क़ुरआन के अर्थों का अनुवाद - पंजाबी अनुवाद - आरिफ़ हलीम

पृष्ठ संख्या:close

external-link copy
89 : 2

وَلَمَّا جَآءَهُمْ كِتٰبٌ مِّنْ عِنْدِ اللّٰهِ مُصَدِّقٌ لِّمَا مَعَهُمْ ۙ— وَكَانُوْا مِنْ قَبْلُ یَسْتَفْتِحُوْنَ عَلَی الَّذِیْنَ كَفَرُوْا ۚ— فَلَمَّا جَآءَهُمْ مَّا عَرَفُوْا كَفَرُوْا بِهٖ ؗ— فَلَعْنَةُ اللّٰهِ عَلَی الْكٰفِرِیْنَ ۟

89਼ ਫਿਰ ਉਹਨਾਂ ਕੋਲ ਉਹਨਾਂ ਦੇ ਰੱਬ ਵੱਲੋਂ ਉਹ ਕਿਤਾਬ (.ਕੁਰਆਨ) ਆ ਗਈ ਜਿਹੜੀ ਉਸ ਕਿਤਾਬ (ਤੌਰੈਤ) ਦੀ ਪੁਸ਼ਟੀ ਕਰਦੀ ਰੁ ਜਿਹੜੀ ਉਹਨਾਂ ਦੇ ਕੋਲ ਹੈ। ਜਦ ਕਿ ਇਸ ਤੋਂ ਪਹਿਲਾਂ ਉਹ ਆਪ ਇਹਨਾਂ (ਕਾਫ਼ਰਾਂ) ਦੇ ਵਿਰੁੱਧ ਫ਼ਤਿਹ (ਦੀਆਂ ਦੁਆਵਾਂ) ਮੰਗਿਆ ਕਰਦੇ ਸਨ ਪਰ ਜਦੋਂ ਉਹ (ਹੱਕ) ਉਹਨਾਂ ਕੋਲ ਆ ਗਿਆ ਜਿਸ ਨੂੰ ਉਹਨਾਂ ਨੇ ਪਛਾਣ ਵੀ ਲਿਆ ਸੀ ਫਿਰ ਵੀ ਉਹਨਾਂ ਨੇ ਉਸ ਨੂੰ ਮੰਣਨ ਤੋਂ ਇਨਕਾਰ ਕਰ ਦਿੱਤਾ। ਅੱਲਾਹ ਦੀ ਇਹਨਾਂ (ਕਾਫ਼ਰਾਂ) ’ਤੇ ਫਿਟਕਾਰ ਹੈ। info
التفاسير:

external-link copy
90 : 2

بِئْسَمَا اشْتَرَوْا بِهٖۤ اَنْفُسَهُمْ اَنْ یَّكْفُرُوْا بِمَاۤ اَنْزَلَ اللّٰهُ بَغْیًا اَنْ یُّنَزِّلَ اللّٰهُ مِنْ فَضْلِهٖ عَلٰی مَنْ یَّشَآءُ مِنْ عِبَادِهٖ ۚ— فَبَآءُوْ بِغَضَبٍ عَلٰی غَضَبٍ ؕ— وَلِلْكٰفِرِیْنَ عَذَابٌ مُّهِیْنٌ ۟

90਼ ਬਹੁਤ ਹੀ ਭੈੜੀ ਹੈ ਉਹ ਚੀਜ਼ ਜਿਸ ਦੇ ਬਦਲੇ ਉਹਨਾਂ ਨੇ ਆਪਣੇ ਆਪ ਨੂੰ ਵੇਚ ਸੁੱਟਿਆ ਹੈ। ਇਹ ਉਸ ਚੀਜ਼ ਦਾ ਇਨਕਾਰ ਕਰਦੇ ਹਨ ਜਿਹੜੀ ਅੱਲਾਹ ਵੱਲੋਂ ਨਾਜ਼ਿਲ ਹੋਈ ਹੈ ਕੇਵਲ ਇਸ ਈਰਖਾ ਕਾਰਣ ਕਿ ਅੱਲਾਹ ਨੇ ਆਪਣੇ ਜਿਸ ਬੰਦੇ ਨੂੰ ਚਾਹਿਆ ਉਸ ਨੂੰ (ਪੈਗ਼ੰਬਰੀ ਨਾਲ) ਨਿਵਾਜ਼ ਦਿੱਤਾ। ਇਸ ਲਈ ਉਹ ਉੱਪਰੋਥਲੀ ਕਰੋਪੀ ਦੇ ਭਾਗੀ ਬਣ ਗਏ ਹਨ। ਅਜਿਹੇ ਕਾਫ਼ਰਾਂ ਲਈ ਜ਼ਲੀਲ ਕਰਨ ਵਾਲਾ ਅਜ਼ਾਬ । info
التفاسير:

external-link copy
91 : 2

وَاِذَا قِیْلَ لَهُمْ اٰمِنُوْا بِمَاۤ اَنْزَلَ اللّٰهُ قَالُوْا نُؤْمِنُ بِمَاۤ اُنْزِلَ عَلَیْنَا وَیَكْفُرُوْنَ بِمَا وَرَآءَهٗ ۗ— وَهُوَ الْحَقُّ مُصَدِّقًا لِّمَا مَعَهُمْ ؕ— قُلْ فَلِمَ تَقْتُلُوْنَ اَنْۢبِیَآءَ اللّٰهِ مِنْ قَبْلُ اِنْ كُنْتُمْ مُّؤْمِنِیْنَ ۟

91਼ ਜਦੋਂ ਉਹਨਾਂ (ਕਾਫ਼ਰਾਂ) ਨੂੰ ਕਿਹਾ ਜਾਂਦਾ ਹੈ ਕਿ ਅੱਲਾਹ ਵੱਲੋਂ ਉਤਾਰੀ ਹੋਈ ਕਿਤਾਬ (.ਕੁਰਆਨ) ਉੱਤੇ ਈਮਾਨ ਲਿਆਓ ਤਾਂ ਆਖਦੇ ਹਨ ਕਿ ਅਸੀਂ ਤਾਂ ਉਸ ’ਤੇ ਹੀ ਈਮਾਨ ਲਿਆਏ ਹਾਂ ਜਿਹੜੀ ਸਾਡੇ ਲਈ (ਤੌਰੈਤ) ਨਾਜ਼ਿਲ ਹੋਈ ਰੁ ਅਤੇ ਉਹ ਇਸ ਤੋਂ ਛੁੱਟ ਹੋਰ ਸਾਰੀਆਂ (ਕਿਤਾਬਾਂ) ਦਾ ਇਨਕਾਰ ਕਰਦੇ ਹਨ। ਜਦ ਕਿ ਇਹ (.ਕੁਰਆਨ) ਹੱਕ ਹੈ ਅਤੇ ਉਸ ਕਿਤਾਬ ਦੀ ਪੁਸ਼ਟੀ ਕਰਦਾ ਰੁ ਜਿਹੜੀ ਉਹਨਾਂ ਦੇ ਕੋਲ ਰੁ। (ਹੇ ਨਬੀ ਸ:!) ਇਹਨਾਂ ਪੁੱਛੋ ਕਿ ਜੇ ਤੁਸੀਂ ਈਮਾਨ ਵਾਲੇ ਹੋ ਤਾਂ ਇਸ ਤੋਂ ਪਹਿਲਾਂ ਤੁਸੀਂ ਅੱਲਾਹ ਦੇ ਨਬੀਆਂ ਕਤਲ ਕਿਉਂ ਕਰਦੇ ਰਹੇ ਹੋ ? info
التفاسير:

external-link copy
92 : 2

وَلَقَدْ جَآءَكُمْ مُّوْسٰی بِالْبَیِّنٰتِ ثُمَّ اتَّخَذْتُمُ الْعِجْلَ مِنْ بَعْدِهٖ وَاَنْتُمْ ظٰلِمُوْنَ ۟

92਼ ਬੇਸ਼ੱਕ ਮੂਸਾ ਤੁਹਾਡੇ ਕੋਲ ਸਪਸ਼ਟ ਮੋਅਜਜ਼ੇ (ਰਬੀ ਚਮਤਕਾਰ) ਲੈ ਕੇ ਆਇਆ ਪਰ ਤੁਸੀਂ ਉਸ ਦੇ (ਤੂਰ ਪਹਾੜ ਉੱਤੇ) ਜਾਣ ਤੋਂ ਬਾਅਦ ਵੱਛੇ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਅਸਲ ਵਿਚ ਤੁਸੀਂ ਤਾਂ ਹੋ ਹੀ ਜ਼ਾਲਮ। info
التفاسير:

external-link copy
93 : 2

وَاِذْ اَخَذْنَا مِیْثَاقَكُمْ وَرَفَعْنَا فَوْقَكُمُ الطُّوْرَ ؕ— خُذُوْا مَاۤ اٰتَیْنٰكُمْ بِقُوَّةٍ وَّاسْمَعُوْا ؕ— قَالُوْا سَمِعْنَا وَعَصَیْنَا ۗ— وَاُشْرِبُوْا فِیْ قُلُوْبِهِمُ الْعِجْلَ بِكُفْرِهِمْ ؕ— قُلْ بِئْسَمَا یَاْمُرُكُمْ بِهٖۤ اِیْمَانُكُمْ اِنْ كُنْتُمْ مُّؤْمِنِیْنَ ۟

93਼ ਅਤੇ (ਰਤਾ ਉਸ ਸਮੇਂ ਨੂੰ ਯਾਦ ਕਰੋ) ਜਦੋਂ ਤੂਰ ਪਹਾੜ ਨੂੰ ਤੁਹਾਡੇ ਉੱਤੇ ਚੁੱਕ ਕੇ ਅਸਾਂ ਤੁਹਾਥੋਂ ਪੱਕਾ ਪ੍ਰਣ ਲਿਆ ਸੀ ਅਤੇ ਹੁਕਮ ਦਿੱਤਾ ਸੀ ਕਿ ਜੋ ਵੀ (ਆਦੇਸ਼) ਤੁਹਾਨੂੰ ਦਿੱਤੇ ਗਏ ਹਨ ਉਹਨਾਂ ਦੀ ਸਖ਼ਤੀ ਨਾਲ ਪਾਲਣਾ ਕਰੋ ਅਤੇ (ਹੁਕਮਾਂ ਨੂੰ ਧਿਆਨ ਨਾਲ) ਸੁਣੋ! ਉਹਨਾਂ (ਕੌਮ) ਨੇ ਆਖਿਆ ਕਿ ਅਸੀਂ (ਸਭ) ਸੁਣ ਲਿਆ ਹੈ ਪਰ ਅਸੀਂ (ਫ਼ੇਰ ਵੀ ਹੁਕਮਾਂ ਦੀ) ਪਾਲਣਾ ਨਹੀਂ ਕਰਾਂਗੇ। ਉਹਨਾਂ ਦੇ ਇਸੇ ਇਨਕਾਰ ਕਾਰਨ ਉਹਨਾਂ ਦੇ ਮਨਾਂ ਵਿਚ ਵਛੇ ਦੀ ਮੁਹੱਬਤ ਪਾ ਦਿੱਤੀ ਗਈ (ਹੇ ਨਬੀ! ਇਹਨਾਂ ਨੂੰ) ਆਖ ਦਿਓ ਕਿ ਜੇ ਤੁਸੀਂ ਮੋਮਿਨ ਹੋ ਤਾਂ (ਸਮਝ ਲਵੋ) ਕਿ ਉਹ ਕੰਮ ਸਾਰੇ ਹੀ ਬੁਰੇ ਹਨ ਜਿਨ੍ਹਾਂ ਲਈ ਤੁਹਾਡਾ ਈਮਾਨ (ਧਰਮ) ਤੁਹਾਨੂੰ ਹੁਕਮ ਦਿੰਦਾ ਹੈ। info
التفاسير: