1 ਕਿਸੇ ਚੀਜ਼ ਦਾ ਗਿਰਵੀ ਰੱਖਣਾ ਹਦੀਸ ਤੋਂ ਸਿੱਧ ਹੁੰਦਾ ਹੇ ਹਜ਼ਰਤ ਆਇਸ਼ਾ (ਰ:ਅ:) ਫ਼ਰਮਾਉਂਦੀਆਂ ਹਨ, ਨਬੀ ਕਰੀਮ (ਸ:) ਨੇ ਇਕ ਯਹੂਦੀ ਤੋਂ ਇਕ ਨਿਯਤ ਸਮੇਂ ਲਈ ਅਨਾਜ ਖ਼ਰੀਦਿਆ ਅਤੇ ਆਪਣੀ ਜ਼ੱਰਾਹ ਉਸ ਦੇ ਕੋਲ ਗਿਰਵੀ ਰੱਖੀ। (ਸਹੀ ਬੁਖ਼ਾਰੀ, ਹਦੀਸ: 2509)
1 ਹਜ਼ਰਤ ਅਬੁ ਮਸਊਦ ਅਲ ਬਦਰੀ (ਰ:ਅ:) ਤੋਂ ਪਤਾ ਲੱਗਦਾ ਹੇ ਕਿ ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਜਿਸ ਨੇ ਬਕਰਹ ਸੂਰਤ ਦੀਆਂ ਆਖ਼ਰੀ ਦੋ ਆਇਤਾਂ ਰਾਤ ਨੂੰ ਸੋਣ ਲੱਗੇ ਪੜ੍ਹ ਲਈਆਂ ਤਾਂ ਉਹ ਉਸ ਲਈ ਰਾਤ ਦੀ ਇਬਾਦਤ ਲਈ ਬਥੇਰੀ ਹੇ। (ਸਹੀ ਬੁਖ਼ਾਰੀ, ਹਦੀਸ: 4008)