Traduzione dei Significati del Sacro Corano - Traduzione Punjabi - Arif Halim

Numero di pagina:close

external-link copy
158 : 3

وَلَىِٕنْ مُّتُّمْ اَوْ قُتِلْتُمْ لَاۡاِلَی اللّٰهِ تُحْشَرُوْنَ ۟

158਼ ਭਾਵੇਂ ਤੁਸੀਂ (ਆਪਣੀ ਮੌਤ) ਆਪ ਮਰੋ ਜਾਂ ਤੁਸੀਂ ਮਾਰੇ ਜਾਓ, ਤੁਸਾਂ ਇਕੱਠੇ ਤਾਂ ਅੱਲਾਹ ਕੋਲ ਹੀ ਕੀਤੇ ਜਾਓਗੇ। info
التفاسير:

external-link copy
159 : 3

فَبِمَا رَحْمَةٍ مِّنَ اللّٰهِ لِنْتَ لَهُمْ ۚ— وَلَوْ كُنْتَ فَظًّا غَلِیْظَ الْقَلْبِ لَانْفَضُّوْا مِنْ حَوْلِكَ ۪— فَاعْفُ عَنْهُمْ وَاسْتَغْفِرْ لَهُمْ وَشَاوِرْهُمْ فِی الْاَمْرِ ۚ— فَاِذَا عَزَمْتَ فَتَوَكَّلْ عَلَی اللّٰهِ ؕ— اِنَّ اللّٰهَ یُحِبُّ الْمُتَوَكِّلِیْنَ ۟

159਼ (ਹੇ ਮੁਹੰਮਦ ਸ!) ਅੱਲਾਹ ਦੀ ਮਿਹਰ ਸਦਕਾ ਤੁਸੀਂ ਇਹਨਾਂ ਲੋਕਾਂ ਪ੍ਰਤੀ ਨਰਮ ਸੁਭਾਅ ਵਾਲੇ ਹੋ, ਜੇਕਰ ਤੁਸੀਂ ਕੌੜੀ ਜ਼ੁਬਾਨ ਅਤੇ ਕਠੋਰ ਦਿਲ ਵਾਲੇ ਹੁੰਦੇ ਤਾਂ ਇਹ ਸਾਰੇ ਲੋਕ ਤੁਹਾਡੇ ਆਲੇ-ਦੁਆਲੇ ਤੋਂ ਖਿੰਡ ਜਾਂਦੇ। ਸੋ ਤੁਸੀਂ ਇਹਨਾਂ (ਦੀਆਂ ਭੁੱਲਾਂ) ਨੂੰ ਮੁਆਫ਼ ਕਰ ਦੇਵੋ ਅਤੇ ਇਹਨਾਂ ਲਈ (ਰੱਬ ਤੋਂ) ਮੁਆਫ਼ੀ ਦੀ ਅਰਦਾਸ ਕਰੋ ਅਤੇ ਇਹਨਾਂ ਤੋਂ ਸਲਾਹ ਮਸ਼ਵਰਾ ਲੈ ਲਿਆ ਕਰੋ, ਫੇਰ ਜਦੋਂ ਤੁਹਾਡਾ ਇਰਾਦਾ (ਮਸ਼ਵਰੇ ਤੋਂ ਮਗਰੋਂ) ਕਿਸੇ ਸੁਝਾਓ ’ਤੇ ਪੱਕਾ ਹੋ ਜਾਵੇ ਤਾਂ ਫੇਰ (ਉਸ ’ਤੇ ਅਮਲ ਕਰਦੇ ਹੋਏ) ਅੱਲਾਹ ਉੱਤੇ ਭਰੋਸਾ ਕਰੋ। ਬੇਸ਼ੱਕ ਅੱਲਾਹ ਭਰੋਸਾ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੇ। info
التفاسير:

external-link copy
160 : 3

اِنْ یَّنْصُرْكُمُ اللّٰهُ فَلَا غَالِبَ لَكُمْ ۚ— وَاِنْ یَّخْذُلْكُمْ فَمَنْ ذَا الَّذِیْ یَنْصُرُكُمْ مِّنْ بَعْدِهٖ ؕ— وَعَلَی اللّٰهِ فَلْیَتَوَكَّلِ الْمُؤْمِنُوْنَ ۟

160਼ ਜੇ ਅੱਲਾਹ ਤੁਹਾਡੀ ਸਹਾਇਤਾ ’ਤੇ ਆ ਜਾਵੇ ਤਾਂ ਤੁਹਾਡੇ ’ਤੇ ਕੋਈ ਵੀ ਭਾਰੂ ਨਹੀਂ ਹੋ ਸਕਦਾ, ਜੇ ਉਹੀਓ ਤੁਹਾਨੂੰ (ਇਕੱਲਾ) ਛੱਡ ਦੇਵੇ ਤਾਂ ਉਸ ਪਿੱਛੋਂ ਕੋਣ ਹੇ ਜਿਹੜਾ ਤੁਹਾਡੀ ਸਹਾਇਤਾ ਕਰ ਸਕਦਾ ਹੇ ? ਈਮਾਨ ਵਾਲਿਆਂ ? ਤਾਂ ਅੱਲਾਹ ’ਤੇ ਹੀ ਭਰੋਸਾ ਕਰਨਾ ਚਾਹੀਦਾ ਹੇ। info
التفاسير:

external-link copy
161 : 3

وَمَا كَانَ لِنَبِیٍّ اَنْ یَّغُلَّ ؕ— وَمَنْ یَّغْلُلْ یَاْتِ بِمَا غَلَّ یَوْمَ الْقِیٰمَةِ ۚ— ثُمَّ تُوَفّٰی كُلُّ نَفْسٍ مَّا كَسَبَتْ وَهُمْ لَا یُظْلَمُوْنَ ۟

161਼ ਅਸੰਭਵ ਹੇ ਕਿ ਕਿਸੇ ਨਬੀ ਤੋਂ ਕਿਸੇ ਪ੍ਰਕਾਰ ਦੀ ਖ਼ਿਆਨਤ 1 (ਹੇਰਾ-ਫੇਰੀ) ਹੋਵੇ ਅਤੇ ਜੇ ਕੋਈ ਖ਼ਿਆਨਤ ਕਰੇਗਾ ਤਾਂ ਉਹ ਆਪਣੀ ਹੇਰਾ-ਫੇਰੀ ਨੂੰ ਲੈਕੇ ਕਿਆਮਤ ਦਿਹਾੜੇ (ਰੱਬ ਦੇ ਹਜ਼ੂਰ) ਹਾਜ਼ਿਰ ਹੋਵੇਗਾ, ਜਿੱਥੇ ਹਰ ਵਿਅਕਤੀ ਨੂੰ ਉਸ ਵੱਲੋਂ ਕੀਤੇ ਕੰਮਾਂ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ, ਕਿਸੇ ਨਾਲ ਕਿਸੇ ਪ੍ਰਕਾਰ ਦਾ ਧੱਕਾ ਨਹੀਂ ਹੋਵੇਗਾ। info

1 ਹਜ਼ਰਤ ਅਬੂ-ਹੁਰੈਰਾ ਨੇ ਕਿਹਾ ਕਿ ਨਬੀ ਕਰੀਮ ਸ: ਨੇ ਖੜੇ ਹੋ ਕੇ ਸਾ` ਸੰਬੋਧਨ ਕੀਤਾ ਅਤੇ ਆਪ ਸ: ਨੇ ਲੁਟ ਮਾਰ ਦੇ ਮਾਲ ਵਿੱਚੋਂ ਚੌਰੀ ਕਰਨ ਦੇ ਸੰਬੰਧ ਵਿਚ ਫ਼ਰਮਾਇਆ ਅਤੇ ਇਸ ਨੂੰ ਬਹੁਤ ਵੱਡਾ ਪਾਪ ਦੱਸਿਆ ਅਤੇ ਇਸ ਲਈ ਸਖ਼ਤ ਸਜ਼ਾ ਮਿਲਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਵੇਖੋ ਇੰਜ ਨਾ ਹੋਵੇ ਕਿ ਮੈਂ ਤੁਹਾਡੇ ਵਿੱਚੋਂ ਕਿਸੇ ਨੂੰ ਕਿਆਮਤ ਦਿਹਾੜੇ ਆਪਣੀ ਗਰਦਨ ’ਤੇ ਬਕਰੀ ਲੱਦੀ ਹੋਈ ਵੇਖਾਂ।

التفاسير:

external-link copy
162 : 3

اَفَمَنِ اتَّبَعَ رِضْوَانَ اللّٰهِ كَمَنْ بَآءَ بِسَخَطٍ مِّنَ اللّٰهِ وَمَاْوٰىهُ جَهَنَّمُ ؕ— وَبِئْسَ الْمَصِیْرُ ۟

162਼ ਉਹ ਵਿਅਕਤੀ ਜਿਹੜਾ (ਸਦਾ ਹੀ) ਅੱਲਾਹ ਨੂੰ ਖ਼ੁਸ਼ ਕਰਨ ਵਿਚ ਲੱਗਿਆ ਰਹਿੰਦਾ ਹੇ, ਕੀ ਉਹ ਉਸ ਵਿਅਕਤੀ ਵਾਂਗ ਹੋ ਸਕਦਾ ਹੇ ਜਿਹੜਾ ਅੱਲਾਹ ਨੂੰ (ਆਪਣੇ ਕੰਮਾਂ ਕਾਰਨ ਸਦਾ) ਨਾਰਾਜ਼ ਰੱਖਦਾ ਹੇ ਅਤੇ ਜਿਨ੍ਹਾਂ ਦਾ ਟਿਕਾਣਾ ਨਰਕ ਹੇ ਜਿਹੜੀ ਬਹੁਤ ਹੀ ਭੈੜੀ ਥਾਂ ਹੇ? info
التفاسير:

external-link copy
163 : 3

هُمْ دَرَجٰتٌ عِنْدَ اللّٰهِ ؕ— وَاللّٰهُ بَصِیْرٌ بِمَا یَعْمَلُوْنَ ۟

163਼ ਅੱਲਾਹ ਕੋਲ ਉਨਾਂ (ਦੋਵੇਂ ਤਰ੍ਹਾਂ ਦੇ) ਲੋਕਾਂ ਲਈ (ਵੱਖਰੇ ਵੱਖਰੇ) ਦਰਜੇ ਹਨ ਅਤੇ ਉਹਨਾਂ ਸਭ ਦੇ ਅਮਲਾਂ ਨੂੰ ਅੱਲਾਹ ਵੇਖ ਰਿਹਾ ਹੇ। info
التفاسير:

external-link copy
164 : 3

لَقَدْ مَنَّ اللّٰهُ عَلَی الْمُؤْمِنِیْنَ اِذْ بَعَثَ فِیْهِمْ رَسُوْلًا مِّنْ اَنْفُسِهِمْ یَتْلُوْا عَلَیْهِمْ اٰیٰتِهٖ وَیُزَكِّیْهِمْ وَیُعَلِّمُهُمُ الْكِتٰبَ وَالْحِكْمَةَ ۚ— وَاِنْ كَانُوْا مِنْ قَبْلُ لَفِیْ ضَلٰلٍ مُّبِیْنٍ ۟

164਼ ਬੇਸ਼ੱਕ ਅੱਲਾਹ ਨੇ ਮੁਸਲਮਾਨਾਂ ’ਤੇ ਬਹੁਤ ਵੱਡਾ ਅਹਿਸਾਨ ਕੀਤਾ ਹੇ ਕਿ ਉਹਨਾਂ ਵਿਚ ਖ਼ੁਦ ਉਹਨਾਂ ਲਈ ਇਕ ਰਸੂਲ ਭੇਜਿਆ ਜੋ ਉਹਨਾਂ ਨੂੰ ਇਸ (.ਕੁਰਆਨ) ਦੀਆਂ ਆਇਤਾਂ ਪੜ੍ਹਕੇ ਸੁਣਾਉਂਦਾ ਹੇ ਤੇ ਉਹਨਾਂ ਨੂੰ (ਸ਼ਿਰਕ ਤੋਂ) ਪਾਕ ਕਰਦਾ ਹੇ ਅਤੇ ਉਹਨਾਂ ਨੂੰ ਕਿਤਾਬ (.ਕੁਰਆਨ) ਤੇ ਹਿਕਮਤ (ਹਦੀਸ) ਦੀਆਂ ਗੱਲਾਂ ਸਿਖਾਉਂਦਾ ਹੇ। 1 ਜਦੋਂ ਕਿ ਇਸ (ਨਬੀ) ਤੋਂ ਪਹਿਲਾਂ ਇਹ ਲੋਕ ਸਪਸ਼ਟ ਰੂਪ ਵਿਚ ਕੁਰਾਹੇ ਪਏ ਹੋਏ ਸਨ। info

1 ਇਸ ਤੋਂ ਸਿੱਧ ਹੰਦਾ ਹੇ ਕਿ ਹਿਦਾਇਤ ਅਤੇ ਮਨ ਦੀ ਪਵਿਤੱਰਤਾ ਲਈ ਅੱਲਾਹ ਦੇ ਰਸੂਲ ਸ: ਦੀਆਂ ਸੁੱਨਤਾਂ ਦੀ ਪੈਰਵੀ ਕਰਨਾ ਅਤਿ ਜ਼ਰੂਰੀ ਹੇ ਅੱਲਾਹ ਨੇ ਸੂਰਤ ਫ਼ੁਰਕਾਨ ਵਿਚ ਫ਼ਰਮਾਇਆ ਹੇ ਕਿ ਹੇ ਰੱਬਾ! ਸਾਨੂੰ ਪਰਹੇਜ਼ਗਾਰਾਂ ਦਾ ਆਗੂ ਬਣਾ ਦੇ। ਮੁਜਾਹਿਦ ਰ:ਅ; ਨੇ ਆਖਿਆ ਕਿ ਇਸ ਤੋਂ ਭਾਵ ਹੇ ਕਿ ਅਸੀਂ ਬੀਤ ਚੁੱਕੇ ਲੋਕਾਂ ਦੀ ਪੈਰਵੀ ਕਰਈਏ ਅਤੇ ਸਾਥੋਂ ਮਗਰੋਂ ਆਉਣ ਵਾਲੇ ਸਾਡੀ ਪੈਰਵੀ ਕਰਨ ਅਤੇ ਇਬਨੇ ਔਨ ਰ:ਅ: ਦਾ ਕਹਿਣਾ ਹੇ ਕਿ ਤਿੰਨ ਗੱਲਾਂ ਅਜਿਹਾ ਹਨ ਜਿਹੜੀਆਂ ਮੈਂ ਆਪਣੇ ਲਈ ਵੀ ਪਸੰਦ ਕਰਦਾ ਹਾਂ ਅਤੇ ਅਪਣੇ ਭਰਾਵਾਂ ਲਈ ਵੀ ਪਸੰਦ ਕਰਦਾ ਹਾਂ (1) ਮੁਸਲਮਾਨਾਂ ਨੂੰ ਚਾਹੀਦਾ ਹੇ ਕਿ ਰਸੂਲ ਸ: ਦੀਆਂ ਹਦੀਸਾਂ ਸਿੱਖਣ ਅਤੇ ਹਦੀਸ ਦੇ ਗਿਆਨੀਆਂ ਤੋਂ ਇਹਨਾਂ ਦੇ ਸੰਬੰਧ ਵਿਚ ਪੁੱਛਦੇ ਰਹਿਣ। (2) ਪਵਿੱਤਰ ਕੁਰਆਨ ’ਤੇ ਸੋਚ ਵਿਚਾਰ ਕਰਨ ਅਤੇ ਇਸ ਦੀ ਸਮਝ ਵਿਚ ਨਾ ਆਉਣ ਵਾਲੀਆਂ ਗੱਲਾਂ ਬਾਰੇ ਗਿਆਨੀਆਂ ਤੋਂ ਪੁੱਛਦੇ ਰਹਿਣ (3) ਛੁੱਟ ਭਲਾਈ ਦੀਆਂ ਗੱਲਾਂ ਤੋਂ ਕਿਸੇ ਦੇ ਮੁਆਮਲੇ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ ਅਤੇ ਨਾ ਕਿਸੇ ਦੀ ਚੁਗ਼ਲੀ ਕਰਨੀ ਚਾਹੀਦੀ ਹੇ ਅਤੇ ਭਲਾਈ ਦੇ ਉਦੇਸ਼ ਨਾਲ ਨਸੀਹਤਾ ਕਰਦੇ ਰਹੋ (ਸਹੀ ਬੁਖ਼ਾਰੀ, ਅਲ ਅੇਤਸਾਮ ਬਾਬ 2) ਇਕ ਹਦੀਸ ਵਿਚ ਨਬੀ ਕਰੀਮ ਸ: ਨੇ ਫ਼ਰਮਾਇਆ ਮੇਰੀ ਸਾਰੀ ਉੱਮਤ ਭਾਵੇਂ ਉਹ ਗੁਨਾਹਗਾਰ ਹੋਵੇ ਇਕ ਨਾ ਇਕ ਦਿਨ ਜੰਨਤ ਵਿਚ ਜ਼ਰੂਰ ਜਾਵੇਗਾ ਪਰ ਉਹ ਨਹੀਂ ਜਿਹੜਾ ਜੰਨਤ ਵਿਚ ਜਾਣ ਤੋਂ ਨਾ ਕਰਦਾ ਹੇ ਤਾਂ ਸੁਹਾਬਾ ਨੇ ਪੁੱਛਿਆ ਹੇ ਅੱਲਾਹ ਦੇ ਰਸੂਲ! ਉਹ ਕੋਣ ਹੇ ਜਿਹੜਾ ਜੰਨਤ ਵਿਚ ਜਾਣ ਤੋਂ ਨਾ ਕਰਦਾ ਹੇ ਤਾਂ ਆਪ ਸ: ਨੇ ਫ਼ਰਮਾਇਆ ਜਿਹੜਾ ਮੇਰੀ ਪੈਰਵੀ ਕਰਦਾ ਹੇ ਉਹ ਜੰਨਤ ਵਿਚ ਜਾਵੇਗਾ ਅਤੇ ਜਿਹੜਾ ਮੇਰੀ ਨਾ-ਫ਼ਰਮਾਨੀ ਕਰਦਾ ਹੇ ਉਹ ਇਨਕਾਰ ਕਰਦਾ ਹੇ। (ਸਹੀ ਬੁਖ਼ਾਰੀ, ਹਦੀਸ: 7280)

التفاسير:

external-link copy
165 : 3

اَوَلَمَّاۤ اَصَابَتْكُمْ مُّصِیْبَةٌ قَدْ اَصَبْتُمْ مِّثْلَیْهَا ۙ— قُلْتُمْ اَنّٰی هٰذَا ؕ— قُلْ هُوَ مِنْ عِنْدِ اَنْفُسِكُمْ ؕ— اِنَّ اللّٰهَ عَلٰی كُلِّ شَیْءٍ قَدِیْرٌ ۟

165਼ ਉਸ ਸਮੇਂ ਤੁਹਾਡਾ ਕੀ ਹਾਲ ਸੀ ਜਦੋਂ ਤੁਹਾਡੇ ਉੱਤੇ (ਉਹਦ ਦੇ ਮੈਦਾਨ ਵਿਚ) ਇਕ ਮੁਸੀਬਤ ਆ ਪਈ ਤਾਂ ਤੁਸੀਂ ਕਹਿਣ ਲੱਗੇ ਕਿ ਇਹ ਮੁਸੀਬਤ ਕਿੱਥੋਂ ਆਈ ਹੇ? ਜਦੋਂ ਕਿ ਇਸ ਤੋਂ ਪਹਿਲਾਂ ਬਦਰ ਦੇ ਮੈਦਾਨ ਵਿਚ ਤੁਸੀਂ ਇਹਨਾਂ ਕਾਫ਼ਰਾਂ ਨੂੰ ਦੂਣੀ ਮੁਸੀਬਤ ਦੇ ਚੁੱਕੇ ਹੋ। ਤਾਂ (ਹੇ ਨਬੀ!) ਤੁਸੀਂ ਆਖ ਦਿਓ ਕਿ ਇਹ ਸਾਰੀਆਂ ਮੁਸੀਬਤਾਂ ਤੁਹਾਡੀਆਂ ਆਪਣੀਆਂ ਸਹੇੜੀਆਂ ਹੋਈਆ ਹਨ। ਬੇਸ਼ੱਕ ਅੱਲਾਹ ਹਰ ਪ੍ਰਕਾਰ ਦੀ ਸਮਰਥਾ ਰੱਖਦਾ ਹੇ। info
التفاسير: