚੇ ਹੋ ਤਾਂ ਆਪਣੀਆਂ ਜਾਨਾਂ ਤੋਂ ਮੌਤ ਨੂੰ ਟਾਲ ਕੇ ਵਿਖਾਓ। info
التفاسير:

external-link copy
169 : 3

وَلَا تَحْسَبَنَّ الَّذِیْنَ قُتِلُوْا فِیْ سَبِیْلِ اللّٰهِ اَمْوَاتًا ؕ— بَلْ اَحْیَآءٌ عِنْدَ رَبِّهِمْ یُرْزَقُوْنَ ۟ۙ

169਼ ਜਿਹੜੇ ਲੋਕ ਅੱਲਾਹ ਦੀ ਰਾਹ ਵਿਚ ਮਾਰੇ ਜਾਣ, ਉਹਨਾਂ ਨੂੰ ਮੁਰਦਾ ਨਾ ਕਹੋ, ਉਹ ਤਾਂ ਜਿਉਂਦੇ ਹਨ, ਆਪਣੇ ਰੱਬ ਵੱਲੋਂ ਉਹਨਾਂ ਨੂੰ ਰਿਜ਼ਕ ਦਿੱਤਾ ਜਾਂਦਾ ਹੇ। info
التفاسير:

external-link copy
170 : 3

فَرِحِیْنَ بِمَاۤ اٰتٰىهُمُ اللّٰهُ مِنْ فَضْلِهٖ ۙ— وَیَسْتَبْشِرُوْنَ بِالَّذِیْنَ لَمْ یَلْحَقُوْا بِهِمْ مِّنْ خَلْفِهِمْ ۙ— اَلَّا خَوْفٌ عَلَیْهِمْ وَلَا هُمْ یَحْزَنُوْنَ ۟ۘ

170਼ ਅੱਲਾਹ ਨੇ ਆਪਣੇ ਫ਼ਜ਼ਲਾਂ ਨਾਲ ਜੋ ਉਹਨਾਂ ਨੂੰ ਨਵਾਜ਼ਿਆ ਹੇ ਉਸ ਤੋਂ ਉਹ ਬਹੁਤ ਖ਼ੁਸ਼ ਹਨ ਅਤੇ ਉਹਨਾਂ (ਮੋਮਿਨਾਂ) ਪ੍ਰਤੀ ਵੀ ਖ਼ੁਸ਼ੀਆਂ ਮਨਾ ਰਹੇ ਹਨ, ਜਿਹੜੇ ਅਜੇ ਤੀਕ ਉਹਨਾਂ ਨਾਲ ਨਹੀਂ ਮਿਲੇ। ਅਤੇ ਉਹਨਾਂ ਦੇ ਪਿੱਛੇ (ਅੱਲਾਹ ਦੀ ਰਾਹ ਵਿਚ ਲੜਨ ਲਈ) ਰਹਿ ਗਏ ਹਨ। ਨਾ ਤਾਂ ਉਹਨਾਂ ਨੂੰ (ਮਰਨ ਦਾ) ਕੋਈ ਡਰ ਹੇ ਅਤੇ ਨਾ ਹੀ (ਮਰਨ ਮਗਰੋਂ) ਕਿਸੇ ਤਰ੍ਹਾਂ ਦੀ ਕੋਈ ਚਿੰਤਾ ਹੋਵੇਗੀ। info
التفاسير:

external-link copy
171 : 3

یَسْتَبْشِرُوْنَ بِنِعْمَةٍ مِّنَ اللّٰهِ وَفَضْلٍ ۙ— وَّاَنَّ اللّٰهَ لَا یُضِیْعُ اَجْرَ الْمُؤْمِنِیْنَ ۟

171਼ ਉਹ ਅੱਲਾਹ ਦੇ ਇਨਾਮ ਅਤੇ ਉਸ ਦੇ ਫਜ਼ਲਾਂ ਤੋਂ ਬਹੁਤ ਖ਼ੁਸ਼ ਹਨ (ਅਤੇ ਇਸ ਗੱਲ ’ਤੇ ਵੀ ਸੰਤੁਸ਼ਟ ਹਨ ਕਿ) ਅੱਲਾਹ ਈਮਾਨ ਵਾਲਿਆਂ ਦੇ ਨੇਕ ਕੰਮਾਂ ਨੂੰ ਆਜਾਈਂ ਨਹੀਂ ਕਰੇਗਾ। info
التفاسير:

external-link copy
172 : 3

اَلَّذِیْنَ اسْتَجَابُوْا لِلّٰهِ وَالرَّسُوْلِ مِنْ بَعْدِ مَاۤ اَصَابَهُمُ الْقَرْحُ ۛؕ— لِلَّذِیْنَ اَحْسَنُوْا مِنْهُمْ وَاتَّقَوْا اَجْرٌ عَظِیْمٌ ۟ۚ

172਼ ਜਿਹੜੇ ਲੋਕਾਂ ਨੇ ਅੱਲਾਹ ਅਤੇ ਰਸੂਲ ਦੇ ਹੁਕਮਾਂ ਨੂੰ ਪਰਵਾਨ ਕੀਤਾ ਜਦੋਂ ਕਿ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਸਨ, ਉਹਨਾਂ ਵਿੱਚੋਂ ਜਿਨ੍ਹਾਂ ਨੇ ਭਲੇ ਕੰਮ ਕੀਤੇ ਅਤੇ ਬੁਰਾਈ ਤੋਂ ਪਰਹੇਜ਼ ਕੀਤਾ ਉਹਨਾਂ ਲਈ ਬੜਾ ਵੱਡਾ ਬਦਲਾ ਹੇ। info
التفاسير:

external-link copy
173 : 3

اَلَّذِیْنَ قَالَ لَهُمُ النَّاسُ اِنَّ النَّاسَ قَدْ جَمَعُوْا لَكُمْ فَاخْشَوْهُمْ فَزَادَهُمْ اِیْمَانًا ۖۗ— وَّقَالُوْا حَسْبُنَا اللّٰهُ وَنِعْمَ الْوَكِیْلُ ۟

173਼ ਉਹ ਲੋਕ ਕਿ ਜਦੋਂ ਉਹਨਾਂ ਨੂੰ ਲੋਕਾਂ ਨੇ ਕਿਹਾ ਕਿ (ਕਾਫ਼ਿਰਾਂ ਨੇ ਤਾਂ) ਤੁਹਾਡੇ ਵਿਰੁੱਧ ਇਕ ਵੱਡੀ ਫ਼ੌਜ ਇਕੱਤਰ ਕੀਤੀ ਹੋਈ ਹੇ, ਤੁਸੀਂ ਉਹਨਾਂ (ਨਾਲ ਲੜਾਈ ਕਰਨ) ਤੋਂ ਡਰੋ, ਪ੍ਰੰਤੂ ਇਸ ਗੱਲ ਨੇ ਉਹਨਾਂ ਦੇ ਈਮਾਨ ਵਿਚ ਹੋਰ ਵਾਧਾ ਕਰ ਦਿੱਤਾ ਅਤੇ ਆਖਣ ਲੱਗੇ “ਹਸਬੁਨੱਲਾਹੁ ਵ ਨਿਅਮਲ ਵਕੀਲ”1 ਭਾਵ ਸਾਡੇ ਲਈ ਤਾਂ ਅੱਲਾਹ ਹੀ ਬਥੇਰਾ ਹੇ, ਉਹੀਓ ਸਾਰੇ ਕੰਮ ਸੰਵਾਰਣ ਵਾਲਾ ਹੇ। info

1 ਹਜ਼ਰਤ ਇਬਨੇ ਅੱਬਾਸ ਦਾ ਕਹਿਣਾ ਹੇ ਕਿ “ਹਸਬੁਨੱਲਾਹੋ ਵਾ ਨਿਅਮਲ ਵਕੀਲ” ਹਜ਼ਰਤ ਇਬਰਾਹੀਮ ਨੇ ਉਸ ਵੇਲੇ ਕਿਹਾ ਸੀ ਜਦੋਂ ਉਹਨਾਂ ਨੂੰ ਅੱਗ ਵਿਚ ਸੁੱਟਿਆ ਗਿਆ ਸੀ ਅਤੇ ਹਜ਼ਰਤ ਮੁਹੰਮਦ ਸ: ਨੇ ਇਹੋ ਬੋਲ ਬੋਲੇ ਸੀ ਜਦੋਂ ਲੋਕਾਂ ਨੂੰ ਉਹਨਾਂ ਨੂੰ ਆਖਿਆ ਸੀ ਕੁਰੈਸ਼ ਦੇ ਕਾਫ਼ਰਾਂ ਨੇ ਤੁਹਾਡੇ ਨਾਲ ਲੜਨ ਲਈ ਇਕ ਫ਼ੌਜ ਜਮਾਂ ਕੀਤੀ ਹੇ ਤੁਸੀਂ ਉਸ ਤੋਂ ਡਰੋ ਇਹ ਸੁਣ ਕੇ ਸੁਹਾਬਾਂ ਦਾ ਈਮਾਨ ਹੋਰ ਵੀ ਵੱਧ ਗਿਆ ਅਤੇ ਉਹਨਾਂ ਨੇ ਕਿਹਾ ਹਸਬੂਨਲਾਹ ਵਾ ਨਿਅਮਲ ਵਕੀਲ ਭਾਵ ਕਿ ਸਾਡੇ ਲਈ ਅੱਲਾਹ ਹੀ ਬਥੇਰਾ ਹੇ ਅਤੇ ਉਹ ਸਭ ਤੋਂ ਵਧੀਆ ਕੰਮ ਸਵਾਰਨ ਵਾਲਾ ਹੇ। (ਸਹੀ ਬੁਖ਼ਾਰੀ, ਹਦੀਸ: 4563)

التفاسير: