Traducción de los significados del Sagrado Corán - Traducción al panyabí - Aarif Halim

ਅਲ-ਮੁਨਾਫ਼ਿਕੂਨ

external-link copy
1 : 33

یٰۤاَیُّهَا النَّبِیُّ اتَّقِ اللّٰهَ وَلَا تُطِعِ الْكٰفِرِیْنَ وَالْمُنٰفِقِیْنَ ؕ— اِنَّ اللّٰهَ كَانَ عَلِیْمًا حَكِیْمًا ۟ۙ

1਼ ਹੇ ਨਬੀ! (ਮੁਹੰਮਦ ਸ:) ਅੱਲਾਹ ਤੋਂ ਹੀ ਡਰਦੇ ਰਹੋ ਅਤੇ ਕਾਫ਼ਿਰਾਂ ਤੇ ਮੁਨਾਫ਼ਿਕਾਂ ਦੇ ਆਖੇ ਨਾ ਲੱਗੋ। ਬੇਸ਼ੱਕ ਅੱਲਾਹ ਵੱਡਾ ਜਾਣਨਹਾਰ ਤੇ ਹਿਕਮਤ ਵਾਲਾ (ਯੁਕਤੀਮਾਨ) ਹੈ। info
التفاسير:

external-link copy
2 : 33

وَّاتَّبِعْ مَا یُوْحٰۤی اِلَیْكَ مِنْ رَّبِّكَ ؕ— اِنَّ اللّٰهَ كَانَ بِمَا تَعْمَلُوْنَ خَبِیْرًا ۟ۙ

2਼ ਅਤੇ ਉਸ ਵਹੀ (ਰੱਬੀ ਹਿਦਾਇਤ) ਦੀ ਪੈਰਵੀ ਕਰੋ ਜੋ ਤੁਹਾਡੇ ਰੱਬ ਵੱਲੋਂ ਤੁਹਾਡੇ ਉੱਤੇ ਨਾਜ਼ਿਲ ਕੀਤੀ ਜਾਂਦੀ ਹੈ, ਬੇਸ਼ੱਕ ਅੱਲਾਹ ਤੁਹਾਡੇ ਸਾਰੇ ਕੰਮਾਂ ਦੀ ਖ਼ਬਰ ਰੱਖਦਾ ਹੈ। info
التفاسير:

external-link copy
3 : 33

وَّتَوَكَّلْ عَلَی اللّٰهِ ؕ— وَكَفٰی بِاللّٰهِ وَكِیْلًا ۟

3਼ ਤੁਸੀਂ ਅੱਲਾਹ ਉੱਤੇ ਹੀ ਭਰੋਸਾ ਰੱਖੋ ਅਤੇ ਕੰਮ ਸਵਾਰਨ ਲਈ ਅੱਲਾਹ ਹੀ ਬਥੇਰਾ ਹੈ। info
التفاسير:

external-link copy
4 : 33

مَا جَعَلَ اللّٰهُ لِرَجُلٍ مِّنْ قَلْبَیْنِ فِیْ جَوْفِهٖ ۚ— وَمَا جَعَلَ اَزْوَاجَكُمُ الّٰٓـِٔیْ تُظٰهِرُوْنَ مِنْهُنَّ اُمَّهٰتِكُمْ ۚ— وَمَا جَعَلَ اَدْعِیَآءَكُمْ اَبْنَآءَكُمْ ؕ— ذٰلِكُمْ قَوْلُكُمْ بِاَفْوَاهِكُمْ ؕ— وَاللّٰهُ یَقُوْلُ الْحَقَّ وَهُوَ یَهْدِی السَّبِیْلَ ۟

4਼ ਅੱਲਾਹ ਨੇ ਕਿਸੇ ਵਿਅਕਤੀ ਦੇ ਸੀਨੇ ਵਿਚ ਦੋ ਦਿਲ ਨਹੀਂ ਰੱਖੇ। ਤੁਸੀਂ ਆਪਣੀਆਂ ਜਿਨ੍ਹਾਂ ਪਤਨੀਆਂ ਨੂੰ ਮਾਂ ਕਹਿ ਬੈਠਦੇ ਹੋ ਅੱਲਾਹ ਨੇ ਉਹਨਾਂ ਨੂੰ ਨਾ ਹੀ ਤੁਹਾਡੀ (ਸਕੀ) ਮਾਂ ਬਣਾਇਆ ਹੈ ਅਤੇ ਨਾ ਹੀ ਤੁਹਾਡੇ ਲਈ ਲੇ ਪਾਲਕਾਂ (ਮੂੰਹ-ਬੋਲੇ ਬੇਟੇ) ਨੂੰ ਤੁਹਾਡਾ (ਸਕਾ) ਪੁੱਤਰ ਬਣਾਇਆ ਹੈ। ਇਹ ਤਾਂ ਤੁਹਾਡੇ ਆਪਣੇ ਮੂੰਹਾਂ ਦੀਆਂ ਗੱਲਾਂ ਹਨ। ਜਦ ਕਿ ਅੱਲਾਹ ਤੁਹਾਨੂੰ ਹੱਕ-ਸੱਚ ਗੱਲ ਹੀ ਆਖਦਾ ਹੈ ਅਤੇ ਉਹੀਓ ਸਿੱਧੀ ਰਾਹ ਦਰਸਾਉਂਦਾ ਹੈ। info
التفاسير:

external-link copy
5 : 33

اُدْعُوْهُمْ لِاٰبَآىِٕهِمْ هُوَ اَقْسَطُ عِنْدَ اللّٰهِ ۚ— فَاِنْ لَّمْ تَعْلَمُوْۤا اٰبَآءَهُمْ فَاِخْوَانُكُمْ فِی الدِّیْنِ وَمَوَالِیْكُمْ ؕ— وَلَیْسَ عَلَیْكُمْ جُنَاحٌ فِیْمَاۤ اَخْطَاْتُمْ بِهٖ وَلٰكِنْ مَّا تَعَمَّدَتْ قُلُوْبُكُمْ ؕ— وَكَانَ اللّٰهُ غَفُوْرًا رَّحِیْمًا ۟

5਼ ਪਾਲਕਾਂ ਨੂੰ ਉਹਨਾਂ ਦੇ (ਅਸਲੀ) ਬਾਪਾਂ ਦੇ ਨਾਂ ਲੈ ਕੇ ਪੁਕਾਰੋ, ਅੱਲਾਹ ਦੀ ਨਜ਼ਰ ਵਿਚ ਇਹੋ ਇਨਸਾਫ਼ ਵਾਲੀ ਗੱਲ ਹੈ। ਫੇਰ ਜੇ ਤੁਹਾਨੂੰ ਉਹਨਾਂ ਦੇ ਅਸਲੀ ਪਿਓ ਦਾ ਪਤਾ ਹੀ ਨਾ ਹੋਵੇ (ਕਿ ੳਹਨਾਂ ਦਾ ਪਿਓ ਕੌਣ ਹੈ) ਤਾਂ ਉਹ ਤੁਹਾਡੇ ਧਰਮ-ਭਰਾ ਤੇ ਤਹਾਡੇ ਮਿੱਤਰ ਹਨ। ਜੇ ਇਸ ਮਾਮਲੇ ਵਿਚ ਤੁਹਾਥੋਂ ਕੋਈ ਭੁੱਲ-ਚੁੱਕ ਹੋ ਜਾਵੇ ਤਾਂ ਤੁਹਾਡੇ ਸਿਰ ਕੋਈ ਦੋਸ਼ ਨਹੀਂ, ਹਾਂ! ਦੋਸ਼ ਉਸ ਗੱਲ ਦਾ ਹੈ ਜਿਹੜਾ ਤੁਸੀਂ ਆਪਣੇ ਮਨੋ ਇਰਾਦਾ ਕਰਦੇ ਹੋ। ਅੱਲਾਹ ਵੱਡਾ ਬਖ਼ਸ਼ਨਹਾਰ ਤੇ ਮਿਹਰਾਂ ਵਾਲਾ ਹੈ। info
التفاسير:

external-link copy
6 : 33

اَلنَّبِیُّ اَوْلٰی بِالْمُؤْمِنِیْنَ مِنْ اَنْفُسِهِمْ وَاَزْوَاجُهٗۤ اُمَّهٰتُهُمْ ؕ— وَاُولُوا الْاَرْحَامِ بَعْضُهُمْ اَوْلٰی بِبَعْضٍ فِیْ كِتٰبِ اللّٰهِ مِنَ الْمُؤْمِنِیْنَ وَالْمُهٰجِرِیْنَ اِلَّاۤ اَنْ تَفْعَلُوْۤا اِلٰۤی اَوْلِیٰٓىِٕكُمْ مَّعْرُوْفًا ؕ— كَانَ ذٰلِكَ فِی الْكِتٰبِ مَسْطُوْرًا ۟

6਼ ਬੇਸ਼ੱਕ ਨਬੀ ਤਾਂ ਈਮਾਨ ਵਾਲਿਆਂ ਲਈ ਉਹਨਾਂ ਦੇ ਆਪਣੇ ਆਪ ਤੋਂ ਵੀ ਕਿਤੇ ਵੱਧ ਹੱਕ ਰੱਖਦਾ ਹੈ1 ਅਤੇ ਨਬੀ ਦੀਆਂ ਪਤਨੀਆਂ ਈਮਾਨ ਵਾਲਿਆਂ ਦੀਆਂ ਮਾਵਾਂ ਹਨ ਅਤੇ ਅੱਲਾਹ ਦੀ ਕਿਤਾਬ (.ਕੁਰਆਨ) ਅਨੁਸਾਰ ਦੂਜੇ ਮੋਮਿਨਾਂ ਅਤੇ ਮੁਹਾਜਰਾਂ ਨਾਲੋਂ, ਰਿਸ਼ਤੇਦਾਰ (ਵਰਾਸਤ ਦਾ) ਵਧੇਰੇ ਹੱਕਦਾਰ ਹਨ। ਜੇ ਤੁਸੀਂ ਆਪਣੇ ਮਿੱਤਰਾਂ ਨਾਲ ਭਲਾਈ ਕਰਨਾ ਚਾਹੁੰਦੇ ਹੋ (ਤਾਂ ਕਰ ਸਕਦੇ ਹੋ) ਇਹ ਹੁਕਮ ਰੱਬੀ ਕਿਤਾਬ (.ਕੁਰਆਨ) ਵਿਚ ਲਿਖਿਆ ਹੋਇਆ ਹੈ। info

1 ਇਸ ਤੋਂ ਭਾਵ ਹੈ ਕਿ ਮੋਮਿਨਾਂ ਨੂੰ ਸਤਿਕਾਰਯੋਗ ਮੁਹੰਮਦ (ਸ:) ਦੇ ਨਾਲ ਆਪਣੀਆਂ ਜਾਨਾ ਤੋਂ ਵੀ ਵੱਧ ਮੁਹੱਬਤ ਹੋਣੀ ਚਾਹੀਦੀ ਹੈ। ਇਕ ਹਦੀਸ ਵਿਚ ਹੈ ਕਿ ਨਬੀ (ਸ:) ਨੇ ਹਜ਼ਰਤ ਉਮਰ ਦਾ ਹੱਥ ਫੜਿਆ ਹੋਇਆ ਸੀ ਕਿ ਹਜ਼ਰਤ ਉਮਰ ਨੇ ਅਰਜ਼ ਕੀਤੀ ਕਿ ਹੇ ਰਸੂਲ (ਸ:) ਤੁਸੀਂ ਮੈਨੂੰ ਹਰ ਚੀਜ਼ ਤੋਂ ਵਧਕੇ ਪਿਆਰੇ ਹੋ ਛੁੱਟ ਮੇਰੀ ਆਪਣੀ ਜਾਨ ਤੋਂ। ਆਪ (ਸ:) ਨੇ ਫ਼ਰਮਾਇਆ ਕਿ ਕਸਮ ਹੈ ਮੈਨੂੰ ਉਸ ਜ਼ਾਤ ਦੀ ਜਿਸ ਦੇ ਕਬਜ਼ੇ ਵਿਚ ਮੇਰੀ ਜਾਨ ਹੈ ਕਿ ਤੁਹਾਡਾ ਈਮਾਨ ਉਸ ਸਮੇਂ ਤੱਕ ਮੱਕਮੱਲ ਨਹੀਂ ਹੋ ਸਕਦਾ ਜਦੋਂ ਤੱਕ ਤੁਸੀ ਮੈਨੂੂੰ ਆਪਣੀ ਜਾਨਾਂ ਤੋਂ ਵੀ ਵੱਧ ਮੁਹੱਬਤ ਨਹੀਂ ਕਰੋਂਗੇ। ਇਹ ਸੁਣ ਕੇ ਹਜ਼ਰਤ ਉਮਰ ਨੇ ਕਿਹਾ ਕਿ ਜੇ ਇੰਜ ਹੈ ਤਾਂ ਅੱਲਾਹ ਦੀ ਕਸਮ ਹੁਣ ਤੁਸੀਂ ਮੈਨੂੰ ਮੇਰੀ ਜਾਨ ਤੋਂ ਵੀ ਵੱਧ ਕੇ ਪਿਆਰੇ ਹੋ। ਇਹ ਸੁਣ ਕੇ ਆਪ (ਸ:) ਨੇ ਫ਼ਰਮਇਆ ਕਿ ਹੇ ਉਮਰ! ਹੁਣ ਤੂੰ ਮੋਮਿਨ ਹੈ। (ਸਹੀ ਬੁਖ਼ਾਰੀ, ਹਦੀਸ: 6232)

التفاسير: