क़ुरआन के अर्थों का अनुवाद - पंजाबी अनुवाद - आरिफ़ हलीम

पृष्ठ संख्या:close

external-link copy
154 : 2

وَلَا تَقُوْلُوْا لِمَنْ یُّقْتَلُ فِیْ سَبِیْلِ اللّٰهِ اَمْوَاتٌ ؕ— بَلْ اَحْیَآءٌ وَّلٰكِنْ لَّا تَشْعُرُوْنَ ۟

154਼ ਅਤੇ ਜਿਹੜੇ ਲੋਕ ਅੱਲਾਹ ਦੀ ਰਾਹ ਵਿਚ ਮਾਰੇ ਜਾਣ ਉਹਨਾਂ ਨੂੰ ਮੁਰਦਾ ਨਾ ਕਹੋ ਉਹ ਤਾਂ ਜਿਓਂਦੇ ਹਨ ਪਰ ਤੁਸੀਂ ਸਮਝ ਨਹੀਂ ਸਕਦੇ। info
التفاسير:

external-link copy
155 : 2

وَلَنَبْلُوَنَّكُمْ بِشَیْءٍ مِّنَ الْخَوْفِ وَالْجُوْعِ وَنَقْصٍ مِّنَ الْاَمْوَالِ وَالْاَنْفُسِ وَالثَّمَرٰتِ ؕ— وَبَشِّرِ الصّٰبِرِیْنَ ۟ۙ

155਼ (ਹੇ ਈਮਾਨ ਵਾਲਿਓ!) ਅਸੀਂ (ਅੱਲਾਹ) ਤੁਹਾਨੂੰ (ਦੁਸ਼ਮਨ ਦੇ) ਡਰ, ਭੁੱਖ, ਜਾਨ, ਮਾਲ, ਅਤੇ ਫਲਾਂ (ਰਿਜ਼ਕ) ਦੇ ਹਾਣ ਅਤੇ ਘਾਟਿਆਂ ਤੋਂ ਅਵੱਸ਼ ਹੀ ਪਰਖਾਂਗੇ (ਕਿ ਕੋਣ ਸਬਰ ਕਰਨ ਵਾਲਾ ਹੈ)? ਜਿਹੜੇ ਸਬਰ ਕਰਨ ਵਾਲੇ ਹਨ ਉਹਨਾਂ ਨੂੰ(ਜੰਨਤ ਦੀ) ਖ਼ੁਸ਼ਖ਼ਬਰੀ ਸੁਣਾ ਦਿਓ। info
التفاسير:

external-link copy
156 : 2

الَّذِیْنَ اِذَاۤ اَصَابَتْهُمْ مُّصِیْبَةٌ ۙ— قَالُوْۤا اِنَّا لِلّٰهِ وَاِنَّاۤ اِلَیْهِ رٰجِعُوْنَ ۟ؕ

156਼ ਉਨ੍ਹਾਂ (ਈਮਾਨ ਵਾਲੇ) ਲੋਕਾਂ ਨੂੰ ਜਦੋਂ ਕੋਈ ਮੁਸੀਬਤ ਆਉਂਦੀ ਹੈ ਤਾਂ ਆਖਦੇ ਹਨ ਕਿ ਬੇਸ਼ੱਕ ਅਸੀਂ ਅੱਲਾਹ ਦੇ ਹੀ (ਬੰਦੇ) ਹਾਂ ਅਤੇ ਅੰਤ ਉਸੇ ਵੱਲ ਹੀ ਜਾਣਾ ਹੈ। info
التفاسير:

external-link copy
157 : 2

اُولٰٓىِٕكَ عَلَیْهِمْ صَلَوٰتٌ مِّنْ رَّبِّهِمْ وَرَحْمَةٌ ۫— وَاُولٰٓىِٕكَ هُمُ الْمُهْتَدُوْنَ ۟

157਼ ਇਹ ਉਹ ਲੋਕ ਹਨ ਜਿਨ੍ਹਾਂ ਲਈ ਉਹਨਾਂ ਦੇ ਰੱਬ ਵੱਲੋਂ ਬਖ਼ਸ਼ਿਸ਼ਾਂ ਤੇ ਮਿਹਰਾਂ ਹਨ ਅਤੇ ਹਿਦਾਇਤ ਵਾਲੇ ਵੀ ਇਹੋ ਲੋਕ ਹਨ। info
التفاسير:

external-link copy
158 : 2

اِنَّ الصَّفَا وَالْمَرْوَةَ مِنْ شَعَآىِٕرِ اللّٰهِ ۚ— فَمَنْ حَجَّ الْبَیْتَ اَوِ اعْتَمَرَ فَلَا جُنَاحَ عَلَیْهِ اَنْ یَّطَّوَّفَ بِهِمَا ؕ— وَمَنْ تَطَوَّعَ خَیْرًا ۙ— فَاِنَّ اللّٰهَ شَاكِرٌ عَلِیْمٌ ۟

158਼ ਬੇਸ਼ੱਕ ਸਫ਼ਾ ਅਤੇ ਮਰਵਾ (ਨਾਂ ਦੀਆਂ ਪਹਾੜੀਆਂ) ਅੱਲਾਹ ਦੀਆਂ ਨਿਸ਼ਾਨੀਆਂ ਵਿੱਚੋਂ ਹਨ। ਜਿਹੜਾ ਵਿਅਕਤੀ ਅੱਲਾਹ ਦੇ ਘਰ (ਖ਼ਾਨਾ-ਕਾਅਬਾ) ਦਾ ਹੱਜ ਜਾਂ ਉਮਰਾ ਕਰੇ ਤਾਂ ਉਸ ਉੱਤੇ ਇਹਨਾਂ (ਦੋਵੇਂ ਪਹਾੜੀਆਂ) ਦੇ ਵਿਚਕਾਰ ਫੇਰੇ ਲਗਾਉਣ ਵਿਚ ਕੋਈ ਗੁਨਾਹ ਨਹੀਂ ਅਤੇ ਜੇ ਕੋਈ ਵਿਅਕਤੀ ਖ਼ੁਸ਼ੀ ਨਾਲ ਕੋਈ ਨੇਕੀ ਕਰਦਾ ਹੇ ਤਾਂ ਅੱਲਾਹ (ਉਸ ਦੀ) ਕਦਰ ਕਰਨ ਵਾਲਾ ਹੇ ਅਤੇ ਅੱਲਾਹ (ਹਰ ਗੱਲ) ਨੂੰ ਜਾਣਨ ਵਾਲਾ ਹੇ। info
التفاسير:

external-link copy
159 : 2

اِنَّ الَّذِیْنَ یَكْتُمُوْنَ مَاۤ اَنْزَلْنَا مِنَ الْبَیِّنٰتِ وَالْهُدٰی مِنْ بَعْدِ مَا بَیَّنّٰهُ لِلنَّاسِ فِی الْكِتٰبِ ۙ— اُولٰٓىِٕكَ یَلْعَنُهُمُ اللّٰهُ وَیَلْعَنُهُمُ اللّٰعِنُوْنَ ۟ۙ

159਼ ਬੇਸ਼ੱਕ ਉਹ ਲੋਕ ਜਿਹੜੇ ਸਾਡੀਆਂ (ਅੱਲਾਹ ਦੀਆਂ) ਉਤਾਰੀਆਂ ਹੋਇਆਂ ਸਪਸ਼ਟ ਦਲੀਲਾਂ ਅਤੇ ਹਿਦਾਇਤਾਂ ਨੂੰ ਲੁਕਾਉਦੇ ਹਨ ਜਦ ਕਿ ਅਸੀਂ ਉਹਨਾਂ ਨੂੰ ਕਿਤਾਬ ਕੁ(.ਰਆਨ) ਵਿਚ ਚੰਗੀ ਤਰ੍ਹਾਂ ਬਿਆਨ ਕਰ ਚੁੱਕੇ ਹਾਂ, ਇਹੋ ਉਹ ਲੋਕ ਹਨ ਜਿਨ੍ਹਾਂ ਨੂੰ ਰੱਬ ਦੀ ਫਿਟਕਾਰ ਹੇ ਅਤੇ ਸਾਰੇ ਫਿਟਕਾਰਨ ਵਾਲੇ ਵੀ ਉਹਨਾਂ ਉੱਤੇ ਲਾਅਨਤਾਂ ਭੇਜਦੇ ਹਨ। info
التفاسير:

external-link copy
160 : 2

اِلَّا الَّذِیْنَ تَابُوْا وَاَصْلَحُوْا وَبَیَّنُوْا فَاُولٰٓىِٕكَ اَتُوْبُ عَلَیْهِمْ ۚ— وَاَنَا التَّوَّابُ الرَّحِیْمُ ۟

160਼ ਪਰ ਜਿਨ੍ਹਾਂ ਲੋਕਾਂ ਨੇ ਤੌਬਾ ਕਰ ਲਈ ਅਤੇ ਆਪਣਾ ਸੁਧਾਰ ਕਰ ਲਿਆ ਅਤੇ (ਸੱਚਾਈ ਦਾ) ਸਰੇਆਮ ਪ੍ਰਗਟਾਵਾ ਕਰਦੇ ਹਨ ਤਾਂ ਇਹ ਉਹ ਲੋਕ ਹਨ ਜਿਨ੍ਹਾਂ ਦੀ ਮੈਂ (ਅੱਲਾਹ) ਤੌਬਾ ਕਬੂਲ ਕਰਦਾ ਹਾਂ। ਮੈਂ ਬਹੁਤ ਹੀ ਵੱਧ ਕੇ ਤੌਬਾ ਕਬੂਲ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹਾਂ। info
التفاسير:

external-link copy
161 : 2

اِنَّ الَّذِیْنَ كَفَرُوْا وَمَاتُوْا وَهُمْ كُفَّارٌ اُولٰٓىِٕكَ عَلَیْهِمْ لَعْنَةُ اللّٰهِ وَالْمَلٰٓىِٕكَةِ وَالنَّاسِ اَجْمَعِیْنَ ۟ۙ

161਼ ਪਰ ਜਿਨ੍ਹਾਂ ਲੋਕਾਂ ਨੇ ਕੁਫ਼ਰ (ਇਨਕਾਰ) ਕੀਤਾ ਅਤੇ ਕੁਫ਼ਰ ਦੀ ਹਾਲਤ ਵਿਚ ਹੀ ਉਹ ਮਰ ਗਏ, ਬੇਸ਼ੱਕ ਇਹ ਉਹ ਲੋਕ ਹਨ ਜਿਨ੍ਹਾਂ ਉੱਤੇ ਅੱਲਾਹ ਤੇ ਉਸ ਦੇ ਫ਼ਰਿਸ਼ਤਿਆਂ ਦੀ ਅਤੇ ਸਾਰੇ ਲੋਕਾਂ ਦੀ ਲਾਅਨਤ ਹੇ। info
التفاسير:

external-link copy
162 : 2

خٰلِدِیْنَ فِیْهَا ۚ— لَا یُخَفَّفُ عَنْهُمُ الْعَذَابُ وَلَا هُمْ یُنْظَرُوْنَ ۟

162਼ ਅਤੇ ਉਹ ਇਸ (ਲਾਅਨਤ ਦੀ ਹਾਲਤ) ਵਿਚ ਸਦਾ ਰਹਿਣਗੇ, ਨਾ ਤਾਂ ਉਹਨਾਂ ਦੀ ਸਜ਼ਾ ਵਿਚ ਕੋਈ ਕਟੌਤੀ ਕੀਤੀ ਜਾਵੇਗੀ ਅਤੇ ਨਾ ਹੀ ਉਹਨਾਂ ਨੂੰ ਕੋਈ ਮੋਹਲਤ ਦਿੱਤੀ ਜਾਵੇਗੀ। info
التفاسير:

external-link copy
163 : 2

وَاِلٰهُكُمْ اِلٰهٌ وَّاحِدٌ ۚ— لَاۤ اِلٰهَ اِلَّا هُوَ الرَّحْمٰنُ الرَّحِیْمُ ۟۠

163਼ ਤੁਹਾਡਾ ਸਭ ਦਾ ਇਸ਼ਟ ਇਕ (ਅੱਲਾਹ) ਹੀ ਹੇ ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ। ਉਹ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੇ। info
التفاسير: