Traducción de los significados del Sagrado Corán - Traducción al panyabí - Aarif Halim

Número de página:close

external-link copy
23 : 12

وَرَاوَدَتْهُ الَّتِیْ هُوَ فِیْ بَیْتِهَا عَنْ نَّفْسِهٖ وَغَلَّقَتِ الْاَبْوَابَ وَقَالَتْ هَیْتَ لَكَ ؕ— قَالَ مَعَاذَ اللّٰهِ اِنَّهٗ رَبِّیْۤ اَحْسَنَ مَثْوَایَ ؕ— اِنَّهٗ لَا یُفْلِحُ الظّٰلِمُوْنَ ۟

23਼ ਜਿਸ ਇਸਤਰੀ ਦੇ ਘਰ ਉਹ (ਯੂਸੁਫ਼) ਰਹਿੰਦਾ ਸੀ, ਉਹ ਉਸ ਨੂੰ ਭਰਮਾਉਣ ਲੱਗੀ ਅਤੇ ਇਕ ਦਿਨ ਬੂਹੇ ਬੰਦ ਕਰਕੇ ਕਹਿਣ ਲੱਗੀ ਕਿ “ਆ ਜਾ”। (ਯੂਸੁਫ਼ ਨੇ) ਕਿਹਾ, ਅੱਲਾਹ ਦੀ ਪਨਾਹ, ਮੈਂ ਇਹ ਕੰਮ ਨਹੀਂ ਕਰਾਂਗਾ, ਉਹ (ਤੇਰਾ ਪਤੀ) ਮੇਰਾ ਮਾਲਿਕ ਹੈ, ਉਸ ਨੇ ਮੈਨੂੰ ਬਹੁਤ ਵਧੀਆ ਟਿਕਾਣਾ ਦਿੱਤਾ ਹੈ। ਬੇਸ਼ੱਕ ਜ਼ਾਲਮ (ਧੋਖੇ ਬਾਜ਼) ਲੋਕਾਂ ਨੂੰ ਭਲਾਈ ਨਹੀਂ ਮਿਲਦੀ। info
التفاسير:

external-link copy
24 : 12

وَلَقَدْ هَمَّتْ بِهٖ وَهَمَّ بِهَا لَوْلَاۤ اَنْ رَّاٰ بُرْهَانَ رَبِّهٖ ؕ— كَذٰلِكَ لِنَصْرِفَ عَنْهُ السُّوْٓءَ وَالْفَحْشَآءَ ؕ— اِنَّهٗ مِنْ عِبَادِنَا الْمُخْلَصِیْنَ ۟

24਼ ਉਸ ਇਸਤਰੀ ਨੇ ਯੂਸੁਫ਼ ਨਾਲ (ਬਦਕਾਰੀ ਕਰਨ ਦਾ) ਇਰਾਦਾ ਕਰ ਲਿਆ ਅਤੇ ਉਹ ਵੀ ਉਸ (ਬਦਕਾਰੀ) ਦਾ ਇਰਾਦਾ ਕਰ ਹੀ ਲੈਂਦਾ ਜੇ ਆਪਣੇ ਰੱਬ ਦੀਆਂ ਨਿਸ਼ਾਨੀਆਂ ਨਾ ਵੇਖ ਲੈਂਦਾ। ਇਹ ਸਭ ਇਸ ਕਾਰਨ ਹੋਇਆ ਤਾਂ ਜੋ ਅਸੀਂ ਉਸ (ਯੂਸੁਫ਼) ਤੋਂ (ਹਰ ਤਰ੍ਹਾਂ ਦੀ) ਬੁਰਾਈ ਤੇ ਬੇ-ਹਿਆਈ (ਅਸ਼ਲੀਲਤਾ) ਦੂਰ ਕਰ ਦਈਏ। ਬੇਸ਼ਕ ਉਹ ਸਾਡੇ ’ਚੋਂਣਵੇਂ ਬੰਦਿਆਂ (ਨਬੀਆਂ) ਵਿੱਚੋਂ ਸੀ। info
التفاسير:

external-link copy
25 : 12

وَاسْتَبَقَا الْبَابَ وَقَدَّتْ قَمِیْصَهٗ مِنْ دُبُرٍ وَّاَلْفَیَا سَیِّدَهَا لَدَا الْبَابِ ؕ— قَالَتْ مَا جَزَآءُ مَنْ اَرَادَ بِاَهْلِكَ سُوْٓءًا اِلَّاۤ اَنْ یُّسْجَنَ اَوْ عَذَابٌ اَلِیْمٌ ۟

25਼ (ਇਕ ਦਿਨ) ਉਹ ਦੋਵੇਂ (ਇਸਤਰੀ ਤੇ ਯੂਸੁਫ਼) ਬੂਹੇ ਵੱਲ ਨੱਸੇ ਅਤੇ ਉਸ (ਇਸਤਰੀ) ਨੇ ਉਸ (ਯੂਸੁਫ਼) ਦਾ ਕੁੜਤਾ ਪਿੱਛਿਓਂ (ਖਿੱਚ ਕੇ) ਪਾਟ ਦਿੱਤਾ ਅਤੇ ਬੂਹੇ ਕੋਲ ਹੀ ਇਸਤਰੀ ਦਾ ਪਤੀ ਦੋਹਾਂ ਨੂੰ ਮਿਲ ਗਿਆ। ਤਾਂ ਉਹ (ਇਸਤਰੀ ਆਪਣੇ ਪਤੀ ਨੂੰ) ਆਖਣ ਲੱਗੀ, ਕੀ ਸਜ਼ਾ ਹੈ ਉਸ ਵਿਅਕਤੀ ਦੀ ਜਿਹੜਾ ਵਿਅਕਤੀ ਤੇਰੀ ਪਤਨੀ ਨਾਲ ਬੁਰਾਈ ਦਾ ਇਰਾਦਾ ਕਰੇ? (ਪਤੀ ਨੇ ਕਿਹਾ) ਉਸ ਦੀ ਸਜ਼ਾ ਤਾਂ ਇਹੋ ਹੈ ਕਿ ਉਸ ਨੂੰ ਕੈਦ ਕਰ ਲਿਆ ਜਾਵੇ ਜਾਂ ਕੋਈ ਹੋਰ ਕਰੜੀ ਸਜ਼ਾ ਦਿੱਤੀ ਜਾਵੇ। info
التفاسير:

external-link copy
26 : 12

قَالَ هِیَ رَاوَدَتْنِیْ عَنْ نَّفْسِیْ وَشَهِدَ شَاهِدٌ مِّنْ اَهْلِهَا ۚ— اِنْ كَانَ قَمِیْصُهٗ قُدَّ مِنْ قُبُلٍ فَصَدَقَتْ وَهُوَ مِنَ الْكٰذِبِیْنَ ۟

26਼ (ਯੂਸੁਫ਼ ਨੇ) ਕਿਹਾ ਕਿ ਇਹੋ (ਤੁਹਾਡੀ ਪਤਨੀ) ਮੈਨੂੰ ਭਰਮਾ ਰਹੀ ਸੀ ਨਾ ਕਿ ਮੈਂ। ਉਸੇ ਇਸਤਰੀ ਦੇ ਘਰਾਨੇ ਵਿੱਚੋਂ ਇਕ ਵਿਅਕਤੀ ਨੇ ਗਵਾਹੀ ਦਿੱਤੀ ਕਿ ਜੇ ਇਸ ਯੂਸੁਫ਼ ਦਾ ਕੁੜਤਾ ਮੁਹਰਿਓਂ ਪਾਟਿਆ ਹੈ ਤਾਂ ਇਸਤਰੀ ਸੱਚੀ ਹੈ ਅਤੇ ਇਹ (ਯੂਸੁਫ਼) ਝੂਠਾ। info
التفاسير:

external-link copy
27 : 12

وَاِنْ كَانَ قَمِیْصُهٗ قُدَّ مِنْ دُبُرٍ فَكَذَبَتْ وَهُوَ مِنَ الصّٰدِقِیْنَ ۟

27਼ ਜੇ ਇਸ ਯੂਸੁਫ਼ ਦਾ ਕੁੜਤਾ ਪਿੱਛਿਓਂ ਪਾਟਿਆ ਹੋਇਆ ਹੈ ਤਾਂ ਔਰਤ ਝੂਠੀ ਹੈ ਤੇ ਉਹ ਯੂਸੁਫ਼ ਸੱਚਾ। info
التفاسير:

external-link copy
28 : 12

فَلَمَّا رَاٰ قَمِیْصَهٗ قُدَّ مِنْ دُبُرٍ قَالَ اِنَّهٗ مِنْ كَیْدِكُنَّ ؕ— اِنَّ كَیْدَكُنَّ عَظِیْمٌ ۟

28਼ ਜਦੋਂ ਅਜ਼ੀਜ਼ (ਪਤੀ ਨੇ) ਵੇਖਿਆ ਕਿ ਉਸ ਯੂਸੁਫ਼ ਦਾ ਕੁੜਤਾ ਤਾਂ ਪਿੱਛਿਓਂ ਪਾਟਿਆ ਹੋਇਆ ਹੈ ਤਾਂ ਉਸ ਨੇ ਕਿਹਾ ਕਿ ਇਹ ਸਭ ਇਸਤਰੀਆਂ ਦੇ ਤਿਰੀਆਂ-ਚਰਿੱਤਰ ਹਨ, ਬੇਸ਼ੱਕ ਤੇਰੇ ਚਰਿੱਤਰ ਵੀ ਬਹੁਤ ਖ਼ਤਰਨਾਕ ਹਨ। info
التفاسير:

external-link copy
29 : 12

یُوْسُفُ اَعْرِضْ عَنْ هٰذَا ٚ— وَاسْتَغْفِرِیْ لِذَنْۢبِكِ ۖۚ— اِنَّكِ كُنْتِ مِنَ الْخٰطِـِٕیْنَ ۟۠

29਼ (ਪਤੀ ਨੇ ਕਿਹਾ ਕਿ) ਹੇ ਯੂਸੁਫ਼! ਇਸ ਗੱਲ ਤੋਂ ਅਣਦੇਖੀ ਕਰ ਅਤੇ (ਹੇ ਔਰਤ!) ਤੂੰ ਆਪਣੀਆਂ ਕਰਤੂਤਾਂ ਦੀ (ਯੂਸੁਫ਼ ਤੋਂ) ਮੁਆਫ਼ੀ ਮੰਗ, ਬੇਸ਼ੱਕ ਤੂੰ ਹੀ ਦੋਸ਼ੀ ਹੈ। info
التفاسير:

external-link copy
30 : 12

وَقَالَ نِسْوَةٌ فِی الْمَدِیْنَةِ امْرَاَتُ الْعَزِیْزِ تُرَاوِدُ فَتٰىهَا عَنْ نَّفْسِهٖ ۚ— قَدْ شَغَفَهَا حُبًّا ؕ— اِنَّا لَنَرٰىهَا فِیْ ضَلٰلٍ مُّبِیْنٍ ۟

30਼ ਉਸ ਸ਼ਹਿਰ ਦੀਆਂ ਜ਼ਨਾਨੀਆਂ ਵਿਚ ਗੱਲਾਂ ਹੋਣ ਲੱਗ ਪਈਆਂ ਕਿ ਅਜ਼ੀਜ਼ ਦੀ ਪਤਨੀ ਆਪਣੇ ਗ਼ੁਲਾਮ ਨੂੰ ਹੀ ਆਪਣੀ ਇੱਛਾ ਪੂਰਤੀ ਲਈ ਭਰਮਾਉਣ ਵਿਚ ਲੱਗੀ ਹੋਈ ਹੈ। ਉਸ ਦਾ ਮਨ ਉਸ (ਯੂਸੁਫ਼) ਦੀ ਮਹੁੱਬਤ ਵਿਚ ਫ਼ਿਦਾ ਹੋ ਗਿਆ ਹੈ। ਬੇਸ਼ੱਕ ਅਸੀਂ ਉਸ ਨੂੰ ਸਪਸ਼ਟ ਗੁਮਰਾਹੀ ਵਿਚ ਵੇਖ ਰਹੇ ਹਾਂ। info
التفاسير: