Fassarar Ma'anonin Alqura'ni - Fassarar Bingabiyanci - Arif Halim

Lambar shafi:close

external-link copy
49 : 34

قُلْ جَآءَ الْحَقُّ وَمَا یُبْدِئُ الْبَاطِلُ وَمَا یُعِیْدُ ۟

49਼ (ਹੇ ਨਬੀ!) ਆਖ ਦਿਓ ਕਿ ਹੱਕ (ਇਸਲਾਮ) ਆ ਗਿਆ, ਬਾਤਿਲ (ਕੂੜ, ਕੁਫ਼ਰ) ਨਾ ਤਾਂ ਪਹਿਲਾਂ ਕਦੇ ਛਾਇਆ ਹੈ ਅਤੇ ਨਾ ਹੀ ਹੁਣ ਛਾਵੇਗਾ। info
التفاسير:

external-link copy
50 : 34

قُلْ اِنْ ضَلَلْتُ فَاِنَّمَاۤ اَضِلُّ عَلٰی نَفْسِیْ ۚ— وَاِنِ اهْتَدَیْتُ فَبِمَا یُوْحِیْۤ اِلَیَّ رَبِّیْ ؕ— اِنَّهٗ سَمِیْعٌ قَرِیْبٌ ۟

50਼ (ਇਹ ਵੀ) ਆਖ ਦਿਓ ਕਿ ਜੇ ਮੈਂ ਕੁਰਾਹੇ ਪੈ ਜਾਵਾਂ ਤਾਂ ਮੇਰੇ ਇਸ ਕੁਰਾਹੇ ਪੈਣ ਦਾ ਦੋਸ਼ ਮੇਰਾ ਹੀ ਹੈ, ਜੇ ਮੈਂ ਸਿੱਧੀ ਰਾਹ ’ਤੇ ਹਾਂ ਤਾਂ ਇਸ ਦਾ ਕਾਰਨ ਉਹ ਵਹੀ (ਪੈਗ਼ਾਮ) ਹੈ ਜਿਸ ਨੂੰ ਮੇਰਾ ਪਾਲਣਹਾਰ ਮੇਰੇ ਵੱਲ ਘੱਲਦਾ ਹੈ, ਬੇਸ਼ੱਕ ਉਹ (ਅੱਲਾਹ) ਸੁਣਨ ਵਾਲਾ ਹੈ ਅਤੇ (ਬੰਦੇ ਦੇ) ਬਹੁਤ ਹੀ ਨੇੜੇ ਹੈ। info
التفاسير:

external-link copy
51 : 34

وَلَوْ تَرٰۤی اِذْ فَزِعُوْا فَلَا فَوْتَ وَاُخِذُوْا مِنْ مَّكَانٍ قَرِیْبٍ ۟ۙ

51਼ (ਹੇ ਨਬੀ!) ਕਾਸ਼ ਜੇ ਤੁਸੀਂ (ਉਸ ਸਮੇਂ) ਇਹਨਾਂ ਕਾਫ਼ਿਰਾਂ ਨੂੰ ਵੇਖੋ ਜਦੋਂ ਉਹ ਘਬਰਾਏ ਹੋਏ ਹੋਣਗੇ ਅਤੇ (ਉੱਥਿਓਂ) ਉਹ ਬਚ ਨਾ ਸਕਣਗੇ ਅਤੇ ਉਹ ਨੇੜੇ ਤੋਂ ਹੀ ਫੜੇ ਜਾਣਗੇ। info
التفاسير:

external-link copy
52 : 34

وَّقَالُوْۤا اٰمَنَّا بِهٖ ۚ— وَاَنّٰی لَهُمُ التَّنَاوُشُ مِنْ مَّكَانٍ بَعِیْدٍ ۟ۚ

52਼ ਉਸ ਸਮੇਂ ਇਹ (ਕਾਫ਼ਿਰ) ਆਖਣਗੇ ਕਿ ਹੁਣ ਅਸੀਂ ਈਮਾਨ ਲਿਆਏ ਹਾਂ, ਪਰ ਇੰਨੀ ਦੂਰ ਤੋਂ ਈਮਾਨ ਦੀ ਪ੍ਰਾਪਤੀ ਕਿਵੇਂ ਸੰਭਵ ਹੈ? info
التفاسير:

external-link copy
53 : 34

وَقَدْ كَفَرُوْا بِهٖ مِنْ قَبْلُ ۚ— وَیَقْذِفُوْنَ بِالْغَیْبِ مِنْ مَّكَانٍ بَعِیْدٍ ۟

53਼ ਜਦ ਕਿ ਇਸ (ਕਿਆਮਤ) ਤੋਂ ਪਹਿਲਾਂ (ਸੰਸਾਰ ਵਿਚ) ਉਹ ਇਸ ਦੇ ਇਨਕਾਰੀ ਸਨ ਅਤੇ ਦੂਰ ਤੋਂ ਹੀ ਬਿਨਾਂ ਵੇਖੇ ਹੀ (ਖ਼ਿਆਲੀ ਤੀਰ) ਸੁੱਟਦੇ ਰਹੇ। info
التفاسير:

external-link copy
54 : 34

وَحِیْلَ بَیْنَهُمْ وَبَیْنَ مَا یَشْتَهُوْنَ كَمَا فُعِلَ بِاَشْیَاعِهِمْ مِّنْ قَبْلُ ؕ— اِنَّهُمْ كَانُوْا فِیْ شَكٍّ مُّرِیْبٍ ۟۠

54਼ (ਕਿਆਮਤ ਦਿਹਾੜੇ) ਉਹਨਾਂ ਦੇ ਅਤੇ ਉਹਨਾਂ ਦੀਆਂ ਇੱਛਾਵਾਂ ਵਿਚਾਲੇ ਓਟ ਕਰ ਦਿੱਤੀ ਜਾਵੇਗੀ। ਜਿਵੇਂ ਕਿ ਇਨ੍ਹਾਂ ਤੋਂ ਪਹਿਲਾਂ ਉਹਨਾਂ ਵਰਗਿਆਂ ਨਾਲ ਕੀਤਾ ਗਿਆ ਸੀ। ਬੇਸ਼ੱਕ ਉਹ ਦੁਵਿਧਾ ਵਿਚ ਪਾਉਣ ਵਾਲੀ ਅਸ਼ੰਕਾ ਵਿਚ ਫਸੇ ਹੋਏ ਸਨ। info
التفاسير: