1 ਇਸ ਤੋਂ ਭਾਵ ਹੈ ਕਿ ਮੋਮਿਨਾਂ ਨੂੰ ਸਤਿਕਾਰਯੋਗ ਮੁਹੰਮਦ (ਸ:) ਦੇ ਨਾਲ ਆਪਣੀਆਂ ਜਾਨਾ ਤੋਂ ਵੀ ਵੱਧ ਮੁਹੱਬਤ ਹੋਣੀ ਚਾਹੀਦੀ ਹੈ। ਇਕ ਹਦੀਸ ਵਿਚ ਹੈ ਕਿ ਨਬੀ (ਸ:) ਨੇ ਹਜ਼ਰਤ ਉਮਰ ਦਾ ਹੱਥ ਫੜਿਆ ਹੋਇਆ ਸੀ ਕਿ ਹਜ਼ਰਤ ਉਮਰ ਨੇ ਅਰਜ਼ ਕੀਤੀ ਕਿ ਹੇ ਰਸੂਲ (ਸ:) ਤੁਸੀਂ ਮੈਨੂੰ ਹਰ ਚੀਜ਼ ਤੋਂ ਵਧਕੇ ਪਿਆਰੇ ਹੋ ਛੁੱਟ ਮੇਰੀ ਆਪਣੀ ਜਾਨ ਤੋਂ। ਆਪ (ਸ:) ਨੇ ਫ਼ਰਮਾਇਆ ਕਿ ਕਸਮ ਹੈ ਮੈਨੂੰ ਉਸ ਜ਼ਾਤ ਦੀ ਜਿਸ ਦੇ ਕਬਜ਼ੇ ਵਿਚ ਮੇਰੀ ਜਾਨ ਹੈ ਕਿ ਤੁਹਾਡਾ ਈਮਾਨ ਉਸ ਸਮੇਂ ਤੱਕ ਮੱਕਮੱਲ ਨਹੀਂ ਹੋ ਸਕਦਾ ਜਦੋਂ ਤੱਕ ਤੁਸੀ ਮੈਨੂੂੰ ਆਪਣੀ ਜਾਨਾਂ ਤੋਂ ਵੀ ਵੱਧ ਮੁਹੱਬਤ ਨਹੀਂ ਕਰੋਂਗੇ। ਇਹ ਸੁਣ ਕੇ ਹਜ਼ਰਤ ਉਮਰ ਨੇ ਕਿਹਾ ਕਿ ਜੇ ਇੰਜ ਹੈ ਤਾਂ ਅੱਲਾਹ ਦੀ ਕਸਮ ਹੁਣ ਤੁਸੀਂ ਮੈਨੂੰ ਮੇਰੀ ਜਾਨ ਤੋਂ ਵੀ ਵੱਧ ਕੇ ਪਿਆਰੇ ਹੋ। ਇਹ ਸੁਣ ਕੇ ਆਪ (ਸ:) ਨੇ ਫ਼ਰਮਇਆ ਕਿ ਹੇ ਉਮਰ! ਹੁਣ ਤੂੰ ਮੋਮਿਨ ਹੈ। (ਸਹੀ ਬੁਖ਼ਾਰੀ, ਹਦੀਸ: 6232)