Traducción de los significados del Sagrado Corán - Traducción al panyabí - Aarif Halim

Número de página: 241:235 close

external-link copy
53 : 12

وَمَاۤ اُبَرِّئُ نَفْسِیْ ۚ— اِنَّ النَّفْسَ لَاَمَّارَةٌ بِالسُّوْٓءِ اِلَّا مَا رَحِمَ رَبِّیْ ؕ— اِنَّ رَبِّیْ غَفُوْرٌ رَّحِیْمٌ ۟

53਼ ਯੂਸੁਫ਼ ਨੇ ਆਖਿਆ ਕਿ ਮੈਂ ਆਪਣੇ ਮਨ ਨੂੰ ਪਵਿੱਤਰ ਸਿੱਧ ਕਰਨਾ ਨਹੀਂ ਚਾਹੁੰਦਾ ਜਦ ਕਿ ਮਨ ਤਾਂ ਬੁਰਾਈ ਵੱਲ ਹੀ ਪ੍ਰੇਰਦਾ ਹੈ। ਮੇਰਾ ਪਾਲਣਹਾਰ ਹੀ ਜਿਸ ’ਤੇ ਮਿਹਰਾਂ ਕਰੇ (ਓਹੀਓ ਬੁਰਾਈਆਂ ਤੋਂ ਬਚਦਾ ਹੈ)। ਬੇਸ਼ੱਕ ਮੇਰਾ ਰੱਬ ਬੜਾ ਹੀ ਬਖ਼ਸ਼ਣਹਾਰ ਤੇ ਮਿਹਰਬਾਨ ਹੈ। info
التفاسير:

external-link copy
54 : 12

وَقَالَ الْمَلِكُ ائْتُوْنِیْ بِهٖۤ اَسْتَخْلِصْهُ لِنَفْسِیْ ۚ— فَلَمَّا كَلَّمَهٗ قَالَ اِنَّكَ الْیَوْمَ لَدَیْنَا مَكِیْنٌ اَمِیْنٌ ۟

54਼ ਬਾਦਸ਼ਾਹ ਨੇ ਆਖਿਆ ਕਿ ਉਹ ਨੂੰ (ਭਾਵ ਯੂਸੁਫ਼ ਨੂੰ) ਮੇਰੇ ਕੋਲ ਲਿਆਓ ਤਾਂ ਜੋ ਮੈਂ ਉਸ ਨੂੰ ਆਪਣੇ ਲਈ ਵਿਸ਼ੇਸ਼ ਕਰ ਲਵਾਂ, ਜਦੋਂ ਉਸ (ਬਾਦਸ਼ਾਹ) ਨੇ ਯੂਸੁਫ਼ ਨਾਲ ਗੱਲ ਕੀਤੀ ਤਾਂ ਕਹਿਣ ਲੱਗਿਆ ਕਿ ਅੱਜ ਤੋਂ ਤੁਸੀਂ ਸਾਡੇ ਉੱਚ ਮਰਤਬੇ ਵਾਲੇ ਤੇ ਭਰੋਸੇਮੰਦ ਆਦਮੀ ਹੋ। info
التفاسير:

external-link copy
55 : 12

قَالَ اجْعَلْنِیْ عَلٰی خَزَآىِٕنِ الْاَرْضِ ۚ— اِنِّیْ حَفِیْظٌ عَلِیْمٌ ۟

55਼ (ਯੂਸੁਫ਼ ਨੇ) ਕਿਹਾ ਕਿ ਤੁਸੀਂ ਮੈਨੂੰ ਦੇਸ਼ ਦੇ ਖ਼ਜ਼ਾਨੇ (ਅਨਾਜ ਦੇ ਭੰਡਾਰ) ਉੱਤੇ ਨਿਯੁਕਤ ਕਰ ਦਿਓ, ਮੈਂ ਉਸ ਦੀ ਰਾਖੀ ਕਰਨ ਵਾਲਾ ਵੀ ਹਾਂ ਅਤੇ (ਉਸ ਦੀ ਵਰਤੋਂ ਤੋਂ) ਭਲੀ-ਭਾਂਤ ਜਾਣੂ ਹਾਂ। info
التفاسير:

external-link copy
56 : 12

وَكَذٰلِكَ مَكَّنَّا لِیُوْسُفَ فِی الْاَرْضِ ۚ— یَتَبَوَّاُ مِنْهَا حَیْثُ یَشَآءُ ؕ— نُصِیْبُ بِرَحْمَتِنَا مَنْ نَّشَآءُ وَلَا نُضِیْعُ اَجْرَ الْمُحْسِنِیْنَ ۟

56਼ ਇਸ ਪ੍ਰਕਾਰ ਅਸੀਂ ਯੂਸੁਫ਼ ਨੂੰ(ਮਿਸਰ ਦੀ) ਧਰਤੀ ਉੱਤੇ (ਸੱਤਾ ਬਖ਼ਸ਼ੀ) ਕਿ ਉਹ ਜਿੱਥੇ ਚਾਹੇ ਉੱਥੇ ਹੀ ਰਹੇ। ਅਸੀਂ ਜਿਸ ਨੂੰ ਵੀ ਚਾਹੁੰਦੇ ਹਾਂ ਆਪਣੀਆਂ ਮਿਹਰਾਂ ਬਖ਼ਸ਼ਦੇ ਹਾਂ ਅਤੇ ਅਸੀਂ ਨੇਕ ਲੋਕਾਂ ਦਾ ਬਦਲਾ ਅਜਾਈਂ ਨਹੀਂ ਕਰਦੇ। info
التفاسير:

external-link copy
57 : 12

وَلَاَجْرُ الْاٰخِرَةِ خَیْرٌ لِّلَّذِیْنَ اٰمَنُوْا وَكَانُوْا یَتَّقُوْنَ ۟۠

57਼ ਅਤੇ ਆਖ਼ਿਰਤ ਦਾ ਬਦਲਾ ਉਹਨਾਂ ਲੋਕਾਂ ਲਈ ਵਧੇਰੇ ਚੰਗਾ ਹੈ, ਜਿਹੜੇ ਈਮਾਨ ਲਿਆਏ ਅਤੇ ਰੱਬ ਤੋਂ ਡਰਦੇ ਹੋਏ ਬੁਰਾਈਆਂ ਤੋਂ ਬਚਦੇ ਰਹੇ। info
التفاسير:

external-link copy
58 : 12

وَجَآءَ اِخْوَةُ یُوْسُفَ فَدَخَلُوْا عَلَیْهِ فَعَرَفَهُمْ وَهُمْ لَهٗ مُنْكِرُوْنَ ۟

58਼ ਜਦੋਂ ਯੂਸੁਫ਼ ਦੇ ਭਰਾ ਅਨਾਜ ਲੈਣ ਲਈ (ਮਿਸਰ ਵਿਖੇ) ਗਏ ਤਾਂ ਉਸ (ਯੁਸੂਫ਼) ਨੇ ਉਹਨਾਂ ਭਰਾਵਾਂ ਨੂੰ ਪਛਾਣ ਲਿਆ ਅਤੇ ਉਹਨਾਂ ਨੇ ਉਸ ਨੂੰ ਨਾ ਪਛਾਣਿਆ। info
التفاسير:

external-link copy
59 : 12

وَلَمَّا جَهَّزَهُمْ بِجَهَازِهِمْ قَالَ ائْتُوْنِیْ بِاَخٍ لَّكُمْ مِّنْ اَبِیْكُمْ ۚ— اَلَا تَرَوْنَ اَنِّیْۤ اُوْفِی الْكَیْلَ وَاَنَا خَیْرُ الْمُنْزِلِیْنَ ۟

59਼ ਜਦੋਂ ਉਹਨਾਂ ਦਾ ਸਾਮਾਨ ਤਿਆਰ ਕਰ ਦਿਤਾ ਗਿਆ ਫੇਰ ਉਸ (ਯੂਸੁਫ਼ ਨੇ) ਕਿਹਾ ਕਿ ਤੁਸੀਂ ਮੇਰੇ ਕੋਲ ਉਸ ਭਰਾ ਨੂੰ ਵੀ ਨਾਲ ਲੈ ਆਓ, ਜਿਹੜਾ ਤੁਹਾਡੇ ਪਿਤਾ ਤੋਂ ਹੀ ਹੈ। ਕੀ ਤੁਸੀਂ ਇਹ ਨਹੀਂ ਵੇਖਿਆ ਕਿ ਮੈਂ ਪੂਰਾ ਤੋਲ ਕੇ ਦਿੰਦਾ ਹਾਂ ਅਤੇ ਮੈਂ ਚੰਗੀ ਮੇਜ਼ਬਾਨੀ ਕਰਨ ਵਾਲਾ ਹਾਂ ? info
التفاسير:

external-link copy
60 : 12

فَاِنْ لَّمْ تَاْتُوْنِیْ بِهٖ فَلَا كَیْلَ لَكُمْ عِنْدِیْ وَلَا تَقْرَبُوْنِ ۟

60਼ ਜੇ ਤੁਸੀਂ ਉਸ ਨੂੰ ਮੇਰੇ ਕੋਲ ਨਾ ਲਿਆਏ ਤਾਂ ਮੇਰੇ ਵੱਲੋਂ ਤੁਹਾਨੂੰ ਕੋਈ ਤੋਲ (ਅੰਨ-ਦਾਣੇ ਦਾ) ਨਹੀਂ ਮਿਲੇਗਾ, ਸਗੋਂ ਤੁਸੀਂ ਮੇਰੇ ਨੇੜੇ ਵੀ ਨਾ ਢੁਕਣਾ। info
التفاسير:

external-link copy
61 : 12

قَالُوْا سَنُرَاوِدُ عَنْهُ اَبَاهُ وَاِنَّا لَفٰعِلُوْنَ ۟

61਼ ਉਹਨਾਂ (ਭਰਾਵਾਂ ਨੇ) ਕਿਹਾ ਕਿ ਚੰਗਾ ਅਸੀਂ ਉਸ ਦੇ ਪਿਤਾ ਨੂੰ ਇਸ ਲਈ ਮਨਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। info
التفاسير:

external-link copy
62 : 12

وَقَالَ لِفِتْیٰنِهِ اجْعَلُوْا بِضَاعَتَهُمْ فِیْ رِحَالِهِمْ لَعَلَّهُمْ یَعْرِفُوْنَهَاۤ اِذَا انْقَلَبُوْۤا اِلٰۤی اَهْلِهِمْ لَعَلَّهُمْ یَرْجِعُوْنَ ۟

62਼ (ਯੂਸੁਫ਼ ਨੇ) ਆਪਣੇ ਸੇਵਾਦਾਰਾਂ ਨੂੰ ਆਖਿਆ ਕਿ ਇਹਨਾਂ ਦੀ ਪੂੰਜੀ (ਰੁਪਿਆ-ਪੈਸਾ) ਇਹਨਾਂ ਦੇ ਸਾਮਾਨ ਦੀਆਂ ਬੋਰੀਆਂ ਵਿਚ ਰੱਖ ਦਿਓ, ਜਦੋਂ ਉਹ ਪਰਤ ਕੇ ਆਪਣੇ ਪਰਿਵਾਰ ਵਿਚ ਜਾਣ ਤਾਂ (ਪੂੰਜੀ ਨੂੰ) ਪਛਾਣ ਲੈਣ। ਹੋ ਸਕਦਾ ਹੈ ਕਿ ਉਹ ਫਿਰ ਮੁੜ (ਮੇਰੇ ਕੋਲ) ਆਉਣ। info
التفاسير:

external-link copy
63 : 12

فَلَمَّا رَجَعُوْۤا اِلٰۤی اَبِیْهِمْ قَالُوْا یٰۤاَبَانَا مُنِعَ مِنَّا الْكَیْلُ فَاَرْسِلْ مَعَنَاۤ اَخَانَا نَكْتَلْ وَاِنَّا لَهٗ لَحٰفِظُوْنَ ۟

63਼ ਜਦੋਂ ਇਹ (ਭਰਾਂ) ਆਪਣੇ ਪਿਤਾ ਕੋਲ ਪਰਤ ਆਏ ਤਾਂ ਆਖਣ ਲੱਗੇ ਕਿ ਪਿਤਾ ਜੀ! ਅੱਗੇ ਤੋਂ ਸਾਨੂੰ ਅਨਾਜ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਹੁਣ ਤੁਸੀਂ ਸਾਡੇ ਨਾਲ ਸਾਡੇ ਭਰਾ (ਬਿਨਯਮੀਨ) ਨੂੰ ਭੇਜੋ ਤਾਂ ਜੋ ਅਸੀਂ ਬੋਰੀਆਂ ਭਰਕੇ ਅਨਾਜ ਲਿਆਈਏ, ਅਸੀਂ ਇਸ ਦੀ ਰੱਖਿਆ ਕਰਾਂਗੇ। info
التفاسير: